Thursday, January 19, 2017

Add caption

ਕੋਟਲੀ ਨੇ ਪਿੰਡ ਰਹੌਣ ਵਿਖੇ ਘਰ ਘਰ ਜਾ ਕੇ ਕੀਤਾ ਲੋਕਾਂ ਨਾਲ ਰਾਬਤਾ ਅਤੇ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਕੀਤੀ ਅਪੀਲ

ਖੰਨਾ, 19 ਜਨਵਰੀ - ਵਿਧਾਨ ਸਭਾ ਹਲਕਾ ਖੰਨਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਗੁਰਕੀਰਤ ਸਿੰਘ ਕੋਟਲੀ ਵੱਲੋ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਖੰਨਾ ਦੇ ਵਾਰਡ ਨੰਬਰ ਇੱਕ ਪਿੰਡ ਰਾਹੋਣ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ ਅਤੇ ਪਿੰਡ ਦੇ ਬਜੁਰਗਾਂ, ਔਰਤਾਂ ਅਤੇ ਨੌਜਵਾਨਾਂ ਵੱਲੋਂ ਉਹਨਾਂ ਨੂੰ ਭਰਵਾਂ ਸਹਿਯੋਗ ਦਿੰਦਿਆ ਵੱਡੀ ਗਿਣਤੀ ਵਿੱਚ ਜਿਤਾਉਣ ਦਾ ਭਰੋਸਾ ਦਿਵਾਇਆ।?ਇਸ ਮੌਕੇ 'ਤੇ ਬੋਲਦਿਆਂ ਸ੍ਰ ਕੋਟਲੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਸੰਤਾਪ ਭੋਗਿਆ ਹੈ, ਸਕਰਾਰ ਦੀਆਂ ਗਲਤ ਨੀਤੀਆਂ ਕਾਰਨ ਮੰਡੀ ਗੋਬਿੰਦਗੜ੍ਹ ਦੀਆਂ ਉਦਯੋਗਿਕ ਇਕਾਈਆਂ ਹੋਰਨਾਂ ਸੂਬਿਆਂ ਵਿੱਚ ਸ਼ਿਫਟ ਹੋ ਗਈਆਂ ਹਨ। ਇਸ ਲਈ ਪੰਜਾਬ ਨੂੰ ਲਹੀ 'ਤੇ ਲਿਆਉਣ ਲਈ ਕਾਂਗਰਸ ਪਾਰਟੀ ਦੀ ਸਰਕਾਰ ਦਾ ਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਜਿਤਾ ਕੇ ਅੰਬਲੀ ਵਿੱਚ ਭੇਜਣ ਤਾਂ ਜੋ ਖੰਨਾ ਇਲਾਕੇ ਦੀਆਂ ਸਮੱਸਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾ ਸਕੇ। ਇਸ ਮੌਕੇ 'ਤੇ ਉਹਨਾਂ ਨਾਲ ਨਗਰ ਕੌਂਸਲ ਖੰਨਾਂ ਦੇ ਸਾਬਕਾ ਮੀਤ ਪ੍ਰਧਾਨ ਵਿਜੇ ਸ਼ਰਮਾ, ਸਾਬਕਾ ਕੌਸਲਰ ਦਰਸ਼ਨ ਸਿੰਘ, ਚਰਨ ਸਿੰਘ ਭੱਟੀ, ਰਾਜੂ ਜੀ, ਬਲਵੀਰ ਰਾਏ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।