Pages - Menu

Monday, November 18, 2019

ਪ੍ਰਗਟਾਵਾ ਕੌਂਸਲਰ ਵਿਜੇ ਸ਼ਰਮਾ ਤੇ ਕੌਂਸਲਰ ਸੁਨੀਲ ਕੁਮਾਰ ਨੀਟਾ दा

ਰੋਟਰੀ ਭਵਨ ਦੀ ਬਿਲਡਿੰਗ ਨੂੰ ਬਿਨ੍ਹਾਂ ਕਿਸੇ ਅਗਾਊ ਨੋਟਿਸ ਦੇ ਢਾਹੁਣਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ,।ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਇਸ ਘਟਨਾ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ 'ਤੇ ਵੀ ਇੱਕ ਹੋਰ ਸਵਾਲੀਆ ਚਿੰਨ੍ਹ ਲੱਗ ਗਿਆ ਹੈ ਕਿਉਂਕਿ ਸ਼ਹਿਰ ਦੀ ਕਾਨੂੰਨ ਵਿਵਸਥਾ ਪਹਿਲਾਂ ਹੀ ਬੁਰੀ ਤਰ੍ਹਾਂ ਡਿੱਗ ਚੁੱਕੀ ਹੈ ਤੇ ਆਖ਼ਰੀ ਸਾਹਾਂ 'ਤੇ ਹੈ।।ਇਹ ਘਟਨਾ ਹਰ ਸ਼ਹਿਰ ਵਾਸੀ ਲਈ ਚਿੰਤਾ ਦਾ ਵਿਸ਼ਾ ਹੈ।ਕਿਉਂਕਿ ਇਹ ਸੰਸਥਾ ਦਾ ਕੰਮ ਹੈ।।ਇਸ ਨਾਲ ਵਿਕਅਤੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਅਗਰ ਇਹੀ ਕੰਮ ਕਿਸੇ ਆਮ ਸ਼ਹਿਰੀ ਨਾਲ ਹੋ ਜਾਂਦਾ ਤਾਂ ਉਸ ਦੀ ਸੁਣਵਾਈ ਤਾਂ ਕਰਨੀ ਹੀ ਕਿਸੇ ਨੇ ਨਹੀਂ ਸੀ। ਅਗਰ ਰੋਟਰੀ ਕਲੱਬ ਦੀ ਲੀਜ਼ ਖਤਮ ਵੀ ਹੋ ਗਈ ਸੀ ਤਾਂ ਉਸਨੂੰ ਖਾਲੀ ਕਰਾਉਣ ਲਈ ਇਹ ਕਿਹੜਾ ਤਰੀਕਾ ਅਪਣਾਇਆ ਸੀ। ਅਦਾਲਤਾਂ ਕਿਸ ਵਾਸਤੇ ਬਣਾਈਆਂ ਗਈਆਂ ਹਨ।।ਅੱਧੀ ਰਾਤ ਨੂੰ ਕਿਸੇ ਬਿਲਡਿੰਗ ਨੂੰ ਬਿਨ੍ਹਾਂ ਕਿਸੇ ਨੋਟਿਸ ਜਾਂ ਅਦਾਲਤੀ ਕਾਰਵਾਈ ਦੇ ਆ ਕੇ ਕਬਜਾ ਕਰਕੇ ਢਾਹ ਦੇਣਾ,। ਇਹ ਕਿੱਥੇ ਦਾ ਤੇ ਕਿਹੜਾ ਕਾਨੂੰਨ ਹੈ।।ਇਹ ਪ੍ਰਗਟਾਵਾ ਕੌਂਸਲਰ ਵਿਜੇ ਸ਼ਰਮਾ ਤੇ ਕੌਂਸਲਰ ਸੁਨੀਲ ਕੁਮਾਰ ਨੀਟਾ
ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਇਹ ਇੱਕ ਭਵਨ ਦਾ ਮਸਲਾ ਸਮਝ ਕੇ ਅੱਖਾਂ ਨਹੀਂ ਮੀਚ ਲੈਣੀਆਂ ਚਾਹੀਦੀਆਂ।।ਇਹ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ।।ਰੋਟਰੀ ਕਲੱਬ ਸਿਰਫ ਇੱਕ ਭਵਨ ਜਾਂ ਕਲੱਬ ਨਹੀਂ,।ਇਹ ਮਾਨਵਤਾ ਦਾ ਇੱਕ ਮੰਦਰ ਹੈ,।ਜਿੱਥੇ ਬੈਠ ਕੇ ਗਰੀਬ ਲੋਕਾਂ ਦੀ ਵੱਖ-ਵੱਖ ਤਰੀਕਿਆਂ ਨਾਲ ਸਮੇਂ-ਸਮੇਂ ਮੱਦਦ ਕੀਤੀ ਜਾਂਦੀ ਹੈ। ਇੱਥੇ ਚੱਲ ਰਹੇ ਕੰਪਿਊਟਰ ਰੂਮ ਬਿਨ੍ਹਾਂ ਨੋਟਿਸ ਤਹਿਤ-ਨਹਿਸ਼ ਕਰਨਾ ਮਾਨਵਤਾ ਤੋਂ ਗਿਰੀ ਹੋਈ ਗੱਲ ਹੈ,।ਜਿੱਥੇ ਟਰੇਨਿੰਗ ਲੈ ਕੇ ਸੈਂਕੜੇ ਬੱਚੇ ਰੁਜ਼ਗਾਰ ਤੇ ਆਪਣਾ ਪਰਿਵਾਰ ਦਾ ਪੇਟ ਪਾਲਦੇ ਹਨ। ਉਨ੍ਹਾਂ ਬੱਚਿਆਂ ਦੀਆਂ ਦੁਰਅਸੀਸਾਂ ਇਹ ਧੱਕਾ ਕਰਨ ਵਾਲੇ ਕਿੱਥੋਂ ਬਰਦਾਸ਼ਤ ਕਰ ਲੈਣਗੇ। ਇਸ ਲਈ ਸਾਡੀ ਪ੍ਰਸਾਸ਼ਨ ਨੂੰ ਇਹ ਪੁਰਜੋਰ ਅਪੀਲ ਹੈ ਕਿ ਬਿਨ੍ਹਾਂ ਕਿਸੇ ਸਿਆਸੀ ਦਬਾਉ ਤੋਂ ਤੇ ਬਿਨ੍ਹਾਂ ਕਿਸੇ ਬੇਗੁਨਾਹ ਨੂੰ ਸ਼ਾਮਲ ਕੀਤੇ।।ਇਸ ਨਜਾਇਜ਼ ਤਰੀਕੇ ਨਾਲ ਕਬਜੇ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।ਕਿਉਂਕਿ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਇਹ ਸਾਫ ਨਜਰ ਆ ਰਿਹਾ ਹੈ ਕਿ ਪੁਲਿਸ ਕਿਸੇ ਸਿਆਸੀ ਦਬਾਅ ਹੇਠ ਆ ਕੇ ਦੋਸੀਆਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ। ਇਸ ਮੌਕੇ ਪਰਮਜੀਤ ਸਿੰਘ ਮਿੰਟੂ ਵੀ ਹਾਜ਼ਰ ਸਨ।