.

Monday, March 9, 2015

ਪਵਨਦੀਪ ਸਬ ਪੋਸਟ ਆਫਿਸ ਤੋਂ ਸਹਾਇਕ ਪੋਸਟ ਮਾਸਟਰ ਅਹੁਦੇ ਤੋਂ ਸੇਵਾ-ਮੁਕਤ

ਪੰਜਾਬੀ ਦੇ ਨਾਮਵਰ ਗਾਇਕ ਪਵਨਦੀਪ ਦੇ ਸਬ ਪੋਸਟ ਆਫਿਸ ਤੋਂ ਸਹਾਇਕ ਪੋਸਟ ਮਾਸਟਰ ਅਹੁਦੇ ਤੋਂ ਸੇਵਾ-ਮੁਕਤ ਹੋਣ ਮੌਕੇ ਮੁੱਖ ਡਾਕਘਰ ਵਿਖੇ ਉਨ੍ਹਾਂ ਨੂੰ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ, ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੇ ਸਨਮਾਨਿਤ ਕੀਤਾ | ਇਸ ਮੌਕੇ ਵਿਭਾਗ ਦੇ ਡਵੀਜ਼ਨ ਲੁਧਿਆਣਾ ਦੇ ਸੁਪਰਡੈਂਟ ਅਮਰਜੀਤ ਸਿੰਘ ਸੇਖੋਂ ਤੇ ਸਹਾਇਕ ਸੁਪਰਡੈਂਟ ਨਰਿੰਦਰ ਸਿੰਘ, ਲਛਮਣ ਸਿੰਘ ਪ੍ਰਧਾਨ ਪੰਜਾਬ ਸਰਕਲ ਯੂਨੀਅਨ, ਬੀ. ਐਸ. ਬੈਨੀਪਾਲ ਪੋਸਟ ਮਾਸਟਰ ਖੰਨਾ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਹਾਇਕ ਪੋਸਟ ਮਾਸਟਰ ਗੋਪਾਲ ਦਾਸ, ਅੱਛਰਜੀਤ, ਰਾਹੁਲ ਮਲਿਕ, ਪਰਮਜੀਤ ਸਿੰਘ, ਜਸਦੇਵ ਸਿੰਘ ਡਵੀਜ਼ਨ ਸੈਕਟਰੀ ਪੀ-4, ਮੰਗਤ ਸਿੰਘ ਪ੍ਰਧਾਨ ਪੋਸਟਮੈਨ ਯੂਨੀਅਨ, ਕੁਲਦੀਪ ਕੁਮਾਰ, ਨਿਤਨ ਰਾਵਲ, ਅਜੀਤ ਬਾਂਸਲ, ਕੁਲਦੀਪ ਸਿੰਘ ਪ੍ਰਧਾਨ ਜੀ. ਡੀ. ਐਸ. ਯੂਨੀਅਨ, ਗਿਆਨ ਸਿੰਘ, ਅਮਰੀਕ ਸਿੰਘ, ਤਰਸੇਮ ਲਾਲ ਦੈਹਿੜੂ, ਗੁਰਜੰਟ ਸਿੰਘ ਮਲਕੀਤ ਸਿੰਘ ਐਸ. ਪੀ. ਐਮ. ਦੈਹਿੜੂ, ਮੰਗਤ ਰਾਏ ਚਿੱਕੜਸਲ, ਸ਼ੋ੍ਰਮਣੀ ਬਾਲ ਗਾਇਕ ਕਮਲਜੀਤ ਨੀਲੋਂ, ਬਲਵਿੰਦਰ ਸਿੰਘ ਗਿੱਲ, ਸਾਬਕਾ ਕੌਾਸਲਰ ਰਾਜੀਵ ਰਾਏ ਮਹਿਤਾ (ਐਡਵੋਕੇਟ), ਨਿਰਦੇਸ਼ਕ ਸੋਹਨ ਧਾਲੀਵਾਲ, ਸਾਹਿਤਕਾਰ ਸਨੇਹਇੰਦਰ ਮੀਲੂ, ਪਰਮਜੀਤ ਸਿੰਘ ਧੀਮਾਨ ਪ੍ਰਧਾਨ ਪੰਜਾਬੀ ਸਾਹਿਤ-ਸੱਭਿਆਚਾਰਕ ਮੰਚ ਪੰਜਾਬ, ਭੰਗੜਾ ਕੋਚ ਬਲਵਿੰਦਰ ਸਿੰਘ ਗੁਰੂ, ਗਾਇਕ ਪਰਦੀਪ ਗਿੱਲ, ਗਾਇਕ ਜਸਵੀਰ ਕੈਂਥ, ਜੱਗੀ ਭੜੀ ਵਾਲਾ, ਪੰਕਜ, ਗੁਰੀ ਜੱਸਲ ਆਦਿ ਹਾਜ਼ਰ ਸਨ |