Tuesday, November 19, 2019

इंदिरा गांधी की 102 वी जयंती मनाई

राजीव गांधी मेमोरिअल ट्रस्ट  द्वारा  श्री मति इंदिरा गांधी की 102 वी जयंती मनाई गई इस मौके बुलारो ने इनकी जीवन फिलासफी पर रोशनी
डाली इस मौके अशोक जिंदल दलजीत पनेसर  विश्णु  शर्मा गुरमीत सिंह राजपूत गुरदीप सिंह अरूण कुमार रजनीश कुमार रविन्दर शर्मा प्रेम सिंह कर्म सिंह शाम लाल जेठी कुलवंत शर्मा आदि हाजिर  थे-फ़िरतु न्यूज़ 9815077425

Monday, November 18, 2019

ਪ੍ਰਗਟਾਵਾ ਕੌਂਸਲਰ ਵਿਜੇ ਸ਼ਰਮਾ ਤੇ ਕੌਂਸਲਰ ਸੁਨੀਲ ਕੁਮਾਰ ਨੀਟਾ दा

ਰੋਟਰੀ ਭਵਨ ਦੀ ਬਿਲਡਿੰਗ ਨੂੰ ਬਿਨ੍ਹਾਂ ਕਿਸੇ ਅਗਾਊ ਨੋਟਿਸ ਦੇ ਢਾਹੁਣਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ,।ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਇਸ ਘਟਨਾ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ 'ਤੇ ਵੀ ਇੱਕ ਹੋਰ ਸਵਾਲੀਆ ਚਿੰਨ੍ਹ ਲੱਗ ਗਿਆ ਹੈ ਕਿਉਂਕਿ ਸ਼ਹਿਰ ਦੀ ਕਾਨੂੰਨ ਵਿਵਸਥਾ ਪਹਿਲਾਂ ਹੀ ਬੁਰੀ ਤਰ੍ਹਾਂ ਡਿੱਗ ਚੁੱਕੀ ਹੈ ਤੇ ਆਖ਼ਰੀ ਸਾਹਾਂ 'ਤੇ ਹੈ।।ਇਹ ਘਟਨਾ ਹਰ ਸ਼ਹਿਰ ਵਾਸੀ ਲਈ ਚਿੰਤਾ ਦਾ ਵਿਸ਼ਾ ਹੈ।ਕਿਉਂਕਿ ਇਹ ਸੰਸਥਾ ਦਾ ਕੰਮ ਹੈ।।ਇਸ ਨਾਲ ਵਿਕਅਤੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਅਗਰ ਇਹੀ ਕੰਮ ਕਿਸੇ ਆਮ ਸ਼ਹਿਰੀ ਨਾਲ ਹੋ ਜਾਂਦਾ ਤਾਂ ਉਸ ਦੀ ਸੁਣਵਾਈ ਤਾਂ ਕਰਨੀ ਹੀ ਕਿਸੇ ਨੇ ਨਹੀਂ ਸੀ। ਅਗਰ ਰੋਟਰੀ ਕਲੱਬ ਦੀ ਲੀਜ਼ ਖਤਮ ਵੀ ਹੋ ਗਈ ਸੀ ਤਾਂ ਉਸਨੂੰ ਖਾਲੀ ਕਰਾਉਣ ਲਈ ਇਹ ਕਿਹੜਾ ਤਰੀਕਾ ਅਪਣਾਇਆ ਸੀ। ਅਦਾਲਤਾਂ ਕਿਸ ਵਾਸਤੇ ਬਣਾਈਆਂ ਗਈਆਂ ਹਨ।।ਅੱਧੀ ਰਾਤ ਨੂੰ ਕਿਸੇ ਬਿਲਡਿੰਗ ਨੂੰ ਬਿਨ੍ਹਾਂ ਕਿਸੇ ਨੋਟਿਸ ਜਾਂ ਅਦਾਲਤੀ ਕਾਰਵਾਈ ਦੇ ਆ ਕੇ ਕਬਜਾ ਕਰਕੇ ਢਾਹ ਦੇਣਾ,। ਇਹ ਕਿੱਥੇ ਦਾ ਤੇ ਕਿਹੜਾ ਕਾਨੂੰਨ ਹੈ।।ਇਹ ਪ੍ਰਗਟਾਵਾ ਕੌਂਸਲਰ ਵਿਜੇ ਸ਼ਰਮਾ ਤੇ ਕੌਂਸਲਰ ਸੁਨੀਲ ਕੁਮਾਰ ਨੀਟਾ
ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਇਹ ਇੱਕ ਭਵਨ ਦਾ ਮਸਲਾ ਸਮਝ ਕੇ ਅੱਖਾਂ ਨਹੀਂ ਮੀਚ ਲੈਣੀਆਂ ਚਾਹੀਦੀਆਂ।।ਇਹ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ।।ਰੋਟਰੀ ਕਲੱਬ ਸਿਰਫ ਇੱਕ ਭਵਨ ਜਾਂ ਕਲੱਬ ਨਹੀਂ,।ਇਹ ਮਾਨਵਤਾ ਦਾ ਇੱਕ ਮੰਦਰ ਹੈ,।ਜਿੱਥੇ ਬੈਠ ਕੇ ਗਰੀਬ ਲੋਕਾਂ ਦੀ ਵੱਖ-ਵੱਖ ਤਰੀਕਿਆਂ ਨਾਲ ਸਮੇਂ-ਸਮੇਂ ਮੱਦਦ ਕੀਤੀ ਜਾਂਦੀ ਹੈ। ਇੱਥੇ ਚੱਲ ਰਹੇ ਕੰਪਿਊਟਰ ਰੂਮ ਬਿਨ੍ਹਾਂ ਨੋਟਿਸ ਤਹਿਤ-ਨਹਿਸ਼ ਕਰਨਾ ਮਾਨਵਤਾ ਤੋਂ ਗਿਰੀ ਹੋਈ ਗੱਲ ਹੈ,।ਜਿੱਥੇ ਟਰੇਨਿੰਗ ਲੈ ਕੇ ਸੈਂਕੜੇ ਬੱਚੇ ਰੁਜ਼ਗਾਰ ਤੇ ਆਪਣਾ ਪਰਿਵਾਰ ਦਾ ਪੇਟ ਪਾਲਦੇ ਹਨ। ਉਨ੍ਹਾਂ ਬੱਚਿਆਂ ਦੀਆਂ ਦੁਰਅਸੀਸਾਂ ਇਹ ਧੱਕਾ ਕਰਨ ਵਾਲੇ ਕਿੱਥੋਂ ਬਰਦਾਸ਼ਤ ਕਰ ਲੈਣਗੇ। ਇਸ ਲਈ ਸਾਡੀ ਪ੍ਰਸਾਸ਼ਨ ਨੂੰ ਇਹ ਪੁਰਜੋਰ ਅਪੀਲ ਹੈ ਕਿ ਬਿਨ੍ਹਾਂ ਕਿਸੇ ਸਿਆਸੀ ਦਬਾਉ ਤੋਂ ਤੇ ਬਿਨ੍ਹਾਂ ਕਿਸੇ ਬੇਗੁਨਾਹ ਨੂੰ ਸ਼ਾਮਲ ਕੀਤੇ।।ਇਸ ਨਜਾਇਜ਼ ਤਰੀਕੇ ਨਾਲ ਕਬਜੇ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।ਕਿਉਂਕਿ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਇਹ ਸਾਫ ਨਜਰ ਆ ਰਿਹਾ ਹੈ ਕਿ ਪੁਲਿਸ ਕਿਸੇ ਸਿਆਸੀ ਦਬਾਅ ਹੇਠ ਆ ਕੇ ਦੋਸੀਆਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ। ਇਸ ਮੌਕੇ ਪਰਮਜੀਤ ਸਿੰਘ ਮਿੰਟੂ ਵੀ ਹਾਜ਼ਰ ਸਨ।

Tuesday, November 12, 2019

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ 'ਚ ਮਨਾਇਆ ਗੁਰਪੁਰਬਖੰਨਾ : 12 ਨਵੰਬਰ  -ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਖੰਨਾ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਹਜੂਰੀ ਰਾਗੀ ਭਾਈ ਗੁਰਚਰਨ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਹੈਡ ਗ੍ਰੰ ਭਾਈ ਮਲਕੀਤ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਕਥਾ ਦੌਰਾਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਸੰਬੰਧੀ ਰੋਚਕ ਜਾਣਕਾਰੀ ਦਿੱਤੀ। ਸਮਾਗਮ ਵਿੱਚ ਭਾਰੀ ਤਾਦਾਦ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਗੁਰੂ ਜੱਸ ਸਰਵਣ ਕੀਤਾ। ਪ੍ਰਬੰਧਕ ਕਮੇਟੀ ਵਲੋਂ ਪ੍ਰਭਾਤ ਫੇਰੀ ਦੀ ਅਗਵਾਈ ਕਰਨ ਲਈ ਇਸਤ੍ਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਹਰਦੇਵ ਕੌਰ ਪੁਰੇਵਾਲ ਸਮੇਤ ਵੱਖ ਵੱਖ ਸ਼ਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਸੈਕਟਰੀ ਅਵਤਾਰ ਸਿੰਘ ਕੈਂਥ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਹਰਵੀਰ ਸਿੰਘ ਸੋਨੂੰ, ਬਲਵਿੰਦਰ ਸਿੰਘ, ਰਵਿੰਦਰ ਸਿੰਘ ਬਬਲੂ, ਤਰਲੋਚਨ ਸਿੰਘ, ਚਰਨਜੀਤ ਸਿੰਘ ਚੰਨੀ, ਮਹਿੰਦਰ ਸਿੰਘ,
ਪ੍ਰਿੰਸ ਬਾਂਗਾਂ, ਮੀਤ ਗ੍ਰੰਥੀ ਲਵਪ੍ਰੀਤ ਸਿੰਘ, ਗ੍ਰੰਥੀ ਜ਼ੋਰਾ ਸਿੰਘ, ਬੱਗਾ ਜੀ, ਸਚਿਨ ਢੰਡ, ਸਤੀਸ਼ ਸ਼ਰਮਾ, ਮੈਨੇਜਰ ਅਮਰਜੀਤ ਸਿੰਘ, ਸੇਵਾਦਾਰ ਅਵਤਾਰ ਸਿੰਘ, ਬਾਬਾ ਗੁਰਮੇਲ ਸਿੰਘ, ਲਾਂਗਰੀ ਗਗਨ,  ਤੋਂ ਇਲਾਵਾ ਭਾਰੀ ਤਾਦਾਦ ਵਿੱਚ ਸੰਗਤ ਹਾਜਰ ਸੀ।        

ਸ਼ਰਧਾ ਸਤਿਕਾਰ ਨਾਲ ਮਨਾਇਆ ਗੁਰਪੁਰਬਖੰਨਾ : 12 ਨਵੰਬਰ -ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੰਨਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ।  ਭਾਈ ਤੇਜਿੰਦਰਪਾਲ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਜੀ ਨੇ ਗੁਰਬਾਣੀ ਕਥਾ ਦੌਰਾਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਦਿੱਤੀ। ਬੀਤੇ ਦਿਨ ਹੋਏ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਮਾਗਮ ਵਿੱਚ ਸਨਮਾਨਿਤ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ, ਉਂਕਾਰ ਸਿੰਘ, ਜਸਵੰਤ ਸਿੰਘ, ਮਾਸਟਰ ਰਤਨ ਸਿੰਘ, ਜ ਗੋਪਾਲ ਸਿੰਘ, ਜਸਪਾਲ ਸਿੰਘ, ਰਣਬੀਰ ਸਿੰਘ, ਐਡਵੋਕੇਟ ਮਨਦੀਪ ਸਿੰਘ, ਸਾਹਿਬ ਸਿੰਘ ਗਾਬਾ, ਭੁਪਿੰਦਰ ਸਿੰਘ ਮਿੱਕੀ, ਇੰਦਰਪ੍ਰੀਤ ਸਿੰਘ ਚਾਵਲਾ, ਹਰਪ੍ਰੀਤ ਸਿੰਘ ਭਸੀਨ, ਗੁਰਪ੍ਰੀਤ ਸਿੰਘ ਨਾਰੰਗ, ਮੈਨੇਜਰ ਸਤਨਾਮ ਸਿੰਘ, ਹਰਵਿੰਦਰ ਸਿੰਘ ਨਾਰੰਗ, ਅਨਿਤਯਾਪਾਲ ਕੌਰ, ਅਨੂਪ ਕੌਰ, ਅਮਰਜੀਤ ਕੌਰ,
ਤੋਂ ਇਲਾਵਾ ਭਾਰੀ ਤਾਦਾਦ ਵਿੱਚ ਸੰਗਤ ਹਾਜਰ ਸੀ।        

ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਅਮਲੋਹ ਰੋਡ ਖੰਨਾ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।

ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਅਮਲੋਹ ਰੋਡ ਖੰਨਾ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਗਈ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮਗਰੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਕੀਰਤਨ ਕੀਤਾ ਗਿਆ। ਹਜ਼ਰੀ ਰਾਗੀ ਜੱਥਾ ਭਾਈ ਬੇਅੰਤ ਸਿੰਘ, ਭਾਈ ਗੁਰਪ੍ਰੀਤ ਸਿੰਘ ਤੇ ਭਾਈ ਹਰਜਿੰਦਰ ਸਿੰਘ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਬਾਬਾ ਬੇਅੰਤ ਸਿੰਘ ਪੰਜਰੁੱਖੇ ਵਾਲਿਆਂ ਨੇ ਕਥਾ-ਕੀਰਤਨ ਨਾਲ ਸੰਗਤਾਂ ਨੂੰ ਗੁਰੂ ਸਾਹਿਬ ਦੇ ਸਿਧਾਂਤ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ਜਸਪਾਲ ਸਿੰਘ ਕੰਗ ਵੱਲੋਂ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਵਧਾਈ ਦਿੱਤੀਆਂ ਗਈਆਂ। ਇਸ ਮੌਕੇ ਮਲਕੀਤ ਸਿੰਘ, ਇੰਜ. ਰਾਮ ਸਿੰਘ, ਸੋਹਣ ਸਿੰਘ, ਐੱਸਡੀਓ ਮਲਕੀਤ ਸਿੰਘ, ਹਰਜਿੰਦਰ ਸਿੰਘ, ਪਾਲ ਸਿੰਘ ਭੱਲਾ, ਭੁਪਿੰਦਰ ਸਿੰਘ ਭਿੰਦਰ, ਦਰਸ਼ਨ ਸਿੰਘ ਢਿੱਲੋਂ, ਮਾ. ਜਸਮੇਲ ਸਿੰਘ, ਠੇਕੇਦਾਰ ਹਰਨੇਕ ਸਿੰਘ, ਸਵਰ
ਨਜੀਤ ਸਿੰਘ, ਦਲੀਪ ਸਿੰਘ, ਕੁਲਦੀਪ ਸਿੰਘ, ਕ੍ਰਿਪਾਲ ਸਿੰਘ, ਹੈੱਡ ਗ੍ਰੰਥੀ ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਬੀਬੀ ਗੁਰਮੀਤ ਕੌਰ, ਬਲਵਿੰਦਰ ਕੌਰ, ਕਮਲਜੀਤ ਕੌਰ ਹਾਜ਼ਰ ਸਨ।ਲੋਕ ਚਰਚੇ ਬੋੋੋਲ ਵਾਹਿਗੁਰੂ
Converted from Satluj to Unicode

Monday, November 11, 2019

ਮਾਰਕਫੈੱਡ ਪਲਾਂਟ ਖੰਨਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਮਾਰਕਫੈੱਡ ਵਰਕਰ ਯੂਨੀਅਨ ਤੇ ਮਾਰਕਫੈੱਡ ਪਲਾਂਟ ਖੰਨਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
। ਜਿਸ 'ਚ ਵਿਸ਼ੇਸ਼ ਤੌਰ 'ਤੇ ਜਨਰਲ ਮੈਨੇਜਰ ਰਵਿੰਦਰ ਸ਼ਰਮਾ ਤੇ ਕੌਂਸਲਰ ਸੁਧੀਰ ਸੋਨੂੰ ਨੇ ਸਮੂਲੀਅਤ ਕੀਤੀ। ਯੂਨੀਅਨ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ 9 ਨਵੰਬਰ ਨੂੰ ਪ੍ਰਾਰੰਭ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਦੇ 11 ਨਵੰਬਰ ਦਿਨ ਸੋਮਵਾਰ ਨੂੰ ਭੋਗ ਪਾਏ ਗਏ। ਭਾਈ ਗੁਰਦਿਆਲ ਸਿੰਘ ਖੰਨੇ ਵਾਲੇ, ਭਾਈ ਸੁਰਿੰਦਰ ਸਿੰਘ ਬੱਬੂ, ਭਾਈ ਹਰਜੀਤ ਸਿੰਘ ਘੁੰਗਰਾਲੀ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਸ੍ਰੀ ਗੁਰੂ ਨਾਨਕ ਦੇਵ ਦੇ ਜੀਵਨ 'ਤੇ ਚਾਨਣਾ ਪਾਇਆ। ਜਨਰਲ ਮੈਨੇਜਰ ਰਵਿੰਦਰ ਸ਼ਰਮਾ ਨੇ ਸਮੂਹ ਵਰਕਰਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਸੰਗਤਾਂ ਲਈ ਖੀਰ ਤੇ ਦਾਲ ਰੋਟੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਜੀਐੱਸ ਲੋਟੇ, ਪੀਐੱਮ ਅਭਿਸ਼ੇਕ ਕੁਮਾਰ, ਜਨਰਲ ਸਕੱਤਰ ਮਨਜੀਤ ਸਿੰਘ ਮੰਗਾ, ਸੀਐੱਮ ਹਰਵੀਰ ਸਿੰਘ, ਸੁਪਰਡੈਂਟ ਰਣਬੀਰ ਸਿੰਘ ਮਾਨ, ਜਸਵੀਰ ਕੌਰ, ਰੇਖਾ ਰਾਣੀ, ਸੋਨੀ ਗਿੱਲ, ਜਸਵਿੰਦਰ ਸਿੰਘ, ਬਾਬਾ ਗੁਰਮੀਤ ਸਿੰਘ, ਬਲਜੀਤ ਕੁਮਾਰ, ਦੇਵ ਬਰਤ, ਸੁਭਾਸ਼ ਚੰਦਰ ਮਲਕ, ਸਮਸ਼ੇਰ ਸਿੰਘ, ਜਰਨੈਲ ਸਿੰਘ, ਕੇਵਲ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਰਾਕੇਸ਼ ਕੁਮਾਰ, ਮਲਕੀਤ ਸਿੰਘ, ਭਰਪੂਰ ਸਿੰਘ, ਜਗਤਾਰ ਸਿੰਘ ਜੱਗਾ, ਤਰਨਵੀਰ ਸਿੰਘ ਕਾਲੀਰਾਓ, ਰੁਪਿੰਦਰ ਸਿੰਘ ਕਾਲਾ, ਲਛਮਣ ਸਿੰਘ ਹਾਜ਼ਰ ਸਨ।

ਫਰੈਂਡਜ਼ ਕਲੱਬ ਲੱਗੇ ਰਹੋ

ਖੰਨਾ-ਫਰੈਂਡਜ ਕਲੱਬ ਖੰਨਾ ਦੀ ਬੈਠਕ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਮੂਹ ਹਾਜਰ ਮੈਂਬਰਾਂ ਨੇ ਪ੍ਰਣ ਕੀਤਾ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਨਿਸ਼ਕਾਸ ਸੇਵਾ ਭਾਵਨਾ ਨਾਲ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਸਕੱਤਰ ਰਾਕੇਸ਼ ਮਿੱਤਲ, ਖਜ਼ਾਨਚੀ ਹਰੀਸ਼ ਬਾਂਸਲ, ਚੇਅਰਮੈਨ ਰਾਜ਼ੇਸ ਜੈਨ, ਸੁਰਿੰਦਰ ਸਿੰਘ ਪਿੰਕੀ, ਪਰਦੀਪ ਭਾਰਦਵਾਜ, ਟੋਨੀ, ਸੋਮਨਾਥ ਲੁਟਾਵਾ, ਰੋਹਿਤ ਅਗਰਵਾਲ, ਲੱਕੀ ਵਰਮਾ, ਵਿਨੋਦ ਭਰਦਵਾਜ, ਗੁਰਦਾਸ ਸਿੰਘ, ਦੀਪਕ ਭਾਰਦਵਾਜ, ਸੁਖਦੇਵ ਮਿੱਡਾ ਹਾਜ਼ਰ ਸਨ। ਲੋਕ ਚਰਚਾ ਲੱਗੇ ਰਹੋ

Saturday, November 9, 2019

ਨਗਰ ਕੀਰਤਨ ਨਿਕਲਿਆ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਬਾ ਨਿਰਗੁਨ ਦਾਸ ਜੀ ਛੋਟਾ ਖੰਨਾ ਤੋ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਈਆ ਹੇਠਾ ਨਿੱਕਲੇ ਨਗਰ ਕੀਰਤਨ ਦਾ ਵਾਰਡ ਨੰਬਰ 19 ਖੱਟੀਕਾ ਚੋਕ ਵਿਖੇ ਪਹੁੰਚਣ ਤੇ  ਵਾਰਡ ਦੇ ਕੌਂਸਲਰ  ਦੀ ਅਗਵਾਈ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਤੇ ਫੁੱਲਾ ਦੀਆਂ ਬਰਖਾ ਕੀਤੀ ਗਈ ਇਸ ਮੋਕੇ ਵਾਰਡ ਦੀ ਕੌਂਸਲਰ ਰੂਬੀ ਭਾਟੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਖੁਸ਼ਦੇਵ ਸਿੰਘ । ਬਾਬਾ ਬਹਾਦਰ ਸਿੰਘ । ਸੁਖਦੇਵ ਸਿੰਘ ਕੌਂਸਲਰ । ਪਰਮਜੀਤ ਸਿੰਘ ਦੀਪਕ । ਪੰਡਿਤ ਰੋਸ਼ਨ ਲਾਲ ਜੀ । ਅਮਰੀਕ ਸਿੰਘ । ਕਾਕਾ ਪ੍ਰੋਪਟੀ । ਲਵਲੀ । ਹਰਭਜਨ ਸਿੰਘ ਸਟੇਸ਼ਨ ਮਾਸਟਰ । ਗੁਰਮੀਤ ਸਿੰਘ ਭਾਟੀਆ । ਉਕਾਰ ਸਿੰਘ । ਪਰਮਜੀਤ ਕੋਰ ਪੰਮੀ । ਗੁਰਪ੍ਰੀਤ ਕੋਰ । ਚਰਨਜੀਤ ਕੋਰ ਅਤੇ ਹੋਰ ਵੀ ਸੰਗਤ ਸ਼ਾਮਿਲ ਸੀ

Sunday, November 3, 2019

ਅਮਰੀਸ਼ ਗੋਇਲ ਮੈਮੋਰੀਅਲ ਟੀ ਟਵੇਂਟੀ ਕ੍ਰਿਕਟ ਟੂਰਨਾਮੈਂਟ ਸ਼ੁਰੂ ,ਕੀ ਲੋਕ ਚਰਚੇ ਫ਼ਿਰਤੂ ਟੀਵੀ ਲਾਈਵ ਤੇ ਤਾਂ ਪ੍ਰਸਾਰਿਤ ਸੀ ਨਹੀਖੰਨਾ : 3 ਨਵੰਬਰ -
ਤੀਸਰਾ ਅਮਰੀਸ਼ ਗੋਇਲ ਮੈਮੋਰੀਅਲ ਟੀ ਟਵੈਂਟੀ ਕ੍ਰਿਕਟ ਟੂਰਨਾਮੈਂਟ ਸਥਾਨਕ ਪ੍ਰਿੰਸੀਪਲ ਨਰੇਸ਼ ਚੰਦਰ ਸਟੇਡੀਅਮ ਮਲੇਰ ਕੋਟਲਾ ਰੋਡ, ਖੰਨਾ ਵਿੱਖੇ ਸ਼ੁਰੂ ਹੋਇਆ। ਇਹ ਟੂਰਨਾਮੈਂਟ 3 ਨਵੰਬਰ ਤੋਂ 10 ਨਵੰਬਰ ਤੱਕ ਚਲੇਗਾ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਦੇ ਮੁੱਖ ਮਹਿਮਾਨ ਪ੍ਰੋਫੈਸਰ ਡਾ.ਦਲਜੀਤ ਸਿੰਘ ਵਾਇਸ ਚਾਂਸਲਰ, ਰਯਾਤ ਬਾਹਰਾ ਯੂਨੀਵਰਸਿਟੀ ਅਤੇ ਵਿਸ਼ੇਸ਼ ਮਹਿਮਾਨ ਗੁਰਮਿੰਦਰ ਸਿੰਘ ਲਾਲੀ ਚੇਅਰਮੈਨ ਇਮਪਰੂਵਮੈਂਟ ਟਰੱਸਟ ਖੰਨਾ, ਵਿਜੈ ਸ਼ਰਮਾ ਕੌਂਸਲਰ ਤੇ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਖੰਨਾ ਸਨ। ਇਸ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਗੁਰਪ੍ਰੀਤ ਸਿੰਘ ਬੰਟੀ, ਕਰਨ ਸ਼ਰਮਾ, ਕਪਿਲ ਗੋਇਲ, ਰਾਜੇਸ਼ ਕੁਮਾਰ ਵਾਲੀਆ, ਰੋਹਿਤ ਸੂਦ, ਦੀਪਕ ਚਿੰਟੂ ਵੱਲੋਂ ਮੁੱਖ ਮਹਿਮਾਨ ਨੂੰ ਮੇਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਟੂਰਨਾਮੈਂਟ ਵਿੱਚ ਭਾਗ ਲੈ ਰਹੇ ਸਮੂਹ ਖਿਡਾਰੀਆਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਭੇਂਟ ਕੀਤੀਆਂ। ਲਾਲੀ ਨੇ ਕਿਹਾ ਕਿ ਇੱਕ ਤੰਦਰੁਸਤ ਸਮਾਜ ਵਿੱਚ ਖੇਡਾਂ ਦਾ ਅਹਿਮ ਯੋਗਦਾਨ ਹੈ। ਇਸ ਟੂਰਨਾਮੈਂਟ ਵਿਚ ਖੰਨਾ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਦਿੱਲੀ, ਨੋਇਡਾ, ਚੰਡੀਗੜ੍ਹ, ਹੋਸ਼ਿਆਰਪੁਰ, ਰਾਜਪੁਰਾ, ਲੁਧਿਆਣਾ, ਮੋਰਿੰਡਾ, ਮੋੜ ਮੰਡੀ ਤੋੰ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਉ, ਪ੍ਰਧਾਨ ਅਨਿਲ ਕੁਮਾਰ ਗੇਟੂ, ਮੰਨਜਿੰਦਰ ਸ਼ਾਹੀ, ਅਮਰ ਅਰੋੜਾ, ਰਣਜੀਤ ਸਿੰਘ ਹੀਰਾ, ਗੌਰਵ ਗੋਇਲ, ਲਕੀ ਗੁਪਤਾ, ਹਨੀ ਵਡੇਰਾ, ਰਿੰਕੂ ਰਸੁਲੜਾ ਵੀ ਹਾਜਰ ਸਨ।                 w

Prof Ravinder Singh: Max AQI today was 426

ਕੀ ਖੰਨਾ ਇਲਾਕੇ ਵਿਚ air qualiy index ਅੱਜ ਵੀ ਖ਼ਤਰੇ ਦੀ ਘੰਟੀ ਕੀ ਅੱਖਾਂ ਵਿਚ ਜਲਣ ਸਾਹ ਲੈਣਾ ਮੁਸ਼ਕਿਲ  --ਫ਼ਿਰਤੁ ਚਿੰਤਾ
[03/11, 6:02 p.m.] Prof Ravinder Singh: Max AQI today was 426