.

Monday, December 7, 2015

ਸਥਾਨਕ ਰਾਮਗੜ੍ਹੀਆ ਭਵਨ ਵਿਖੇ ਭਾਈਚਾਰੇ ਨੂੰ ਇਕ ਪਲੇਟਫਾਰਮ 'ਤੇ ਇੱਕਜੁੱਟ ਕਰਨ ਸਮੁੱਚੇ ਭਾਈਚਾਰੇ ਦਾ ਡਾਟਾ ਇਕੱਤਰ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ |

ਖੰਨਾ, 7 ਦਸੰਬਰ -- ਸਥਾਨਕ ਰਾਮਗੜ੍ਹੀਆ ਭਵਨ ਭੱਟੀਆਂ ਵਿਖੇ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਿਤ ਬਾਬਾ ਵਿਸ਼ਵਕਰਮਾ-ਰਾਮਗੜ੍ਹੀਆ ਭਵਨ ਸਭਾ ਖੰਨਾ ਤੇ ਸ੍ਰੀ ਵਿਸ਼ਵਕਰਮਾ ਮੰਦਿਰ ਕਮੇਟੀ ਦੇ ਮੈਂਬਰਾਂ ਅਤੇ ਭਾਈਚਾਰੇ ਦੇ ਹੋਰਨਾਂ ਪਤਵੰਤਿਆਂ ਸਾਂਝੀ ਮੀਟਿੰਗ ਭੁਪਿੰਦਰ ਸਿੰਘ ਸੌਾਦ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ 'ਚ ਖੰਨਾ ਸ਼ਹਿਰ ਦੇ ਸਮੂਹ ਵਾਰਡਾਂ ਵਿਚ ਰਹਿੰਦੇ ਰਾਮਗੜ੍ਹੀਆਂ ਭਾਈਚਾਰੇ ਨੂੰ ਇਕ ਪਲੇਟਫਾਰਮ 'ਤੇ ਇੱਕਜੁੱਟ ਕਰਨ ਅਤੇ ਸਮੁੱਚੇ ਭਾਈਚਾਰੇ ਦਾ ਡਾਟਾ ਇਕ ਡਾਇਰੈਕਟਰੀ ਦੇ ਰੂਪ 'ਚ ਇਕੱਤਰ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਫੈਸਲਾ ਕੀਤਾ ਗਿਆ ਕਿ ਸ਼ਹਿਰ 'ਚ ਘਰ-ਘਰ ਜਾ ਕੇ ਭਾਈਚਾਰੇ ਦਾ ਡਾਟਾ ਇਕੱਠਾ ਕੀਤਾ ਜਾਵੇ ਤੇ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਜਾਣ | ਸ੍ਰ. ਸੌਾਦ ਨੇ ਕਿਹਾ ਕਿ ਭਾਈਚਾਰੇ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਨਹੀਂ ਮਿਲ ਰਹੀ | ਇਸ ਮੌਕੇ ਭਵਨ ਸਭਾ ਦੇ ਚੇਅਰਮੈਨ ਰਛਪਾਲ ਸਿੰਘ, ਮੰਦਿਰ ਸਭਾ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ, ਵਰਿੰਦਰ ਸਿੰਘ ਦਹੇਲੇ, ਗੁਰਨਾਮ ਸਿੰਘ ਭਮਰਾ, ਬਾਬੂ ਪਿਆਰੇ ਲਾਲ ਦੇਵਗਨ, ਅਮਰਜੀਤ ਸਿੰਘ ਘਟਹੌੜਾ, ਡਾ. ਅਵਤਾਰ ਸਿੰਘ ਅਨੇਤਾ, ਪਰਮਜੀਤ ਸਿੰਘ ਧੀਮਾਨ, ਨਰਿੰਦਰ ਸਿੰਘ ਲੋਟੇ, ਰਾਜਿੰਦਰ ਸਿੰਘ ਸੋਹਲ ਤੇ ਗੁਰਪ੍ਰੀਤ ਸਿੰਘ ਲੋਟੇ ਜਨਰਲ ਟਰਾਂਸਪੋਰਟ ਵਾਲੇ ਆਦਿ ਹਾਜ਼ਰ ਸਨ |