Friday, September 6, 2019

ਗੁਰਦਿਆਲ ਸਿੰਘ ਦਿਆਲੀ ਸਰਬਸੰਮਤੀ ਨਾਲ ਮੁੜ ਬਣੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ



ਖੰਨਾ-
ਖੰਨਾ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਮਾਰਕੀਟ ਕਮੇਟੀ ਹਾਲ ਵਿਖੇ ਹੋਈ ਬੈਠਕ ਵਿੱਚ ਸਰਬ-ਸੰਮਤੀ ਨਾਲ ਗੁਰਦਿਆਲ ਸਿੰਘ ਦਿਆਲੀ ਨੂੰ ਮੁੜ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ।ਦੱਸਣਯੋਗ ਹੈ ਕਿ ਗੁਰਦਿਆਲ ਲਗਾਤਾਰ ਪੰਜਵੀਂ ਵਾਰ ਸਰਬਸੰਮਤੀ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹਨ।
ਮੀਟਿੰਗ ਦੌਰਾਨ ਸ਼ੈਲਰ ਮਾਲਕਾਂ ਨੇ ਆਪਣੀਆਂ ਸਮੱਸਿਆਵਾਂ 'ਤੇ ਵਿਚਾਰ ਕਰਦੇ ਹੋਏ ਕਿਹਾ ਕਿ ਸਟੋਰੇਜ਼ ਗੁਦਾਮਾਂ ਦੀ ਥਾਂ ਨਾ ਹੋਣ ਕਾਰਨ ਅਨੇਕ ਮੁਸ਼ਕਲਾਂ ਆ ਰਹੀਆਂ ਹਨ ਪਿਛਲੇ ਦੋ ਸਾਲਾਂ ਤੋਂ ਪੈਂਡਿੰਗ ਮਿਲਿੰਗ ਚਾਰਜ ਦੀ ਪੇਮੈਂਟ ਤੇ ਬਾਰਦਾਨੇ ਦੇ ਯੂਜਰ ਚਾਰਜਿਸ ਦੀ ਪੇਮੈਂਟ ਨਹੀਂ ਕੀਤੀ ਗਈ ਪਿਛਲੇ ਸਾਲ ਦੀ ਲੈਵੀ ਸਕਿਉਰਿਟੀ ਦੀ ਕਰੀਬ 5 ਲੱਖ ਰੁਪਏ ਰਕਮ ਵਾਪਸ ਨਾ ਕਰਨ ਤੇ ਵੀ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਗਈ। ਸ਼ੈਲਕ ਮਾਲਕਾਂ ਨੇ ਮੰਗ ਕੀਤੀ ਕਿ ਜੋ ਸ਼ੈਲਰ ਸਮੇਂ ਅੰਦਰ ਵਧੀਆ ਕੁਆਲਟੀ ਦਾ ਭੁਗਤਾਨ ਕਰਦੇ ਹਨ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਉਹਨਾਂ ਦੇ ਬਣਦੇ ਬਕਾਏ ਸਮੇਂ ਸਿਰ ਕੀਤੇ ਜਾਣ। ਦਿਆਲੀ ਨੇ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਜਿਹੜੀ ਉਨ੍ਹਾਂ ਨੂੰ ਜਿੰਮੇਵਾਰੀ ਸੋਂਪੀ ਗਈ ਹੈ। ਉਹ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ। ਇਸ ਮੌਕੇ ਪ੍ਰੇਮ ਚੰਦ ਸ਼ਰਮਾ, ਰਾਜੇਸ਼ ਡਾਲੀ, ਰਾਜਿੰਦਰ ਸਿੰਘ ਜੀਤ, ਸੁਖਵਿੰਦਰ ਸਿੰਘ ਸੁੱਖੀ, ਰਮਨਦੀਪ ਸਿੰਘ ਰੰਧਾਵਾ, ਭਗਵੰਤ ਗੋਇਲ, ਲਖਵੀਰ ਸਿੰਘ ਜੱਸਾ ਬੌਪੂਰ ਵੀ ਹਾਜ਼ਰ ਸਨ।