Monday, June 15, 2015

ਦੋਰਾਹਾ ਗੈਸ ਪੀੜਤਾਂ ਲਈ ਐਸ. ਐਸ. ਪੀ. ਦਫਤਰ ਖੰਨਾ ਵਿਚ ਖੂਨਦਾਨ ਕੈਂਪ ਲਗਾਇਆ

ਪਾਇਲ/ਖੰਨਾ, 15 ਜੂਨ ਪੰਜਾਬ ਪੁਲਿਸ ਸਟੇਟ ਏਪੈਕਸ ਕਮੇਟੀ ਫਾਰ ਕਮਿਊਨਿਟੀ ਪੁਲਿਸਿੰਗ ਤੇ ਫਸਟ ਏਡ ਪੋਸਟਾਂ ਪੁਲਿਸ ਜ਼ਿਲ੍ਹਾ ਖੰਨਾ ਬਰਾਂਚ ਵੱਲੋਂ ਵਿਸ਼ਵ ਬਲੱਡ ਡੋਨਰਜ਼ ਦਿਵਸ ਦੇ ਮੌਕੇ ਤੇ
ਦੋਰਾਹਾ ਗੈਸ ਪੀੜਤਾਂ ਲਈ ਐਸ. ਐਸ. ਪੀ. ਦਫਤਰ ਖੰਨਾ ਵਿਚ ਖੂਨਦਾਨ ਕੈਂਪ ਲਗਾਇਆ ਗਿਆ | ਇਸ ਖੂਨਦਾਨ ਕੈਂਪ ਦਾ ਉਦਘਾਟਨ ਗੁਰਪ੍ਰੀਤ ਸਿੰਘ ਗਿੱਲ ਐਸ. ਐਸ. ਪੀ. ਪੁਲਿਸ ਜ਼ਿਲ੍ਹਾ ਖੰਨਾ ਨੇ ਆਪ ਖੂਨਦਾਨ ਕਰਕੇ ਕੀਤਾ¢ ਕੈਂਪ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸਤਿੰਦਰਪਾਲ ਸਿੰਘ ਐਸ. ਪੀ. (ਆਈ) ਖੰਨਾ, ਗੁਰਸ਼ਰਨਜੀਤ ਸਿੰਘ ਸਕੱਤਰ ਪੰਜਾਬ ਪੁਲਿਸ ਸਟੇਟ ਏਪੈਕਸ ਕਮੇਟੀ ਫਾਰ ਕਮਿਉਨਿਟੀ ਪੁਲਿਸਿੰਗ ਤੇ ਫਸਟ ਏਡ ਪੋਸਟਾਂ, ਡਾ: ਮਨੋਹਰ ਲਾਲ ਐਸ. ਐਮ. ਓ. ਖੰਨਾ, ਵਿਕਾਸ ਸੱਬਰਵਾਲ ਡੀ. ਐਸ. ਪੀ. ਤੇ ਸਰਬਜੀਤ ਕੌਰ ਬਾਜਵਾ ਡੀ. ਸੀ. ਪੀ. ਓ. ਖੰਨਾ ਹਾਜ਼ਰ ਹੋਏ | ਕੈਂਪ ਵਿਚ ਐਸ. ਐਚ. ਓ. ਪਾਇਲ ਹਰਜਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਐਸ. ਐਚ. ਓ. ਸਮਰਾਲਾ ਅਤੇ ਬਾਬਾ ਮਨਜੋਤ ਸਿੰਘ ਨੇ ਖੂਨਦਾਨ ਕੀਤਾ | ਇਸ ਮੌਕੇ ਰਵੀ ਦੱਤ ਬਾਲੀ ਚੀਫ ਮੈਨੇਜਰ ਓ. ਬੀ. ਸੀ., ਕੇਵਲ ਸੇਖੋਂ ਚੇਅਰਮੈਨ, ਅਰੁਣ ਬੈਕਟਰ ਦੋਰਾਹਾ, ਪਿ੍ੰਸੀਪਲ ਸ਼ਾਮ ਸੁੰਦਰ, ਤੇਜਿੰਦਰ ਸ਼ਰਮਾ ਪ੍ਰਧਾਨ ਫੋਕਲ ਪੁਆਇੰਟ, ਸਤਨਾਮ ਸਿੰਘ, ਖੁਸ਼ਪਾਲ ਚੰਦ ਭਾਰਦਵਾਜ, ਬੀਬੀ ਫਾਤਿਮਾ, ਲਾਭ ਸਿੰਘ ਮੈਨੇਜਰ, ਗੁਰਮੀਤ ਸਿੰਘ ਮੈਂਬਰ ਸਕੱਤਰ. ਰਣਜੀਤ ਸਿੰਘ ਹੀਰਾ ਭਾਜਪਾ ਜ਼ਿਲ੍ਹਾ ਸਕੱਤਰ, ਗੁਰਦੀਪ ਸਿੰਘ ਅੜੈਚਾ, ਹਰਦੀਪ ਭੱਟੀ, ਸ਼ਿਵ ਕੁਮਾਰ, ਪਲਵਿੰਦਰ ਸਿੰਘ ਸਾਂਝ ਕੇਂਦਰ ਪਾਇਲ, ਗੁਰਦੇਵ ਸਿੰਘ ਸਾਾਝ ਕੇਂਦਰ ਖੰਨਾ, ਕੁਲਜੀਤ ਸਿੰਘ ਟਰੈਫਿਕ ਪੁਲਿਸ, ਡਾ: ਐਨ. ਪੀ. ਐਸ, ਵਿਰਕ, ਪ੍ਰੋ. ਕੇ. ਕੇ. ਸ਼ਰਮਾ, ਕੁਲਵੰਤ ਕੌਰ ਤੇ ਪ੍ਰਵੀਨ ਸ਼ਰਮਾ ਨੰੂ ਸਨਮਾਨਿਤ ਕੀਤਾ ਗਿਆ |