.

Thursday, April 2, 2015

ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਸਰਬਜੀਤ ਕੌਰ ਬੇਵੀ ਤੇ ਉਪ ਪ੍ਰਧਾਨ ਮਨਪੀ੍ਰਤ ਸਿੰਘ ਮੰਪੀ ਨੇ ਅਹੁਦਾ ਸੰਭਾਲਿਆ

ਖਮਾਣੋਂ,  - ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਸਰਬਜੀਤ ਕੌਰ ਬੇਵੀ ਤੇ ਉਪ ਪ੍ਰਧਾਨ ਮਨਪੀ੍ਰਤ ਸਿੰਘ ਮੰਪੀ ਨੇ ਨਗਰ ਪੰਚਾਇਤ ਖਮਾਣੋਂ ਦੇ ਦਫ਼ਤਰ ਵਿਚ ਹੋਏ ਸਮਾਗਮ ਦੌਰਾਨ ਅਹੁਦਾ ਸੰਭਾਲਿਆ ਤੇ ਦੋਹਾਂ ਪ੍ਰਧਾਨਾ ਨੂੰ ਅਹੁਦਾ ਸੰਭਾਲਣ ਵੇਲੇ ਵਿਧਾਇਕ ਨਿਰਮਲ ਸਿੰਘ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿਚ ਹਾਜ਼ਰ ਹੋਏ | ਇਸ ਮੌਕੇ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਪ੍ਰਧਾਨ ਤੇ ਉਪ ਪ੍ਰਧਾਨ ਨੂੰ ਨਗਰ ਪੰਚਾਇਤ ਦਾ ਅਹੁਦਾ ਸੰਭਾਲਣ ਉਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਨਾਲ ਆਪੋਂ-ਆਪਣੇ ਅਹੁਦਿਆਂ ਦੀ ਵਰਤੋਂ ਕਰਨ ਲਈ ਪ੍ਰੇਰਤ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਦੇ ਪ੍ਰਧਾਨ ਜਸਮੇਰ ਸਿੰਘ ਬਡਲਾ, ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਦਰਸ਼ਨ ਸਿੰਘ ਮਨੈਲੀ, ਸਰਕਲ ਪ੍ਰਧਾਨ ਸੁਰਜੀਤ ਸਿੰਘ ਮਨਸੂਰਪੁਰ, ਹਰਬੰਸ ਸਿੰਘ ਮੈਂਬਰ ਮਾਰਕੀਟ ਕਮੇਟੀ, ਕੁਲਵਿੰਦਰ ਸਿੰਘ ਬਿਲਾਸਪੁਰ, ਹਰਦੀਪ ਸਿੰਘ ਝੰਡਾਂ, ਅਵਤਾਰ ਸਿੰਘ ਪਨੈਚਾਂ, ਪ੍ਰਦੀਪ ਸਿੰਘ ਕਲੌੜ, ਕੈਪਟਨ ਗੁਰਦੇਵ ਸਿੰਘ ਰਾਏਪੁਰ ਰਾਈਆਂ, ਮਨਮਹਿਕ ਸਿੰਘ ਡੂਮਛੇੜੀ, ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਘੁਮਾਣ, ਹਰਬੰਸ ਸਿੰਘ, ਡਾ. ਜਗਦੀਪ ਸਿੰਘ ਰਾਣਾ, ਡਾ. ਚਰਨਜੀਤ ਸਿੰਘ ਕਰਮ ਹਸਪਤਾਲ, ਡੀ.ਐਸ.ਪੀ ਹਰਿੰਦਰ ਸਿੰਘ, ਥਾਣਾ ਮੁਖੀ ਸੁਖਵੀਰ ਸਿੰਘ, ਸਰਪੰਚ ਲਖਵੀਰ ਸਿੰਘ ਲੱਖੀ, ਬਲਾਕ ਸੰਮਤੀ ਮੈਂਬਰ ਕਰਮਜੀਤ ਸਿੰਘ ਕਾਕਾ, ਕੌਾਸਲਰ ਗੁਰਦੇਵ ਸਿੰਘ, ਕੌਾਸਲਰ ਬਹਾਦਰ ਸਿੰਘ, ਕੌਾਸਲਰ ਹਰਮੇਲ ਕੌਰ, ਕੌਾਸਲਰ ਗੁਰਿੰਦਰ ਸੋਨੀ, ਕੌਾਸਲਰ ਇੰਦਰਜੀਤ ਰੋਮੀ, ਕੌਾਸਲਰ ਸੁਰਿੰਦਰ ਕੌਰ, ਕੌਾਸਲਰ ਕੁਲਵਿੰਦਰ ਕੌਰ, ਕੌਾਸਲਰ ਜਸਦੇਵ ਸਿੰਘ, ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ, ਰਾਜੀਵ ਆਹੂਜਾ, ਐਸ.ਓ ਮੋਹਨ ਲਾਲ, ਪਾਲ ਸਿੰਘ ਸਾਬਕਾ ਸਰਪੰਚ ਖਮਾਣੋਂ, ਦਰਸ਼ਨ ਸਿੰਘ ਅਮਰਗੜ੍ਹ, ਅਮਰਜੀਤ ਸਿੰਘ ਗਰਚਾ, ਰਾਮੇਸ਼ ਗਾਬਾ, , ਅਜਾਇਬ ਸਿੰਘ ਚੰਡਿਆਲਾ, ਬਲਵੀਰ ਸਿੰਘ ਸਾਬਕਾ ਸਰਪੰਚ ਜਟਾਣਾ ਉੱਚਾ, ਗੁਰਮੇਲ ਸਿੰਘ ਰਾਜੂ ਖਮਾਣੋਂ, ਜਸਪੀ੍ਰਤ ਸਿੰਘ ਜੱਸਾ ਮਨੈਲਾ, ਮਨੋਜ ਕੁਮਾਰ ਵੀ ਹਾਜ਼ਰ ਸਨ