ਸ੍ਰੋਮਣੀ ਅਕਾਲੀ ਦਲ ਖੰਨਾ ਵੱਲੋਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਪਿੰਡ ਇਕੋਲਾਹਾ ਵਿਖੇ ਦਫਤਰ ਖੋਲਿਆ ਗਿਆ। ਲਲਹੇੜੀ ਜੋਨ ਤੋਂ ਜਿਲਾ ਪਰੀਸ਼ਦ ਉਮੀਦਵਾਰ ਸ.ਹਰਪ੍ਰੀਤ ਸਿੰਘ ਕਾਲਾ ਅਤੇ ਬਲਾਕ ਸੰਮਤੀ ਉਮੀਦਵਾਰ ਸ.ਤੇਜਿੰਦਰ ਸਿੰਘ ਔਜਲਾ ਦੇ ਚੋਣ ਦਫਤਰ ਦਾ ਰਸਮੀ ਉਦਘਾਟਨ ਸ.ਯਾਦਵਿੰਦਰ ਸਿੰਘ ਯਾਦੂ ਜਿਲਾ ਪ੍ਰਧਾਨ ਯੂਥ ਅਕਾਲੀ ਦਲ(ਸਹਾਇਕ ਅਬਜ਼ਰਵਰ ਜਿਲਾ ਮੋਹਾਲੀ) ਵੱਲੋਂ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਅਤੇ ਇੰਦਰਪਾਲ ਸਿੰਘ (ਪੀਏ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ) ਵੱਲੋਂ ਸਰਗਰਮ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਰਾਂ ਨਾਲ ਤਾਲਮੇਲ ਬਿਠਾਉਣ ਤਾਂ ਜੋ ਵੱਖ-ਵੱਖ ਜੋਨਾਂ ਦੀਆਂ ਸੀਟਾਂ ਜਿੱਤ ਕੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਈਆਂ ਜਾ ਸਕਣ।।