.

Thursday, September 15, 2016

ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਪੂਜਾ ਦਿਵਸ 17 ਸਤੰਬਰ ਨੂੰ

ਖੰਨਾ, 15 ਸਤੰਬਰ -ਸ਼੍ਰੀ ਵਿਸ਼ਵਕਰਮਾ ਮੰਦਰ, ਨੇੜੇ ਰੇਲਵੇ ਸਟੇਸ਼ਨ, ਨਵੀਂ ਅਬਾਦੀ ਖੰਨਾ ਵਿਖੇ ਪ੍ਰਾਈਵੇਟ ਬਿਲਡਿੰਗ ਕੰਟਰੈਕਟਜ਼ ਐਸੋਸੀਏਸ਼ਨ ਖੰਨਾ ਵੱਲੋਂ ਮੰਦਰ ਕਮੇਟੀ ਤੇ ਰਾਮਗੜ੍ਹੀਆ ਭਵਨ ਸਭਾ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਪੂਜਾ ਦਿਵਸ 17 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ | ਸਰਪ੍ਰਸਤ ਗੁਰਬਚਨ ਸਿੰਘ ਠੇਕੇਦਾਰ ਤੇ ਇੰਦਰਜੀਤ ਸਿੰਘ ਬੰਟੀ ਨੇ ਦੱਸਿਆ ਕਿ ਸਮਾਗਮ ਦੌਰਾਨ ਪਹਿਲਾਂ ਤੜਕੇ ਬਾਬਾ ਜੀ ਦੀ ਮੂਰਤੀ ਇਸ਼ਨਾਨ ਹੋਵੇਗਾ, ਉਪਰੰਤ ਹਵਨ ਯੱਗ ਦੌਰਾਨ ਪੂਰਨ ਅਹੂਤੀ ਪਾਉਣ ਦੀ ਰਸਮ ਮੁੱਖ ਮਹਿਮਾਨ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਤੇ ਵਿਸ਼ੇਸ਼ ਮਹਿਮਾਨ ਹਨੀ ਰੋਸ਼ਾ ਅਦਾ ਕਰਨਗੇ | ਸਮਾਗਮ ਦੌਰਾਨ ਭਜਨ ਮੰਡਲੀਆਂ ਬਾਬਾ ਜੀ ਦਾ ਗੁਣਗਾਨ ਕਰਨਗੀਆਂ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਹਰਮਿੰਦਰ ਸਿੰਘ, ਜਨਰਲ ਸਕੱਤਰ ਇੰਦਰਜੀਤ ਸਿੰਘ ਬੰਟੀ, ਮੀਤ ਪ੍ਰਧਾਨ ਮੁਹੰਮਦ ਸ਼ਾਹਿਦ, ਖਜ਼ਾਨਚੀ ਮੇਜਰ ਸਿੰਘ, ਸਰਬਜੀਤ ਸਿੰਘ ਮਣਕੂ, ਅਮਰ ਸਿੰਘ ਭਮਰਾ, ਸਵਰਨ ਸਿੰਘ, ਪਰਮਿੰਦਰ ਸਿੰਘ, ਪ੍ਰਕਾਸ਼ ਚੰਦ ਧੀਮਾਨ, ਗੁਰਦੀਪ ਸਿੰਘ ਦੀਪਾ, ਬੇਅੰਤ ਸਿੰਘ, ਗੁਰਦੀਪ ਗੋਗੀ ਤੇ ਗੁਰਜੰਟ ਸਿੰਘ ਹਾਜ਼ਰ ਸਨ | -