Pages - Menu

Wednesday, October 12, 2016

ਦਲੀਪ ਕੁਮਾਰ ਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਈ।

ਮੁੰਬਈ, ਅਦਾਕਾਰ ਜੋੜੀ ਦਲੀਪ ਕੁਮਾਰ ਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਹੋਰ ਕਈ ਸਾਲ ਇਕੱਠੇ ਰਹਿਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਖੂਬਸੂਰਤ ਅਵਸਰ 'ਤੇ ਅਦਾਕਾਰ ਦਲੀਪ ਕੁਮਾਰ ਕਾਫੀ ਰੁਮਾਂਟਿਕ ਨਜ਼ਰ ਆਏ। ਉਨ੍ਹਾਂ ਟਵੀਟਰ 'ਤੇ ਇਕ ਤੋਂ ਬਾਅਦ ਇਕ ਟਵੀਟ ਕਰਦੇ ਹੋਏ ਸਾਇਰਾ ਬਾਨੋ ਲਈ ਆਪਣੇ ਅਮਿਟ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ ਕੀਤਾ ਹੈ। ਦਲੀਪ ਕੁਮਾਰ ਨੇ ਇਕ ਵੀਡੀਓ ਵੀ ਸਾਂਝੀ, ਜਿਸ 'ਚ 'ਅੱਜ ਕੀ ਰਾਤ' ਗੀਤ ਨਾਲ ਤਸਵੀਰਾਂ 'ਚ ਕੈਦ ਕੁਝ ਯਾਦਾਂ ਸ਼ਾਮਿਲ ਹਨ। ਸਾਇਰਾ ਬਾਨੋ ਦੇ ਨਾਂਅ ਆਪਣੇ ਟਵੀਟ 'ਚ ਦਲੀਪ ਕੁਮਾਰ ਨੇ ਲਿਖਿਆ ਕਿ ਇਕ ਮੁਹੱਬਤ ਜੋ 50 ਸਾਲ ਤੋਂ ਜ਼ਿਆਦਾ ਸਮੇਂ ਤੱਕ ਮਜ਼ਬੂਤ ਬਣੀ ਰਹੀ, ਇਸ ਕਰਮ ਦਾ ਸ਼ੁਕਰ ਕਿਵੇਂ ਅਦਾ ਕਰਾਂ।