Friday, January 20, 2017

ਸ.ਤਲਵੰਡੀ ਵੱਲੋਂ ਕਈ ਪਿੰਡਾਂ ਵਿੱਚ ਕੀਤੇ ਗਏ ਚੋਣ ਜਲਸੇ, ਮਿਲਿਆ ਭਰਵਾਂ ਹੁੰਗਾਰਾਂ

ਖੰਨਾ - ਹਲਕਾ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ.ਰਣਜੀਤ ਸਿੰਘ ਤਲਵੰਡੀ ਵੱਲੋਂ ਅੱਜ ਹਲਕਾ ਖੰਨਾ ਦੇ ਕਈ ਪਿੰਡਾਂ ਵਿੱਚ ਚੋਣ ਜਲਸੇ ਕੀਤੇ ਗਏ।ਇੰਨ੍ਹਾਂ ਚੋਣ ਜਲਸਿਆਂ ਵਿੱਚ ਸ.ਤਲਵੰਡੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾਂ ਮਿਲਿਆ।ਸ.ਤਲਵੰਡੀ ਨੂੰ ਪਿੰਡਾਂ ਵਿੱਚ ਵੋਟਰਾਂ ਦੇ ਭਾਰੀ ਸਮੱਰਥਨ ਮਿਲਣ ਨਾਲ ਹਲਕੇ ਵਿੱਚ ਹੋਰ ਸਿਆਸੀ ਪਾਰਟੀਆਂ ਚਿੰਤਾ ਵਿੱਚ ਪੈ ਗਈਆਂ ਹਨ।ਖੰਨੇ ਤੋਂ ਸ਼੍ਰੋਮਣੀ ਅਕਾਲੀ ਦੀ ਸੀਟ ਜਿੱਤਣ ਲਈ ਅਤੇ ਹਲਕੇ ਵਿੱਚ ਅਕਾਲੀ

ਦਲ ਪੱਖੀ ਲਹਿਰ ਚਲਾਉਣ ਲਈ ਸ.ਤਲਵੰਡੀ ਅਤੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਨੇ ਪੂਰੀ ਤਾਕਤ ਲਗਾਈ ਹੋਈ ਹੈ।ਖੰਨਾ ਹਲਕਾ ਦੀ ਸੀਟ ਤੇ ਸ਼ਾਨਦਾਰ ਜਿੱਤ ਦਾ ਮਨਸੂਬਾ ਪੂਰਾ ਕਰਨ ਲਈ ਅਕਾਲੀ ਦਲ ਨੇ ਆਪਣੀ ਚੋਣ ਰਣਨਿਤੀ ਦੇ ਜਲਵੇ ਬਿਖੇਰਨੇ ਸ਼ੁਰੂ ਕਰ ਦਿੱਤੇ ਹਨ।ਇਨ੍ਹਾਂ ਚੋਣ ਜਲਸਿਆਂ ਵਿੱਚ ਉਮੜੇ ਭਾਰੀ ਜਨ ਸਮੂਹ ਨੇ ਅਕਾਲੀ ਦਲ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ।ਅੱਜ ਸ.ਤਲਵੰਡੀ ਵੱਲੋਂ ਲਲਹੇੜੀ, ਮਹੌਣ, ਬੂਥਗੜ, ਰਤਨਹੇੜੀ, ਅਲੌੜ ਅਤੇ ਬਾਜੀਗਰ ਬਸਤੀ ਭਾਦਲਾ ਵਿਖੇ ਚੋਣ ਜਲਸੇ ਕੀਤੇ ਗਏ।ਸ.ਤਲਵੰਡੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ 90 ਸੀਟਾਂ ਤੇ ਅਕਾਲੀ ਦਲ ਅਤੇ ਭਾਜਪਾ ਦੀ ਜਿੱਤ ਦੀਆਂ ਰਿਪੋਰਟਾਂ ਨਾਲ ਪੰਜਾਬ ਵਿੱਚ ਸ.ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੁਬਾਰਾ ਬਣਨੀ ਤੈਅ ਹੋ ਗਈ ਹੈ।ਸ.ਤਲਵੰਡੀ ਦਾ ਸਾਰੇ ਪਿੰਡਾਂ ਵਿੱਚ ਹੋਏ ਚੋਣ ਜਲਸਿਆਂ ਵਿੱਚ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇੰਨੀ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਲੋਕ ਰਜਾਈਆਂ ਵਿੱਚੋਂ ਨਿਕਲ ਕੇ ਸ.ਤਲਵੰਡੀ ਦੇ ਸਵਾਗਤ ਲਈ ਪਹੁੰਚੇ ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਸ.ਤਲਵੰਡੀ ਦੀ ਜਿੱਤ ਯਕੀਨੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੀਰ ਸਿੰਘ ਕੌੜੀ, ਜਿੰਦਰ ਸਿੰਘ, ਨਿਰਪਾਲ ਸਿੰਘ ਕੌੜੀ, ਗੁਰਚਰਨ ਸਿੰਘ, ਦੀਦਾਰ ਸਿੰਘ ਮਾਜਰਾ, ਬੱਬੀ ਮਾਜਰਾ, ਸਰਪੰਚ ਮੇਹਰ ਸਿੰਘ, ਜਥੇ ਹਰਦੇਵ ਸਿੰਘ, ਇੰਰਜੀਤ ਸਿੰਘ, ਹੁਸ਼ਿਆਰ ਸਿੰਘ, ਸਵਰਨ ਸਿੰਘ ਸੰਧੂ, ਸਰਪੰਚ ਜਸਮੇਲ ਸਿੰਘ ਬੂਥਗੜ, ਸਰਪੰਚ ਅਵਤਾਰ ਸਿੰਘ, ਫਤਿਹ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਭੱਟੀ, ਲਖਵੀਰ ਸਿੰਘ ਪੰਚ, ਰਾਜਿੰਦਰ ਸਿੰਘ ਪੱਪੂ, ਸਾਬਕਾ ਸਰਪੰਚ ਪਿਛੋਰਾ ਸਿੰਘ, ਲਾਲੀ ਰਤਨਹੇੜੀ, ਗੋਗਾ ਰਤਨਹੇੜੀ, ਰਛਪਾਲ ਸਿੰਘ ਭਗਤ, ਸਰਪੰਚ ਪਰਮਜੀਤ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ ਇਮਾਇਲਪੁਰ, ਹਰਦੀਪ ਸਿੰਘ, ਰੌਣਕ ਸਿੰਘ, ਚੇਅਰਮੈਨ ਜੀਤ ਸਿੰਘ ਅਲੌੜ, ਸਰਪੰਚ ਕਰਮ ਸਿੰਘ, ਦਵਿੰਦਰ ਸਿੰਘ ਗੋਲੂ, ਤਾਰਾ ਰਾਮ ਬਸਤੀ ਭਾਦਲਾ, ਇੰਦਰਪਾਲ, ਜਥੇ ਦਵਿੰਦਰ ਸਿੰਘ ਹਰਿਉਂ, ਇੰਦਰਪਾਲ ਸਿੰਘ ਕਮਾਲਪੁਰਾ, ਜੋਰਾ ਸਿੰਘ, ਬਾਲੀ ਭਾਦਲਾ, ਜਗਦੀਸ਼ ਰਾਣਾ ਆਦਿ ਹਾਜ਼ਿਰ ਸਨ।