.

Friday, March 27, 2015

ਲਲਹੇੜੀ ਰੋਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਰੋਡ ਤੇ ਕਥਿਤ ਨਾਜ਼ਾਇਜ਼ ਕਬਜੇ ਹਟਾਉਣ ਦੀ ਮੰਗ


ਲਲਹੇੜੀ ਰੋਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਨਗਰ ਕੌਂਸਲ ਸ਼੍ਰੀ ਵਿਜੇ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਲਲਹੇੜੀ ਰੋਡ 'ਤੇ ਪੁਲ ਥੱਲੇ ਕਥਿਤ ਨਾਜ਼ਾਇਜ਼ ਕਬਜੇ ਹਟਾਏ ਜਾਣ ਕਿਉਂਕਿ ਐਸੋਸੀਏਸ਼ਨ ਅਨੁਸਾਰ ਸੜਕ ਤੇ ਭਾਰੀ ਰਸ਼ ਹੋਣ ਕਰਕੇ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਹਨ । ਉਹਨਾਂ ਨੇ ਮੰਗ ਪੱਤਰ ਵਿੱਚ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਇਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।