.

Saturday, May 2, 2015

ਕਾਂਗਰਸੀਆਂ ਵੱਲੋਂ ਰੇਲ ਰੋਕੋ ਅੰਦੋਲਨਕਾਂਗਰਸ ਪਾਰਟੀ ਵੱਲੋਂ ਅੱਜ ਜਿਲ੍ਹਾ ਪੱਧਰ ਤੇ ਕਿਸਾਨ, ਖੇਤ ਮਜਦੂਰ, ਆੜਤੀ, ਪੱਲੇਦਾਰ ਦੇ ਹੱਕ ਵਿੱਚ ਬਾਦਲ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤਆਂ ਦੇ ਵਿਰੁੱਧ ਅਤੇ ਮੋਗਾ ਕਾਂਡ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਬੀਜੇ ਵਿਖੇ ਕੀਤਾ ਗਿਆ ।     ਇਸ ਧਰਨੇ ਪ੍ਰਦਰਸ਼ਨ ਦੀ ਪ੍ਰਧਾਨਗੀ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਲਖਬੀਰ ਸਿੰਘ ਲੱਖਾ ਵੱਲੋਂ ਕੀਤੀ ਗਈ ਜਿਸ ਵਿੱਚ ਖੰਨਾ ਦੇ ਐਮ.ਐਲ.ਏ. ਸ. ਗੁਰਕੀਰਤ ਸਿੰਘ ਕੋਟਲੀ, ਸਮਰਾਲਾ ਦੇ ਐਮ.ਐਲ.ਏ. ਸ. ਅਮਰੀਕ ਸਿੰਘ ਢਿਲੋਂ, ਹਰਦੇਵ ਸਿੰਘ ਰੋਸ਼ਾ, ਖੰਨਾ ਦੇ ਬਲਾਕ ਪ੍ਰਧਾਨ ਅਸ਼ੋਕ ਤਿਵਾੜੀ, ਯੂਥ ਕਾਂਗਰਸ ਦੇ ਪ੍ਰਧਾਨ ਗੁਰਮੁਖ ਸਿੰਘ ਚਹਿਲ, ਲੀਗਲ ਸੈਲ ਲੁਧਿਆਣਾ ਦੇ ਪ੍ਰਧਾਨ ਮਨੀਸ਼ ਖੰਨਾ ਐਡਵੋਕੇਟ, ਲਖਬੀਰ ਸਿੰਘ ਲੱਖਾ, ਬਲਬੀਰ ਸਿੰਘ, ਜਸਬੀਰ ਸਿੰਘ ਕਾਲੀਰਾਓ ਐਮ.ਸੀ. ਖੰਨਾ, ਪ੍ਰੀਆ ਧੀਮਾਨ, ਹਰਦੀਪ ਨੀਨੂ, ਰਜੇਸ਼ ਮੇਸ਼ੀ, ਡਬਰੂ ਚੰਦਰਾ ਆਦਿ ਵੀ ਸ਼ਾਮਲ ਸਨ । ਇਸ ਮੌਕੇ ਤੇ ਭਾਰੀ ਪੁਲਿਸ ਫੋਰਸ ਸ. ਰਾਜਵਿੰਦਰ ਸਿੰਘ ਐਸ.ਪੀ. ਸਮੇਤ ਹਾਜ਼ਰ ਸੀ ।