Pages - Menu

Thursday, February 14, 2019

ਗੁਰਦੁਆਰਾ ਸੰਤ ਬਾਬਾ ਨਿਰਗੁਣ ਦਾਸ ਜੀ ਖੰਨਾ ਖੁਰਦ ਵਿਖੇ ਫਗੁਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ

ਗੁਰਦੁਆਰਾ ਸੰਤ ਬਾਬਾ ਨਿਰਗੁਣ ਦਾਸ ਜੀ ਖੰਨਾ ਖੁਰਦ ਵਿਖੇ ਫਗੁਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ
। ਜਿਸ 'ਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਬਾਅਦ ਸੰਤ ਬਾਬਾ ਪੰਜਾਬ ਸਿੰਘ ਮਾਦਪੁਰ ਵਾਲਿਆਂ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ। ਸਮਾਗਮ ਦੌਰਾਨ ਮਾਤਾ ਗੁਜਰੀ ਜੀ ਚੈਰੀਟੈਬਲ ਹਸਪਤਾਲ ਖੰਨਾ ਵੱਲੋਂ ਅੱਖਾਂ ਤੇ ਦੰਦਾਂ ਦਾ ਮੁਫ਼ਤ ਕੈਂਪ ਵੀ ਲਗਾਇਆ ਗਿਆ। ਜਿਸ 'ਚ ਦੰਦਾਂ ਦੇ ਮਾਹਿਰ ਡਾ. ਐੱਚਐੱਸ ਹੈਰੀ, ਦੰਦਾਂ ਦੇ ਮਾਹਿਰ ਡਾ. ਕਿਰਨਜੋਤ ਕੌਰ, ਹਸਪਤਾਲ ਦੀ ਟੀਮ ਡਾ. ਅਤੁੱਲ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ, ਰਮਣੀਕ ਸਿੰਘ, ਹਰਕੀਰਤ ਸਿੰਘ, ਹਰਪ੍ਰੀਤ ਕੌਰ ਵੱਲੋਂ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਦੌਰਾਨ 300 ਦੇ ਕਰੀਬ ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ। ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਡਾਕਟਰ ਤੇ ਹਸਪਤਾਲ ਦੀ ਸਮੁੱਚੀ ਟੀਮ ਦਾ ਧੰਨਵਾਦ ਤੇ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਦਵਿੰਦਰ ਸਿੰਘ ਖਟੜਾ, ਪ੍ਰਧਾਨ ਬੇਅੰਤ ਸਿੰਘ, ਖ਼ਜ਼ਾਨਚੀ ਦਲਜੀਤ ਸਿੰਘ ਜੀਤਾ, ਸਕੱਤਰ ਬਾਬਾ ਬਹਾਦਰ ਸਿੰਘ, ਬਲਕਾਰ ਸਿੰਘ, ਬਾਬਾ ਭੁਪਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਪਰਮਿੰਦਰ ਸਿੰਘ ਕਾਕਾ, ਨਾਹਰ ਸਿੰਘ, ਬਲਦੇਵ ਸਿੰਘ,  ਪਰਮਿੰਦਰ ਸਿੰਘ ਗਿੱਲ, ਆਦਿ ਹਾਜ਼ਰ ਸਨ।