Saturday, May 23, 2015

ਚਿਕਨ ਨਾਲ ਸਬੰਧਿਤ ਢਾਬਾ ਮਾਲਕ ਤੇ ਮਾਲ ਭੇਜਣ ਵਾਲੇ ਮੁਰਗ਼ੀ ਫਾਰਮ ਮਾਲਕਾਂ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 22 ਮਈ -ਗਿੱਲ ਚਿਕਨ ਪੁਆਇੰਟ ਨੇੜੇ ਚਾਰ ਨੰਬਰ ਚੂੰਗੀ ਸਰਹਿੰਦ ਵਿਖੇ  ਚਿਕਨ ਨਾਲ ਸਬੰਧਿਤ ਢਾਬਾ ਮਾਲਕ ਤੇ ਇਨ੍ਹਾਂ ਉੱਪਰ ਮਾਲ ਭੇਜਣ ਵਾਲੇ ਮੁਰਗ਼ੀ ਫਾਰਮ ਮਾਲਕਾਂ ਦੀ ਇਕ ਮੀਟਿੰਗ ਸ੍ਰੀ ਸੈਰੀ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਗਿੱਲ ਚਿਕਨ ਪੁਆਇੰਟ ਸਰਹਿੰਦ ਦੇ ਸ੍ਰੀ ਸਤੀਸ਼ ਕੁਮਾਰ, ਪੁਨੀਤ ਸਾਹਿਲ (ਨੈਸ਼ਨਲ ਚਿਕਨ ਵਿਕਰੇਤਾ), ਵਰਿੰਦਰ ਕੁਮਾਰ, ਤਰਨ ਸਹਿਗਲ, ਨੇਤਰ ਸਿੰਘ ਸਰਪੰਚ ਦੁਭਾਲੀ, ਕਰਮਜੀਤ ਸਿੰਘ ਨੰਬਰਦਾਰ ਦੁਭਾਲੀ, ਅੱਛਰ ਸਿੰਘ ਬੁੱਚੜੇ ਆਦਿ ਨੇ ਸ਼ਮੂਲੀਅਤ ਕੀਤੀ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸ੍ਰੀ ਸਤੀਸ਼ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰਾ ਚਿਕਨ ਘੱਟ ਰੇਟ ਉੱਪਰ ਮੁਹੱਈਆ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਗਰੀਬ ਵਰਗ ਦਾ ਵਿਅਕਤੀ ਵੀ ਇਸ ਦਾ ਲਾਭ ਲੈ ਸਕੇ | ਉਨ੍ਹਾਂ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਮਰੇ ਹੋਏ ਜਾਨਵਰਾਂ ਦੇ ਮੀਟ ਦੀ ਵਿੱਕਰੀ ਕੀਤੀ ਜਾਂਦੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ 'ਚ ਵੀ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ |