Tuesday, December 1, 2015

ਲੋੜਵੰਦ ਸਕੂਲੀ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਗਏ

ਖੰਨਾ, - ਪੰਜਾਬ ਖੱਤਰੀ ਚੇਤਨਾ ਮੰਚ ਦੀ ਸ਼ਾਖਾ ਮਾਤਾ ਕੌਸ਼ੱਲਿਆ ਸੇਵਾ ਕੇਂਦਰ ਵੱਲੋਂ ਬਿੱਲਾ ਵਾਲੀ ਛੱਪੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 1 'ਚ 35 ਲੋੜਵੰਦ ਸਕੂਲੀ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਗਏ | ਸਮਾਗਮ ਦੀ ਪ੍ਰਧਾਨਗੀ ਸੀਨੀਅਰ ਉੱਪ ਪ੍ਰਧਾਨ ਡਾ: ਵਾਸਦੇਵ ਬੱਤਰਾ ਨੇ ਕੀਤੀ | ਇਸ ਮੌਕੇ ਐੱਸ. ਕੇ. ਭੱਲਾ ਮੁੱਖ ਮਹਿਮਾਨ ਵਜੋਂ ਅਤੇ ਕੌਾਸਲਰ ਤਲਵਿੰਦਰ ਕੌਰ ਰੋਸ਼ਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਪੁੱਜੇ | ਇਸ ਮੌਕੇ ਚੇਅਰਮੈਨ ਮਦਨ ਲਾਲ ਸ਼ਾਹੀ, ਰਣਜੀਤ ਕੌਰ ਰੋਸ਼ਾ, ਸੁਰਿੰਦਰ ਕੌਸ਼ਲ, ਰਾਮ ਮੂਰਤੀ ਵਿੱਜ, ਗਿਆਨ ਚੰਦ ਲਟਾਵਾ, ਅਸ਼ੋਕ ਦਿਓੜਾ, ਰਣਜੀਤ ਸਿੰਘ ਹੀਰਾ, ਪ੍ਰੇਮ ਵਿਨਾਇਕ, ਮੁਕੇਸ਼ ਸਿੰਘੀ, ਓਮ ਪ੍ਰਕਾਸ਼ ਢੀਂਗਰਾ, ਨਰੇਸ਼ ਭਾਬਰੀ, ਬੰਸੀ ਲਾਲ ਟੰਡਨ ਤੇ ਮਾ. ਰਮੇਸ਼ਵਰ ਦਾਸ ਆਦਿ ਹਾਜ਼ਰ ਸਨ |