.

Monday, May 4, 2015

ਆਧਾਰ ਨੇ ਮੁੜ ਪੁਸ਼ਕਰਰਾਜ ਸਿੰਘ ਅਤੇ ਮਹਿੰਦਰ ਅਰੋੜਾ ਨੂੰ ਆਪਣਾ ਅਧਾਰ ਚੁਣਿਆ


(ਖੰਨਾ) (ਸੇਤੀਆ, ਕਪਲਿਸ਼) ਭਰੂਣ ਹੱਤਿਆ ਨੂੰ ਜੜ੍ਹੋਂ ਖਤਮ ਕਰਨ ਦੇ ਮੰਤਵ ਨਾਲ ਬਣੀ ਸ਼ਹਿਰ ਦੀ ਸੰਸਥਾ ਆਧਾਰ ਦਿ ਫਾਊਂਡੇਸ਼ਨ ਵੱਲੋਂ ਥਾਊਜ਼ੈਂਡ ਸਪਾਈਸਸ ਹੋਟਲ ਵਿਖੇ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ ।
ਮੀਟਿੰਗ 'ਚ ਨਵੀਂ ਬਾਡੀ ਬਣਾਉਣ ਦਾ ਮਤਾ ਰੱਖਿਆ ਗਿਆ, ਸਾਰੇ ਹਾਜ਼ਰ ਲੋਕਾਂ ਨੇ ਯੋਗਤਾ ਅਤੇ ਕਾਬਲੀਅਤ ਦੇ ਅਧਾਰ ਤੇ ਇੱਕ ਵਾਰ ਫਿਰ ਤੋਂ ਪੁਸ਼ਕਰਰਾਜ ਸਿੰਘ ਅਤੇ ਮਹਿੰਦਰ ਅਰੋੜਾ ਨੂੰ ਪ੍ਰਮੁੱਖ ਜਿੰਮੇਵਾਰੀਆਂ ਆਉਣ ਵਾਲੇ ਤਿੰਨ ਸਾਲਾਂ ਦੇ ਲਈ ਸੌਂਪਦੇ ਹੋਏ ਬਾਕੀ ਬਾਡੀ ਬਣਾਉਣ ਦਾ ਅਧਿਕਾਰ ਵੀ ਦੋਹਾਂ ਨੂੰ ਸੌਂਪ ਦਿੱਤਾ ।
ਇਸ ਮੌਕੇ ਪੁਸ਼ਕਰਰਾਜ ਸਿੰਘ ਅਤੇ ਮਹਿੰਦਰ ਅਰੋੜਾ ਨੇ ਆਪਣੇ ਸੰਬੋਧਨ 'ਚ ਸਾਂਝੇ ਰੂਪ 'ਚ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਉਹ ਭਰੂਣ ਹੱਤਿਆ ਖ਼ਿਲਾਫ਼ ਜਮ ਕੇ ਲੜਨਗੇ ।
ਇਸ ਮੌਕੇ ਹਰਜੀਤ ਰਾਣੋ, ਹਰਵਿੰਦਰ ਸ਼ੰਟੂ, ਦਲਜੀਤ ਥਾਪਰ, ਅੰਜੂ ਜੋਸ਼ੀ, ਗੁਰਪ੍ਰੀਤ ਕੌਰ, ਹਨੀ ਕੁਮਾਰ, ਐਡਵੋਕੇਟ ਅਮਿਤ ਵਰਮਾ, ਐਡਵੋਕੇਟ ਜਤਿੰਦਰ ਪਾਲ ਸਿੰਘ, ਗੁਰਮੀਤ ਨਾਗਪਾਲ, ਗੁਰਪ੍ਰੀਤ ਨਾਗਪਾਲ, ਮੇਵਾ ਸਿੰਘ, ਕਮਲ ਕਪੂਰ, ਯੁੱਧਵੀਰ, ਧਰਮ ਸਿੰਘ, ਸੰਦੀਪ, ਐਡਵੋਕੇਟ ਰਵੀ ਤਾਲਿਬ, ਰਾਜੀਵ ਵਿਜ਼ਨ, ਰਮਨ ਵਰਮਾ, ਸੁਖਦੇਵ ਰਤਨ, ਹਰਪ੍ਰੀਤ ਤੱਗੜ, ਰਾਜਿੰਦਰ ਕੁਮਾਰ ਹੋਲ, ਅਰਵਿੰਦਰ ਵਰਮਾ, ਹਿਮਾਂਸ਼ੂ ਬਾਵਾ ਦੇ ਨਾਲ-ਨਾਲ ਵੱਡੀ ਗਿਣਤੀ 'ਚ ਸੰਸਥਾ ਦੇ ਮੈਂਬਰ ਹਾਜ਼ਰ ਸਨ । 
ਸਾਡੇ ਸਮਾਜ ਵਿੱਚ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਬਿਮਾਰੀ ਵਾਂਗ ਚਿੰਬੜੀਆਂ ਹੋਈਆਂ ਹਨ । ਇਨ੍ਹਾਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਛਿੜੀ ਜੰਗ ਦਾ ਅਧਾਰ "ਆਧਾਰ" ਵਰਗੀਆਂ ਸਮਾਜਿਕ ਸੰਸਥਾਵਾਂ ਹਨ ਅਤੇ ਸ. ਪੁਸ਼ਕਰਰਾਜ ਸਿੰਘ ਅਤੇ ਮਹਿੰਦਰ ਅਰੋੜਾ ਇਲਾਕੇ ਦੇ ਪ੍ਰਮੁੱਖ ਸਮਾਜ-ਸੇਵੀ ਇਸ ਸੰਸਥਾ ਦੇ ਫਿਰ ਤੋਂ ਅਧਾਰ ਬਣੇ ਹਨ ਕਿਆ ਬਾਤ ਹੈ।