Pages - Menu

Monday, January 30, 2017

ਸ.ਤਲਵੰਡੀ ਦੀ ਭੈਣ ਬੀਬੀ ਹਰਜੀਤ ਕੌਰ ਤਲਵੰਡੀ ਨੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਵੋਟਰਾਂ ਨੂੰ ਕੀਤਾ ਲਾਮਬੰਦ

ਖੰਨਾ - ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ.ਰਣਜੀਤ ਸਿੰਘ ਤਲਵੰਡੀ ਦੀ ਭੈਣ ਬੀਬੀ ਹਰਜੀਤ ਕੌਰ ਤਲਵੰਡੀ ਵੱਲੋਂ ਬੀਬੀਆਂ

ਦੇ ਵੱਡੇ ਕਾਫਲੇ ਸਮੇਤ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਵੋਟਰਾਂ ਨੂੰ ਲਾਮਬੰਦ ਕੀਤਾ।ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਜੀ ਦੂਆਰਾ ਪਿਛਲੇ 10 ਸਾਲਾਂ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਅਤੇ ਗਰੀਬਾਂ ਅਤੇ ਲੋੜਵੰਦਾਂ ਲਈ ਚਲਾਈਆਂ ਲੋਕ ਭਲਾਈ ਸਕੀਮਾਂ ਸਦਕਾ ਪੰਜਾਬ ਵਾਰ ਤੀਸਰੀ ਵਾਰ ਅਕਾਲੀ ਭਾਜਪਾ ਗਠਜੋੜ ਆਉਣੀ ਤੈਅ ਹੈ।ਉਨ੍ਹਾਂ ਨੇ ਖੰਨੇ ਦੇ ਲੋਕਾਂ ਨੂੰ ਪੂਰਜ਼ੋਰ ਅਪੀਲ ਕੀਤੀ ਕਿ ਸ.ਤਲਵੰਡੀ ਨੇ ਹੀ ਪਿਛਲੇ ਪੰਜ ਸਾਲਾਂ ਵਿੱਚ ਖੰਨੇ ਹਲਕੇ ਦਾ ਵਿਕਾਸ ਕਰਵਾਇਆ ਹੈ ਅਤੇ ਉਨ੍ਹਾਂ ਦਾ ਸੁਪਨਾ ਖੰਨੇ ਨੂੰ ਨੰਬਰ ਇੱਕ ਤੇ ਲੈ ਕੇ ਆਉਣਾ ਹੈ।ਖੰਨੇ ਦੇ ਵਾਸੀਓ ਏਸ ਵਾਰ ਸਾਡਾ ਸਾਥ ਦਿਉ।ਸ.ਤਲਵੰਡੀ ਨੇ ਅੱਜ ਤੱਕ ਜੋ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਹਰ ਹਾਲਤ ਵਿੱਚ ਪੂਰਾ ਕਰ ਕੇ ਦਿਖਾਇਆ ਹੈ।ਹਰ ਇਨਸਾਨ ਦੀ ਮਦਦ ਦਿਲਖੋਲ ਕੇ ਅਤੇ ਨਿਰਸਵਾਰਥ ਕੀਤੀ ਹੈ, ਇਸ ਕੰਮ ਲਈ ਉਨ੍ਹਾਂ ਨੇ ਨਾ ਦਿਨ ਦੇਖਿਆਂ ਨਾ ਹੀ ਰਾਤ।ਇਸ ਮੌਕੇ ਉਨ੍ਹਾਂ ਨਾਲ ਵਾਰਡ ਨੰਬਰ 4 ਦੇ ਅਕਾਲੀ ਆਗੂ ਬਾਬਾ ਪ੍ਰੀਤਮ ਅਤੇ ਸਾਥੀ ਨਾਲ ਮੌਜੂਦ ਸਨ।ਇਸ ਮੌਕੇ ਬਾਬਾ ਪ੍ਰੀਤਮ ਸਿੰਘ ਨੇ ਕਿਹਾ ਕਿ ਲਾਈਨੋਂ ਪਾਰ ਦਾ ਇਲਾਕਾ ਪਿਛਲੇ 60 ਸਾਲਾਂ ਤੋਂ ਨਰਕ ਦੀ ਜਿੰਦਗੀ ਭੋਗ ਰਿਹਾ ਸੀ।ਕਾਂਗਰਸ ਦੇ ਕਾਰਜਕਾਲ ਦੌਰਾਨ ਕਿਸੇ ਨੇ ਵੀ ਇਸ ਇਲਾਕੇ ਦੀ ਖਬਰਸਾਰ ਨਹੀ ਲਈ।ਸ.ਤਲਵੰਡੀ ਦੇ ਖੰਨਾ ਹਲਕਾ ਵਿੱਚ ਆਉਣਾ ਨਾਲ ਲਾਈਨੋ ਪਾਰ ਦੇ ਇਲਾਕੇ ਦੀ ਜੂਨ ਸੁਧਰਦੀ ਜਾ ਰਹੀ ਹੈ।ਬਹੁਤ ਸਾਰੀਆਂ ਇੰਟਰਲਾਕਿੰਗ ਟਾਇਲਜ਼ ਨਾਲ ਬਣਾ ਦਿੱਤੀਆਂ ਹਨ।ਸਟਰੀਟ ਲਾਈਟਾਂ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।ਅਤੇ ਇਥੋਂ ਦੀ ਮੁੱਖ ਸਮੱਸਿਆ ਸੀਵਰੇਜ ਦੀ ਹੈ ਉਸਨੂੰ ਵੀ ਸ.ਤਲਵੰਡੀ ਦੀ ਸਿਫਾਰਸ਼ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਧਿਆਨ ਵਿੱਚ ਲਿਆਦਾਂ ਗਿਆ ਅਤੇ ਉਨ੍ਹਾਂ ਨੇ ਮੌਕੇ ਤੇ ਹੀ ਅਫਸਰਾਂ ਨੂੰ ਇਸ ਸਬੰਧੀ ਆਦੇਸ਼ ਦਿੱਤੇ ਪਰ ਕਾਂਗਰਸੀਆਂ ਦੀ ਮਾੜੀ ਸੋਚ ਅਤੇ ਲੋਕ ਮਾਰੂ ਨੀਤੀਆਂ ਦੇ ਚਲਦੇ ਉਨ੍ਹਾਂ ਨੇ ਇਸ ਦੇ ਖੁੱਲੇ ਟੈਂਡਰ ਤੇ ਮਾਣਯੋਗ ਹਾਈਕੋਰਟ ਤੋਂ ਸਟੇਅ ਲੈ ਕੇ ਇਸ ਕੰਮ ਨੂੰ ਰੁਕਵਾ ਦਿੱਤਾ।ਇਸ ਲਈ ਲਾਈਨੋ ਪਾਰ ਦਾ ਇਲਾਕਾ ਕਾਂਗਰਸ ਦੇ ਵਿਰੋਧੀ ਹੈ।ਉਨ੍ਹਾਂ ਕਿਹਾ ਕਿ ਉਹ ਵੱਧ ਤੋਂ ਵੱਧ ਵੋਟਾਂ ਸ.ਤਲਵੰਡੀ ਦੇ ਹੱਕ ਵਿੱਚ ਪਾ ਉਨ੍ਹਾਂ ਨੂੰ ਖੰਨੇ ਦਾ ਐਮ.ਐਲ.ਏ ਬਣਾਉਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ, ਜਗਸੀਰ ਸਿੰਘ, ਜੋਗਿੰਦਰ ਸਿੰਘ ਜੱਗੀ, ਪਰਮਪ੍ਰੀਤ ਸਿੰਘ ਪੌਪੀ, ਅਵਨੀਤ ਸਿੰਘ, ਲਲਿਤ ਕੁਮਾਰ, ਬਲਵੰਤ ਸਿੰਘ, ਵਲੈਤੀ ਰਾਮ, ਅਨਿਲ ਸ਼ੁਕਲਾ, ਪਰਮਜੀਤ, ਸੰਜੂ, ਬਬਲਾ, ਗੁਰੀ, ਹਨੀ, ਭੱਟੀ, ਸੈਬੀ, ਮਨਦੀਪ, ਰਵੀ, ਅਤੇ ਕਾਲਾ ਆਦਿ ਹਾਜ਼ਿਰ ਸਨ।