.

Thursday, June 18, 2015

ਦੁਕਾਨਦਾਰਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ

ਦੋਰਾਹਾ, 18 ਜੂਨ-ਰੈਡੀਮੇਡ, ਬੂਟ ਅਤੇ ਮਨਿਆਰੀ ਐਸੋਸੀਏਸ਼ਨ ਦੀ 21 ਮੈਂਬਰੀ ਕਮੇਟੀ ਦੀ ਮੀਟਿੰਗ ਸੁਰਿੰਦਰ ਸਿੰਘ ਓਬਰਾਏ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਦੁਕਾਨਦਾਰਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਫ਼ੈਸਲਾ ਹੋਇਆ ਕਿ ਇਨ੍ਹੀਂ ਦਿਨੀਂ ਸਖ਼ਤ ਗਰਮੀ ਤੇ ਕਾਰੋਬਾਰ ਦੇ ਮੰਦੇ ਨੂੰ ਧਿਆਨ ਵਿਚ ਰੱਖਦਿਆਂ ਹੁਣ ਅਗਲੇ ਤਿੰਨ ਮਹੀਨੇ ਜੂਨ, ਜੁਲਾਈ ਤੇ ਅਗਸਤ ਦੇ ਚੌਥੇ ਐਤਵਾਰ ਦੇ ਨਾਲ ਨਾਲ ਹਰ ਮਹੀਨੇ ਦੇ ਤੀਜੇ ਐਤਵਾਰ ਵੀ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਰੱਖਿਆ ਕਰਨਗੇ ਅਤੇ ਜੋ ਇਸ ਫ਼ੈਸਲੇ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ |