Pages - Menu

Tuesday, October 16, 2018

ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਵਿਸ਼ਵ ਹੈਂਡਵਾਸ਼ ਦਿਵਸ ਰੋਟਰੀ ਕਲੱਬ ਖੰਨਾ ਦੇ ਸਹਿਯੋਗ ਨਾਲ ਮਨਾਇਆ ਗਿਆ

ਖੰਨਾ, 

-ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਵਿਸ਼ਵ ਹੈਂਡਵਾਸ਼ ਦਿਵਸ ਰੋਟਰੀ ਕਲੱਬ ਖੰਨਾ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿਚ ਰੋਟਰੀ ਕਲੱਬ ਖੰਨਾ ਦੇ ਪ੍ਰਧਾਨ ਸੀ.ਏ ਕਪਿਲ ਦੇਵ ਨੇ ਬੱਚਿਆਂ ਨੂੰ ਸਾਫ਼ ਸਫ਼ਾਈ ਦੀ ਮਹੱਤਤਾ ਸਬੰਧੀ ਜਾਗਰੂਕ ਕਰਦਿਆਂ ਦੱਸਿਆ ਕਿ 15 ਅਕਤੂਬਰ ਨੂੰ ਪੂਰੀ ਦੁਨੀਆ ਵਿਚ ਵਰਲਡ ਹੈਂਡਵਾਸ਼ ਦਿਵਸ ਮਨਾਇਆ ਜਾਂਦਾ ਹੈ¢ ਅਸਿਸਟੈਂਟ ਗਵਰਨਰ ਰੋਟਰੀ ਕਲੱਬ ਐਮ. ਆਰ. ਅਰੋੜਾ ਨੇ ਹੱਥਾਂ ਦੀ ਸਾਫ਼ ਸਫ਼ਾਈ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਬੱਚਿਆਂ ਨੂੰ ਦੱਸੀਆਂ ¢ ਰਾਜਿੰਦਰ ਅਰੋੜਾ ਨੇ ਰੋਟਰੀ ਕਲੱਬ ਦੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ  ਰੋਟੇਰੀਅਨ ਮਾਸਟਰ ਆਫ਼ ਸੈਰਾਮਨੀ ਬੀ.ਐਮ ਸ਼ਰਮਾ ਨੇ ਬੱਚਿਆਂ ਨੂੰ ਪੜ੍ਹਾਈ ਦੀ ਅਹਿਮੀਅਤ, ਅਧਿਆਪਕਾਂ ਤੇ ਮਾਪਿਆਂ ਦਾ ਕਹਿਣਾ ਮੰਨ ਕੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਹੋਰ ਮਿਹਨਤ ਕਰਨ ਲਈ ਕਿਹਾ | ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਨਾਗੀ, ਅਰਵਿੰਦ ਨੌਹਰੀਆ, ਸੀ.ਏ ਗੁਰਵਿੰਦਰ ਕੁਮਾਰ, ਆਰ.ਸੀ ਢੀਂਗਰਾ, ਗੁਰਵਿੰਦਰ ਜੁਨੇਜਾ, ਨਵਦੀਪ ਸਿੰਘ, ਮੈਡਮ ਪ੍ਰੋਮਿਲਾ, ਮੈਡਮ ਮੀਨੂੰ,ਕਿਰਨਜੀਤ ਕੌਰ, ਅਮਨਦੀਪ ਕੌਰ, ਨੀਲੂ ਮਦਾਨ, ਮੋਨਾ ਸ਼ਰਮਾ, ਮਨੂੰ ਸ਼ਰਮਾ, ਕੁਲਵੀਰ ਕੌਰ, ਮੋਨਿਕਾ ਰਾਣੀ, ਨਰਿੰਦਰ ਕੌਰ, ਨੀਲਮ ਸਪਨਾ ਤੇ ਰਛਪਾਲ ਕੌਰ ਅਧਿਆਪਕ ਹਾਜ਼ਰ ਸਨ