Saturday, November 12, 2022

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਗਿਆਰਾਂ ਸਿਰਕੱਢ ਲੇਖਕਾਂ ਦਾ ਸਨਮਾਨ ਸਮਾਰੋਹ

 ਗੁਰਭਜਨ ਗਿੱਲ


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ 13 ਨਵੰਬਰ ਐਤਵਾਰ ਨੂੰ ਪੰਜਾਬੀ ਦੇ ਗਿਆਰਾਂ ਪ੍ਰਬੁੱਧ ਸਿਰਜਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਪ੍ਰਸਿੱਧ ਵਿਦਵਾਨ, ਯੂਨੀਵਰਸਿਟੀ ਅਧਿਆਪਕ ਤੇ ਸਮਾਜਿਕ ਆਗੂ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ  ਇਸ ਵਾਰ ਡਾ. ਤੇਜਵੰਤ ਸਿੰਘ ਗਿੱਲ ਅਤੇ ਡਾ. ਈਸ਼ਵਰ ਦਿਆਲ ਗੌੜ

ਨੂੰ ਦਿੱਤਾ ਜਾਵੇਗਾ ਜਦ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਯਾਦਗਾਰੀ ਵਾਰਤਕ ਪੁਰਸਕਾਰ ਪ੍ਰਬੁੱਧ ਲੇਖਕ ਸ. ਹਰਭਜਨ ਸਿੰਘ

ਹੁੰਦਲ ਅਤੇ ਡਾ. ਸਵਰਾਜਬੀਰ ਨੂੰ ਦਿੱਤਾ ਜਾਵੇਗਾ। 

ਉੱਘੇ ਦੇਸ਼ ਭਗਤ ਤੇ ਇਨਕਲਾਬੀ ਆਗੂ ਸਃ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ

ਡਾਃ ਸਾਂਵਲ ਧਾਮੀ, ਡਾ. ਗਗਨਦੀਪ ਸ਼ਰਮਾ,ਡਾ. ਸਰਘੀ ਅਤੇ ਸਰਬਜੀਤ ਕੌਰ ਜੱਸ ਨੂੰ ਦਿੱਤਾ ਜਾਵੇਗਾ। 

ਇਨਕਲਾਬੀ ਨਾਟ ਓਪੇਰਾ ਲੇਖਕ ਤੇ ਲਿਖਾਰੀ ਸਭਾ ਰਾਮਪੁਰ ਦੇ ਬਾਨੀਆਂ ਚੋਂ ਇੱਕ ਸ. ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਸ. ਰਘਬੀਰ ਸਿੰਘ ਭਰਤ, ਸ੍ਰੀ ਅਤਰਜੀਤ ਅਤੇ ਡਾ. ਕੁਲਦੀਪ ਸਿੰਘ ਦੀਪ ਜੀ ਨੂੰ ਪੰਜਾਬੀ ਭਵਨ ਲੁਧਿਆਣਾ 

ਵਿਖੇ ਪ੍ਰਦਾਨ  ਕੀਤਾ ਜਾ ਰਿਹਾ ਹੈ।

ਡਾ. ਤੇਜਵੰਤ ਸਿੰਘ ਗਿੱਲ ਹੋਰਾਂ ਦੀਆਂ ਪੰਜਾਬੀ ਭਾਸ਼ਾ ਵਿਚ 10 ਆਲੋਚਨਾ

ਪੁਸਤਕਾਂ ਅਤੇ ਵੱਖ ਵੱਖ ਲੇਖਕਾਂ ਅਤੇ ਵਿਸ਼ਿਆਂ ’ਤੇ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ।ਡਾ. ਗਿੱਲ ਜੀ ਨੇ ਅੰਗਰੇਜ਼ੀ ਵਿਚ 7 ਪੁਸਤਕਾਂ ਦੇ ਨਾਲ ਨਾਲ ਸੰਸਾਰ-ਚਿੰਤਕਾਂ ’ਤੇ ਪੇਪਰ ਲਿਖੇ ਅਤੇ 10 ਦੇ ਕਰੀਬ ਰੀਵੀਊ ਆਰਟੀਕਲ ਅੰਗਰੇਜ਼ੀ ਟਿ੍ਰਬਿਊਨ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਦੀ ਮਹੱਤਵਪੂਰਨ ਪ੍ਰਾਪਤੀ ਪੰਜਾਬੀ ਤੋਂ ਅੰਗਰੇਜ਼ੀ ਵਿਚ 8 ਪੁਸਤਕਾਂ ਦਾ ਅਨੁਵਾਦ ਹੈ। ਡਾ. ਗਿੱਲ ਪੰਜਾਬੀ ਸਾਹਿੱਤ ਅਕਾਡਮੀ ਦੇ ਤ੍ਰੈਮਾਸਿਕ ਪੱਤਰ ਆਲੋਚਨਾ ਤੋਂ ਇਲਾਵਾ ਪੰਜਾਬੀ ਤੇ ਅੰਗਰੇਜ਼ੀ ਪੱਤ੍ਰਕਾਵਾਂ ਅਤੇ ਅਖ਼ਬਾਰਾਂ ਦੇ ਸੰਪਾਦਕ ਵਜੋਂ ਕਾਰਜਸ਼ੀਲ ਰਹੇ ਹਨ। ਬਰੇਲ ਇਨਸਾਈਕਲੋਪੀਡੀਆ ਵਿਚ ਡਾ. ਗਿੱਲ ਹੋਰਾਂ ਦੇ ਸਿੱਖ ਸਾਹਿਤ ਬਾਰੇ ਇੰਦਰਾਜ਼ ਸ਼ਾਮਲ ਹਨ।

ਡਾ. ਈਸ਼ਵਰ ਦਿਆਲ ਗੌੜ ਪੰਜਾਬੀ ਸਭਿਆਚਾਰ, ਸਾਹਿਤ ਇਤਿਹਾਸ ਦੇ ਮਾਹਰ ਹਨ। ਇਨ੍ਹਾਂ ਨੇ ਇਤਿਹਾਸ ਨੂੰ ਸਮਝਣ ਅਤੇ ਪੁਨਰ ਵਿਚਾਰਨ ਲਈ ਸਮਾਜਕ ਇਤਿਹਾਸ ਭਾਵ ਸਾਹਿਤ ਨੂੰ ਅਧਾਰ ਬਣਾਇਆ। ਡਾ. ਗੌੜ ਹੋਰਾਂ ਨੇ ਅੰਗਰੇਜ਼ੀ ਦੀਆਂ 12 ਪੁਸਤਕਾਂ ਅਤੇ ਪੰਜਾਬੀ ਦੀਆਂ 5 ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਡਾ. ਗੌੜ ਹੋਰਾਂ ਨੇ ਮੱਧਕਾਲ ਦੀ ਕਿੱਸਾ ਪਰੰਪਰਾ

ਦੀ ਟੈਕਸਟ ਦੀ ਪੁਨਰ ਪੜਚੋਲ ਕਰਕੇ ਇਤਿਹਾਸ ਦੇ ਤੱਥਾਂ ਅਤੇ ਸਰੋਤਾਂ ਨੂੰ ਵਿਚਾਰਿਆ ਅਤੇ ਭਵਪੂਰਤ ਨਤੀਜੇ ਸਾਹਮਣੇ ਲਿਆਂਦੇ।

 ਸ. ਹਰਭਜਨ ਸਿੰਘ ਹੁੰਦਲ ਹੋਰਾਂ ਨੇ ਸਾਹਿਤਕ ਸਫ਼ਰ 1965 ’ਚ ਕਾਵਿ

ਸੰਗ੍ਰਹਿ ‘ਮਾਰਗ’ ਤੋਂ ਸ਼ੁਰੂ ਕੀਤਾ ਅਤੇ ਹੁਣ ਤੱਕ ਲਗਪਗ ਸੌ ਤੋਂ ਵੱਧ ਪੁਸਤਕਾਂ

ਜਿਨ੍ਹਾਂ ਵਿਚ 22 ਕਾਵਿ ਪੁਸਤਕਾਂ, ਦੋ ਚੋਣਵੀਆਂ ਕਾਵਿ ਪੁਸਤਕਾਂ, 23 ਵਾਰਤਕ ਮੌਲਿਕ ਪੁਸਤਕਾਂ, 8 ਆਲੋਚਨਾ ਪੁਸਤਕਾਂ, 7 ਸੰਪਾਦਨ ਪੁਸਤਕਾਂ, 2 ਉਰਦੂ 

ਪੁਸਤਕਾਂ, 24 ਕਾਵਿ ਅਨੁਵਾਦ ਪੁਸਤਕਾਂ, 10 ਵਾਰਤਕ ਅਨੁਵਾਦ ਪੁਸਤਕਾਂ, 1 ਹਿੰਦੀ ਅਤੇ 3 ਅੰਗਰੇਜ਼ੀ ਪੁਸਤਕਾਂ ਨਾਲ ਸਾਹਿਤ ਦੀ ਸੇਵਾ ਕਰ ਚੁੱਕੇ ਹਨ। ਸ. ਹਰਭਜਨ ਸਿੰਘ

ਹੁੰਦਲ ਦਾ ਸਾਹਿਤਕ ਕਾਰਜ ਪ੍ਰਤੀਬੱਧ ਲੇਖਕ ਦੇ ਰੂਪ ਵਿਚ ਹੁਣ ਤੀਕ ਲਗਾਤਾਰ ਕਰਮਸ਼ੀਲ ਹੈ।

ਡਾ. ਸਵਰਾਜਬੀਰ ਕਿੱਤੇ ਵਜੋਂ ਆਈ ਪੀ ਐੱਸ ਅਧਿਕਾਰੀ ਰਹਿ ਕੇ ਮੇਘਾਲਿਆ ਦੇ ਡੀ ਜੀ ਪੀ ਵਜੋਂ ਸੇਵਾ ਮੁਕਤ ਹੋਏ ਹਨ। ਉਨ੍ਹਾਂ  ਦੀਆਂ ਲਿਖਤਾਂ  ਜਿਥੇ ਸਮਾਜ-ਸਭਿਆਚਾਰ ਦੇ ਰਾਜਸੀ-ਆਰਥਿਕ-ਧਾਰਮਿਕ

ਪ੍ਰਸੰਗ ਦੀਆਂ ਸਮੱਸਿਆਵਾਂ, ਅਨੀਤੀਆਂ, ਵਿਡੰਬਨਾਵਾਂ, ਬੁਰਿਆਈਆਂ, ਲੋੜਾਂ-ਥੁੜਾਂ ਨੂੰ

ਉਭਾਰਦੀ ਹੈ, ਉਥੇ ਆਪ ਦੀਆਂ ਲਿਖਤਾਂ ਵਿਚ ਇਤਿਹਾਸ-ਮਿਥਿਹਾਸ ਦੇ ਕ੍ਰਾਂਤੀਕਾਰੀ ਅਤੇ ਬਦਲਵੇਂ ਯਥਾਰਥ ਨੂੰ ਵਰਤਮਾਨ ਸਮਾਜ ਵਿਚ ਸੰਘਰਸ਼ ਸ਼ੀਲ ਅਰਥ ਦੇਣ ਦਾ ਕਾਮਯਾਬੀ ਨਾਲ ਕੀਤਾ ਉਪਰਾਲਾ ਸਰਾਹੁਣਯੋਗ ਹੈ ਜਿਹੜਾ ਡਾ. ਸਵਰਾਜਬੀਰ ਦੀ ਗੰਭੀਰ ਚਿੰਤਨੀ ਸੁਰ ਦਾ ਲਖਾਇਕ

ਹੈ।  

ਡਾ. ਸਾਹਿਬ ਦੇ ਤਿੰਨ ਕਾਵਿ ਸੰਗ੍ਰਹਿ ਅਤੇ 9 ਨਾਟਕ ਪ੍ਰਕਾਸ਼ਿਤ ਹੋ ਚੁੱਕੇ ਹਨ

ਅਤੇ ਕੁਝ ਨਾਟਕ ਛਪਾਈ ਅਧੀਨ ਹਨ। ਡਾ. ਸਵਰਾਜਬੀਰ ਵਰਤਮਾਨ ਸਮੇਂ ਪੰਜਾਬੀ ਟ੍ਰਿਬਿਊਨ  ਦੇ ਸੰਪਾਦਕ ਵਜੋਂ ਬੜੀ ਸੁਹਿਰਦਤਾ ਨਾਲ ਕਾਰਜਸ਼ੀਲ ਹਨ।

ਡਾਃ ਸਾਂਵਲ ਧਾਮੀ ਸੁਹਿਰਦ ਕਹਾਣੀਕਾਰ, ਸੰਵੇਦਨਸ਼ੀਲ ਕਾਲਮ ਨਵੀਸ, ਗੰਭੀਰ ਖੋਜਾਰਥੀ

ਅਤੇ ਅਗਾਂਹਵਧੂ ਸੋਚ ਧਾਰਾ ਵਾਲਾ ਕਾਲਿਜ ਅਧਿਆਪਕ ਹੈ। ਯੂ ਟਿਊਬ ਚੈਨਲ ਸੰਤਾਲੀ ਨਾਮਾ ਤੇ ਪੰਜਾਬੀ ਟ੍ਰਿਬਿਊਨ  ਵਿਚ ਪਿਛਲੇ ਤਿੰਨ ਸਾਲ ਤੋਂ ਛਪ ਰਿਹਾ ਹਫ਼ਤਾਵਾਰੀ ਕਾਲਮ ‘ਵੰਡ ਦੇ ਦੁਖੜੇ’ ਸਾਂਵਲ ਧਾਮੀ ਦੀ ਬੇਮਿਸਾਲ ਪ੍ਰਾਪਤੀ ਹੈ। ਡਾਃ ਸਾਂਵਲ ਧਾਮੀ ਨੇ ਦੋ ਕਹਾਣੀ ਸੰਗ੍ਰਹਿ, ਦੋ ਖੋਜ ਭਰਪੂਰ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ।

ਡਾਃ ਗਗਨਦੀਪ ਸ਼ਰਮਾ ਸੰਵੇਦਨਸ਼ੀਲ ਸ਼ਾਇਰ ਅਤੇ ਮੈਨੇਜਮੈਂਟ ਸਟੱਡੀਜ਼ ਦਾ ਯੋਗ ਦਿੱਲੀ ਯੂਨੀਵਰਸਿਟੀ ਅਧਿਆਪਕ ਹੈ। ਉਸ ਨੇ ਦੋਹਾਂ ਖੇਤਰਾਂ ਵਿਚ ਆਪਣੀ ਵਿਲੱਖਣ ਛਾਪ ਛੱਡੀ ਹੈ। ਉਸ ਨੂੰ ਭਾਰਤੀ ਸਾਹਿੱਤ ਅਕਾਡਮੀ ਦਾ ਯੁਵਾ ਸਾਹਿੱਤ ਪੁਰਸਕਾਰ ਅਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਵੀ ਸਨਮਾਨ ਮਿਲ ਚੁਕਾ ਹੈ। ਡਾਃ.ਗਗਨਦੀਪ ਸ਼ਰਮਾ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਪੰਜਾਬੀ ਦੇ ਪਰਚਿਆਂ ਦੇ ਨਾਲ ਨਾਲ ਹਿੰਦੀ ਵਿਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਕਿੱਤੇ ਨਾਲ ਸੰਬੰਧਿਤ ਪ੍ਰਬੰਧਨ ਵਿਸ਼ੇ ’ਤੇ 10 ਪੁਸਤਕਾਂ ਅਤੇ 100 ਤੋਂ ਵੱਧ ਖੋਜ-ਪੱਤਰ ਲਿਖ ਚੁੱਕਾ ਹੈ। 

ਡਾ. ਸਰਘੀ ਪੰਜਾਬੀ ਕਹਾਣੀਕਾਰ, ਕਵਿੱਤਰੀ, ਰੇਖਾ-ਚਿੱਤਰ ਲੇਖਕ, ਸੰਪਾਦਕ ਅਤੇ ਭਖਦੇ ਮਸਲਿਆਂ

ਬਾਰੇ ਅਖ਼ਬਾਰਾਂ ਵਿਚ ਲਿਖਣ ਵਾਲੀ ਕਲਮਕਾਰ ਹੈ। ਡਾ. ਸਰਘੀ ਦੀਆਂ ਦੋ ਮੌਲਿਕ ਪੁਸਤਕਾਂ,

ਤਿੰਨ ਸੰਪਾਦਨ ਪੁਸਤਕਾਂ, ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਤਰਕਾਵਾਂ ਵਿਚ 17 ਖੋਜ ਪੱਤਰ, ਮਿਆਰੀ ਰਸਾਲਿਆਂ ਵਿਚ ਕਹਾਣੀਆਂ, ਕਵਿਤਾਵਾਂ ਅਤੇ ਰੇਖਾ-ਚਿੱਤਰ ਛਪਦੇ ਰਹਿੰਦੇ ਹਨ।

ਸ. ਰਘਬੀਰ ਸਿੰਘ ਭਰਤ ਸੰਵੇਦਨਸ਼ੀਲ ਲੇਖਕ, ਸਮਰੱਥ ਆਲੋਚਕ, ਸੁਹਿਰਦ ਸੰਪਾਦਕ ਅਤੇ ਗੰਭੀਰ ਲਿਪੀਅੰਤਰਕਾਰ ਅਤੇ ਅਨੁਵਾਦਕ ਵਜੋਂ ਪਿਛਲੇ 60 ਸਾਲ ਤੋਂ ਨਿਰੰਤਰ ਸਾਹਿਤ ਸਿਰਜਣਾ ਕਰ

ਰਹੇ ਹਨ। 

ਭਰਤ ਜੀ ਦੀਆਂ 6 ਮੌਲਿਕ ਪੁਸਤਕਾਂ, 8 ਆਲੋਚਨਾ ਦੀਆਂ ਪੁਸਤਕਾਂ, 8 ਲਿਪੀਅੰਤਰ ਪੁਸਤਕਾਂ ਅਤੇ 3 ਹਿੰਦੀ ਅਤੇ ਉਰਦੂ ਵਿਚ ਅਨੁਵਾਦਤ ਪੁਸਤਕਾਂ ਤੋਂ ਇਲਾਵਾ ਗੀਤ,ਕਹਾਣੀਆਂ ਅਤੇ ਆਪਣਾ ਜੀਵਨ ਸਫ਼ਰ ਵੀ ਲਿਖ ਕੇ ਸਾਹਿਤ ਦੀ ਝੋਲੀ ਪਾਈਆਂ।

ਸਰਬਜੀਤ ਕੌਰ ਜੱਸ ਅਗਾਂਹਵਧੂ ਸਕੂਲ ਅਧਿਆਪਕਾ ਤੇ ਚੇਤੰਨ ਪੰਜਾਬੀ ਸ਼ਾਇਰਾ ਹੈ।

ਸਰਬਜੀਤ ਕੌਰ ਜੱਸ ਦੇ ਸ਼ਬਦਾਂ ਦੀ ਨਾਟ ਮੰਡਲੀ ਤੇ ਤਾਮ ਸਮੇਤ 4 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਜਿਹੜੇ ਆਪ ਦੀ ਸਮਰੱਥ ਸ਼ਾਇਰੀ ਦੇ ਸੂਚਕ ਹਨ।

ਸ੍ਰੀ ਅਤਰਜੀਤ ਸਰਬਾਂਗੀ ਲੇਖਕ ਹੈ ਜਿਸ ਨੇ ਗਲਪ, ਬਾਲ ਸਾਹਿਤ, ਨਿਬੰਧ, ਸਵੈ-ਜੀਵਨੀ,

ਖੋਜ ਅਤੇ ਸੰਪਾਦਨਾ ਦੇ ਖੇਤਰ ਵਿਚ ਭਾਵਪੂਰਤ ਕਾਰਜ ਕੀਤਾ ਹੈ। ਅਤਰਜੀਤ ਨੇ 9 ਕਹਾਣੀ

ਸੰਗ੍ਰਹਿ, 2 ਨਾਵਲ, ਇੱਕ ਨਿਬੰਧ ਸੰਗ੍ਰਹਿ, ਸਵੈਜੀਵਨੀ, ਇਕ ਖੋਜ ਪੁਸਤਕ, ਬਾਲ ਸਾਹਿਤਕ

ਦੀਆਂ 7 ਪੁਸਤਕਾਂ ਅਤੇ 7 ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।

ਡਾ. ਕੁਲਦੀਪ ਸਿੰਘ ਦੀਪ ਤਪੱਸਵੀ ਨਾਟਕਕਾਰ, ਗੰਭੀਰ ਖੋਜ ਕਰਤਾ, ਚੇਤੰਨ ਆਲੋਚਕ,

ਸੁਹਿਰਦ ਸੰਪਾਦਕ ਅਤੇ ਅਨੁਵਾਦਕ ਹਨ। ਡਾ. ਦੀਪ ਦੇ 6 ਓਪੇਰਾ, ਪੂਰੇ ਨਾਟਕ ਅਤੇ ਨੈਨੋ

ਨਾਟਕ ਪੁਸਤਕਾਂ, ਖੋਜ, ਆਲੋਚਨਾ ਅਤੇ ਸੰਪਾਦਨ ਦੀਆਂ ਲਗਪਗ 12 ਪੁਸਤਕਾਂ, ਕਾਵਿ/ਵਾਰਤਕ

ਅਤੇ ਬਾਲ/ਕਾਵਿ ਵਾਰਤਕ ਦੀਆਂ 7 ਪੁਸਤਕਾਂ, ਇਕ ਅਨੁਵਾਦ ਅਤੇ ਦੋ ਸੰਪਾਦਿਤ ਪੁਸਤਕਾਂ

ਸਮੇਤ 100 ਦੇ ਕਰੀਬ ਖੋਜ-ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ।

ਸ. ਕਿਰਪਾਲ ਸਿੰਘ ਕਜ਼ਾਕ ਮੁਕੰਮਲ ਲੇਖਕ ਹਨ ਜਿਨ੍ਹਾਂ ਕਹਾਣੀ, ਨਾਵਲ, ਨਾਟਕ, ਰੇਖਾ

ਚਿੱਤਰ ਵਾਰਤਕ, ਖੋਜ, ਚਿੰਤਨ, ਆਲੋਚਨਾ, ਸਭਿਆਚਾਰ ’ਤੇ ਵੀ ਬਲਸ਼ੀਲ ਤੇ ਸੰਵੇਦਨਸ਼ੀਲ

ਲਿਖਤਾਂ ਦਿੱਤੀਆਂ। ਕੁਲਵਕਤੀ ਲੇਖਕ ਅਤੇ ਇਕ ਲੇਖਕ ਤੋਂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬਣਨ ਤੱਕ ਦਾ ਸਫ਼ਰ ਸ. ਕਿਰਪਾਲ ਸਿੰਘ ਕਜ਼ਾਕ ਦੀ ਵਿਲੱਖਣ ਪਛਾਣ ਅਤੇ ਸ਼ਕਤੀਸ਼ਾਲੀ ਸਮਰੱਥਾ

ਦਾ ਸੂਚਕ ਹੈ। ਕਜ਼ਾਕ ਜੀ ਨੇ 7 ਕਹਾਣੀ ਸੰਗ੍ਰਹਿ, 1 ਚੋਣਵਾਂ ਕਹਾਣੀ ਸੰਗ੍ਰਹਿ, 1 ਨਾਵਲ, 2 ਵਾਰਤਕ ਦੀਆਂ ਪੁਸਤਕਾਂ, 3 ਨਾਟਕ, 19 ਖੋਜ ਪੁਸਤਕਾਂ, 4 ਬਾਲ ਪੁਸਤਕਾਂ ਅਤੇ

12 ਖੋਜ ਪੱਤਰਕਾਵਾਂ ਦੇ ਅੰਕ ਸੰਪਾਦਨ ਕਰਕੇ ਪੰਜਾਬੀ ਸਾਹਿਤ ਜਗਤ ਨੂੰ ਮਾਲਾਮਾਲ, ਭਰਪੂਰ ਅਤੇ ਵਿਸ਼ਾਲ ਕੀਤਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਉਪਰੋਕਤ

ਲੇਖਕਾਂ ਦੀ ਸਾਹਿਤਕ ਘਾਲਣਾ ਨੂੰ ਸਲਾਮ ਕਰਦੀ ਹੋਈ ਅਤੇ ਉਨ੍ਹਾਂ ਤੋਂ ਹੋਰ ਮੁੱਲਵਾਨ

ਲਿਖਤਾਂ ਦੀ ਆਸ ਕਰਦੀ ਹੋਈ ਉਨ੍ਹਾਂ ਨੂੰ ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰਦੀ ਹੈ।Firtu internet Radio news9815077425---**Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616