.

Wednesday, March 11, 2015

KHANNA VICH DUKH DEE LEHAR

ਖੰਨਾ  ਉਸ ਵੇਲੇ ਖੰਨਾ ਦੇ ਕੌਂਸਲਰ ਤੇ ਕਾਂਗਰਸੀ ਆਗੂ ਸੁਨੀਲ ਕੁਮਾਰ ਨੀਟਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਸਦੇ ਸਕੇ ਭਤੀਜੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਣਕਾਰੀ ਅਨੁਸਾਰ ਗਿਆਰਵੀਂ ਕਲਾਸ ਦਾ ਵਿਦਿਆਰਥੀ   ਗੌਰਵ ਸ਼ਰਮਾ ਪੁੱਤਰ ਸੁਸ਼ੀਲ ਸ਼ਰਮਾ ਆਪਣੇ ਮੋਟਰਸਾਇਕਲ ਤੇ ਲਲਹੇੜੀ ਰੋਡ ਰੇਲਵੇ ਓਵਰ ਬ੍ਰਿਜ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਅਚਾਨਕ ਸਾਹਮਣੇ ਤੋਂ ਆ ਰਹੇ ਮੋਟਰਸਇਕਲ ਨਾਲ ਟਕਰਾਅ ਗਿਆ। ਹਾਦਸਾ ਐਨਾ
 ਕਿ ਗੌਰਵ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਗੌਰਵ ਖੰਨਾ ਦੇ ਜੈਨ ਮਾਡਲ ਸਕੂਲ ਵਿਚ ਪੜਦਾ ਸੀ ਤੇ ਉਹ ਆਪÎਣੇ ਮਾਤਾ ਪਿਤਾ ਦਾ ਇਕਲੌਤਾ ਬੇਟਾ ਸੀ। ਕੌਂਸਲਰ ਸੁਨੀਲ ਕੁਮਾਰ ਨੀਟਾ ਨਾਲ ਰਾਜਨੀਤਕ,ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ  ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਵਿਚ ਦੂਜੇ ਮੋਟਰਸਇਕਲ ਸਵਾਰ ਦੇ ਵੀ ਸੱਟਾਂ ਵੱਜੀਆਂ ਹਨ ਤੇ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ