.

Sunday, December 6, 2015

ਪੰਜਾਬ ਸਰਕਾਰ ਨੇ ਇਕ ਵੱਡੇ ਪ੍ਰਸ਼ਾਸਕੀ ਫ਼ੇਰ ਬਦਲ ਕਰਦੇ ਹੋਏ ਰਾਜ ਦੇ 31 ਅਧਿਕਾਰੀਆਂ , ਦੇ ਤਬਾਦਲੇ ਤੇ ਤੈਨਾਤੀ ਦੇ ਹੁਕਮ ਜਾਰੀ ਕੀਤੇ |

ਚੰਡੀਗੜ੍ਹ 6 ਦਸੰਬਰ-ਪੰਜਾਬ ਸਰਕਾਰ ਨੇ ਅੱਜ ਇਕ ਵੱਡੇ ਪ੍ਰਸ਼ਾਸਕੀ ਫ਼ੇਰ ਬਦਲ ਕਰਦੇ ਹੋਏ ਰਾਜ ਦੇ 31 ਅਧਿਕਾਰੀਆਂ ਜਿਨ੍ਹਾਂ 'ਚ 18 ਆਈ.ਏ.ਐਸ ਤੇ 13 ਪੀ.ਸੀ.ਐਸ ਸ਼ਾਮਲ ਹਨ, ਦੇ ਤਬਾਦਲੇ ਤੇ ਤੈਨਾਤੀ ਦੇ ਹੁਕਮ ਜਾਰੀ ਕੀਤੇ ਹਨ | ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਨ੍ਹਾਂ ਨਿਯੁਕਤੀਆਂ ਤੇ ਤਾਇਨਾਤੀਆਂ ਨੂੰ ਮਨਜ਼ੂਰੀ ਦਿੱਤੀ | ਅਰੁਣ ਸ਼ੇਖੜੀ ਆਈ.ਏ.ਐਸ ਵਧੀਕ ਰਜਿਸਟਰਾਰ ਸਹਿਕਾਰੀ ਸਭਾਵਾਂ (ਆਰ ਸੀ ਐਸ) ਤੇ ਸਪੈਸ਼ਲ ਸਕੱਤਰ ਬਿਜਲੀ ਨੂੰ ਐਮ.ਡੀ. ਸ਼ੂਗਰਫ਼ੈੱਡ ਅਤੇ ਵਧੀਕ ਰਜਿਸਟਰਾਰ ਸਹਿਕਾਰੀ ਸਭਾਵਾਂ (ਆਰ ਸੀ ਐਸ). ਸ੍ਰੀ ਰਾਮਵੀਰ ਆਈ.ਏ.ਐਸ ਏ. ਡੀ. ਸੀ. (ਵਿਕਾਸ) ਸ੍ਰੀ ਮੁਕਤਸਰ ਸਾਹਿਬ ਨੂੰ ਵਧੀਕ ਆਾਬਕਾਰੀ ਅਤੇ ਕਰ ਕਮਿਸ਼ਨਰ (ਈ. ਟੀ. ਸੀ.) ਸ. ਉਪਕਾਰ ਸਿੰਘ ਪੀ.ਸੀ.ਐਸ ਜਾਇੰਟ ਸਕੱਤਰ ਪਰਸੋਨਲ ਨੂੰ ਏ.ਡੀ.ਸੀ. ਸ੍ਰੀ ਫ਼ਤਿਹਗੜ੍ਹ ਸਾਹਿਬ, ਸ੍ਰੀ ਘਨਸ਼ਿਆਮ ਥੋਰੀ ਆਈ.ਏ.ਐਸ ਵਧੀਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੂੰ ਵਧੀਕ ਕਮਿਸ਼ਨਰ ਐਮ. ਸੀ. ਲੁਧਿਆਣਾ ਤੇ ਵਾਧੂ ਚਾਰਜ ਕਮਿਸ਼ਨਰ ਲੁਧਿਆਣਾ, ਸ੍ਰੀਮਤੀ ਕੰਵਲਪ੍ਰੀਤ ਬਰਾੜ ਆਈ.ਏ.ਐਸ, ਐਮ.ਡੀ. ਸ਼ੂਗਰਫ਼ੈੱਡ ਤੇ ਵਿਸ਼ੇਸ ਸਕੱਤਰ ਕੋਆਪਰੇਸ਼ਨ ਨੂੰ ਸੀ.ਏ ਗਲਾਡਾ, ਸ਼ਰੂਤੀ ਸਿੰਘ ਆਈ.ਏ.ਐਸ ਸੀ.ਏ ਗਲਾਡਾ ਨੂੰ ਵਿਸ਼ੇਸ ਸਕੱਤਰ (ਵਿੱਤ), ਸ਼੍ਰੀਮਤੀ ਗੁਰਨੀਤ ਕੌਰ ਤੇਜ਼ ਆਈ.ਏ.ਐਸ ਵਿਸ਼ੇਸ ਸਕੱਤਰ ਵਿੱਤ ਨੂੰ ਵਿਸ਼ੇਸ ਸਕੱਤਰ ਕੋਆਪਰੇਸ਼ਨ ਲਗਾਇਆ ਗਿਆ ਹੈ | ਸ੍ਰੀ ਧਰਮ ਪਾਲ ਗੁਪਤਾ ਆਈ.ਏ.ਐਸ. ਵਿਸ਼ੇਸ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਟਰੇਨਿੰਗ ਨੂੰ ਡਾਇਰੈਕਟਰ, ਤਕਨੀਕੀ ਸਿੱਖਿਆ ਤੇ ਉਦਯੋਗਿਕ ਟਰੇਨਿੰਗ ਤੇ ਵਾਧੂ ਚਾਰਜ ਵਿਸ਼ੇਸ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਟਰੇਨਿੰਗ, ਦੀਪਤੀ ਉੱਪਲ ਆਈ ਏ ਐਸ ਨੂੰ ਏ ਡੀ ਸੀ ਕਪੂਰਥਲਾ, ਸ. ਹਰਪ੍ਰੀਤ ਸਿੰਘ ਸੂਦਨ ਆਈ ਏ ਐਸ ਨੂੰ ਐਸ ਡੀ ਐਮ ਰਾਏਕੋਟ, ਸੈਯਦ ਸ਼ਹਰਿਸ਼ ਅਸਗਰ ਆਈ ਏ ਐਸ ਨੂੰ ਐਸ ਡੀ ਐਮ ਗੁਰਦਾਸਪੁਰ, ਸ੍ਰੀ ਸ਼ੋਕਤ ਅਹਿਮਦ ਪੇਰੇ ਆਈਏਐਸ ਨੂੰ ਐਸਡੀ ਐਮ ਨਕੋਦਰ, ਸ੍ਰੀ ਵਿਸ਼ੇਸ਼ ਸਾਰੰਗਲ ਆਈ ਏ ਐਸ ਨੂੰ ਐਸ ਡੀ ਐਮ ਮਲੋਟ, ਰਿਚਾ ਆਈਏਐਸ ਨੂੰ ਐਸਡੀਐਮ ਲੁਧਿਆਣਾ ਵੇਸਟ, ਸ੍ਰੀਮਤੀ ਅਮਨਦੀਪ ਕੌਰ ਪੀਸੀਐਸ ਨੂੰ ਸੰਯੁਕਤ ਸਕੱਤਰ ਪਰਸੋਨਲ, ਸ੍ਰੀਮਤੀ ਅਨੁਪਮ ਕਲੇਰ ਪੀ ਸੀ ਐਸ ਨੂੰ ਏਸੀਏ, ਜੇਡੀਏ, ਸ. ਬਿਕਰਮਜੀਤ ਸਿੰਘ ਸ਼ੇਰਗਿਲ ਐਸਡੀਐਮ ਮਲੋਟ ਨੂੰ ਐਸਡੀਐਮ ਰਾਜਪੁਰਾ, ਸ੍ਰੀ ਪੁਨੀਤ ਗੋਇਲ ਵਧੀਕ ਡਾਇਰੈਕਟਰ ਅਤੇ ਵਧੀਕ ਸਕੱਤਰ ਸੂਚਨਾ ਤੇ ਲੋਕ ਸੰਪਰਕ ਨੂੰ ਵਧੀਕ ਡਾਇਰੈਕਟਰ ਅਤੇ ਵਧੀਕ ਸਕੱਤਰ ਸੂਚਨਾ ਤੇ ਲੋਕ ਸੰਪਰਕ ਤੇ ਵਾਧੂ ਚਾਰਜ ਸਕੱਤਰ ਤਕਨੀਕੀ ਸਿੱਖਿਆ ਬੋਰਡ, ਸ੍ਰੀਮਤੀ ਸ਼ਿਨਾ ਅਗਰਵਾਲ ਆਈਏਐਸ, ਐਸਡੀਐਮ ਰਾਏਕੋਟ ਨੂੰ ਏਡੀਸੀ (ਡੀ) ਅੰਮਿ੍ਤਸਰ, ਸ੍ਰੀ ਸੱਨਯਮ ਅਗਰਵਾਲ ਆਈਏਐਸ ਐਸਡੀਐਮ ਲੁਧਿਆਣਾ ਵੇਸਟ ਨੂੰ ਏਡੀਸੀ, ਗੁਰਦਾਸਪੁਰ, ਸ. ਕੁਲਵੰਤ ਸਿੰਘ ਆਈਏਐਸ,ਐਸਡੀਐਮ ਨਕੋਦਰ ਨੂੰ ਏਡੀਸੀ (ਡੀ) ਸ੍ਰੀ ਮੁਕਤਸਰ ਸਾਹਿਬ, ਸੁਰਭੀ ਮਲਿਕ ਆਈਏਐਸ, ਐਸਡੀਐਮ ਨੰਗਲ ਨੂੰ ਏਡੀਸੀ (ਡੀ), ਰੋਪੜ ਲਗਾਇਆ ਗਿਆ ਹੈ | ਇਸੇ ਤਰ੍ਹਾਂ ਸ੍ਰੀ ਅਮਰਜੀਤ ਪੀ ਸੀ ਐਸ, ਐਸਡੀਐਮ ਆਨੰਦਪੁਰ ਸਾਹਿਬ ਨੂੰ ਐਸਡੀਐਮ ਆਨੰਦਪੁਰ ਸਾਹਿਬ ਅਤੇ ਵਾਧੂ ਚਾਰਜ ਐਸ ਡੀ ਐਮ ਨੰਗਲ, ਸ੍ਰੀ ਵਿਨੀਤ ਕੁਮਾਰ ਆਈਏਐਸ, ਐਸਡੀਐਮ ਤਲਵੰਡੀ ਸਾਬੋ ਨੂੰ ਏਡੀਸੀ (ਡੀ) ਫਿਰੋਜਪੁਰ, ਸ. ਗੁਰਪਾਲ ਸਿੰਘ ਚਾਹਲ ਪੀਸੀਐਸ, ਐਸਡੀਐਮ ਪਟਿਆਲਾ ਅਤੇ ਵਾਧੂ ਚਾਰਜ ਐਮਡੀ ਪੀ ਆਰਟੀਸੀ, ਸ੍ਰੀ ਜੇ ਕੇ ਜੈਨ ਪੀਸੀਐਸ, ਐਸਡੀਐਮ ਰਾਜਪੁਰਾ ਨੂੰ ਏਡੀਸੀ ਖੰਨਾ, ਸ੍ਰੀ ਅਜੈ ਸੂਦ ਪੀ ਸੀ ਐਸ, ਏਡੀਸੀ ਖੰਨਾ ਨੂੰ ਏਸੀਏ, ਗਲਾਡਾ ਅਤੇ ਵਾਧੂ ਚਾਰਜ ਏਡੀਸੀ ਲੁਧਿਆਣਾ, ਸ. ਪਰਮਜੀਤ ਸਿੰਘ –1 ਪੀਸੀਐਸ, ਏਡੀਸੀ ਕਪੂਰਥਲਾ ਨੂੰ ਜਾਇੰਟ ਕਮਿਸ਼ਨਰ ਐਮਸੀ, ਅੰਮਿ੍ਤਸਰ, ਸ੍ਰੀ ਅਰਵਿੰਦ ਕੁਮਾਰ ਪੀਸੀ ਐਸ, ਏਸੀ(ਜਨਰਲ), ਸ੍ਰੀ ਮੁਕਤਸਰ ਸਾਹਿਬ ਨੂੰ ਐਸਡੀਐਮ ਅਮਲੋਹ, ਸ੍ਰੀ ਸੰਜੈ ਪੋਪਲੀ ਪੀਸੀਐਸ ਨੂੰ ਜਾਇੰਟ ਸਕੱਤਰ ਸਮਾਜਿਕ ਸੁਰੱਖਿਆ ਅਤੇ ਅੰਮਿ੍ਤ ਸਿੰਘ ਪੀਸੀਐਸ, ਏਸੀ (ਯੂਟੀ) ਫਾਜਿਲਕਾ ਨੂੰ ਏਸੀ (ਯੂਟੀ) ਬਠਿੰਡਾ ਲਗਾਇਆ ਗਿਆ ਹੈ | ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਸ੍ਰੀ ਕਰਨ ਅਵਤਾਰ ਸਿੰਘ ਆਈਏਐਸ ਨੂੰ ਸ੍ਰੀ ਅਨਿਰੁੱਧ ਤਿਵਾੜੀ ਆਈਏਐਸ ਦੀ ਛੁੱਟੀ ਦੇ ਦੌਰਾਨ ਪ੍ਰਮੁੱਖ ਸਕੱਤਰ, ਉਦਯੋਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਇਸੇ ਤਰ੍ਹਾਂ ਵਧੀਕ ਸਥਾਨਕ ਕਮਿਸ਼ਨਰ ਪੰਜਾਬ ਭਵਨ, ਨਵੀਂ ਦਿੱਲੀ ਸ੍ਰੀ ਰਾਹੁਲ ਭੰਡਾਰੀ ਆਈਏਐਸ ਵੀ ਸ੍ਰੀ ਕੇ ਸ਼ਿਵਾ ਪ੍ਰਸਾਦ ਆਈਏਐਸ ਦੀ ਛੁੱਟੀ ਦੇ ਦੌਰਾਨ ਪ੍ਰਮੁੱਖ ਸਥਾਨਕ ਕਮਿਸ਼ਨਰ ਦਾ ਕਾਰਜ ਵੀ ਦੇਖਣਗੇ | ਇਸੇ ਤਰ੍ਹਾਂ ਵਧੀਕ ਸੀ ਈ ਓ ਪੰਜਾਬ, ਬਿਉਰੋ ਆਫ ਇੰਨਵੇਸਟਮੈਂਟ ਪ੍ਰਮੋਸ਼ਨ ਸ੍ਰੀ ਡੀ ਕੇ ਤਿਵਾੜੀ ਆਈਏਐਸ ਸ੍ਰੀ ਅਨਿਰੁੱਧ ਤਿਵਾੜੀ ਆਈਏਐਸ ਦੀ ਛੁੱਟੀ ਦੇ ਦੌਰਾਨ ਸੀ ਈ ਓ, ਬਿਊਰੋ ਆਫ ਇੰਨਵੇਸਟਮੈਂਟ ਪ੍ਰਮੋਸ਼ਨ ਦਾ ਕਾਰਜ ਵੇਖਣਗੇ | ਪੀ ਐਸ ਆਈ ਈ ਸੀ ਦੇ ਐਮ ਡੀ ਸ੍ਰੀ ਅਮਿਤ ਢਾਕਾ ਆਈਏਐਸ ਡਾਇਰੈਕਟਰ, ਖਣਨ ਦਾ ਕਾਰਜ ਵੀ ਵੇਖਣਗੇ |