.

Sunday, March 15, 2015

ਸਟੀਲ ਟਰੇਡਰਜ਼ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਵਲੋਂ ਜੀ.ਸੀ.ਐਲ ਕਲੱਬ 'ਚ ਬੈਠਕ

ਮੰਡੀ ਗੋਬਿੰਦਗੜ੍ਹ, ਸਟੀਲ ਟਰੇਡਰਜ਼ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਵਲੋਂ ਇੱਥੋਂ ਦੇ ਜੀ.ਸੀ.ਐਲ ਕਲੱਬ 'ਚ ਬੈਠਕ ਹੋਈ ਜਿਸ ਵਿਚ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਕਾਂਸਲ ਨੇ ਕਿਹਾ ਕਿ ਰਾਜ ਸਰਕਾਰ ਵਪਾਰ ਜਗਤ ਨੂੰ ਵਧਾਉਣ ਦੀ ਬਜਾਏ ਕੰਗਾਲ ਕਰਨ 'ਤੇ ਤੁਲੀ ਹੋਈ ਹੈ ਕਿਉਂਕਿ ਇੱਕ ਪਾਸੇ ਜਿੱਥੇ ਰਾਜ ਸਰਕਾਰ ਵਪਾਰੀਆਂ ਨੂੰ ਰਾਹਤ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਆਬਕਾਰੀ ਤੇ ਕਰ ਵਿਭਾਗ (ਸੈਲਜ ਟੈਕਸ) ਦੇ ਕੋਲ ਰੁਕਿਆ ਹੋਇਆ ਕਰੋੜਾਂ ਰੁਪਏ ਦੇ ਵੈਟ ਰਿਫੰਡ ਵਪਾਰੀਆਂ ਲਈ ਗਲੇ ਦੀ ਹੱਡੀ ਬਣ ਕੇ ਰਹਿ ਗਿਆ ਹੈ ਜਿਸ ਕਰਕੇ ਵਪਾਰੀਆਂ ਨੂੰ ਵਪਾਰ ਕਰਨ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਸ਼ੰਕਰ ਲਾਲ ਗੁਪਤਾ, ਜਨਰਲ ਸਕੱਤਰ ਵੇਦ ਕਰੇਸੀਆ, ਵਿਪਨ ਕਾਂਸਲ, ਖ਼ਜ਼ਾਨਚੀ ਰਾਜੀਵ ਸਿੰਗਲਾ, ਮੀਤ-ਪ੍ਰਧਾਨ ਨਿਵਾਸ ਗੋਇਲ, ਲੀਗਲ ਐਡਵਾਈਜ਼ਰ ਵਰਿੰਦਰ ਸ਼ਰਮਾ, ਸਲਾਹਕਾਰ ਰਵਿੰਦਰ ਸਿੰਘ ਪਦਮ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੁਰੇਸ਼ ਸ਼ਰਮਾ, ਰਾਮ ਕਿ੍ਸ਼ਨ ਗੁਪਤਾ, ਸੁਨੀਲ ਸ਼ੁਕਲਾ, ਵਿਨੋਦ ਗੋਇਲ, ਅਜੇ ਕਾਂਸਲ, ਦੀਪਕ ਗੁਪਤਾ, ਤਰਸੇਮ ਗੁਪਤਾ, ਰਾਮ ਕੁਮਾਰ, ਆਜ਼ਾਦ ਕੌਸ਼ਲ, ਦੀਪਕ ਮਲਹੋਤਰਾ, ਰਾਧੇ ਸ਼ਿਆਮ ਗੁਪਤਾ, ਫ਼ਤਿਹ ਚੰਦ ਗੁਪਤਾ, ਰਾਜਾ ਗਰਗ ਵੀ ਮੌਜੂਦ ਸਨ |