Pages - Menu

Tuesday, March 3, 2020

ਭੋਗ 'ਤੇ ਵਿਸ਼ੇਸ਼- ਹਸਮੁੱਖ ਸੁਭਾਅ ਦੀ ਮਾਲਕਣ ਸੀ ਬੇਅੰਤ ਕੌਰ ਸਵੈਚ



   ਖੰਨਾ, 3 ਮਾਰਚ () : ਕਈ ਵਿਅਕਤੀ ਆਪਣੇ ਨਿੱਘੇ ਸੁਭਾਅ ਅਤੇ ਛੋਟੀ ਉਮਰੇ ਕੀਤੇ ਕਾਰਜ ਅਮਿੱਟ ਛਾਪ ਅਤੇ ਆਪਣੀਆਂ ਸਦੀਵੀ ਯਾਦਾਂ ਛੱਡ ਜਾਂਦੇ ਹਨ। ਅਜਿਹੇ ਹੀ ਸੁਭਾਅ ਦੇ ਮਾਲਕ ਸਨ ਬੇਅੰਤ ਕੌਰ ਪਤਨੀ ਪੱਤਰਕਾਰ ਅਰਵਿੰਦਰ ਸਿੰਘ ਸਵੈਚ ਜੋ 25 ਫਰਵਰੀ ਨੂੰ ਇਕ ਨਾਮੁਰਾਦ ਬੀਮਾਰੀ ਨਾਲ ਦੋ ਸਾਲ ਜੂਝਣ ਉਪਰੰਤ ਸਦੀਵੀ ਵਿਛੋੜੇ ਦੇ ਗਏ। ਭਾਵੇਂ ਕਿ ਇਲਾਜ ਅਤੇ ਪ੍ਰਹੇਜ਼ ਨਾਲ ਉਨ ਇਕ ਬੀਮਾਰੀ 'ਤੇ ਤਾਂ ਜਿੱਤ ਪ੍ਰਾਪਤੀ ਕਰ ਲਈ ਸੀ, ਪ੍ਰੰਤੂ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਸੀ ਕਿ ਉਹ ਪਰਲੋਕ ਗਮਨ ਹੋ ਗਏ।  ਉਨਾਂ ਦਾ ਸੁਭਾਅ ਬੇਅੰਤ ਹੀ ਸਰਲਤਾ, ਸਹਿਜਤਾ, ਮਿਠਾਸ ਅਤੇ ਮਿਲਾਪੜੇਪਣ ਵਾਲਾ ਸੀ। ਉਹ ਲੋੜਵੰਦ ਪਰਿਵਾਰ ਨੂੰ ਜਿੱਥੇ ਮੌਰਲ ਅਤੇ ਆਰਥਿਕ ਮਦਦ ਕਰਨ 'ਚ ਖੁਸ਼ੀ ਮਹਿਸੂਸ ਕਰਦੇ ਸਨ। ਉਨਾਂ ਦਾ ਜਨਮ 15 ਮਈ 1975 ਨੂੰ ਪਿਤਾ ਬਹਾਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਬੰਸ ਕੌਰ ਦੀ ਕੁੱਖੋ ਲਲਤੋਂ ਕਲਾਂ ਵਿਖੇ ਹੋਇਆ। ਮਾਂ-ਪਿਤਾ ਨੇ ਚੰਗੇ ਸੰਸਕਾਰ ਦੇ ਕੇ 13 ਫਰਵਰੀ 2000 ਨੂੰ ਚੰਗਾ ਘਰ ਵੇਖ ਕੇ ਬਲਵੰਤ ਸਿੰਘ ਨੰਬਰਦਾਰ ਦੇ ਹੋਣਹਾਰ ਸਪੁੱਤਰ ਅਰਵਿੰਦਰ ਸਿੰਘ ਸਵੈਚ ਆਪਣੀ ਧੀ ਦਾ ਲੜ ਫੜ੍ਹਾ ਕੇ ਗ੍ਰਹਿਸਤੀ ਮਾਰਗ 'ਤੇ ਤੋਰਿਆ, ਇਸ ਜੋੜੀ ਦਾ ਆਪਸ ਵਿਚ ਬਹੁਤ ਪਿਆਰ ਸਤਿਕਾਰ ਸੀ। ਜਿਨਾਂਇਕ ਬੇਟੀ ਅਤੇ ਬੇਟੇ ਨੂੰ ਜਨਮ ਦਿੱਤਾ। ਬੇਟੀ ਨੂੰ ਚੰਗੀ ਪ੍ਰਾਪਤੀ ਲਈ ਬੇਅੰਤ ਕੌਰ ਨੇ ਹੀ ਢੇਰ ਸਾਰਾ ਅਸ਼ੀਰਵਾਦ ਦੇ ਕੇ ਕੈਨੇਡਾ ਉਚੇਰੀ ਸਿੱਖਿਆ ਲਈ ਤੋਰਿਆ। ਉਹ ਬੀਮਾਰੀ ਤੋਂ ਪਹਿਲਾ ਰੰਗਾਂ 'ਚ ਹੱਸਦੀ ਵੱਸਦੀ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਹਮੇਸ਼ਾ ਹੀ ਤੱਤਪਰ ਰਹਿੰਦੀ ਸੀ। ਦੋ ਦਹਾਕਿਆ ਦੇ ਗ੍ਰਹਿਸਤ ਨੂੰ ਖੁਸ਼ੀ ਖੁਸ਼ੀ ਨਿਭਾਉਦੀ ਉਹ ਅਖੀਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਇਸ ਮਾਤ ਲੋਕ ਤੋਂ ਰਵਾਨਾ ਹੋ ਗਈ। ਬੇਅੰਤ ਕੌਰ ਨੇ ਆਪਣੇ ਦਿਉਰ ਮਲਕੀਤ ਸਿੰਘ ਮੀਤਾ ਸਿਆਸੀ ਆਗੂ ਅਤੇ ਦਰਾਣੀ ਬੇਅੰਤ ਨੂੰ ਆਪਣੇ ਨਿੱਕੇ ਭੈਣਾਂ ਭਰਾਵਾਂ, ਸੰਯੁਕਤ ਪਰਿਵਾਰ 'ਚ ਹੀ ਬੰਨ• ਕੇ ਰੱਖਿਆ। ਉਨ੍ਹਾਂ ਨੂੰ ਹਰ ਵੇਲੇ ਨੇਕ ਸਲਾਹ ਮਸ਼ਵਰਾਂ ਦੇ ਕੇ ਜਿੰਦਗੀ ਜਿਉਣ ਦੇ ਗੁਰ ਦੱਸਦੇ ਰਹੇ ਹਨ। ਬੇਅੰਤ ਕੌਰ ਨਮਿਤ ਸ਼੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਮ ਅਰਦਾਸ 04 ਮਾਰਚ ਦਿਨ ਬੁੱਧਵਾਰ ਨੂੰ ਦੁਪਹਿਰ ਇਕ ਤੋਂ 02 ਵਜੇ ਤੱਕ ਗੁਰਦੁਆਰਾ ਸ਼੍ਰੀ ਹਰਕ੍ਰਿਸ਼ਨ ਦੇਵ ਜੀ ਮਲੇਰਕੋਟਲਾ ਰੋਡ ਖੰਨਾ ਵਿਖੇ ਹੋਵੇਗੀ।