Thursday, July 6, 2017

ਭਾਜਪਾ ਦੇ ਸੰਸਥਾਪਕ ਸ਼ਿਆਮਾ ਪ੍ਰਸਾਦਿ ਮੁਖਰਜੀ ਦਾ ਜਨਮ ਦਿਨ ਮਨਾਇਆ


ਦੋਰਾਹਾ, 6 ਜੁਲਾਈ ਇੱਥੇ ਭਾਰਤੀ ਜਨਤਾ ਪਾਰਟੀ ਦੋਰਾਹਾ ਮੰਡਲ ਵੱਲੋਂ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਸ੍ਰੀ ਨਰੇਸ਼ ਕੁਮਾਰ ਅਨੰਦ ਦੀ ਅਗਵਾਈ ਹੇਠ ਭਾਜਪਾ ਦੇ ਸੰਸਥਾਪਕ ਸ਼ਿਆਮਾ ਪ੍ਰਸਾਦਿ ਮੁਖਰਜੀ ਦਾ ਜਨਮ ਦਿਨ ਮਨਾਇਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਸ੍ਰੀ ਮੁਖਰਜੀ ਨੇ ਜਿੱਥੇ ਦੇਸ਼ ਦੀ ਆਜ਼ਾਦੀ 'ਚ ਅਹਿਮ ਯੋਗਦਾਨ ਪਾਇਆ, ਉੱਥੇ ਉਹ ਦੇਸ਼ ਦੀ ਆਜ਼ਾਦੀ ਪਿੱਛੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਰਕਾਰ 'ਚ ਕੈਬਨਿਟ ਮੰਤਰੀ ਰਹੇ, ਪ੍ਰੰਤੂ ਸਮੇਂ ਦੀ ਸਰਕਾਰ ਨਾਲ ਵਿਚਾਰਕ ਮਤਭੇਦ ਹੋਣ ਕਰਕੇ ਵੱਖ ਹੋ ਗਏ ਅਤੇ ਉਨ੍ਹਾਂ ਜਨ ਸੰਘ ਦੀ ਸਥਾਪਨਾ ਕੀਤੀ ਅਤੇ ਇਸ ਦੇ ਪਿਤਾਮਾ ਕਹਾਏ | ਇਹੀ ਪਾਰਟੀ ਅੱਗੇ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਰੂਪ 'ਚ ਜਾਣੀ ਜਾਣ ਲੱਗੀ | ਇਸ ਮੌਕੇ ਪਿੰ੍ਰਸੀਪਲ ਜਤਿੰਦਰ ਸ਼ਰਮਾ, ਰਣਜੀਤ ਸਿੰਘ ਹੀਰਾ ਜ਼ਿਲ੍ਹਾ ਜਨਰਲ ਸਕੱਤਰ, ਸੰਜੀਵ ਮੋਦਗਿਲ, ਡਾ. ਅਸ਼ੀਸ਼ ਸੂਦ, ਦੇਵੀ ਪ੍ਰਸ਼ਾਦ ਸ਼ਾਹੀ, ਇੰਦਰਜੀਤ ਸਿੰਘ ਕੂਕਾ, ਵਰਜ਼ੇਸ਼ ਤਿਵਾੜੀ, ਭਗਵੰਤ ਸਿੰਘ ਅਤੇ ਦੀਪਕ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ | 
ਦੋਰਾਹਾ, 6 ਜੁਲਾਈ (ਜੋਗਿੰਦਰ ਸਿੰਘ ਓਬਰਾਏ)- ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੋਰਾਹਾ ਮੰਡਲ ਵੱਲੋਂ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਸ੍ਰੀ ਨਰੇਸ਼ ਕੁਮਾਰ ਅਨੰਦ ਦੀ ਅਗਵਾਈ ਹੇਠ ਭਾਜਪਾ ਦੇ ਸੰਸਥਾਪਕ ਸ਼ਿਆਮਾ ਪ੍ਰਸਾਦਿ ਮੁਖਰਜੀ ਦਾ ਜਨਮ ਦਿਨ ਮਨਾਇਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਸ੍ਰੀ ਮੁਖਰਜੀ ਨੇ ਜਿੱਥੇ ਦੇਸ਼ ਦੀ ਆਜ਼ਾਦੀ 'ਚ ਅਹਿਮ ਯੋਗਦਾਨ ਪਾਇਆ, ਉੱਥੇ ਉਹ ਦੇਸ਼ ਦੀ ਆਜ਼ਾਦੀ ਪਿੱਛੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਰਕਾਰ 'ਚ ਕੈਬਨਿਟ ਮੰਤਰੀ ਰਹੇ, ਪ੍ਰੰਤੂ ਸਮੇਂ ਦੀ ਸਰਕਾਰ ਨਾਲ ਵਿਚਾਰਕ ਮਤਭੇਦ ਹੋਣ ਕਰਕੇ ਵੱਖ ਹੋ ਗਏ ਅਤੇ ਉਨ੍ਹਾਂ ਜਨ ਸੰਘ ਦੀ ਸਥਾਪਨਾ ਕੀਤੀ ਅਤੇ ਇਸ ਦੇ ਪਿਤਾਮਾ ਕਹਾਏ | ਇਹੀ ਪਾਰਟੀ ਅੱਗੇ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਰੂਪ 'ਚ ਜਾਣੀ ਜਾਣ ਲੱਗੀ | ਇਸ ਮੌਕੇ ਪਿੰ੍ਰਸੀਪਲ ਜਤਿੰਦਰ ਸ਼ਰਮਾ, ਰਣਜੀਤ ਸਿੰਘ ਹੀਰਾ ਜ਼ਿਲ੍ਹਾ ਜਨਰਲ ਸਕੱਤਰ, ਸੰਜੀਵ ਮੋਦਗਿਲ, ਡਾ. ਅਸ਼ੀਸ਼ ਸੂਦ, ਦੇਵੀ ਪ੍ਰਸ਼ਾਦ ਸ਼ਾਹੀ, ਇੰਦਰਜੀਤ ਸਿੰਘ ਕੂਕਾ, ਵਰਜ਼ੇਸ਼ ਤਿਵਾੜੀ, ਭਗਵੰਤ ਸਿੰਘ ਅਤੇ ਦੀਪਕ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ |