.

Sunday, October 4, 2015

ਖੰਨਾ ਦੇ ਨੌਜਵਾਨ ਗੌਰਵ ਦੀ ਡੇਂਗੂ ਕਾਰਨ ਮੌਤ

ਖੰਨਾ 3 ਅਕਤੂਬਰ – ਖੰਨਾ ਇਲਾਕੇ ਵਿਚ ਡੇਂਗੂ ਨੇ ਲੋਕਾਂ ਵਿਚ ਦਹਿਸ਼ਤ ਅਤੇ ਡਰ ਦਾ ਮਹੌਲ ਪੈਦਾ ਕਰ ਦਿੱਤਾ । ਬੀਤੀ ਰਾਤ ਖੰਨਾ ਦੇ  ਨੌਜਵਾਨ ਗੌਰਵ ਦੀ ਡੇਂਗੂ ਕਾਰਨ ਮੌਤ ਹੋ ਗਈ । ਜਾਣਕਾਰੀ ਅਨੁਸਰ ਗੌਰਵ ਪਿਛਲੇ ਕੁਝ ਦਿਨਾ ਤੋਂ ਖੰਨਾ ਦੇ ਆਈਵੀ ਹਸਪਤਾਲ ਵਿਚ ਦਾਖਲ ਸੀ ਪਰ ਜਦੋਂ ਉਸਦੇ ਪਲੇਟਲੈਟ ਕਾਊਂਟ ਘਟ ਗਏ ਤਾਂ ਉਸਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਰੈਫਰ ਕਰ ਦਿੱਤਾ। ਪਰ ਬੀਤੀ ਰਾਤ ਉਸਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਮੌਤ ਹੋ ਗਈ। ਉਕਤ ਨੌਜਵਾਨ ਖੰਨਾ ਦੇ ਕਰਨੈਲ ਸਿੰਘ ਰੋਡ ਤੇ ਜੁੱਤੀਆਂ ਦੀ ਦੁਕਾਨ ਕਰਦਾ ਸੀ।  ਅੱਜ ਰੋਸ ਵਜੋਂ  ਕਰਨੈਲ ਸਿੰਘ ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾ ਬੰਦ ਰੱਖੀਆਂ।