Monday, January 20, 2025

ਮਾਨ ਮੈਮੋਰੀਅਲ ਮੈਰੀਟੋਰੀਅਸ ਸਕਾਲਰਸ਼ਿਪ ਟਰਸਟ ਵੱਲੋਂ 1.25 ਲੱਖ ਰੁਪਏ ਦੀ ਰਾਸ਼ੀ ਨਾਲ ਲਲਹੇੜੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ





ਮਹਾਨ ਵਿਅਕਤੀ ਉਹ ਹੁੰਦੇ ਹਨ ਜੋ ਆਪ ਉੱਚੀ ਥਾਂ ਤੇ ਖਲੋ ਕੇ ਦੂਜਿਆਂ ਨੂੰ ਉੱਚਾ ਚੁੱਕਦੇ ਹਨ ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਡਾ. ਕੁਲਦੀਪ ਕੌਰ ਨੇ ਜੋ ਇੱਕ ਸਰਕਾਰੀ ਸਕੂਲ ਵਿੱਚੋਂ ਪੜ੍ਹਾਈ ਕਰਕੇ ਇੰਡੀਅਨ ਫਾਰਮੀ ਲੈਬ ਕਲੈਬਰੇਸ਼ਨ ਦੇ ਤਹਿਤ ਭਾਰਤ ਸਰਕਾਰ ਵੱਲੋਂ ਫਰਮੀ ਲੈਬ ਵਿੱਚ ਪੀਐਚ.ਡੀ.ਕਰਨ ਅਮਰੀਕਾ ਗਈ ਅਤੇ ਸ਼ਿਕਾਗੋ ਯੂਨੀਵਰਸਿਟੀ ਯੂ.ਐਸ.ਏ.ਵਿੱਚ ਪ੍ਰੋਫੈਸਰ ਦੀ ਉਪਾਧੀ ਪ੍ਰਾਪਤ ਕੀਤੀ ਉੱਥੇ ਉਸਨੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਇੱਥੇ ਆਪਣੇ ਭਰਾ ਹਰਦੀਪ ਸਿੰਘ ਦੇ ਸਹਿਯੋਗ ਨਾਲ ਆਪਣੇ ਪਿਤਾ ਸਰਦਾਰ ਗਿਆਨ ਸਿੰਘ ਮਾਨ ਮੈਮੋਰੀਅਲ ਮੈਰੀਟੋਰੀਅਸ ਕਾਲਰਸ਼ਿਪ ਟਰਸਟ ਦੀ ਸਥਾਪਨਾ ਕੀਤੀ। ਅੱਜ ਟਰਸਟ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲਲਹੇੜੀ ਵਿਖੇ ਪ੍ਰਿੰਸੀਪਲ ਬਲਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਮੁਢਲੀਆਂ ਪੁਜੀਸ਼ਨਾਂ ਹਾਸਲ ਕਰਨ ਸਦਕਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਰਿਸ਼ਮ ਪ੍ਰੀਤ ਕੌਰ ਕਿਰਨਦੀਪ ਕੌਰ ਆਂਚਲਾ ਕੁਮਾਰੀ ਹਰਮਨਜੋਤ ਕੌਰ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਅਲੀ ਖਾਨ ਕਨਿਸ਼ਕਾ ਅਤੇ ਖੁਸ਼ਦੀਪ ਕੌਰ ਨੂੰ 10 ਹਜਾਰ ਰੁਪਏ ਪ੍ਰਤੀ ਵਿਦਿਆਰਥੀ ਸਨਮਾਨ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਸਕੂਲ ਦੇ ਦੋ ਹੋਰ ਹੋਣ ਹਰ ਵਿਦਿਆਰਥੀਆਂ ਅਮਰਿੰਦਰ ਸਿੰਘ ਅਤੇ ਸ਼ੋਭਾ ਕਾਰਕੀ ਤੇ ਬਾਰਵੀਂ ਜਮਾਤ ਦੇ ਵਿਲੱਖਣ ਪ੍ਰਤਿਭਾ ਵਾਲੇ ਵਿਦਿਆਰਥੀ ਸੁਮਿਤ ਕੁਮਾਰ ਨੂੰ 5 ਹਜਾਰ ਰੁਪਏ ਪ੍ਰਤੀ ਵਿਦਿਆਰਥੀ ਰਾਸ਼ੀ ਸਨਮਾਨ ਵਜੋਂ ਦਿੱਤੀ ਗਈ ਇਸ ਤੋਂ ਇਲਾਵਾ ਉਨਾਂ ਵੱਲੋਂ ਸਾਇੰਸ ਅਤੇ ਮੈਥ ਦੇ ਪ੍ਰੋਜੈਕਟਾਂ ਲਈ 20 ਹਜਾਰ ਰੁਪਏ ਦਿੱਤੇ ਗਏ ਉਹਨਾਂ ਵੱਲੋਂ ਅਗਲੇ ਪੰਜ ਸਾਲਾਂ ਲਈ ਉਪਰੋਕਤ ਰਾਸ਼ੀ ਸਕੂਲ ਦੇ ਵਿਦਿਆਰਥੀਆਂ ਦੀ ਬੇਹਤਰੀ ਲਈ ਦੇਣ ਦਾ ਵਾਅਦਾ ਵੀ ਕੀਤਾ ਗਿਆ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ.ਕੁਲਦੀਪ ਕੌਰ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਦੇ ਹਨ ਪਰਮਾਤਮਾ ਉਹਨਾਂ ਲਈ ਕਾਮਯਾਬੀ ਦੇ ਸਾਰੇ ਦਰ ਖੋਲ ਦਿੰਦਾ ਹੈ ਉਹਨਾਂ ਕਿਹਾ ਕਿ ਅਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਨਮਾਨਿਤ ਕੀਤਾ ਜਾਵੇਗਾ। ਸਕੂਲ ਦੇ ਪ੍ਰਿੰਸੀਪਲ ਬਲਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀ ਡਾ. ਕੁਲਦੀਪ ਕੌਰ ਦੁਆਰਾ ਦਿੱਤੇ ਸੁਝਾਵਾਂ ਤੇ ਅਮਲ ਕਰਦੇ ਹੋਏ ਸਖਤ ਮਿਹਨਤ ਕਰਨ ਅਤੇ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਦਾ ਨਾਮ ਰੌਸ਼ਨ ਕਰਨ ਇਸ ਮੌਕੇ ਸ. ਲਖਬੀਰ ਸਿੰਘ ਪ੍ਰਧਾਨ ਸਪੋਰਟਸ ਕਲੱਬ ,  ਸ. ਨਾਜਰ ਸਿੰਘ  ਸਟੇਟ ਅਵਾਰਡੀ, ਸ.ਮਨਜਿੰਦਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ  । Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna



Saturday, January 18, 2025

ਖੰਨਾ ਪੁਲਿਸ ਨੇ

-ਖੰਨਾ ਪੁਲਿਸ ਨੇ ਲੋਕਾਂ ਦੇ ਏ. ਟੀ. ਐਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲੇ ਅੰਤਰਰਾਜੀ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰ ਕੇ 56 ਏ. ਟੀ. ਐਮ. ਕਾਰਡ ਵੀ ਬਰਾਮਦ ਕੀਤੇ ਗਏ ਡੀ ਐਸ ਪੀ (ਐੱਚ) ਸੁੱਖ ਅੰਮਿ੍ਤ ਸਿੰਘ ਰੰਧਾਵਾ ਨੇ ਦੱਸਿਆ ਕਿ ਥਾਣਾ ਸਿਟੀ ਖੰਨਾ ਦੇ ਐਸ. ਐੱਚ. ਓ. ਇੰਸ. ਰਵਿੰਦਰ ਕੁਮਾਰ, ਨਾਰਕੋਟੈਕ ਸੈਲ ਦੇ ਇੰਚਾਰਜ ਜਗਜੀਵਨ ਰਾਮ ਨੇ ਸਾਂਝੇ ਤੌਰ 'ਤੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦਿਆਂ ਭੋਲੇ ਭਾਲੇ ਲੋਕਾਂ ਦੇ ਏ. ਟੀ. ਐਮ. ਕਾਰਡ ਬਦਲ ਦੇ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕਢਵਾਉਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਿਨ੍ਹਾਂ ਦੀ ਪਹਿਚਾਣ ਮੁਹੰਮਦ ਜਾਹਿਦ ਵਾਸੀ ਗਡਾਵਾਲੀ ਜ਼ਿਲ੍ਹਾ ਪਲਵਰ ਹਰਿਆਣਾ, ਮੁਹੰਮਦ ਅੰਸਾਰ ਵਾਸੀ ਗਡਾਵਾਲੀ ਹਰਿਆਣਾ ਅਤੇ ਮੁਹੰਮਦ ਯੂਸਫ਼ ਵਾਸੀ ਰੂਪਾਹੇਡੀ ਹਰਿਆਣਾ ਵਜੋਂ ਹੋਈ | ਡੀ. ਐਸ. ਪੀ. ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਪਹਿਲਾਂ ਵੀ ਮਾਮਲੇ ਦਰਜ ਹਨ | ਜਿਨ੍ਹਾਂ ਕੋਲੋਂ 10 ਵੱਖ ਵੱਖ ਬੈਂਕਾਂ ਦੇ 56 ਏ. ਟੀ. ਐਮ. ਕਾਰਡ ਅਤੇ ਇੱਕ ਕਾਰ ਨੰਬਰ ਐੱਚ. ਆਰ. 72 ਐੱਚ 2309 ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਰਤਨਹੇੜੀ ਵੱਲ ਤੋਂ ਕਾਰ ਵਿਚ ਆ ਰਹੇ ਹਨ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਰਤਨਹੇੜੀ ਰੇਲਵੇ ਫਾਟਕਾਂ ਤੇ ਨਾਕਾਬੰਦੀ ਕਰਦਿਆਂ 3 ਕਾਰ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਪੁਲਿਸ ਨੇ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸਿਟੀ ਖੰਨਾ ਵਿਖੇ ਧਾਰਾ 318 (4), 305 ਬੀ. ਐਨ. ਐਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਏ. ਐਸ. ਆਈ. ਹਾਕਮ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ |                                             Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 

------

Monday, January 6, 2025

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਹਿਲੇ ਪਾਇਲਟ ਪ੍ਰੋਜੈਕਟ ਦੀ ਖੰਨਾ ਤੋਂ ਸ਼ੁਰੂਆਤ*

 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ 











ਖੰਨਾ, (ਲੁਧਿਆਣਾ), 6 ਜਨਵਰੀ: 


ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਉਦਯੋਗ ਤੇ ਕਾਮਰਸ  ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਾਇਲਟ ਪ੍ਰੋਜੈਕਟ ਦੀ ਖੰਨਾ ਸ਼ਹਿਰ ਤੋਂ ਸ਼ੁਰੂਆਤ ਕੀਤੀ ਹੈ। ਖੰਨਾ ਵਿਖੇ ਉਨ੍ਹਾਂ ਅੱਜ ਡੋਰ ਟੂ ਡੋਰ ਕੁਲੈਕਸ਼ਨ ਅਤੇ ਸੇਗਰੀਗੇਸ਼ਨ ਪਲਾਂਟ ਦਾ ਉਦਘਾਟਨ ਕੀਤਾ।


ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ 'ਤੇ 4 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਇਕ ਸਾਲ ਲਈ ਕੀਤੀ ਜਾ ਰਹੀ ਹੈ। ਇਸ ਪਾਇਲਟ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਇਸ ਨੂੰ ਪੰਜਾਬ ਦੇ ਹੋਰਨਾਂ ਖੇਤਰਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। 


ਹੋਰ ਜਾਣਕਾਰੀ ਦਿੰਦਿਆਂ ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਕੂੜਾ ਮੁਕਤ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਪੰਜਾਬ ਦਾ ਪਹਿਲਾ ਪਾਇਲਟ ਪ੍ਰੋਜੈਕਟ ਖੰਨਾ ਸ਼ਹਿਰ ਤੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੰਨਾ ਸ਼ਹਿਰ ਦੇ ਹਰ ਵਾਰਡ ਦੇ ਹਰ ਇਕ ਘਰ ਵਿੱਚੋਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਚੁੱਕਿਆ ਜਾਵੇਗਾ। 


ਸੌਂਦ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਖੰਨਾ ਸ਼ਹਿਰ ਦੇ ਕਿਸੇ ਵੀ ਹੋਰ ਪੁਆਇੰਟ ‘ਤੇ ਕੂੜਾ ਨਹੀਂ ਸੁੱਟਿਆ ਜਾਵੇਗਾ, ਜਿਸ ਨਾਲ ਖੰਨਾ ਸ਼ਹਿਰ ਦੇ ਸਾਰੇ ਵਾਰਡਾਂ ਵਿੱਚੋਂ ਕੂੜਾ ਖਤਮ ਹੋ ਜਾਵੇਗਾ ਅਤੇ ਸ਼ਹਿਰ ਦੀ ਦਿੱਖ ਸੁੰਦਰ ਤੇ ਖੂਬਸੂਰਤ ਦਿਸੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਖੰਨਾ ਸ਼ਹਿਰ ਦੇ ਸਾਰੇ ਰਿਹਾਇਸ਼ੀ/ਵਪਾਰਕ/ਰੇਹੜੀ ਫੜ੍ਹੀ ਵਾਲਿਆਂ ਨੂੰ ਇੱਕ ਯੂਜ਼ਰ ਨੰਬਰ ਜਾਰੀ ਕਰ ਕੇ ਇੱਕ ਐਪ ਨਾਲ ਜੋੜਿਆ ਜਾਵੇਗਾ। ਕੂੜਾ ਇੱਕਠਾ ਕਰਨ ਦਾ ਬਹੁਤ ਹੀ ਘੱਟ ਬਿੱਲ ਹਰੇਕ ਯੂਜ਼ਰ ਨੂੰ ਮੈਸੇਜ ਰਾਹੀਂ ਮੋਬਾਇਲ ‘ਤੇ ਭੇਜਿਆ ਜਾਵੇਗਾ। 


ਤਰੁਨਪ੍ਰੀਤ ਸਿੰਘ ਸੌਂਦ ਨੇ ਅੱਗੇ ਦੱਸਿਆ ਕਿ ਸ਼ਹਿਰ ਵਾਸੀ ਯੂਜ਼ਰ ਚਾਰਜੀਜ਼ ਨੂੰ ਆਨ ਲਾਈਨ ਅਤੇ ਆਫ ਲਾਈਨ ਦੋਹਾਂ ਤਰੀਕਿਆਂ ਨਾਲ ਅਦਾ ਕਰ ਸਕਦੇ ਹਨ। 


ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਇੱਕ ਸ਼ਿਕਾਇਤ ਸੈਲ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੋਲ ਫਰੀ ਨੰਬਰ 1800-121-5721 ਹੈ। ਉਨ੍ਹਾਂ ਕਿਹਾ ਕਿ ਇਸ ਟੋਲ ਫਰੀ ਨੰਬਰ ‘ਤੇ ਕੂੜੇ ਸਬੰਧੀ ਪ੍ਰਾਪਤ ਹੋਈ ਕੋਈ ਵੀ ਸ਼ਿਕਾਇਤ ‘ਤੇ 60 ਮਿੰਟ ਵਿਚ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਖੰਨਾ ਸ਼ਹਿਰ ਵਿਚ ਕੂੜਾ ਚੁੱਕਣ ਵਾਲੇ ਸਾਰੇ ਵਾਹਨਾਂ ਦੀ ਜੀ.ਪੀ.ਐਸ. ਟਰੈਕਿੰਗ ਹੋਵੇਗੀ। ਇਨ੍ਹਾਂ ਸਾਰੇ ਵਾਹਨਾਂ ਦਾ ਵੇਰਵਾ ਸਥਾਪਤ ਕੀਤੇ ਕੰਟਰੋਲ ਰੂਮ ਦੀ ਸਕਰੀਨ 'ਤੇ ਲਾਈਵ ਦਿਖੇਗਾ ਕਿ  ਕਿਹੜਾ ਵਾਹਨ ਖੰਨਾ ਸ਼ਹਿਰ ਦੇ ਕਿਹੜੇ ਵਾਰਡ ਵਿੱਚੋਂ ਕੂੜਾ ਚੁੱਕ ਰਿਹਾ ਹੈ। 


ਸੌਂਦ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਖੰਨਾ ਸ਼ਹਿਰ ਨੂੰ ਸਾਫ-ਸੁਥਰਾ ਤੇ ਸੋਹਣਾ ਬਣਾਉਣਾ ਹੈ, ਇਸ ਲਈ 

ਡੋਰ ਟੂ ਡੋਰ ਕੂੜਾ ਚੁੱਕਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਨਿਵੇਕਲੇ ਕੰਮ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਦੇ ਬਾਕੀ ਸਾਥੀਆਂ ਵੱਲੋਂ ਦਿੱਤੇ ਗਏ ਭਰਪੂਰ ਯੋਗਦਾਨ ਦਾ ਧੰਨਵਾਦ ਕੀਤਾ ਹੈ। 


ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਇਸ ਦੀ ਕਾਪੀ ਨਾ ਸਿਰਫ ਪੂਰੇ ਪੰਜਾਬ ਵਿਚ ਹੋਵੇਗੀ ਸਗੋਂ ਭਾਰਤ ਦੇ ਸਾਰੇ ਸੂਬੇ ਵੀ ਪੰਜਾਬ ਤੋਂ ਸੇਧ ਲੈਣਗੇ। ਇਸ ਪ੍ਰੋਜੈਕਟ ਰਾਹੀਂ ਕੂੜੇ ਨੂੰ ਅਲੱਗ ਅਲੱਗ (ਸੇਗਰੀਗੇਸ਼ਨ) ਕਰਨ ਤੋਂ ਬਾਅਦ ਗਿੱਲੇ ਕੂੜੇ ਤੋਂ ਖਾਦ ਬਣਾਈ ਜਾਵੇਗੀ ਅਤੇ ਪਲਾਸਟਿਕ ਦੀ ਰਹਿੰਦ-ਖੂੰਹਦ ਤੋਂ ਬਿਜਲੀ ਬਣਾਈ ਜਾਵੇਗੀ। 


ਉਨ੍ਹਾਂ ਖੰਨਾ ਵਾਸੀਆਂ ਨੂੰ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਤੋਂ ਬਾਅਦ ਪੰਜਾਬ ਦੇ ਹੋਰਨਾਂ ਖੇਤਰਾਂ ਵਿੱਚ ਵੀ ਇਸ ਨੂੰ ਸ਼ੁਰੂ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਕੂੜਾ ਮੁਕਤ ਕਰਕੇ ‘ਰੰਗਲਾ ਪੰਜਾਬ’ ਬਣਾਉਣ ਵੱਲ ਇਕ ਸਾਰਥਕ ਕਦਮ ਵਧਾਇਆ ਜਾ ਸਕੇ।.          Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 

------

Friday, January 3, 2025

रोटरैक्ट क्लब-ए. एस. कॉलेज के पंकज मैनरो ने रोटरी यूथ लीडरशिप अवार्ड्स RYLA -2024 में काव्य प्रतियोगिता में द्वितीय पुरस्कार प्राप्त किया

 प्रेस नोट




---------------------

रोटरैक्ट क्लब- ए. एस. कॉलेज ख़न्ना के प्रतिभाशाली छात्र पंकज मैनरो ने प्रतिष्ठित रोटरी यूथ लीडरशिप अवार्ड्स (RYLA) 2024 में काव्य प्रतियोगिता में द्वितीय पुरस्कार प्राप्त कर एक अहम उपलब्धि हासिल की। यह कार्यक्रम रो‍टरी इंटरनेशनल द्वारा 27 से 29 दिसंबर 2024 तक पठानकोट में आयोजित किया गया, जिसमें विभिन्न क्षेत्रों से युवा नेताओं ने उत्साहपूर्वक भाग लिया। ख़न्ना रोटरी क्लब की ओर से प्रतिस्पर्धा में भाग लेते हुए पंकज ने अपनी साहित्यिक क्षमता और गहरी रचनात्मक दृष्टि का प्रदर्शन किया, जिससे उन्होंने प्रतियोगिता में अमिट छाप छोड़ी।

इस उपलब्धि को शैक्षिक और रो‍टरी समुदायों से भारी सराहना मिली। ए. एस. कॉलेज के प्रिंसिपल डॉ. के. के. शर्मा, रोटरैक्ट क्लब के स्थानीय संयोजक डॉ. दिनेश कुमार, और ख़न्ना रोटरी क्लब के अध्यक्ष श्री मनीष भाम्बरी ने पंकज, उनके परिवार और कॉलेज को इस शानदार सफलता पर हार्दिक बधाई दी। कॉलेज प्रबंध समिति के अध्यक्ष श्री विजय डायमंड,उपाध्यक्ष श्री जतिंदर देवगन,  महासचिव श्री राजेश डाली, कॉलेज सचिव श्री अजय सूद,  और आंतरिक लेखा परीक्षक श्री संजीव धमिजा ने भी पंकज और उनके परिवार को बधाई दी।

रोटरी यूथ लीडरशिप अवार्ड्स (RYLA) कार्यक्रम युवा व्यक्तियों में नेतृत्व क्षमता को बढ़ावा देने के लिए एक महत्वपूर्ण मंच प्रदान करता है, जहां उन्हें अपनी क्षमताओं को निखारने और विभिन्न क्षेत्रों में अपने हुनर का प्रदर्शन करने का अवसर मिलता है। पंकज की काव्य प्रतियोगिता में सफलता न केवल उनके अद्वितीय साहित्यिक कौशल को उजागर करती है, बल्कि यह उनकी निरंतर मेहनत, अनुशासन और रचनात्मक अभिव्यक्ति के प्रति उनकी गहरी प्रतिबद्धता का प्रतीक है।           Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 

Wednesday, January 1, 2025

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ- ,ਡਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ 3 ਜਨਵਰੀ ਨੂੰ

 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ




 


ਲੁਧਿਆਣਾ, 1 ਜਨਵਰੀ --


ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ  ਵਲੋ ਐਲਾਨ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦੀਆਂ ਚੋਣਾਂ ਲਈ ਡਰਾਫਟ ਵੋਟਰ ਸੂਚੀ 3 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

 ਉਨ੍ਹਾਂ ਦੱਸਿਆ ਕਿ ਇਹ ਡਰਾਫਟ ਵੋਟਰ ਸੂਚੀ 21 ਅਕਤੂਬਰ, 2023 ਅਤੇ 15 ਦਸੰਬਰ, 2024 ਵਿਚਕਾਰ ਪ੍ਰਾਪਤ ਹੋਏ ਫਾਰਮਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਇਹ ਸੂਚੀ ਰਿਵਾਈਜ਼ਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਉਪਲਬਧ ਹੋਵੇਗੀ।


ਸ੍ਰੀ ਜਤਿੰਦਰ ਜੋਰਵਾਲ ਨੇ ਅੱਗੇ ਕਿਹਾ ਕਿ ਵੋਟਰਾਂ ਕੋਲ 24 ਜਨਵਰੀ ਤੱਕ ਸਬੰਧਤ ਰਿਵਾਈਜ਼ਿੰਗ ਅਫ਼ਸਰਾਂ ਕੋਲ ਇਤਰਾਜ਼ ਅਤੇ ਅਪੀਲਾਂ ਦਾਇਰ ਕਰਨ ਦਾ ਮੌਕਾ ਹੈ।


ਖੰਨਾ ਖੇਤਰ ਲਈ ਰਿਵਾਈਜ਼ਿੰਗ ਅਫ਼ਸਰ ਐਸ.ਡੀ.ਐਮ ਖੰਨਾ ਹਨ ਅਤੇ ਡਰਾਫਟ ਵੋਟਰ ਸੂਚੀ ਉਨ੍ਹਾਂ ਦੇ ਦਫ਼ਤਰ ਵਿੱਚ ਉਪਲਬਧ ਹੋਵੇਗੀ।  ਵੋਟਰ 24 ਜਨਵਰੀ ਤੱਕ ਉੱਥੇ ਕੋਈ ਵੀ ਇਤਰਾਜ਼ ਜਾਂ ਅਪੀਲ ਦਾਇਰ ਕਰ ਸਕਦੇ ਹਨ। ਪਾਇਲ ਲਈ ਰਿਵਾਈਜ਼ਿੰਗ ਅਫਸਰ ਐਸ.ਡੀ.ਐਮ ਪਾਇਲ ਹਨ, ਜਿਨ੍ਹਾਂ ਕੋਲ ਵੋਟਰਾਂ ਲਈ ਡਰਾਫਟ ਸੂਚੀ ਵੀ ਉਨ੍ਹਾਂ ਦੇ ਦਫ਼ਤਰ ਵਿੱਚ ਉਪਲਬਧ ਹੋਵੇਗੀ ਤਾਂ ਜੋ ਉਹ ਇਤਰਾਜ਼ਾਂ ਦੀ ਜਾਂਚ ਕਰ ਸਕਣ।  ਲੁਧਿਆਣਾ ਪੱਛਮੀ, ਸਮਰਾਲਾ, ਰਾਏਕੋਟ ਅਤੇ ਜਗਰਾਉਂ ਦੇ ਸਬ-ਡਵੀਜ਼ਨਾਂ ਵਿੱਚ ਸਬੰਧਤ ਐਸ.ਡੀ.ਐਮ ਰਿਵਾਈਜ਼ਿੰਗ ਅਫਸਰ ਵਜੋਂ ਕੰਮ ਕਰਦੇ ਹਨ ਅਤੇ ਵੋਟਰ ਡਰਾਫਟ ਵੋਟਰ ਸੂਚੀ ਦੀ ਜਾਂਚ ਕਰ ਸਕਦੇ ਹਨ ਅਤੇ ਆਪਣੇ ਦਫ਼ਤਰਾਂ ਵਿੱਚ ਇਤਰਾਜ਼ ਦਰਜ ਕਰ ਸਕਦੇ ਹਨ। 

ਲੁਧਿਆਣਾ ਦਿਹਾਤੀ ਲਈ ਐਸ.ਡੀ.ਐਮ ਪੂਰਬੀ ਰਿਵਾਈਜ਼ਿੰਗ ਅਫਸਰ ਹਨ ਅਤੇ ਡਰਾਫਟ ਵੋਟਰ ਸੂਚੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਉਪਲਬਧ ਹੋਵੇਗੀ। ਮੁੱਲਾਂਪੁਰ ਦਾਖਾ ਵਿੱਚ ਜ਼ਿਲ੍ਹਾ ਮਾਲ ਅਫਸਰ (ਡੀ.ਆਰ.ਓ) ਰਿਵਾਈਜ਼ਿੰਗ ਅਫਸਰ ਹਨ, ਵੋਟਰ ਡਰਾਫਟ ਵੋਟਰ ਸੂਚੀ ਦੀ ਜਾਂਚ ਕਰ ਸਕਦੇ ਹਨ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਡੀ.ਆਰ.ਏ ਸ਼ਾਖਾ ਵਿੱਚ ਇਤਰਾਜ਼ ਦਰਜ ਕਰ ਸਕਦੇ ਹਨ।


ਪਖੋਵਾਲ ਦੇ ਵੋਟਰ ਡਰਾਫਟ ਵੋਟਰ ਸੂਚੀ ਦੀ ਜਾਂਚ ਕਰ ਸਕਦੇ ਹਨ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ 'ਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿੱਚ ਇਤਰਾਜ਼ ਦਰਜ ਕਰ ਸਕਦੇ ਹਨ।


 ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸਿੱਧਵਾਂ ਬੇਟ ਖੇਤਰ ਲਈ ਸੋਧ ਅਧਿਕਾਰੀ ਹਨ, ਜਿੱਥੇ ਵੋਟਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰੇ ਨੰਬਰ 118 ਵਿੱਚ ਡਰਾਫਟ ਵੋਟਰ ਸੂਚੀ ਦੀ ਜਾਂਚ ਕਰ ਸਕਦੇ ਹਨ ਅਤੇ ਇਤਰਾਜ਼ ਦਰਜ ਕਰ ਸਕਦੇ ਹਨ।


ਦੋਰਾਹਾ ਖੇਤਰ ਦੇ ਵੋਟਰਾਂ ਲਈ ਖੇਤਰੀ ਆਵਾਜਾਈ ਅਧਿਕਾਰੀ ਸੋਧ ਅਧਿਕਾਰੀ ਵਜੋਂ ਕੰਮ ਕਰਨਗੇ ਅਤੇ ਡਰਾਫਟ ਵੋਟਰ ਸੂਚੀ ਦੀ ਜਾਂਚ ਵਿਜੀਲੈਂਸ ਦਫ਼ਤਰ ਦੇ ਸਾਹਮਣੇ ਜ਼ਿਲ੍ਹਾ ਪ੍ਰੀਸ਼ਦ ਇਮਾਰਤ ਦੇ ਕਮਰੇ ਨੰਬਰ 1 ਵਿੱਚ ਕੀਤੀ ਜਾ ਸਕਦੀ ਹੈ।


ਅੰਤ ਵਿੱਚ ਲੁਧਿਆਣਾ ਦੱਖਣੀ ਅਤੇ ਉੱਤਰੀ ਵੋਟਰਾਂ ਲਈ ਨਗਰ ਨਿਗਮ (ਐਮ.ਸੀ) ਦੇ ਸੰਯੁਕਤ ਕਮਿਸ਼ਨਰ ਸੋਧ ਅਧਿਕਾਰੀ ਹਨ। ਵੋਟਰ ਗਿੱਲ ਰੋਡ 'ਤੇ ਐਮ.ਸੀ ਜ਼ੋਨ-ਸੀ ਇਮਾਰਤ ਦੇ ਕਮਰੇ ਨੰਬਰ 12 ਅਤੇ ਐਮ.ਸੀ ਜ਼ੋਨ-ਏ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਕਮਰਾ ਨੰਬਰ 72 ਵਿੱਚ ਕ੍ਰਮਵਾਰ ਡਰਾਫਟ ਵੋਟਰ ਸੂਚੀਆਂ ਦੀ ਜਾਂਚ ਕਰ ਸਕਦੇ ਹਨ ਅਤੇ ਇਤਰਾਜ਼ ਦਰਜ ਕਰ ਸਕਦੇ ਹਨ।Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 



Friday, December 27, 2024

Ishaan singh libra won the junior men's skeet national champion title

  In the junior men's skeet final ishan singh Libra of Haryana won a thriller edging of Bhavtegh Singh Gill  6-5  in a shoot of after both had tied  on 52 hits ,this information was given by Rajdeep Singh Libra by telephone to firtu news from Australia

Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 



Tuesday, December 24, 2024

ए.एस. कॉलेज, खन्ना में 7 दिवसीय NSS शिविर का उद्घाटन --------




खन्ना, 24 दिसंबर 2024: ए.एस. कॉलेज, खन्ना में आज 7 दिवसीय NSS शिविर का उद्घाटन बड़े उत्साह और समर्पण के साथ किया गया। इस अवसर पर कॉलेज प्रबंध समिति के अध्यक्ष श्री विजय डायमंड मुख्य अतिथि के रूप में उपस्थित रहे। उनके साथ कॉलेज सचिव श्री अजय सूद, और माननीय प्रबंध समिति के सदस्य श्री मोहित गोयल 'पोम्पी', और श्री शिवम बेदी विशिष्ट अतिथि के रूप में उपस्थित थे।

सभा को संबोधित करते हुए, श्री विजय डायमंड ने नि:स्वार्थ सेवा और सामुदायिक सहभागिता के महत्व पर जोर दिया। उन्होंने NSS इकाई द्वारा ऐसे प्रभावशाली कार्यक्रम आयोजित करने के प्रयासों की सराहना की, जो छात्रों में सामाजिक जिम्मेदारी की भावना विकसित करते हैं।


अपने संबोधन में, श्री अजय सूद ने छात्रों को शिविर की गतिविधियों में सक्रिय भागीदारी करने और समाज की भलाई में योगदान देने के लिए प्रेरित किया। उन्होंने राष्ट्र निर्माण में युवाओं की भूमिका पर प्रकाश डाला और छात्रों के समग्र विकास को प्रोत्साहित करने में कॉलेज के निरंतर प्रयासों की प्रशंसा की।


शिविर का उद्घाटन मुख्य अतिथि एवं सभी गणमान्य व्यक्तियों द्वारा पवित्र दीप प्रज्वलित कर एवं NSS लक्ष्य गीत के गान के साथ हुआ। इस शिविर में विभिन्न गतिविधियाँ आयोजित की जाएँगी, जिनमें स्वच्छता अभियान, स्वास्थ्य जागरूकता कार्यक्रम, वृक्षारोपण, सामाजिक मुद्दों पर संगोष्ठियाँ, और कौशल विकास कार्यशालाएँ शामिल हैं। इन पहलों का उद्देश्य छात्रों में अनुशासन, टीम वर्क और सेवा की भावना विकसित करना है।


कॉलेज के प्रिंसिपल डॉ. के.के. शर्मा ने अतिथियों और प्रतिभागियों का गर्मजोशी से स्वागत किया और प्रबंध समिति का आभार व्यक्त किया, जिन्होंने इस प्रकार की सार्थक पहल को प्रोत्साहित किया। उन्होंने स्वयंसेवकों को इस अवसर का पूरा लाभ उठाकर समाज की सेवा करने के लिए प्रेरित किया।


NSS कार्यक्रम अधिकारी डॉ. मोनिका ठाकुर, डॉ. जसदीप कौर, डॉ. अरुण सिंगला, प्रो. सौरव, प्रो. ऋतिका, प्रो. मेहक गर्ग, प्रो. आस्था, प्रो. भूमिका और प्रो. अविनाश इस अवसर पर उपस्थित थे। उद्घाटन सत्र का समापन डॉ. जसदीप कौर द्वारा धन्यवाद ज्ञापन के साथ हुआ। इसके बाद शिविर की पहली गतिविधि का शुभारंभ हुआ, जिसमें "स्वास्थ्य और स्वच्छता" विषय पर विशेषज्ञ वक्ता डॉ. निकिता महाजन (न्यूरोलॉजिस्ट, लिवासा अस्पताल, खन्ना) का व्याख्यान हुआ। डॉ. महाजन ने स्वयंसेवकों के साथ शारीरिक और मानसिक स्वास्थ्य को बेहतर बनाने के तरीके साझा किए और उन्हें नशा मुक्ति के प्रति जागरूक किया। उन्होंने 'ड्रग्स को ना कहें' का संदेश दिया।

उपाध्यक्ष श्री जतिंदर देवगन, महासचिव श्री राजेश डाली और आंतरिक लेखा परीक्षक सह कोषाध्यक्ष श्री संजीव धमीजा  ने  स्वयंसेवकों की सराहना की।

यह 7 दिवसीय शिविर NSS के "मैं नहीं, आप" के आदर्श वाक्य को प्रतिबिंबित करते हुए, सीखने, सेवा और व्यक्तिगत विकास का एक आदर्श मिश्रण होगा।Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 



Monday, December 23, 2024

ਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦੇ ਨਵੇਂ ਸੈਸ਼ਨ ਦੀ ਜਨਵਰੀ 'ਚ ਸ਼ੁਰੂਆਤ*

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ


ਲੁਧਿਆਣਾ, 23 ਦਸੰਬਰ 


– ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵਿਖੇ ਉਰਦੂ ਕੋਰਸ ਦਾ ਨਵਾਂ ਸੈਸ਼ਨ ਜਨਵਰੀ, 2025 ਤੋਂ ਸ਼ੁਰੂ ਹੋ ਰਿਹਾ ਹੈ।  ਕੋਰਸ ਦੇ ਚਾਹਵਾਨ ਮਿਤੀ 06 ਜਨਵਰੀ ਤੋਂ 15 ਜਨਵਰੀ, 2025 ਤੱਕ ਫਾਰਮ ਭਰ ਸਕਦੇ ਹਨ।  


ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸ਼ਰਮਾ ਨੇ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ ਜਿੱਥੇ ਪੰਜਾਬੀ ਭਾਸਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਹੋਰ ਭਾਸ਼ਾਵਾਂ ਸਬੰਧੀ ਵੀ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸੇ ਤਹਿਤ ਵਿਭਾਗ ਵੱਲੋਂ ਉਰਦੂ ਸਿੱਖਣ ਦੇ ਚਾਹਵਾਨ ਸਿਖਿਆਰਥੀਆਂ ਲਈ 6 ਮਹੀਨੇ ਦਾ ਉਰਦੂ ਕੋਰਸ ਵੀ ਕਰਵਾਇਆ ਜਾਂਦਾ ਹੈ।


ਉਨ੍ਹਾਂ ਦੱਸਿਆ ਕਿ ਉਰਦੂ ਕੋਰਸ ਦਾ ਨਵਾਂ ਸੈਸ਼ਨ ਜਨਵਰੀ, 2025 ਤੋਂ ਸ਼ੁਰੂ ਹੋ ਰਿਹਾ ਹੈ ਜਿਸਦੀ ਮਿਆਦ 6 ਮਹੀਨੇ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਦਾ ਸਿਖਿਆਰਥੀ ਇਸ ਕੋਰਸ ਵਿੱਚ ਦਾਖ਼ਲਾ ਲੈ ਸਕਦਾ ਹੈ। ਇਸ ਸਾਰੇ ਕੋਰਸ ਦੀ ਕੁੱਲ ਫ਼ੀਸ ਸਿਰਫ਼ 500 ਰੁਪਏ ਹੈ। ਇੱਕ ਘੰਟੇ ਦੀ ਉਰਦੂ ਕਲਾਸ ਲਈ ਕਾਬਿਲ ਉਰਦੂ ਅਧਿਆਪਕ ਦਾ ਵਿਸ਼ੇਸ਼ ਪ੍ਰਬੰਧ ਹੈ ਅਤੇ ਕਲਾਸ ਦਾ ਸਮਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 5:00 ਤੋਂ 6:00 ਵਜੇ ਤੱਕ ਹੋਵੇਗਾ।


ਜ਼ਿਲ੍ਹਾ ਭਾਸਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਹਰੇਕ ਸੈਸ਼ਨ ਦੌਰਾਨ ਇਸ ਕੋਰਸ ਵਿੱਚ ਦਾਖਲੇ ਲਈ ਸਿਖਿਆਰਥੀਆਂ ਦੁਆਰਾ ਬਹੁਤ ਉਤਸ਼ਾਹ ਦਿਖਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖ਼ਲਾ ਫ਼ਾਰਮ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪੰਜਾਬੀ ਭਵਨ, ਭਾਰਤ ਨਗਰ ਚੌਂਕ ਲੁਧਿਆਣਾ, ਤੋਂ ਕਿਸੇ ਵੀ ਕੰਮ ਕਾਜ ਵਾਲੇ ਦਿਨ (ਦਫ਼ਤਰੀ ਸਮੇਂ ਦੌਰਾਨ) ਪ੍ਰਾਪਤ ਕਰ ਸਕਦੇ ਹਨ। ਕੋਰਸ ਸਬੰਧੀ ਹੋਰ ਜਾਣਕਾਰੀ ਲਈ (77650-00367 ਜਾਂ 88720-00423) ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       

Friday, December 20, 2024

ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗੀ

 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ


ਲੁਧਿਆਣਾ, 20 ਦਸੰਬਰ --1,228,187 ਵੋਟਰ ਨਗਰ ਨਿਗਮ ਲੁਧਿਆਣਾ (ਐਮ.ਸੀ.ਐਲ) ਦੀਆਂ ਚੋਣਾਂ ਵਿੱਚ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਜਿੱਥੇ 447 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਵਿੱਚ 160 ਉਮੀਦਵਾਰ ਚੋਣ ਲੜ ਰਹੇ ਹਨ। ਸ਼ਨੀਵਾਰ ਨੂੰ 1,296 ਪੋਲਿੰਗ ਬੂਥਾਂ 'ਤੇ ਵੋਟਿੰਗ ਹੋਵੇਗੀ, ਜੋ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗੀ।


 ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਜਤਿੰਦਰ ਜੋਰਵਾਲ ਨੇ ਖਾਲਸਾ ਕਾਲਜ ਫਾਰ ਵੂਮੈਨ ਅਤੇ ਸਰਕਾਰੀ ਕਾਲਜ ਫਾਰ ਗਰਲਜ਼ ਸਮੇਤ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਭੇਜਣ ਦੀ ਨਿਗਰਾਨੀ ਕੀਤੀ। ਉਨ੍ਹਾਂ ਦੱਸਿਆ ਕਿ ਐਮ.ਸੀ.ਐਲ ਚੋਣਾਂ ਲਈ ਕੁੱਲ 1165749 ਵੋਟਰ ਹਨ, ਜਿਨ੍ਹਾਂ ਵਿੱਚ 624708 ਪੁਰਸ਼ ਵੋਟਰ, 540938 ਮਹਿਲਾ ਵੋਟਰ ਅਤੇ 103 ਵੋਟਰ ਜੋ ਤੀਜੇ ਲਿੰਗ ਵਜੋਂ ਸ਼ਾਮਲ ਹਨ। ਇਸ ਤੋਂ ਇਲਾਵਾ 420 ਪੋਲਿੰਗ ਸਟੇਸ਼ਨਾਂ ਨੂੰ ਅਤੀ ਸੰਵੇਦਨਸ਼ੀਲ ਵਜੋਂ ਸ਼ਨਾਖਤ ਕੀਤਾ ਗਿਆ ਹੈ, ਜਿਨ੍ਹਾਂ ਨੂੰ 447 ਉਮੀਦਵਾਰਾਂ ਦੀ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਥਾਨਕ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।


ਮਾਛੀਵਾੜਾ ਨਗਰ ਕੌਂਸਲ, ਸਾਹਨੇਵਾਲ ਨਗਰ ਕੌਂਸਲ, ਨਗਰ ਕੌਂਸਲ ਮੁੱਲਾਂਪੁਰ ਦਾਖਾ, ਨਗਰ ਪੰਚਾਇਤ ਮਲੌਦ, ਨਗਰ ਕੌਂਸਲ ਖੰਨਾ ਅਤੇ ਨਗਰ ਕੌਂਸਲ ਸਮਰਾਲਾ ਨਾਲ ਸਬੰਧਤ ਚੋਣਾਂ ਲਈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 62438 ਵੋਟਰ ਹਨ, ਜਿਨ੍ਹਾਂ ਵਿੱਚ 32429 ਪੁਰਸ਼ ਵੋਟਰ, 30007 ਮਹਿਲਾ ਵੋਟਰ ਅਤੇ ਦੋ ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।  ਇਨ੍ਹਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵਿੱਚ 56 ਵਾਰਡਾਂ ਵਿੱਚ 80 ਪੋਲਿੰਗ ਬੂਥ ਹੋਣਗੇ, ਜਿਨ੍ਹਾਂ ਵਿੱਚੋਂ 31 ਸੰਵੇਦਨਸ਼ੀਲ ਅਤੇ 14 ਅਤੀ ਸੰਵੇਦਨਸ਼ੀਲ ਹੋਣਗੇ। ਡੀ.ਈ.ਓ ਨੇ ਸਾਰੇ ਚੋਣ ਅ



ਮਲੇ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਵੋਟਰ ਆਪਣੀ ਵੋਟ ਬਿਨਾਂ ਕਿਸੇ ਪਰੇਸ਼ਾਨੀ ਦੇ ਪਾ ਸਕਣ। ਉਨ੍ਹਾਂ ਨੇ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਉਨ੍ਹਾਂ ਦੇ ਮੋਢਿਆਂ 'ਤੇ ਰੱਖੀ ਗਈ ਮਹੱਤਵਪੂਰਨ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ ਅਤੇ ਪੋਲਿੰਗ ਪਾਰਟੀਆਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਪੋਲਿੰਗ ਪਾਰਟੀਆਂ ਅਤੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੋਵਾਂ ਦੀ ਸਹਾਇਤਾ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।


ਸ੍ਰੀ ਜਤਿੰਦਰ ਜੋਰਵਾਲ ਨੇ ਵੋਟਰਾਂ ਨੂੰ ਚੋਣ ਵਾਲੇ ਦਿਨ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਵੋਟਿੰਗ ਦਾ ਨਵਾਂ ਰਿਕਾਰਡ ਕਾਇਮ ਕਰਨ ਦਾ ਸੱਦਾ ਵੀ ਦਿੱਤਾ। ਇਸ ਸਾਲ ਪਹਿਲੀ ਵਾਰ ਪੋਲਿੰਗ ਅਤੇ ਗਿਣਤੀ ਦੋਵਾਂ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਪੋਲਿੰਗ ਸਟੇਸ਼ਨ 'ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ ਵੋਟਾਂ ਬੰਦ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗੀ।


ਇਸ ਮੌਕੇ ਏ.ਡੀ.ਸੀ ਸ੍ਰੀ ਅਮਰਜੀਤ ਬੈਂਸ, ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਵਿਨੀਤ ਕੁਮਾਰ, ਸੀ.ਐਮ ਦੇ ਫੀਲਡ ਅਫਸਰ ਮੈਡਮ ਕ੍ਰਿਤਿਕਾ ਗੋਇਲ ਅਤੇ ਐਸ.ਡੀ.ਐਮ ਡਾ. ਬਲਜਿੰਦਰ ਸਿੰਘ ਢਿੱਲੋਂ ਸਮੇਤ ਹੋਰ ਹਾਜ਼ਰ ਸਨ।.         Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       


Sunday, December 8, 2024

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਲੈਨੇਟ ਈ ਸਕੂਲ ਵਿਖੇ ਦੋ ਰੋਜ਼ਾ ਸਾਲਾਨਾ ਖੇਡ ਦਿਵਸ ਦਾ ਉਦਘਾਟਨ ਕੀਤਾ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ





ਸਮਰਾਲਾ,ਖੰਨਾ, ਲੁਧਿਆਣਾ, 8 ਦਸੰਬਰ --


ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਕਾਮਰਸ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਐਤਵਾਰ ਨੂੰ ਪਲੈਨੇਟ ਈ ਸਕੂਲ, ਸਲੌਦੀ (ਸਮਰਾਲਾ) ਵਿਖੇ ਦੋ ਰੋਜ਼ਾ ਸਾਲਾਨਾ ਖੇਡ ਦਿਵਸ ਦਾ ਉਦਘਾਟਨ ਸ਼ਮਾਂ ਰੌਸ਼ਨ ਕਰਕੇ ਕੀਤਾ। ਇਸ ਮੌਕੇ ਤੇ ਉਨ੍ਹਾਂ ਨਾਲ ਪਲੈਨੇਟ ਈ ਸਕੂਲ ਦੇ ਚੇਅਰਪਰਸਨ ਅਤੇ ਮਨੇਜਿੰਗ ਡਾਇਰੈਕਟਰ ਸ੍ਰੀਮਤੀ ਸੋਨੀਆ ਧਵਨ ਵੀ ਮੌਜੂਦ ਸਨ।


ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਤੋਂ ਸਿਖਰਾਂ ਤੱਕ ਪਹੁੰਚਾਉਣ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ।


ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ 'ਰੰਗਲਾ ਪੰਜਾਬ' ਸਿਰਜਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਪਰ ਸਮੇਂ ਦੀ ਮੰਗ ਅਨੁਸਾਰ ਖਿਡਾਰੀਆਂ ਨੂੰ ਬਿਹਤਰ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਲੋੜ ਹੈ ਜਿਸ ਨੂੰ ਸੂਬਾ ਸਰਕਾਰ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸੂਬੇ ਵਿੱਚੋਂ ਨਸ਼ਿਆਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ। ਉਹਨਾਂ ਸੂਬੇ ਦੇ ਨੌਜਵਾਨਾਂ ਨੂੰ ਕਿਹਾ ਕਿ ਸਿਹਤਮੰਦ ਜੀਵਨ ਲਈ ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ।


ਕੈਬਨਿਟ ਮੰਤਰੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਅਤੇ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਖੰਨਾ ਅਤੇ ਸਮਰਾਲਾ ਏਰੀਏ ਦਾ ਇਹ ਪਲੈਨੇਟ ਈ ਸਕੂਲ ਵਧੀਆ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਹੈ। ਇਸ ਸਕੂਲ ਵਿੱਚ ਪੜ੍ਹਾਈ ਅਤੇ ਖੇਡਾਂ ਦਾ ਕਲਚਰ ਹੈ। ਉਹਨਾਂ ਕਿਹਾ ਕਿ ਇਸ ਸਕੂਲ ਵਿੱਚ ਵਿਦਿਆਰਥੀ ਪੜ੍ਹ ਕੇ ਆਪਣੇ ਮਾਤਾ-ਪਿਤਾ, ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਰਹਿਣ। ਉਹਨਾਂ ਦੱਸਿਆ ਕਿ ਇਸ ਸਕੂਲ ਵੱਲੋਂ ਲੜਕੀਆਂ ਤੋਂ ਮਹੀਨੇ ਦੀ ਸਕੂਲ ਫੀਸ ਵਿੱਚੋਂ 50 ਪ੍ਰਤੀਸ਼ਤ ਫੀਸ ਘੱਟ ਲਈ ਜਾਂਦੀ ਹੈ ਅਤੇ ਜੋ ਕਿ ਲੜਕੀਆਂ ਨੂੰ ਅੱਗੇ ਵਧਣ ਲਈ ਬਹੁਤ ਵੱਡੀ ਸਹੂਲਤ ਦਿੱਤੀ ਗਈ ਹੈ, ਜਿਸ ਦੀ ਉਹ ਪੁਰਜ਼ੋਰ ਸ਼ਲਾਘਾ ਕਰਦੇ ਹਨ।


ਸਕੂਲ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਨੇ ਖੇਡਾਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਦਿਨ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਕੂਲ ਦੇ ਖੇਡ ਮੁਕਾਬਲਿਆਂ ਵਿੱਚ 100 ਮੀਟਰ, 200 ਮੀਟਰ, 400 ਮੀਟਰ ਦੌੜ ਆਦਿ ਖੇਡਾਂ ਸ਼ਾਮਲ ਹਨ।


ਇਸ ਮੌਕੇ ਤੇ ਪਲੈਨੇਟ ਈ ਸਕੂਲ ਦੇ ਚੇਅਰਪਰਸਨ ਅਤੇ ਮਨੇਜਿੰਗ ਡਾਇਰੈਕਟਰ ਸ੍ਰੀਮਤੀ ਸੋਨੀਆ ਧਵਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।.            Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       


Wednesday, December 4, 2024

ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਿਚ ਕੇਕ ਮਿਕਸਿੰਗ ਸਮਾਗਮ ਨਾਲ ਕ੍ਰਿਸਮਸ ਦੀਆਂ ਖ਼ੁਸ਼ੀਆਂ ਦਾ ਆਗਾਜ਼

 

ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵੱਲੋਂ ਕੇਕ ਮਿਕਸਿੰਗ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਅਤੇ ਰਾਜਾਂ ਤੋਂ ਆਏ ਵਿਦਿਆਰਥੀਆਂ ਨੇ ਭਾਗ ਲਿਆ। ਇਹ ਸਮਾਰੋਹ ਕ੍ਰਿਸਮਸ ਮੌਸਮ ਦੇ ਆਰੰਭ ਦਾ ਪ੍ਰਤੀਕ ਸੀ, ਜਿਸ ਨਾਲ ਖ਼ੁਸ਼ੀਆਂ ਅਤੇ ਸਾਂਝੇ ਮਾਣ ਦਾ ਸੰਦੇਸ਼ ਮਿਲਿਆ। ਜ਼ਿਕਰਯੋਗ ਹੈ ਕਿ ਪੱਛਮੀ ਸਭਿਆਚਾਰ ਅਤੇ ਕ੍ਰਿਸਚਨ ਧਰਮ ਦੇ ਇਹਿਾਸ  ਮੁਤਾਬਿਕ ਸਮੇਂ ਤੋਂ ਪਹਿਲਾਂ ਸੁੱਕੇ ਮੇਵਿਆਂ ਨੂੰ ਮਿਲਾਉਣ ਨਾਲ ਕੇਕ ਵਿਚ ਪਾਉਣ ਦੇ ਵਿਰਸੇ ਨੂੰ ਦਰਸਾਉਂਦੀ ਹੈ, ਇੱਕ ਹੋਰ ਮਹੱਤਵਪੂਰਨ ਕਾਰਕ ਹੈ ਕਿ ਇਸ ਨੂੰ ਹਮੇਸ਼ਾ ਇੱਕ ਵਿਸ਼ਾਲ ਸਮਾਰੋਹ ਦੇ ਰੂਪ ਵਿਚ ਕਿਉਂ ਆਯੋਜਿਤ ਕੀਤਾ ਜਾਂਦਾ ਹੈ। ਕੇਕ ਮਿਕਸਿੰਗ ਦਾ

ਇਤਿਹਾਸ ਕਹਿੰਦਾ ਹੈ ਕਿ ਇਹ ਵਾਢੀ ਦੇ ਮੌਸਮ ਦੀ ਆਮਦ ਨੂੰ ਦਰਸਾਉਂਦਾ ਹੈ। ਇਸ ਮੌਕੇ ਤੇ ਪ੍ਰਸਿੱਧ ਹਸਤੀ ਡੇਵੀ ਗਰੇਵਾਲ ਅਤੇ ਰਮਨ ਟਾਗਾ, ਨਾਲ ਹੀ ਮਸ਼ਹੂਰ ਸੈਫ਼ ਵਿਸ਼ਵ ਦੀਪ ਸਿੰਘ, ਸੰਦੀਪ ਕੁਮਾਰ, ਅਤੇ ਗਗਨਦੀਪ ਚਾਹਲ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਵਿਦੇਸ਼ੀ ਵਿਦਿਆਰਥੀਆਂ ਲਈ ਇਹ ਪਰੰਪਰਾਗਤ ਕੇਕ ਤਿਆਰ ਕਰਕੇ ਕ੍ਰਿਸਮਸ ਤੇ ਕੱਟਿਆਂ ਜਾਵੇਗਾ।

ਸੰਸਥਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਨਮਾਨਿਤ ਮਹਿਮਾਨਾਂ ਦਾ ਫੁੱਲਾਂ ਅਤੇ ਸਮਰਪਣ ਚਿੰਨ੍ਹ ਦੇ ਨਾਲ ਸਵਾਗਤ ਕੀਤਾ।ਇਸ ਮੌਕੇ ਉਨ੍ਹਾਂ  ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕੇਕ ਮਿਕਸਿੰਗ ਸਮਾਰੋਹ ਸਿਰਫ਼ ਤਿਉਹਾਰ ਨਹੀਂ ਸਗੋਂ ਯਕਜੁਹਤੀ, ਖ਼ੁਸ਼ੀ ਅਤੇ ਸਾਂਝ ਦਾ ਪ੍ਰਤੀਕ ਹੈ। ਇਹ ਭਾਰਤ ਦੀ ਸਾਂਝੀ ਵਿਰਾਸਤ ਅਤੇ ਸਭਿਆਚਾਰਕ ਵੱਖ-ਵੱਖਤਾ ਨੂੰ ਮਨਾਉਣ ਦਾ ਮੌਕਾ ਹੈ। ਇਸ ਤਰ੍ਹਾਂ ਦੇ ਸਮਾਰੋਹਾਂ ਦੇ ਆਯੋਜਨ ਰਾਹੀਂ ਗੁਲਜ਼ਾਰ ਗਰੁੱਪ ਆਪਣੀ ਸਮਾਜਿਕ ਸਾਂਝ ਅਤੇ ਸਭਿਆਚਾਰਕ ਸਮਰੱਥਤਾ ਦੇ ਉੱਚ ਮੁੱਲਾਂ ਨੂੰ ਮਜ਼ਬੂਤ ਕਰਦਾ ਹੈ।ਇਹ ਸਮਾਰੋਹ ਵਿਦਿਆਰਥੀਆਂ ਵੱਲੋਂ ਭਰਪੂਰ ਉਤਸ਼ਾਹ ਨਾਲ ਮਨਾਇਆ ਗਿਆ।Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       


Tuesday, December 3, 2024

ਮਿਹਨਤੀ, ਇਮਾਨਦਾਰ ਅਤੇ ਕਰਮਯੋਗੀ ਅਧਿਆਪਕ ਸਨ- ਰਣਧੀਰ ਕੁਮਾਰ ਪਰਾਸ਼ਰ

 


ਕੁਝ ਮਾਣਮੱਤੀਆਂ ਸ਼ਖਸ਼ੀਅਤਾਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਦਾ ਸਾਥ ਖੁਸ਼ਬੂ ਦੀ ਤਰ੍ਹਾਂ ਹੁੰਦਾ ਹੈ ਜੋ ਸਸਨੂੰ ਥੋੜੇ ਚਿਰ ਲਈ ਮਾਨਣ ਨੂੰ ਮਿਲਦਾ ਹੈ ਅਜੇਹੀ ਹੀ ਅਤਿ ਮਨਮੋਣੀ ਬੇਹਦ ਨਿਰਮਲ ਅਤੇ ਕੋਮਲ ਭਾਵੀ ਸ਼ਖਸ਼ੀਅਤ ਦੇ ਮਾਲਕ ਸਨ ਰਣਧੀਰ ਕੁਮਾਰ ਪਰਾਸ਼ਰ ਜੋ ਇਕ ਮਿਹਨਤੀ, ਇਮਾਨਦਾਰ ਅਤੇ ਕਰਮਯੋਗੀ ਅਧਿਆਪਕ ਹੋਣ ਦੇ ਨਾਲ ਨਾਲ ਬਹੁਪੱਖੀ ਅਤੇ ਸਰਬਸਾਂਝੀ ਸ਼ਖਸ਼ੀਅਤ ਦੇ ਮਾਲਕ ਸਨ। ਰਣਧੀਰ ਕੁਮਾਰ ਨੇ ਆਪਣੇ ਸਰਕਾਰੀ ਸਫਰ ਦੀ ਸ਼ੁਰੂਆਤ ਮਾਂ ਬੋਲੀ ਪੰਜਾਬੀ ਦੇ ਅਧਿਆਪਕ ਵਜੋਂ 2008 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਜ਼ਿਲ੍ਹਾ ਪਠਾਨਕੋਟ ਤੋਂ ਕੀਤੀ। ਅੱਜ ਕੱਲ ਉਹ ਸ਼ਹੀਦ ਮੇਜਰ ਦੀਪਕ ਕੁਮਾਰ ਪੱਡਾ (ਸ਼ੋਰਿਯਾ ਚੱਕਰ)ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੌਲਤਪੁਰ ਪਠਾਨਕੋਟ ਵਿਖੇ ਸੇਵਾ ਨਿਭਾ ਰਹੇ ਸਨ। ਬਹੁਤ ਥੋੜੇ ਸਮੇਂ ਵਿੱਚ ਹੀ ਉਹਨਾਂ ਨੇ ਆਪਣੀ ਮਿਹਨਤ ਲਗਨ ਅਤੇ ਕਲਾ ਕੁਸ਼ਲਤਾ ਨਾਲ ਸਿੱਖਿਆ ਜਗਤ ਵਿੱਚ ਇੱਕ ਵੱਖਰੀ ਪਹਿਚਾਣ ਸਥਾਪਿਤ ਕਰ ਲਈ ਸੀ। ਉਹ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਦੇ ਹਰਮਨ ਪਿਆਰੇ ਅਧਿਆਪਕ ਸਨ। ਕਾਲਜ ਸਮੇਂ ਤੋਂ ਹੀ ਉਹਨਾਂ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਉਹ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਮਹਿਫਲਾਂ ਅਤੇ ਸੈਮੀਨਾਰਾਂ ਵਿੱਚ ਬੜੀ ਸ਼ਿੱਦਤ,ਡੁੰਘਾਈ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਗਾਉਂਦੇ ਸਨ। ਸ਼ਿਵ ਦੇ ਗੀਤਾਂ ਨੂੰ ਮਾਨਣ ਗਾਉਣ ਅਤੇ ਜਿਉਣ ਵਾਲੇ ਰਣਧੀਰ ਕੁਮਾਰ ਵੀ ਭਰ ਜਵਾਨੀ ਵਿੱਚ ਸ਼ਿਵ ਕੁਮਾਰ ਬਟਾਲਵੀ ਵਾਂਗ ਹੀ ਜ਼ਿੰਦਗੀ ਦੀ ਸਿਖਰ ਦੁਪਹਿਰੇ ਆਪਣਾ ਸਫ਼ਰ ਮੁਕਾ ਕੇ ਚਲੇ ਗਏ। ਆਪਣੇ ਪਿੱਛੇ ਛੱਡ ਗਏ ਮਾਤਾ ਨਿਰਦੋਸ਼, ਪਤਨੀ ਵੰਦਨਾ ਸ਼ਰਮਾ, ਪੁੱਤਰੀ ਪ੍ਰਗਤੀ, ਪੁੱਤਰ ਕ੍ਰਿਸ਼ਨਾਗ ,ਭੈਣ ਕਵਿਤਾ ਸ਼ਰਮਾ ਅਤੇ ਜੀਜਾ ਡਾ. ਬਲਰਾਮ ਸ਼ਰਮਾ । ਰਣਧੀਰ ਕੁਮਾਰ ਪਰਾਸ਼ਰ ਦੀ ਬੇਵਕਤੀ ਮੌਤ ਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ, ਤਰਨਪ੍ਰੀਤ ਸਿੰਘ ਸੌਂਦ, ਡਾ.ਬਲਵੀਰ ਸਿੰਘ, ਸਾਬਿਕ ਕੈਬਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਮਾਸਟਰ ਮੋਹਨ ਲਾਲ, ਸਾਬਿਕ ਐਮ.ਪੀ ਸ਼ਮਸ਼ੇਰ ਸਿੰਘ ਦੂਲੋ, ਯਾਦਵਿੰਦਰ ਸਿੰਘ ਜਾਦੂ,ਦਵਿੰਦਰ ਪਾਲ ਸ਼ਰਮਾ ਸਰਪ੍ਰਸਤ ਪੀ.ਪੀ.ਟੀ.ਯੂ.ਪੰਜਾਬ,ਕਰਮ ਚੰਦ ਸ਼ਰਮਾ,ਅਮਰਿੰਦਰ ਸਿੰਘ ਚਹਿਲ, ਅਮਰੀਸ਼ ਕਾਲੀਆ, ਰਮਨ ਕੁਮਾਰ ਵਿੱਤ ਸਕੱਤਰ,ਜਗਜੀਤ ਸਿੰਘ ਉਪ ਪ੍ਰਧਾਨ,ਮਾਸਟਰ ਕੇਡਰ ਯੂਨੀਅਨ ਪੰਜਾਬ,ਪ੍ਰਿੰਸੀਪਲ ਆਦਰਸ਼ ਕੁਮਾਰ, ਜਤਿੰਦਰ ਕੁਮਾਰ, ਸੰਜੀਵ ਮੋਦਗਿਲ, ਡਾ. ਜੇ.ਐਸ ਖੰਨਾ, ਮਾਨਵ ਕਲਿਆਣ ਮਿਸ਼ਨ ਪੰਜਾਬ ਦੇ ਚੇਅਰਮੈਨ ਸੰਤ ਬਾਬਾ ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਿਕ ਸਮਾਜਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਪਰਿਵਾਰ ਨਾਲ ਡੂੰਘਾ ਸ਼ੋਕ ਵਿਅਕਤ ਕੀਤਾ ਹੈ।Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       


Wednesday, November 27, 2024

Message FROM Dr. Vinod Sood. MBBS, MD CEO, RIMT Medical College and Hospital

 Message FROM


Dr. Vinod Sood. MBBS, MD

CEO, RIMT Medical College and Hospital.


Dear Students, Faculty, Staff, and Community,


As the CEO of RIMT Medical College and Hospital, I am honored to welcome you to another exciting academic year. Our institution stands at the forefront of medical education and patient care, driven by our mission to foster excellence in healthcare.


In a rapidly evolving healthcare landscape, we remain dedicated to equipping our students with the knowledge, skills, and ethical foundation needed to thrive in their medical careers. We emphasize a holistic approach to education, integrating innovative teaching methods with hands-on clinical experience.


Our faculty members, who are leaders in their respective fields, are committed to mentoring and inspiring the next generation of healthcare professionals. Together, we create a nurturing and challenging environment that encourages inquiry, compassion, and professionalism.


In addition to education, we prioritize providing exceptional patient care. Our hospital is equipped with state-of-the-art facilities and a dedicated team of healthcare professionals who work tirelessly to ensure the highest standards of care for our patients and their families.


I encourage each of you to engage fully in the opportunities that lie ahead. Whether you are a student, faculty member, or staff, your contributions are vital to our mission. Together, we can continue to make a significant impact in the field of medicine and the communities we serve.


Thank you for being part of our journey.


Warm regards,


Dr. Vinod Sood. MBBS, MD

CEO, RIMT Medical College and Hospital.                                         Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       


Friday, November 22, 2024

ਏ.ਐਸ.ਗਰੁੱਪ ਆਫ਼ ਇੰਸਟੀਟਿਊਸ਼ਨ ਵਿੱਚ "ਟਰੈਫਿਕ ਨਿਯਮਾਂ ਦੀ ਪਾਲਣਾ" ਸੈਸ਼ਨ ਦਾ ਆਯੋਜਨ

 


 ਪੁਲਿਸ ਜਿਲਾ ਖੰਨਾ ਦੇ ਐਸ.ਐਸ. ਪੀ. ਅਸ਼ਵਿਨੀ ਗੋਤਿਆਲ ਦੇ ਨਿਰਦੇਸ਼ਾਂ ਅਤੇ ਡੀ. ਐਸ. ਪੀ. ਕਰਣਵੀਰ ਸਿੰਘ ਅਤੇ ਪੁਲਿਸ ਜਿਲਾ ਖੰਨਾ ਟਰੈਫਿਕ ਇੰਚਾਰਜ ਇੰਸਪੈਕਟਰ ਕੁਲਜੀਤ ਸਿੰਘ ਦੀ ਅਗਵਾਈ ਹੇਠ ਏ.ਐਸ.ਗਰੁੱਪ ਆਫ਼ ਇੰਸਟੀਟਿਊਸ਼ਨਜ਼  ਵਿੱਚ "ਟਰੈਫਿਕ ਨਿਯਮਾਂ ਦੀ ਪਾਲਨਾ" ਨਾਲ ਸੰਬੰਧਿਤ ਸੈਸ਼ਨ ਕਰਵਾਇਆ ਗਿਆ | ਇਸ ਸੈਸ਼ਨ ਦੇ ਦੌਰਾਨ ਤੇਜਿੰਦਰ ਸਿੰਘ (ਸਹਾਇਕ ਇੰਸਪੈਕਟਰ) ਨੇ ਮੁੱਖ ਮਾਹਿਰ ਦੀ ਭੂਮਿਕਾ ਨਿਭਾਈ | ਇੰਸਪੈਕਟਰ ਤੇਜਿੰਦਰ ਸਿੰਘ ਨੇ ਟਰੈਫਿਕ ਕਾਨੂੰਨਾਂ ਦੇ ਪ੍ਰਮੁੱਖ ਪਹਿਲੂਆਂ ਜਿਵੇਂ ਗਤੀ ਸੀਮਾ, ਹੇਲਮੇਟ ਪਾਉਣ ਦਾ ਮਹੱਤਵ, ਸੀਟ ਬੈਲਟ ਅਤੇ ਨਸ਼ੇ ਵਿੱਚ ਗੱਡੀ ਚਲਾਉਣ ਦੇ ਖਤਰਿਆਂ ਬਾਰੇ ਜਾਨੂੰ ਕਰਵਾਇਆ | ਉਨ੍ਹਾਂ ਨੇ ਸੜਕ ਦੁਰਘਟਨਾਵਾਂ ਵਿਸ਼ੇਸ਼ ਤੌਰ 'ਤੇ ਚਾਲਕਾਂ ਨਾਲ ਜੁੜੀਆਂ ਹੋਇਆਂ ਦੁਰਘਟਨਾ ਦੇ ਅੰਕੜੇ ਵੀ ਸਾਂਝੇ ਕੀਤੇ ਅਤੇ ਇਸ ਗੱਲ 'ਤੇ ਜ਼ੋਰ  ਦਿੱਤਾ ਕਿ ਕਿਸ ਤਰ੍ਹਾਂ ਘਟਨਾਵਾਂ ਵਿੱਚ ਕਮੀ ਆ ਸਕਦੀ ਹੈ । ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵੀ ਆਪਣਾ ਵਿਚਾਰ ਸਾਂਝਾ ਕਰਦੇ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਬਹੁਤ ਮਹੱਤਵਪੂਰਨ ਹੈ। ਅੰਤ ਵਿੱਚ ਕਾਲਜ ਡਾਇਰੇਕਟਰ ਡਾ.ਹਰਪ੍ਰੀਤ ਸਿੰਘ ਅਤੇ ਸਟਾਫ ਨੇ  ਇੰਸਪੈਕਟਰ ਤੇਜਿੰਦਰ ਸਿੰਘ ਦਾ ਸਨਮਾਨ ਕੀਤਾ | 

ਸੰਸਥਾ ਦੇ ਪ੍ਰਧਾਨ ਸ੍ਰੀ ਵਿਜੇ ਡਾਇਮੰਡ, ਸ੍ਰੀ ਜਤਿੰਦਰ ਦੇਵਗਨ (ਉਪ ਪ੍ਰਧਾਨ), ਸ੍ਰੀ ਰਾਜੇਸ਼ ਡਾਲੀ (ਜਨਰਲ ਸਕੱਤਰ), ਸ੍ਰੀ ਸੰਜੀਵ ਧਮੀਜਾ (ਇੰਟਰਨਲ  ਆਡੀਟਰ ਐਂਡ ਟਰੇਜਰਰ  ), ਸ੍ਰੀ ਰਮਰਿਸ਼ ਵਿਜ (ਸਕੱਤਰ) ਅਤੇ ਹੋਰ ਮੈਂਬਰਾਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ |ਵਿਦਿਆਰਥੀ, ਪੁਰਾਣੇ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।                                      Firtu Business Directory punjab # ~ D Krazy Kids, play and party Area 24/25 lower ground Floor celebration Bazaar khanna phone no 98155 17505 *To let service* -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       


Wednesday, November 20, 2024

ਐਸ ਐਨ ਏ ਐਸ ਆਰੀਆ ਸਕੂਲ ਨੇ 100 ਸਾਲ ਕੀਤੇ ਪੂਰੇ

 





ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਸਥਿਤ ਸ਼ਹਿਰ ਦੀ ਸਭ ਤੋਂ ਪੁਰਾਣੀ ਅਤੇ ਪ੍ਰਸਿੱਧ ਸੰਸਥਾ ਐੱਸ.ਐੱਨ.ਏ.ਐੱਸ. ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਸਾਲਾਨਾ ਤਿਉਹਾਰ 'ਤਰੰਗ 2024' ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੀ ਗੋਪਾਲ ਸਿੰਗਲਾ ਪ੍ਰਧਾਨ ਐਸ ਐਨ ਏ ਐਸ ਮੈਨੇਜਮੈਂਟ ਕਮੇਟੀ ਨੇ ਸ਼ਿਰਕਤ ਕੀਤੀ ।ਪ੍ਰਵੇਸ਼ ਦੁਆਰ 'ਤੇ ਪ੍ਰਿੰਸੀਪਲ ਸ: ਹਿੰਮਤ ਸਿੰਘ ਹੁੰਦਲ ਅਤੇ ਮਾਡਲ ਸਕੂਲ ਪ੍ਰਿੰਸੀਪਲ ਮੋਹਿਨੀ ਭਾਰਦਵਾਜ, ਵਰਿੰਦਰ ਵੜੈਚ, ਮੋਨਿਕਾ ਲਖਨਪਾਲ, ਰਮਾ ਸ਼ਰਮਾ ਨੇ ਮਹਿਮਾਨ ਪ੍ਰਧਾਨ ਗੋਪਾਲ ਸਿੰਗਲਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਰਾਜੀਵ ਕੁਮਾਰ ਬਾਂਸਲ, ਸਕੱਤਰ ਐਡਵੋਕੇਟ ਸ੍ਰੀ ਰਜਨੀਸ਼ ਬੱਸੀ, ਕੈਸ਼ੀਅਰ ਸ੍ਰੀ ਗੌਰਵ ਗੋਇਲ, ਮੈਨੇਜਰ ਸ੍ਰੀ ਅਜੇ ਅਗਰਵਾਲ, ਮੈਂਬਰ ਸ੍ਰੀ. ਹਰਸ਼ ਬਾਂਸਲ, ਮੈਂਬਰ ਸ੍ਰੀ ਪੁਨੀਤ ਗੋਇਲ ਦਾ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸ੍ਰੀ ਗੋਪਾਲ ਸਿੰਗਲਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪਦਅਧਿਕਾਰੀਆਂ ਨੂੰ ਸਕੂਲ ਬੈਂਡ, ਵਿਦਿਆਰਥੀ ਪ੍ਰੀਸ਼ਦ ਅਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਬੈਂਡ ਦੀਆਂ ਧੁਨਾਂ ਤੇ ਸਟੇਜ ਤੱਕ ਲਿਜਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ। ਇਸ ਮੌਕੇ ਪ੍ਰਧਾਨ ਸ਼੍ਰੀ ਗੋਪਾਲ ਸਿੰਗਲਾ, ਸ਼੍ਰੀ ਰਾਜੀਵ ਕੁਮਾਰ ਬਾਂਸਲ, ਐਡਵੋਕੇਟ ਸਕੱਤਰ ਰਜਨੀਸ਼ ਬੱਸੀ, ਗੌਰਵ ਗੋਇਲ, ਅਜੈ ਅਗਰਵਾਲ, ਪੁਨੀਤ ਗੋਇਲ, ਹਰਸ਼ ਬਾਂਸਲ, ਆਰੀਆ ਸਕੂਲ ਦੇ ਪ੍ਰਿੰਸੀਪਲ ਹਿੰਮਤ ਸਿੰਘ ਹੁੰਦਲ ਅਤੇ ਮਾਡਲ ਸਕੂਲ ਦੀ ਪ੍ਰਿੰਸੀਪਲ ਮੋਹਿਨੀ ਭਾਰਦਵਾਜ ਨੇ ਦੀਪਸ਼ਿਖਾ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸਕੂਲ ਮੈਨੇਜਮੈਂਟ ਕਮੇਟੀ ਦੇ ਸਕੱਤਰ ਐਡਵੋਕੇਟ ਸ਼੍ਰੀ ਰਜਨੀਸ਼ ਬੱਸੀ ਨੇ ਮੁੱਖ ਮਹਿਮਾਨ, ਪਤਵੰਤੇ ਸੱਜਣਾਂ, ਆਰੀਆ ਅਤੇ ਮਾਡਲ ਸਕੂਲ ਦੇ ਸਟਾਫ, ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ, ਮਾਪਿਆਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਰੰਗਾਰੰਗ ਪ੍ਰੋਗਰਾਮਾਂ ਵਿੱਚ ਗਣਪਤੀ ਵੰਦਨਾ, ਜੂਬੀ ਡੂਬੀ ਡਾਂਸ, ਟਾਇਨੀ ਟੋਟਸ ਦਾ ਵੈਲਕਮ ਡਾਂਸ, ਰਾਜਸਥਾਨੀ ਫੌਕ ਡਾਂਸ, ਮਾਤਾ-ਪਿਤਾ ਬੱਚਿਆਂ ਦਾ ਪਿਆਰ, ਅੰਗ ਦਾਨ ਐਕਟ, ਪੰਜਾਬੀ ਮਾਂ ਬੋਲੀ, ਆਯੋ ਰੇ ਸ਼ੁਭ ਦਿਨ, ਲੱਭ ਕੇ ਲਿਆਈਏ ਆਜ਼ਾਦੀ, ਪੰਜਾਬੀ ਫ੍ਰੀ ਸਟਾਈਲ ਡਾਂਸ, ਜੈਸੀ ਕਰਨੀ ਵੈਸੀ ਭਰਨੀ, ਗੁਜਰਾਤੀ ਡਾਂਸ, ਮਲਵਈ ਗਿੱਧਾ, ਸਵੱਛ ਭਾਰਤ ਐਕਟ, ਭੂਮਰੋ ਡਾਂਸ, ਸੰਮੀ ਫੋਕ ਡਾਂਸ, ਸਕਿੱਟ ਆਨ ਡਰੱਗਜ਼, ਮਾਈਮ ਐਕਟ ਫੇਲਿਅਰ ਟੂ ਕਾਮਯਾਬੀ, ਧੀਆਂ ਕੋਰੀਓਗ੍ਰਾਫੀ, ਸਕੂਲ ਲਾਈਫ ਦੇ ਪੜਾਅ, ਓਲਡ ਇਜ਼ ਗੋਲਡ ਪੰਜਾਬੀ ਡਾਂਸ, ਗਿੱਧਾ ਫੋਕ ਡਾਂਸ ਅਤੇ ਅੰਤ ਵਿੱਚ “ਭੰਗੜਾ” ਪੇਸ਼ ਕੀਤਾ ਗਿਆ ।ਸਕੂਲ ਦੇ ਪ੍ਰਿੰਸੀਪਲ ਸ: ਹਿੰਮਤ ਸਿੰਘ ਹੁੰਦਲ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਚੇਅਰਮੈਨ ਸ੍ਰੀ ਗੋਪਾਲ ਸਿੰਗਲਾ ਨੇ ਸਕੂਲ ਦੇ 100 ਸਾਲ ਪੂਰੇ ਹੋਣ 'ਤੇ ਸਮੂਹ ਬੱਚਿਆਂ, ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਸਾਰੇ ਪੁਰਾਣੇ ਪ੍ਰਿੰਸੀਪਲਜ, ਅਧਿਆਪਕਾਂ, ਪ੍ਰਬੰਧਕ ਕਮੇਟੀਆਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਸਕੂਲ ਸਫਲਤਾ ਦੀ ਪੌੜੀ ਚੜ੍ਹਿਆ ਅਤੇ 100 ਸਾਲ ਦੀ ਸ਼ਤਾਬਦੀ ਨੇ ਨਵੇਂ ਮਿਆਰ ਸਥਾਪਿਤ ਕੀਤੇ । ਉਨ੍ਹਾਂ ਕਿਹਾ ਕਿ ਆਰੀਆ ਸਕੂਲ ਵਿੱਚ ਨਵੇਂ ਅਤੇ ਪੁਰਾਤਨ ਸੱਭਿਆਚਾਰ ਦਾ ਸ਼ਾਨਦਾਰ ਸੁਮੇਲ ਹੈ। ਵਿਦਿਆਰਥੀਆਂ ਨੇ ਸਮਾਜਿਕ ਚਰਿੱਤਰ, ਜੀਵਨ ਕਦਰਾਂ-ਕੀਮਤਾਂ, ਸੱਭਿਅਤਾ ਅਤੇ ਸੱਭਿਆਚਾਰ, ਖੇਡਾਂ ਆਦਿ ਦੇ ਸਾਰੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਮਿਹਨਤੀ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਸੰਸਥਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਸੈਸ਼ਨ 2023-24 ਵਿੱਚ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ 57 ਅਤੇ ਨੌਵੀਂ ਤੋਂ 12ਵੀਂ ਜਮਾਤ ਤੱਕ ਦੇ 30 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਐਕਾਡੈਮਿਕ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਅਕਾਦਮਿਕ ਸਾਲ 2023-24 ਵਿੱਚ ਸਰਵੋਤਮ ਅਤੇ ਹੁਸ਼ਿਆਰ ਵਿਦਿਆਰਥੀਆਂ ਵਜੋਂ, ਬਾਹਰਵੀ ਦੇ ਨਿਤੇਸ਼ ਰਾਮ ਅਤੇ 10ਵੀਂ ਜਮਾਤ ਦੇ ਦੀਪਕ ਤਿਵਾੜੀ ਨੂੰ ਪੀਐਸਈਬੀ ਬੋਰਡ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਅਰੁਣਾ ਸ਼ਾਰਦਾ ਯਾਦਗਾਰੀ ਟਰਾਫੀ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸੇ ਵਰਗ ਵਿੱਚ ਆਰਟਸ ਦੇ ਮੋਨੂੰ ਕੁਮਾਰ ਨੂੰ ਬੈਸਟ ਸਟੂਡੈਂਟ ਐਵਾਰਡ ਅਤੇ ਨਕਦ ਇਨਾਮ, ਯਸ਼ ਕੋਰੀ ਨੂੰ ਬੈਸਟ ਕਲਚਰਲ ਐਵਾਰਡ ਅਤੇ ਨਕਦ ਇਨਾਮ, ਚੰਦੂ ਕੁਮਾਰ ਨੂੰ ਬੈਸਟ ਇਨ ਸਪੋਰਟਸ ਨੂੰ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਅਕਾਦਮਿਕ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਹਮੇਸ਼ਾ ਮੋਹਰੀ ਰਹਿ ਕੇ ਸਕੂਲ ਦਾ ਨਾਂ ਰੌਸ਼ਨ ਕਰਨ ਵਾਲੇ ਅਜਿਹੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਹੋਰ ਪਤਵੰਤੇ ਸੱਜਣਾਂ ਸਮੇਤ ਕਈ ਸਕੂਲਾਂ ਦੇ ਪ੍ਰਿੰਸੀਪਲ ਵਿਸ਼ੇਸ਼ ਤੋਰ ਤੇ ਪਹੁੰਚੇ। ਸਕੂਲ ਮੁਖੀ, ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੱਤਰ ਸ਼੍ਰੀ ਰਜਨੀਸ਼ ਬੱਸੀ ਨੇ ਸਾਰੇ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ। ਸਮਾਗਮ ਦੇ ਕੋਆਰਡੀਨੇਟਰ ਵਰਿੰਦਰ ਵੜੈਚ ਅਤੇ ਸਟੇਜ ਦਾ ਸੰਚਾਲਨ ਸ੍ਰੀਮਤੀ ਅੰਸ਼ੂ ਭੱਲਾ, ਪ੍ਰਭਜੋਤ ਕੌਰ ਅਤੇ ਦੇਸ਼ਵਿੰਦਰ ਕੌਰ ਨੇ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਇਸ ਮੌਕੇ ਆਰੀਆ ਅਤੇ ਮਾਡਲ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਸ੍ਰੀ ਗੋਪਾਲ ਸਿੰਗਲਾ, ਸੀਨੀਅਰ ਵਾਇਸ ਪ੍ਰੈਜ਼ੀਡੈਂਟ ਸ਼੍ਰੀ ਰਾਜੀਵ ਕੁਮਾਰ ਬਾਂਸਲ, ਸਕੱਤਰ ਐਡਵੋਕੇਟ ਸ੍ਰੀ ਰਜਨੀਸ਼ ਬੱਸੀ, ਕੈਸ਼ੀਅਰ ਸ੍ਰੀ ਗੌਰਵ ਗੋਇਲ, ਮੈਨੇਜਰ ਸ੍ਰੀ ਅਜੇ ਅਗਰਵਾਲ, ਮੈਂਬਰ ਸ੍ਰੀ ਹਰਸ਼ ਬਾਂਸਲ, ਮੈਂਬਰ ਸ੍ਰੀ ਪੁਨੀਤ ਗੋਇਲ, ਸ਼੍ਰੀ ਰਮੇਸ਼ ਗੋਇਲ, ਸ਼੍ਰੀਮਤੀ ਮੋਹਿਨੀ ਭਾਰਦਵਾਜ ਮਾਡਲ ਸਕੂਲ, ਸ਼੍ਰੀ ਰਜਿੰਦਰ ਸ਼ਾਰਦਾ, ਡਾ: ਨੀਨਾ ਸੇਠ ਪਜਨੀ ਪ੍ਰਿੰਸੀਪਲ ਗੋਬਿੰਦਗੜ੍ਹ ਪਬਲਿਕ ਕਾਲਜ, ਪੰਜ ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਸੂਬੇਦਾਰ ਸਰਵਣ ਸਿੰਘ, ਸ਼੍ਰੀ ਸੰਦੀਪ ਜੈਨ (ਪ੍ਰਿੰਸੀਪਲ ਪੀ.ਐਮ ਸ਼੍ਰੀ ਸਰਕਾਰੀ ਹਾਈ ਸਕੂਲ ਹਰਬੰਸਪੁਰਾ, ਅਮਿਤ ਵਰਮਾ (ਅਰਬਨ ਬੇਸਿਕ ਸਰਕਾਰੀ ਸਕੂਲ), ਕਵਿਤਾ ਚੋਪੜਾ (ਸਰਕਾਰੀ ਸਕੂਲ ਨਸਰਾਲੀ), ਦਰਸ਼ਨ ਕੁਮਾਰ ਸੇਵਾਮੁਕਤ ਕਰਨਲ, ਸੰਜੀਵ ਦੱਤਾ, ਰਾਕੇਸ਼ ਭਾਂਬਰੀ, ਸੰਜੀਵ ਕੁਮਾਰ ਬਾਂਸਲ, ਸੋਨੂੰ ਗੋਬਿੰਦਗੜ੍ਹੀਆ (ਅੰਬੇਦਕਰ ਵੈਲਫੇਅਰ ਸੁਸਾਇਟੀ), ਰੋਹਿਤ ਸ਼ਰਮਾ ਸ਼ੈਂਕੀ ਐਮ.ਸੀ , ਹਰਜਿੰਦਰ ਸਿੰਘ, ਯਸ਼ਪਾਲ ਕਪਲਿਸ਼, ਵਿਦਿਆ ਪ੍ਰਚਾਰ ਪ੍ਰਸਾਰ ਕਮੇਟੀ ਸੁਭਾਸ਼ ਪੋਪਲੀ, ਜਤਿੰਦਰ ਸਿੰਘ, ਬੀ.ਪੀ.ਸ਼ਰਮਾ, ਵਿਕਰਮਜੀਤ ਸਿੰਘ, ਵਿਦਿਆ ਪ੍ਰਸਾਰ ਭਾਰਤੀ ਤੋਂ ਸ੍ਰੀ ਰਜਿੰਦਰ ਬੱਸੀ , ਪਰਸ਼ੋਤਮ ਮਿੱਤਲ, ਚਰਨਜੀਤ ਕੁਮਾਰ ਅਬਰੋਲ, ਮਾਸਟਰ ਜਰਨੈਲ ਸਿੰਘ, ਯੂਨੀਕ ਲਾਇਨਜ਼ ਕਲੱਬ ਤੋਂ ਸੀਮਾ ਧੀਰ, ਅਰਚਨਾ ਜਿੰਦਲ, ਰੇਣੂ ਜੀ, ਏਕ ਨਈ ਉਡਾਨ ਤੋਂ ਸ੍ਰੀਮਤੀ ਸੀਮਾ ਕੌਸ਼ਲ, ਨੀਤੂ ਸਿੰਘੀ, ਸ਼ਿਵਾਨੀ ਗੋਇਲ, ਸ਼੍ਰੀ ਦੇਸ ਰਾਜ, ਪਰਵੀਨ ਜੋਸ਼ੀ, ਪ੍ਰੋ: ਰੁਪਿੰਦਰ ਸਿੰਘ ਜੀ.ਪੀ.ਸੀ. ਆਦਿ ਆਰੀਆ ਅਤੇ ਮਾਡਲ ਸਕੂਲ ਦਾ ਸਟਾਫ਼, ਆਰੀਆ ਸਕੂਲ ਦੇ ਵਿਦਿਆਰਥੀ, ਪੁਰਾਣੇ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।Firtu Business Directory punjab # ~ D Krazy Kids, play and party Area 24/25 lower ground Floor celebration Bazaar khanna phone no 98155 17505 *To let service* -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       

Tuesday, November 19, 2024

ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

 ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ


ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਬਲਾਕ ਕਾਂਗਰਸ ਦਫਤਰ ਖੰਨਾ ਵਿਖ਼ੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਯਾਦ ਕੀਤਾ ਗਿਆ .ਇੰਦਰਾ ਗਾਂਧੀ ਜੀ ਨੂੰ ਯਾਦ ਕਰਦੇ ਹੋਏ ਬਲਾਕ ਕਾਂਗਰਸ ਦਫ਼ਤਰ ਵਿਖ਼ੇ ਬਲਾਕ ਕਾਂਗਰਸ ਪ੍ਰਧਾਨ ਸ਼੍ਰੀ ਰਾਜੀਵ ਰਾਏ ਮਹਿਤਾ ਉਚੇਚੇ ਤੋਰ ਤੇ ਹਾਜ਼ਿਰ ਸਨ ਕਾਂਗਰਸੀ ਆਗੂ ਸ਼੍ਰੀ ਰਾਸ਼ੀਦ ਖਾਨ ਜੀ ਨੇ ਇਸ ਮੌਕੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਅਤੇ ਓਹਨਾ ਦੇ ਪਰਿਵਾਰ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਗਿਆ ਅਤੇ ਲੋਕਾਂ ਨੂੰ ਓਹਨਾ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ ਗਿਆ ਇਸ ਮੌਕੇ ਪ੍ਰਧਾਨ ਸ਼੍ਰੀ ਰਾਜੀਵ ਰਾਏ ਮਹਿਤਾ ਤੋਂ ਕੋਂਸਲ ਪ੍ਰਧਾਨ ਇਲਾਵਾ ਪ੍ਰਧਾਨ ਸ਼੍ਰੀ ਕਮਲਜੀਤ ਲੱਦੜ੍ਹ,ਕਾਂਗਰਸੀ ਆਗੂ ਰਾਸ਼ੀਦ ਖਾਨ ,ਐਮ ਸੀ ਰਵਿੰਦਰ ਸਿੰਘ ਬੱਬੂ, ਜਿਲ੍ਹਾ ਵਾਈਸ ਪ੍ਰਧਾਨ ਸੰਜੇ ਸਹਿਗਲ,ਰਾਜ ਕੁਮਾਰ ਸਾਹਨੇਵਾਲੀਆ, ਮੇਜਰ ਸਿੰਘ ਮਹਿਮੀ,ਵਾਈਸ ਪ੍ਰਧਾਨ ਨਿਤਿਨ ਸ਼ਰਮਾ ਜੋਨੂੰ, ਗੁਰਦੀਪ ਜੋਸ਼ੀ, ਸੋਨੂੰ ਸੋਫਤ,ਸੁਰੇਸ਼ ਕੁਮਾਰ,ਅਸ਼ੋਕ ਰਾਜੇਵਾਲੀਆ, ਅਮਰੀਕ ਸਿੰਘ ਪੰਮਾ,ਗੋਲਡੀ ਸ਼ਰਮਾ ਆਦਿ ਹਾਜ਼ਰ ਸਨ.Firtu Business Directory punjab # ~ D Krazy Kids, play and party Area 24/25 lower ground Floor celebration Bazaar khanna phone no 98155 17505 *To let service* -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       

Monday, November 18, 2024

ਕੈਬਨਿਟ ਮੰਤਰੀ ਨੇ ਸ਼ਹੀਦ ਦੇ ਜੱਦੀ ਪਿੰਡ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ

.ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ






ਸਰਾਭਾ (ਲੁਧਿਆਣਾ), 16 ਨਵੰਬਰ ,




ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਸ਼ਹੀਦ ਜਗਤ ਸਿੰਘ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀ, ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਸੁਰੈਣ ਸਿੰਘ (ਵੱਡਾ) ਅਤੇ ਸ਼ਹੀਦ ਸੁਰੈਣ ਸਿੰਘ (ਛੋਟਾ) ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ 16 ਨਵੰਬਰ 1915 ਨੂੰ ਗਦਰ ਪਾਰਟੀ ਦੇ ਇਨਕਲਾਬੀਆਂ ਤੇ ਚੱਲੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਸ਼ਹੀਦੀ ਪ੍ਰਾਪਤ ਕੀਤੀ ਸੀ। 


 ਅੱਜ ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਸਭ ਤੋਂ ਨੌਜਵਾਨ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਸ਼ਹੀਦ ਹੋਣ ਵਾਲੇ ਕਰਤਾਰ ਸਿੰਘ ਸਰਾਭਾ ਆਪਣੇ ਦੇਸ਼ ਲਈ ਨਿਰਸਵਾਰਥ ਸੇਵਾ ਨਿਭਾਉਣ ਵਾਸਤੇ ਨੌਜਵਾਨ ਪੀੜ੍ਹੀਆਂ ਲਈ ਸਦੀਆਂ ਤੋਂ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ। ਸ੍ਰੀ ਸੌਂਦ ਨੇ ਕਿਹਾ ਕਿ ਮਹਾਨ ਸ਼ਹੀਦ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਗਦਰ ਪਾਰਟੀ ਦੇ ਸਰਗਰਮ ਆਗੂ ਵਜੋਂ ਉਨ੍ਹਾਂ ਨੇ ਪਹਿਲਾਂ ਵਿਦੇਸ਼ ਅਤੇ ਫਿਰ ਦੇਸ਼ ਦੇ ਅੰਦਰ ਆਜ਼ਾਦੀ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਕੀਤੀ।


 ਕੈਬਨਿਟ ਮੰਤਰੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਲਈ 10 ਲੱਖ ਰੁਪਏ, ਪਿੰਡ ਸਰਾਭਾ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਲਈ 5 ਲੱਖ ਰੁਪਏ, ਮਹਾਨ ਆਜ਼ਾਦੀ ਘੁਲਾਟੀਏ ਦੇ ਜੱਦੀ ਘਰ ਦੀ ਮੁਰੰਮਤ ਅਤੇ ਪਿੰਡ ਦੇ ਵਿਕਾਸ ਲਈ ਵਾਧੂ ਫੰਡ ਦੇਣ ਦਾ ਐਲਾਨ ਕੀਤਾ।  ਉਨ੍ਹਾਂ ਪਿੰਡ ਦਾ ਨਾਂ ਸੂਬੇ ਦੇ ਸੈਰ ਸਪਾਟੇ ਦੇ ਨਕਸ਼ੇ ’ਤੇ ਲਿਆਉਣ ਦਾ ਵੀ ਐਲਾਨ ਕੀਤਾ। 


 'ਆਪ' ਦੇ ਸੀਨੀਅਰ ਆਗੂ ਡਾ. ਕੇ.ਐਨ.ਐਸ ਕੰਗ ਨੇ ਸੂਬਾ ਪੱਧਰੀ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਦੇ ਵਿਕਾਸ ਅਤੇ ਕਲੱਬ ਲਈ ਵਿੱਤੀ ਗ੍ਰਾਂਟਾਂ ਦਾ ਐਲਾਨ ਕਰਨ ਲਈ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। 


  ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਜਾਂ ਕੇ ਅਤੇ ਪਿੰਡ ਦੇ ਮੁੱਖ ਚੌਕ ਵਿੱਚ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।


ਕੈਬਨਿਟ ਮੰਤਰੀ ਨੇ ਫਤਹਿਗੜ੍ਹ ਸਾਹਿਬ ਦੀ ਐਸ.ਐਸ.ਪੀ ਰਵਜੋਤ ਕੌਰ ਗਰੇਵਾਲ ਨੂੰ ਵੀ ਸਨਮਾਨਿਤ ਕੀਤਾ ਜੋ ਪਿੰਡ ਸਰਾਭਾ ਨਾਲ ਸਬੰਧਤ ਹਨ। 


 ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ, ਸੀਨੀਅਰ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਸ੍ਰੀ ਨਵਨੀਤ ਸਿੰਘ ਬੈਂਸ, ਏ.ਡੀ.ਸੀਜ਼ ਸ੍ਰੀ ਅਮਰਜੀਤ ਬੈਂਸ, ਸ੍ਰੀ ਕੁਲਪ੍ਰੀਤ ਸਿੰਘ, ਐਸ.ਡੀ.ਐਮਜ਼ ਸ੍ਰੀ ਸਿਮਰਦੀਪ ਸਿੰਘ, ਡਾ. ਪੂਨਮਪ੍ਰੀਤ ਕੌਰ, ਸ੍ਰੀ ਪਰਦੀਪ ਸਿੰਘ ਬੈਂਸ, ਸਹਾਇਕ ਕਮਿਸ਼ਨਰ (ਯੂ.ਟੀ) ਮੈਡਮ ਕ੍ਰਿਤਿਕਾ ਗੋਇਲ ਅਤੇ ਹੋਰ ਹਾਜ਼ਰ ਸਨ।Firtu Business Directory punjab # ~ D Krazy Kids, play and party Area 24/25 lower ground Floor celebration Bazaar khanna phone no 98155 17505 *To let service* -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       

Friday, November 15, 2024

ए.एस. कॉलेज खन्ना ने डी.ए.वी. कॉलेज, होशियारपुर में आयोजित पंजाब यूनिवर्सिटी इंटर-जोनल यूथ एंड हेरिटेज फेस्टिवल में 6 पुरस्कार जीतकर रचा इतिहास

 प्रेस नोट





खन्ना, 15 नवंबर 2024

ए.एस. कॉलेज, खन्ना ने डी.ए.वी. कॉलेज, होशियारपुर में आयोजित चार दिवसीय (11 नवंबर से 14 नवंबर 2024) पंजाब यूनिवर्सिटी इंटर-जोनल यूथ एंड हेरिटेज फेस्टिवल में 6 पुरस्कार जीतकर अपनी उत्कृष्टता और सांस्कृतिक धरोहर के प्रति प्रतिबद्धता का शानदार प्रदर्शन किया l

वार प्रतियोगिता: द्वितीय पुरस्कार

कली गायन: द्वितीय पुरस्कार

लोक पारंपरिक गीत: तृतीय पुरस्कार

नाला निर्माण: द्वितीय पुरस्कार

महिला पारंपरिक गीत: द्वितीय पुरस्कार

(व्यक्तिगत प्रथम पुरस्कार: सोनाली कुमारी)

बुनाई: तृतीय पुरस्कार

इस उपलब्धि ने ए.एस. कॉलेज के छात्रों की कला, संस्कृति और धरोहर के प्रति उनकी प्रतिभा और समर्पण को उजागर किया।  यह आयोजन छात्रों के लिए न केवल अपनी प्रतिभा को व्यक्त करने का एक मंच बना, बल्कि उन्हें क्षेत्र की समृद्ध सांस्कृतिक विरासत से भी जोड़ने में सहायक सिद्ध हुआ।कॉलेज सेक्रेटरी श्री अजय सूद और कॉलेज के प्रिंसिपल, डॉ. के.के. शर्मा ने छात्रों और फैकल्टी को उनकी कड़ी मेहनत और समर्पण के लिए बधाई दी। उन्होंने कॉलेज के कल्चरल डिपार्टमेंट के डीन, प्रो. रविंदरजीत सिंह और गाइडिंग फैकल्टी की भी सराहना की, जिन्होंने छात्रों में कला और संस्कृति के प्रति प्रेम को प्रोत्साहित किया और उनकी प्रतिभा को निखारा। डॉ. शर्मा ने कहा कि यह सफलता ए.एस. कॉलेज की छात्रों के समग्र विकास और सांस्कृतिक साक्षरता को बढ़ावा देने के लिए किए गए प्रयासों को दर्शाती है। प्रबंध समिति के अध्यक्ष श्री विजय डायमंड, उपाध्यक्ष श्री जतिंदर देवगन, महासचिव श्री राजेश डाली,कॉलेज सेक्रेटरी श्री अजय सूद और आंतरिक लेखा परीक्षक एवं कोषाध्यक्ष श्री संजीव धमीजा और अन्य सदस्यों ने इस उपलब्धि को ए.एस. कॉलेज, खन्ना के लिए गर्व का क्षण बताया। उन्होंने प्रिंसिपल, स्टाफ और छात्रों को उनकी उपलब्धियों के लिए बधाई दी और इसे छात्रों के लिए शैक्षणिक और सह-शैक्षणिक गतिविधियों में उत्कृष्टता प्राप्त करने के लिए प्रेरणा बताया।

प्रबंध समिति के सदस्य श्री सुभोध मित्तल, श्री मोहित कुमार (पॉम्पी), श्री मनीष भाम्बरी, श्री शिवम बेदी, श्री रामरीश विज, श्रीमती कविता गुप्ता और श्रीमती शालू कालिया ने भी इस अवसर पर बधाई संदेश दिए।Firtu Business Directory punjab # ~ D Krazy Kids, play and party Area 24/25 lower ground Floor celebration Bazaar khanna phone no 98155 17505 *To let service* -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       

यज्ञ करने से मिलती है पूर्व जन्मों के पापों से मुक्ति देशराज शास्त्री



 आज प्राचीन श्री गुग्गा मांडी  शिव मंदिर में कार्तिक पूर्णिमा व देव दीपावली के शुभ अवसर पर यज्ञ का आयोजन किया गया जिसमें बड़ी संख्या में भक्त जनों ने भाग लिया पंडित देशराज शास्त्री जी ने बताया कि कार्तिक महीने के शुक्ल पक्ष में पड़ने वाली पूर्णिमा तिथि का बड़ा महत्व है। महीने की पूर्णिमा का अपना विशेष स्थान होता है। लेकिन कार्तिक मास की पूर्णिमा की एक अलग मान्यता है। इस पूर्णिमा तिथि के दिन देव दीपावली का उत्सव भी मनाया जाता है। इस पूर्णिमा तिथि धार्मिक मान्यताओं के अनुसार कार्तिक पूर्णिमा के दिन स्नान और दान करने से जीवन में समृद्धि और खुशहाली आती है। यह दिन सुख और शांति का प्रतीक भी माना जाता है। जिससे दान-पुण्य का विशेष फल प्राप्त होता है शास्त्री जी ने बताया कि धार्मिक ग्रन्थों के अनुसार कार्तिक पूर्णिमा के इस पावन पर्व पर पवित्र नदी में स्नान और दीपदान का विशेष महत्व होता है। मान्यता है कि इस दिन उचित समय पर नदी में स्नान करने से व्यक्ति के सभी पाप कट जाते हैं और उसके घर सुख-शान्ति का आगमन होता है। 

कार्तिक मास भगवान विष्णु को विशेष रूप से प्रिय है। और कार्तिक पूर्णिमा का दिन भगवान शिव को समर्पित होता है। इस दिन भगवान शिव, विष्णु और माता लक्ष्मी की पूजा से जीवन में समृद्धि, सुख और शांति की प्राप्ति होती है। शास्त्री जी ने कहा कि एक मान्यता के अनुसार  भगवान विष्णु मत्स्य अवतार जल  में निवास  करते हैं और दूसरी मान्यता कार्तिक मास की पूर्णिमा को लेकर एक धार्मिक कथा प्रचलित है। इस पर्व को लेकर मान्यता है कि भगवान शिव ने त्रिपुरासुर नामक एक राक्षस का वध किया था। इसी कारण कार्तिक पूर्णिमा को त्रिपुरासुर पूर्णिमा के नाम से भी जाना जाता है। यही वजह है कि इस दिन को विशेष रूप से देव दिवाली के रूप में भी मनाया जाता है। ऐसा माना जाता है कि कार्तिक पूर्णिमा तक भगवान विष्णु मत्स्य अवतार में जल में निवास करते हैं। इसलिए इस दिन जल में दीप जलाने की परंपरा अत्यंत महत्वपूर्ण मानी जाती है। इस अवसर पर पुष्पा बक्शी नीनाशाही कृष्ण सैनी स्नेहा रानी रेखा शर्मा राज विनायक लता शर्मा चांद सूट प्रवीण शर्मा कैलाशपुर सुनीता विनायक आशिमा जिंदल दर्शन गोयल हम शर्मा मंजू बक्शी कांटा बंसल लक्ष्मी रानी शारदा शर्मा सुनीता जिंदल राजन अग्रवाल प्रदीप सिंगला तुलसीराम वर्मा पुष्पा रानी उषा सिंगला समस्त कीर्तन मंडली मौजूद रहे।Firtu Business Directory punjab # ~ D Krazy Kids, play and party Area 24/25 lower ground Floor celebration Bazaar khanna phone no 98155 17505 *To let service* -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

       

Thursday, November 14, 2024

A. S. College, Khanna celebrated Sanjhiwalta Diwas

A. S. College, Khanna celebrated Sanjhiwalta Diwas


to mark the birth of Sri Guru Nanak Dev Ji.  Prof. Ravinderjeet Singh and Dr. Yadwinder Singh, conducted the stage and explained the students about the importance of celebration of Sanjiwalta Diwas. The college students presented Shabad under the supervision of Prof. Yogul, Head, Dept. of Music. On the occasion, Prof. Ravinderjit Singh, Dean, Curricular Activities, enlightened the students about Guru Nanak Dev Ji’s ideology. Thought provoking lecture was delivered by Dr. Harpreet Singh, Director, A. S. Group of Institutions. He emphasized on Guru Nanak Dev teachings on equality, selfless service and devotion to one God. He discussed Guru Nanak’s insistence on ‘Ik Onkar’, his rejection of rituals and superstitions and his commitment to values of Sewa and Simran.  Dr. K. K. Sharma, Principal of the college advised the students to follow the teaching of Guru Nanak Dev Ji and thanked the managing committee, college staff and students for the active participation on the occasion. Shri Sanjeev Dhamija, Joint General Secretary and Treasurer of the Management motivated the college students to follow the path of universal brotherhood. Shri. Subodh Mittal, Secretary A. S. College of Education also enlightened the students about the Guru Nanak Dev Ji philosophy. Sh. Rajesh Dalli, Gen. Secretary & Shri Shivam Bedi, Secretary, M.G.C.A.S. Model High School graced the occasion with his benign presence. Sh. Vijay Diamond President of the Managing Committee, Shri Jatinder Devgan, Vice President, Sh. Ajay Sood, Secretary A. S. College, Smt. Kavita Gupta, Secretary A. S. College for Women, Sh. Ramrish Vij, Secretary A. S Group of Institutions, Sh. Mohit Goyal, Manager, A. S. Sen. Sec. School and Shri. Manish Bhambri, Secretary, A. S. Modern Sen. Sec. School congratulated the college Principal and staff and students on this occasion. The langar prepared by the college students was distributed and all the students and teachers relished the langar.                                       Firtu Business Directory punjab # ~ D Krazy Kids, play and party Area 24/25 lower ground Floor celebration Bazaar khanna phone no 98155 17505 *To let service* -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

     

Wednesday, November 13, 2024

ਰੋਟਰੀ ਕਲੱਬ ਆਫ਼ ਵਲੋਂ ਏ. ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿੱਚ ਇੰਟਰੈਕਟ ਕਲੱਬ ਦੀ ਸਥਾਪਨਾ

 , 13 ਨਵੰਬਰ -ਰੋਟਰੀ ਕਲੱਬ ਆਫ਼ ਖੰਨਾ ਦੇ ਮੈਂਬਰ ਏ. ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਖੰਨਾ




ਵਿਚ ਆਪਣੇ ਨਵੇਂ ਇੰਟਰੈਕਟ ਕਲੱਬ ਸਬੰਧੀ ਵਿਦਿਆਰਥੀਆਂ ਨੂੰ ੂ

 ਜਾਣੂ ਕਰਵਾਉਣ ਲਈ ਆਏ | ਉਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਲੀਡਰਸ਼ਿਪ ਹੁਨਰ ਅਤੇ ਕਮਿਊਨਿਟੀ ਸੇਵਾ ਦੇ ਮੌਕਿਆਂ ਤੋਂ ਜਾਣੂ ਕਰਵਾਉਣਾ ਸੀ | ਉਨ੍ਹਾਂ ਨੇ ਨੌਜਵਾਨਾਂ ਵਿੱਚ ਟੀਮ ਵਰਕ ਅਤੇ ਨੈਤਿਕ ਅਗਵਾਈ ਨੂੰ ਉਤਸ਼ਾਹਿਤ ਕਰਨ ਵਿਚ ਇਸ ਦੀ ਭੂਮਿਕਾ ਨੂੰ ਉਜਾਗਰ ਕੀਤਾ | ਇਸ ਮੌਕੇ ਮੁੱਖ ਵਿਦਿਆਰਥੀ ਨੁਮਾਇੰਦਿਆਂ ਦੀ ਚੋਣ ਦਾ ਐਲਾਨ ਕੀਤਾ ਗਿਆ ਜਿਸ ਵਿਚ ਜੀਆ ਥਰੇਜਾ ਨੂੰ ਪ੍ਰਧਾਨ ਅਤੇ ਪਰਮਜੋਤ ਸਿੰਘ ਨੂੰ ਨਵੇਂ ਬਣੇ ਕਲੱਬ ਦਾ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮਨੀਸ਼ ਭਾਂਬਰੀ, ਸਕੱਤਰ ਐਡਵੋਕੇਟ ਗੌਰਵ ਅਗਰਵਾਲ, ਸਾਬਕਾ ਗਵਰਨਰ ਐਮ. ਆਰ. ਅਰੋੜਾ, ਸਾਬਕਾ ਸਹਾਇਕ ਗਵਰਨਰ ਅਨਿਲ ਸੂਦਨ, ਸੀਨੀਅਰ ਮੈਂਬਰ ਰਜਿੰਦਰ ਅਰੋੜਾ, ਅਨਿਲ ਗੋਇਲ ਅਤੇ ਨਰਿੰਦਰ ਦੁੱਗਲ, ਸੀ. ਏ. ਕਪਿਲ ਚਿਕਰਸਲ, ਵਿਪਨ ਵਰਮਾ, ਪਰਮਜੀਤ ਸੇਤੀਆ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਪਿ੍ੰਸੀਪਲ ਸ਼ਮਿੰਦਰ ਵਰਮਾ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੀਆਂ ਕਦਰਾਂ-ਕੀਮਤਾਂ ਬਾਰੇ ਦੱਸਿਆ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਨੂੰ ਹਰ ਪੱਧਰ 'ਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।Firtu Business Directory punjab # ~ D Krazy Kids, play and party Area 24/25 lower ground Floor celebration Bazaar khanna phone no 98155 17505 *To let service* -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----

Tuesday, November 12, 2024

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਉਦਯੋਗਪਤੀਆਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ*

 ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ 





ਚੰਡੀਗੜ੍ਹ, 12 ਨਵੰਬਰ: 


ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬੇ ਦੇ ਉਦਯੋਗਪਤੀਆਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ। ਇੱਥੇ ਉਦਯੋਗ ਭਵਨ ਵਿਖੇ ਸੂਬੇ ਦੇ ਨਾਮੀਂ ਉਦਯੋਗਪਤੀਆਂ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਉਦਯੋਗਾਂ ਦੀ ਤਰੱਕੀ ਤੇ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਸਰਕਾਰ ਤੇਜ਼ੀ ਨਾਲ ਸਾਰਥਕ ਯਤਨ ਕਰ ਰਹੀ ਹੈ। 


ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਵੱਖ-ਵੱਖ ਸਨਅਤੀ ਫੈਡਰੇਸ਼ਨਾਂ, ਚੈਂਬਰਾਂ ਤੇ ਉਦਯੋਗਪਤੀਆਂ ਨੂੰ ਖੁਦ ਬੁਲਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਸੌਂਦ ਨੇ ਕਿਹਾ ਕਿ ਉਦਯੋਗਪਤੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਬਹੁਤ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਦਯੋਗ ਮੰਤਰੀ ਨੇ ਕਿਹਾ ਕਿ ਯਕਮੁਸ਼ਤ ਯੋਜਨਾ (ਓਟੀਐਸ) ਤੇ ਕੁਝ ਨੀਤੀਗਤ ਫੈਸਲੇ ਅਜਿਹੇ ਹਨ, ਜਿਨ੍ਹਾਂ ਬਾਰੇ ਮੁੱਖ ਮੰਤਰੀ ਨਾਲ ਸਲਾਹ-ਮਸ਼ਵਰਾ ਤੇ ਦਿਸ਼ਾ-ਨਿਰਦੇਸ਼ ਜ਼ਰੂਰੀ ਹਨ, ਇਸ ਲਈ ਅਜਿਹੀਆਂ ਕੁਝ ਮੰਗਾਂ ਬਾਰੇ ਮੁੱਖ ਮੰਤਰੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਦਾ ਹੱਲ ਕੱਢਿਆ ਜਾਵੇਗਾ। 


ਸੌਂਦ ਨੇ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਉਦਯੋਗਪਤੀਆਂ ਲਈ ਹੋਰ ਬੇਹਤਰ ਤੇ ਢੁਕਵਾਂ ਮਾਹੌਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਸੁਖਾਵਾਂ ਤਾਲਮੇਲ ਸਥਾਪਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਦਯੋਗਪਤੀਆਂ ਨੇ ਪੀਐਸਆਈਈਸੀ ਨਾਲ ਜੁੜੇ ਕੁਝ ਮਸਲੇ ਤੇ ਸੁਝਾਅ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ, ਜਿਨ੍ਹਾਂ ਦੇ ਹੱਲ ਲਈ ਉਦਯੋਗ ਮੰਤਰੀ ਨੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਫੋਕਲ ਪੁਆਇੰਟਾਂ ਦਾ ਪੜਾਅਵਾਰ ਰੱਖ-ਰਖਾਅ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਦਯੋਗਿਕ ਖੇਤਰਾਂ ਅਤੇ ਪਲਾਟਾਂ ਦੀ ਦੇਖਰੇਖ ਤੇ ਇਨ੍ਹਾਂ ਬਾਬਤ ਜੁੜੇ ਮਸਲਿਆਂ ਨੂੰ ਵੀ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। 


ਸੌਂਦ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਉਦਯੋਗ ਤੇ ਵਣਜ ਮੰਤਰੀ ਦਾ ਕਾਰਜਭਾਰ ਸੰਭਾਲਿਆ ਹੈ, ਉਹ ਲਗਾਤਾਰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਉਦਯੋਗਪਤੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਪੰਜਾਬ ਦੇ ਸਨਅਤੀ ਖੇਤਰ ਦੀ ਉੱਨਤੀ ਤੇ ਤਰੱਕੀ ਲਈ ਸਾਰਥਕ ਨੀਤੀਆਂ ਤੇ ਯੋਜਨਾਵਾਂ ਲਿਆਂਦੀਆਂ ਜਾ ਸਕਣ। ਉਨ੍ਹਾਂ ਉਦਯੋਗਪਤੀਆਂ ਨੂੰ ਪੂਰਣ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਉਦਯੋਗਪਤੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਜਾਂ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਵੇਂ ਉਦਯੋਗਾਂ ਦੀ ਸਥਾਪਤੀ ਲਈ ਪੰਜਾਬ ਸਰਕਾਰ ਪੂਰਣ ਸਹਿਯੋਗ ਕਰੇਗੀ। 


ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਉਦਯੋਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ, ਇਨਵੈਸਟ ਪੰਜਾਬ ਦੇ ਸੀਈਓ ਡੀਪੀਐਸ ਖਰਬੰਦਾ, ਪੀਐਸਆਈਈਸੀ ਦੇ ਐਮਡੀ ਵਰਿੰਦਰ ਕੁਮਾਰ ਸ਼ਰਮਾ ਅਤੇ ਵੱਖ-ਵੱਖ ਸਨਅਤੀ ਫੈਡਰੇਸ਼ਨਾਂ, ਚੈਂਬਰਾਂ ਦੇ ਨੁਮਾਇੰਦੇ ਅਤੇ ਨਾਮੀਂ ਉਦਯੋਗਪਤੀ ਹਾਜ਼ਰ ਸਨ।                                      Firtu Business Directory punjab # ~ D Krazy Kids, play and party Area 24/25 lower ground Floor celebration Bazaar khanna phone no 98155 17505 *To let service* -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna


 





-----