Pages - Menu

Thursday, November 1, 2018

ਸਵੀਡਨ ਵੱਸਦੀ ਲੇਖਿਕਾ ਡਾ: ਸੋਨੀਆ ਦੀ ਕਿਤਾਬ ਧੁੰਦ ਦਾ ਲੋਕ ਅਰਪਨ ਸਮਾਗਮ 6 ਨਵੰਬਰ ਨੂੰ।



ਲੁਧਿਆਣਾ 1 ਨਵੰਬਰ

ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਸਵੀਡਨ ਵੱਸਦੀ ਪੰਜਾਬੀ ਲੇਖਿਕਾ ਡਾ: ਸੋਨੀਆ ਸਿੰਘ ਦੀ ਵਾਰਤਕ ਪੁਸਤਕ ਧੁੰਦ ਦਾ ਲੋਕ ਅਰਪਨ ਸਮਾਗਮ 6 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਬਾਦ ਦੁਪਹਿਰ 2 ਵਜੇ ਹੋਵੇਗਾ।
ਪੁਸਤਕ ਲੋਕ ਅਰਪਨ ਸਮਾਰੋਹ ਦੇ ਮੁੱਖ ਮਹਿਮਾਨ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਣਗੇ।
ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ: ਰਵਿੰਦਰ ਭੱਂਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਸ: ਗੁਰਪ੍ਰੀਤ ਸਿੰਘ ਤੂਰ ਆਈ ਪੀ ਐੱਸ ,ਡੀ ਆਈ ਜੀ ਪੰਜਾਬ ਤੇ ਪ੍ਰੋ: ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਹੋਣਗੇ।
ਇਹ ਜਾਣਕਾਰੀ ਪੰਜਾਬੀ ਲੇਖਕ ਸਭਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ,ਜਨਰਲ ਸਕੱਤਰ ਮਨਜਿੰਦਰ ਧਨੋਆ ਤੇ ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਚੌਹਾਨ ਨੇ ਦਿੱਤੀ।
ਨਸ਼ਾਖ਼ੋਰੀ ਤੇ ਪਾਖੰਡੀ ਡੇਰਾਵਾਦ ਦੇ ਖ਼ਿਲਾਫ਼ ਲਿਖੀ ਇਹ ਪੁਸਤਕ ਪਹਿਲਾਂ ਅੰਗਰੇਜ਼ੀ ਚ ਛਪ ਕੇ ਚੰਗਾ ਜ਼ਿਕਰ ਕਰਵਾ ਚੁਕੀ ਹੈ।