Friday, January 20, 2017

ਕਾਂਗਰਸੀ ਉਮੀਦਵਾਰ ਕੋਟਲੀ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ, ਪਿੰਡਾਂ ਦਾ ਕੀਤਾ ਤੂਫ਼ਾਨੀ ਦੌਰਾ

ਖੰਨਾ, 20 ਜਨਵਰੀ : ਭਾਵੇਂ ਕਿ ਵਿਧਾਨ ਸਭਾ ਹਲਕਾ ਖੰਨਾ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਵੋਟਰਾਂ ਵੱਲੋਂ ਪੁਰਾਣੀ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੂੰ ਭਰਪੂਰ ਹੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਜਿੱਥੇ ਸ੍ਰ. ਕੋਟਲੀ ਵੱਲੋਂ ਸ਼ਹਿਰੀ ਵਾਰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਉਸੇ ਤਰ੍ਹਾਂ ਹੀ ਪਿੰਡਾਂ ਵਿੱਚ ਵੀ ਵੋਟਰਾਂ ਵੱਲੋਂ ਭਾਰਮਾਂ ਹੁਗਾਰਾ ਦਿੱਤਾ ਜਾ ਰਿਹਾ ਹੈ। ਅੱਜ ਸ੍ਰ. ਕੋਟਲੀ ਵੱਲੋਂ ਇਲਾਕੇ ਦੇ ਪਿੰਡਾਂ ਲਿਬੜਾ, ਇਕੋਲਾਹਾ, ਕੋਟਲੀ ਢੱਕ, ਈਸੜੂ ਖੁਰਦ, ਬੀਜਾਪੁਰ ਕੋਠੇ। ਇਕੋਲਾਹਾ, ਇਕੋਲਾਹੀ ਅਤੇ ਕੌੜੀ ਆਦਿ ਵਿੱਚ ਤੂਫ਼ਾਨੀ ਦੌਰੇ ਦੌਰਾਨ ਭਰਵੀਆਂ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰ. ਕੋਟਲੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ ਪੰਜਾਬ ਤਬਾਹੀ ਕੰਢੇ ਪਹੁੰਚਾ ਦਿੱਤਾ ਹੈ। ਨੌਜਵਾਨ ਵਰਗ ਨੂੰ ਰੁਜ਼ਗਾਰ ਦੇਣ ਦੀ ਬਿਜਾਏ ਨਸ਼ਿਆਂ ਦੀ ਦਲ-ਦਲ  ਵਿੱਚ ਫਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਸਰਕਾਰ ਬਣਾਉਣ ਲਈ ੳਤਾਵਲੇ ਹਨ। ਇਸ ਲਈ ਕਾਗਰਸ ਪਾਰਟੀ ਦੋ ਤਿਹਾਈ ਬਹੁਮਤ ਲੈ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਆ ਆਗੂ ਐਡਵੋਕੇਟ ਭਾਲਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਨਾਦਰਸ਼ਾਹੀ ਲੁੱਟ ਮਚਾਉਣ ਲਈ 50 ਲੋਕਾਂ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਪੰਜਾਬ ਦੀ ਜਨਤਾ ਨੂੰ ਬੇਵਕੂਫ਼ ਬਣਾ ਕੇ ਉਹ ਦਿੱਲੀ ਵਾਂਗ ਹੀ ਪੰਜਾਬ ਵਿੱਚ ਵੀ ਲੋਕਾਂ ਦਾ ਸ਼ੋਸ਼ਣ ਕਰਨ। ਉਨ੍ਹਾਂ ਇਨਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਨੂੰ  ਭਾਰੀ ਬਹੁਮਤ ਨਾਲ ਜਿਤਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ। ਇਸ ਮੌਕੇ 'ਤੇ ਸਰਕਲ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ, ਯੂਥ ਵਿੰਗ ਸਰਕਲ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋਂ, ਜਸਵੀਰ ਸਿੰਘ ਰਸੂਲੜਾ, ਦਰਸ਼ਨ ਸਿੰਘ ਗਿੱਲ, ਐਡਵੋਕੇਟ ਜਗਜੀਤ ਸਿੰਘ ਔਜਲਾ, ਹਰਜਿੰਦਰ ਸਿੰਘ ਇਕੋਲਾਹਾ, ਯਾਦਵਿੰਦਰ ਸਿੰਘ ਲਿਬੜਾ, ਬਾਬੂ ਹੁਕਮ ਚੰਦ, ਸਿਤਾਰ ਮੁਹੰਮਦ ਲਿਬੜਾ, ਦਵਿੰਦਰ ਸਿੰਘ ਕੌੜੀ, ਰਾਣਾ ਕੌੜੀ, ਰਾਜਦੀਪ ਸਿੰਘ ਨਾਗਰਾ, ਜਸਪਾਲ ਸਿੰਘ ਹੋਲ ਸਰਪੰਚ, ਗੰਡਾ ਸਿੰਘ ਸਾਬਕਾ ਸਰਪੰਚ ਇਕੋਲਾਹੀ, ਨਿਰਮਲ ਸਿੰਘ ਨਾਗਰਾ, ਚਰਨ ਸਿੰਘ ਇਕੋਲਾਹਾ, ਕਰਨੈਲ ਸਿੰਘ ਇਕੋਲਾਹਾ, ਕੁਲਦੀਪ ਸਿੰਘ ਇਕੋਲਾਹਾ, ਅਵਤਾਰ ਸਿੰਘ ਕੋਟਲਾ ਢੱਕ, ਮੁਕੰਦ ਸਿੰਘ ਕੋਟਲਾ, ਹਰਕੀਰਤ ਸਿੰਘ ਫੈਜ਼ਗੜ੍ਹ, ਰਾਜਬੀਰ ਸਿੰਘ ਕੋਠੇ, ਕੇਵਲ ਸਿੰਘ ਈਸੜੂ ਖੁਰਦ, ਹਰਮਿੰਦਰ ਸਿੰਘ ਈਸੜੂ, ਹਰਪਾਲ ਸਿੰਘ ਘੂੰਗਰਾਲੀ ਅਤੇ ਕੀਰਤ ਔਜਲਾ ਆਦਿ ਹਾਜਰ ਸਨ।