.

Monday, March 9, 2015

ਏ. ਐਸ. ਕਾਲਜ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ

ਏ. ਐਸ. ਕਾਲਜ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਰੰਭ ਕਾਲਜ ਦੇ ਮਦਨ ਗੋਪਾਲ ਚੋਪੜਾ ਸਟੇਡੀਅਮ ਵਿਚ ਬੜੇ ਉਤਸ਼ਾਹ ਨਾਲ ਕੀਤਾ ਗਿਆ ¢ ਇਸ ਦੋ ਰੋਜ਼ਾ ਖੇਡ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਸ. ਰਾਜਵਿੰਦਰ ਸਿੰਘ ਸੋਹਲ, ਪੀ. ਪੀ. ਐਸ., ਐਸ. ਪੀ. (ਐਚ) ਪੁਲਿਸ ਜ਼ਿਲ੍ਹਾ ਖੰਨਾ ਨੇ ਕੀਤਾ ¢ ਸਮਾਗਮ ਦੇ ਆਰੰਭ 'ਚ ਕਾਲਜ ਪਿ੍ੰ. ਡਾ: ਆਰ. ਐਸ. ਝਾਂਜੀ ਨੇ ਮੁੱਖ ਮਹਿਮਾਨ, ਇਲਾਕੇ ਭਰ 'ਚੋਂ ਆਏ ਖੇਡ ਪ੍ਰੇਮੀਆਂ ਖਿਡਾਰੀਆਂ ਤੇ ਦਰਸ਼ਕਾਂ ਨੂੰ ਜੀ ਆਇਆਾ ਨੂੰ ਕਿਹਾ ¢ ਖੇਡ ਸਮਾਗਮ ਦੇ ਸ਼ੁਰੂ 'ਚ ਕਾਲਜ ਦੇ ਐਨ. ਸੀ. ਸੀ. ਕੈਡਿਟਾਂ, ਐਨ. ਐਸ. ਐਸ. ਵਲੰਟੀਅਰਾਂ ਦੇ ਲੜਕੇ ਤੇ ਲੜਕੀਆਂ ਦੇ ਯੂਨਿਟ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਖਿਡਾਰੀ ਵਿਦਿਆਰਥੀਆਂ, ਹਿਮਾਲਿਆ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਬੈਂਡ-ਗਰੁੱਪ ਨੇ ਮਾਰਚ ਪਾਸਟ ਵਿਚ ਹਿੱਸਾ ਲਿਆ ¢ ਮਸ਼ਾਲ ਬਾਲਣ ਰਸਮ ਦੀ ਅਗਵਾਈ ਜਿਮਨਾਸਟਿਕ ਦੇ ਕਈ ਮੈਡਲ ਜੇਤੂ ਵਿਦਿਆਰਥੀ ਵਿਕਰਮ ਮੈਨਰੋ ਨੇ ਕੀਤੀ ¢ ਡੀਨ ਆਫ਼ ਸਪੋਰਟਸ ਡਾ: ਰਾਮ ਸਿੰਘ ਗੁਰਨਾ ਦੀ ਅਗਵਾਈ ਹੇਠ ਹੋਈਆਂ ਖੇਡਾਂ ਦੇ ਆਰੰਭ ਵਿਚ ਖਿਡਾਰੀਆਂ ਵਲੋਂ ਤੇਜਿੰਦਰ ਸਿੰਘ ਤੇ ਜੱਜਾਂ ਵਲੋਂ ਡਾ: ਗੁਰਮੀਤ ਸਿੰਘ ਨੇ ਖੇਡ ਮੁਕਾਬਲਿਆਂ 'ਚ ਭਾਗ ਲੈਣ ਅਤੇ ਨਤੀਜੇ ਐਲਾਨਣ ਵਿਚ ਸੱਚੀ-ਸੁੱਚੀ ਖੇਡ ਭਾਵਨਾ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ¢ ਇਸ ਮੌਕੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ, ਕਾਲਜ ਪਿ੍ੰਸੀਪਲ ਅਤੇ ਡੀਨ ਆਫ਼ ਸਪੋਰਟਸ ਨੇ ਸਾਂਝੇ ਤੌਰ 'ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ¢ ਖੇਡ ਸਮਾਗਮ ਦੇ ਆਰੰਭ 'ਚ ਕਾਲਜ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕੀਤਾ ਜਦ ਕਿ ਤਾਇਕਵਾਾਡੋ ਸ਼ੋਅ, ਜਿਮਨਾਸਟਿਕ ਸ਼ੋਅ ਅਤੇ ਮਾਰਸ਼ਲ ਆਰਟਸ ਗੱਤਕਾ ਦਾ ਸ਼ਾਨਦਾਰ ਪ੍ਰਦਸ਼ਨ ਕੀਤਾ ਗਿਆ ¢ ਇਲਾਕੇ 'ਚ ਸਿਹਤ ਜਾਗਰੂਕਤਾ ਦੇ ਮੱਦੇਨਜ਼ਰ ਕਰਵਾਈ ਗਈ ਵੈਟਰਨ ਵਾਕ ਦੇ ਜੇਤੂਆਂ ਨੂੰ ਮੁੱਖ ਮਹਿਮਾਨ ਸ: ਰਾਜਵਿੰਦਰ ਸਿੰਘ ਸੋਹਲ ਨੇ ਇਨਾਮ ਵੰਡੇ ¢ ਅੱਜ ਪਹਿਲੇ ਦਿਨ 1500 ਮੀ: ਦੌੜ, ਸ਼ਾਟ ਪੁੱਟ, 400 ਮੀ: ਦੌੜ, 800 ਮੀ: ਦੌੜ, ਲੰਬੀ ਛਾਲ, ਤਿੰਨ ਟੰਗੀ ਦੌੜ (ਲੜਕੀਆਂ), 200 ਮੀ: ਦੌੜ, 400 ਮੀ. ਦੌੜ (ਲੜਕੀਆਂ), ਨੇਜਾ ਸੁੱਟਣ, ਤਿੰਨ ਟੰਗੀ ਦੌੜ (ਲੜਕੇ), 400 ਮੀ: ਰਿਲੇ ਰੇਸ, ਉੱਚੀ ਛਾਲ (ਲੜਕੀਆਂ), 100 ਮੀ: ਦੌੜ (ਲੜਕੀਆਂ), ਸੈਕ ਰੇਸ, ਸਲੋ ਸਾਇਕਲਿੰਗ ਆਦਿ ਖੇਡ ਮੁਕਾਬਲੇ ਕਰਵਾਏ ਗਏ ¢ ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਸੀ. ਏ. ਰਾਕੇਸ਼ ਗੋਇਲ (ਪ੍ਰਧਾਨ), ਰਾਜ ਕੁਮਾਰ ਸਾਹਨੇਵਾਲੀਆ (ਉੱਪ-ਪ੍ਰਧਾਨ), ਵਿਜੇ ਸ਼ਰਮਾ (ਜਨਰਲ ਸੈਕਟਰੀ), ਜਤਿੰਦਰ ਦੇਵਗਨ (ਸੈਕਟਰੀ ਏ. ਐਸ. ਕਾਲਜ), ਰਣਜੀਤ ਸਿੰਘ ਹੀਰਾ (ਸੈਕਟਰੀ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨ) ਅਤੇ ਮੈਂਬਰ ਡਾ: ਅਸ਼ਵਨੀ ਬਾਂਸਲ, ਸੰਜੀਵ ਧਮੀਜਾ, ਰਾਜਿੰਦਰ ਸਿੰਘ ਬੈਨੀਪਾਲ, ਪਵਨ ਕੁਮਾਰ ਸਹਿਗਲ, ਮਦਨ ਲਾਲ ਸ਼ਰਮਾ, ਪ੍ਰੋ. ਵੀ. ਕੇ. ਚੰਮ, ਮਾਸਟਰ ਮਨਮੋਹਨ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ¢