Friday, April 10, 2015

Ramgharia virsa sambhal programme in khanna



ਖੰਨਾ 10 ਅਪ੍ਰੈਲ -
ਰਾਮਗੜ•ੀਆ ਭਵਨ ਜੀ. ਟੀ. ਰੋਡ ਭੱਟੀਆ ਵਿਖੇ ਬਾਬਾ ਵਿਸ਼ਵਕਰਮਾ ਰਾਮਗੜ•ੀਆ ਸਭਾ ਖੰਨਾ ਅਤੇ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ (ਮੰਦਰ ਕਮੇਟੀ) ਖੰਨਾ ਅਤੇ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ ‘ਰਾਮਗੜ•ੀਆ ਵਿਰਸਾ ਸੰਭਾਲ’ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਰਾਮਗੜ•ੀਆ ਬਿਰਾਦਰੀ ਦੀਆਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸ਼ਖਸ਼ੀਅਤਾਂ ਜਿਹੜੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਕੈਨੇਡਾ, ਅਮਰੀਕਾ, ਯੂ. ਕੇ. ਅਤੇ ਹੋਰਨਾਂ ਦੇਸ਼ਾਂ ਤੋਂ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਈਆਂ। ਜਿਹਨਾਂ ਵਿੱਚ ਪਿੰ੍ਰੰਸੀਪਲ ਮਾਤਾ ਰਾਮ ਧੀਮਾਨ ਪ੍ਰਧਾਨ ਰਾਮਗੜ•ੀਆ ਵਿਸ਼ਵਕਰਮਾ ਫਰੰਟ ਪੰਜਾਬ (ਰਜਿ.) ਚੰਡੀਗੜ•, ਲਛਮਣ ਸਿੰਘ ਭਮਰਾ ਪੀਆਰਓ ਰਾਮਗੜ•ੀਆ ਕੌਂਸਲ ਯੂ.ਕੇ., ਸੁਰਿੰਦਰ ਸਿੰਘ ਜੱਬਲ ਪ੍ਰਧਾਨ ਗੁਰਦੁਆਰਾ ਸਾਹਿਬ ਬਰੋਕਸਾਈਡ ਕੈਨੇਡਾ, ਕੇ. ਐਸ. ਭਮਰਾ ਯੂ. ਕੇ., ਰਣਜੀਤ ਸਿੰਘ ਰਾਣਾ, ਕੌਮ ਦੇ ਇਤਿਹਾਸਕਾਰ ਕੇਹਰ ਸਿੰਘ ਮਠਾੜੂ ਕੈਨੇਡਾ, ਬਲਬੀਰ ਸਿੰਘ ਨੰਨੜਾ ਕੈਨੇਡਾ, ਸ਼੍ਰੀਮਤੀ ਮਨਜੀਤ ਕੌਰ ਨੰਨੜਾ ਕੈਨੇੜਾ, ਬਲਬੀਰ ਸਿੰਘ ਚਾਨਾ ਕੈਨੇਡਾ, ਪ੍ਰਸਿੱਧ ਗਾਇਕ ਕੇ. ਦੀਪ, ਜਗਤਾਰ ਸਿੰਘ ਲੁਧਿਆਣਾ, ਭੁਪਿੰਦਰ ਸਿੰਘ ਉਭੀ ਸੰਪਾਦਕ ਰਾਮਗੜ•ੀਆ ਮੰਚ ਸਮੇਤ ਹੋਰ ਉਘੀਆਂ ਸ਼ਖਸ਼ੀਅਤਾਂ ਨੇ ਭਵਨ ਸਭਾ ਦੇ ਪ੍ਰਧਾਨ ਸ਼੍ਰੀ ਪੁਸ਼ਕਰਰਾਜ ਸਿੰਘ ਰੂਪਰਾਏ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਸੋਹਲ ਦੀ ਅਗਵਾਈ ਹੇਠਾਂ ਹੋਏ ਇਸ ਸਮਾਰੋਹ ਵਿੱਚ ਵਿਸ਼ਵਕਰਮਾ ਅਤੇ ਰਾਮਗੜ•ੀਆਂ ਕੌਮ ਵੱਲੋਂ ਕੀਤੇ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾ ਕੰਮਾਂ ਬਾਰੇ ਕੰਮਾਂ ਬਾਰੇ ਗੰਭੀਰਤਾ ਨਾਲ ਵਿਚਾਰ ਪੇਸ਼ ਕਰਦਿਆਂ ਕੌਮ ਦੀ ਨੌਜਵਾਨੀ ਪੀੜ•ੀ ਲਈ ਰਾਹ ਦਸੇਰਾ ਬਨਣ ਲਈ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਯਾਦਗਾਰਾਂ ਸੰਭਾਲਣ ਦੀ ਲੋੜ ਹੈ ਅਤੇ ਪਿਛਲੇ ਸਮੇਂ ਵਿੱਚ ਕਿਰਤੀਆਂ ਦੇ ਭਗਵਾਨ ਬਾਬਾ ਵਿਸ਼ਵਕਰਮਾ ਜੀ ਤੋਂ ਲੈ ਕੇ ਮਹਾਰਾਜਾ ਜੱਸਾ ਸਿੰਘ ਰਾਮਗਡ•ੀਆਂ ਜੀ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਹਨਾਂ ਦੇ ਵਾਰਸ ਬਣਨ ਲਈ ਸਾਨੂੰ ਰਾਮਗੜ•ੀਆਂ ਬੁੰਗਿਆਂ ਦੀ ਸਾਂਭ ਸੰਭਾਲ ਕਰਨ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਮਹਾਰਾਜਾ ਜੱਸਾ ਸਿੰਘ ਰਾਮਗੜ੍ਰ•ੀਆਂ ਜੀ ਦੀ 2023 ਵਿੱਚ ਆਉਣ ਵਾਲੀ 300 ਸਾਲਾਂ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਹੁਣ ਤੋਂ ਹੀ ਯਤਨ ਕਰਨੇ ਸ਼ੁਰੂ ਕਰ ਦੇਣ ਦੀ ਲੋੜ ਹੈ।ਇਸ ਮੌਕੇ ‘ਤੇ ਬਾਬਾ ਵਿਸ਼ਵਕਰਮਾ ਰਾਮਗੜ•ੀਆ ਸਭਾ ਭੱਟੀਆ-ਖੰਨਾ ਦੇ ਪ੍ਰਧਾਨ ਸ਼੍ਰੀ ਪੁਸ਼ਕਰਰਾਜ ਸਿੰਘ ਰੂਪਰਾਏ, ਸਰਪ੍ਰਸਤ ਬਾਬਾ ਭਗਵਾਨ ਸਿੰਘ ਧੰਜਲ, ਮੀਤ ਪ੍ਰਧਾਨ ਰਛਪਾਲ ਸਿੰਘ ਧੰਜ਼ਲ, ਪਰਮਜੀਤ ਸਿੰਘ ਪੰਮੀ , ਬਲਦੇਵ ਸਿੰਘ ਮਠਾੜੂ ਗੁਰਨਾਮ ਸਿੰਘ ਭਮਰਾ, ਮਹਿੰਦਰ ਸਿੰਘ, ਰਜਿੰਦਰ ਸਿੰਘ