.

Tuesday, March 24, 2015

ਸੁੰਦਰ, ਸਾਫ, ਹਰੀ-ਭਰੀ ਸਾਡੀ ਲਲਹੇੜੀ ਰੋਡ ਬੱਲੇ ਬੱਲੇ ਜਸਵਿੰਦਰ ਸਿੰਘ ਲੋਟੇ ਐਡਵੋਕੇਟ ਅਤੇ ਹੋਰ


ਲਲਹੇੜੀ ਰੋਡ ਵੈਲਫੇਅਰ ਐਸੋਸੀਏਸ਼ਨ ਦੀ ਤਰਫ ਤੋਂ ਲਲਹੇੜੀ ਰੋਡ ਨੂੰ ਸੁੰਦਰ, ਸਾਫ ਅਤੇ ਹਰ ਭਰਾ ਬਣਾਉਣ ਲਈ ਇੱਕ ਤਕੜੀ ਮੁਹਿੰਮ ਚਲਾਈ ਜਾ ਰਹੀ ਹੈ । ਇਸ ਮੁਹਿੰਮ ਥੱਲੇ ਬੀਤੇ ਦਿਨੀਂ ਹਰਮਨ ਪਿਆਰੇ ਜਸਵਿੰਦਰ ਸਿੰਘ ਲੋਟੇ ਐਡਵੋਕੇਟ ਐਕਸ ਐਮ.ਸੀ.ਨੇ ਫੁੱਲ ਅਤੇ ਖੁਸ਼ਬੁਦਾਰ ਪੌਦੇ ਗਮਲਿਆਂ ਵਿੱਚ ਲਗਾ ਕੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਚੰਗਾ ਸੰਦੇਸ਼ ਦਿੱਤਾ ਹੈ ਅਤੇ ਲਲਹੇੜੀ ਰੋਡ ਵੈਲਫੇਅਰ ਐਸੋਸੀਏਸ਼ਨ ਨੇ ਸ. ਜਸਵਿੰਦਰ ਸਿੰਘ ਲੋਟੇ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਤੇ ਜਸਪਾਲ ਸਿੰਘ ਲੋਟੇ (ਪ੍ਰਧਾਨ ਬੀ.ਜੇ.ਪੀ. ਖੰਨਾ ਮੰਡਲ), ਅਨਿਲ ਕੁਮਾਰ, ਰਾਮ ਮੂਰਤੀ, ਪੂਰਨ ਸਿੰਘ, ਹਰਜੀਤ ਸਿੰਘ, ਡਾ. ਸੁਮੇਸ਼ ਬੱਤਾ, ਜਸਪਾਲ ਪਨੇਸਰ, ਮਦਨ ਲਾਲ, ਯਸ਼ਪਾਲ, ਬਿੱਟੂ ਵਿਜ, ਡਾ. ਅਵਤਾਰ ਅਨੇਤਾ, ਰਜਨੀਸ਼ ਕੁਮਾਰ ਰਾਜਾ, ਸ਼ੁਦਰਸ਼ਨ ਬੱਤਰਾ, ਰਾਮ ਕੁਮਾਰ, ਮਦਨ ਲਾਲ ਬਿੱਟੂ ਆਦਿ ਵੀ ਹਾਜ਼ਰ ਸਨ । ਇਹ ਜਾਣਕਾਰੀ  ਸੋਹਣੇ ਸੁਨੱਖੇ ਵਿਜੇ ਵਿਜ ਪ੍ਰਧਾਨ ਲਲਹੇੜੀ ਰੋਡ ਵੈਲਫੇਅਰ ਐਸੋਸੀਏਸ਼ਨ ਖੰਨਾ ਨੇ ਫਿਰਤੂ ਦੇ ਕੰਨਾਂ ਵਿੱਚ ਪਾਈ ।