Tuesday, May 26, 2015

ਮੈਡਲ ਜਿੱਤ ਕੇ ਧੂਮ ਮਚਾਈ

-ਗੁਰੂ ਹਰਿਕ੍ਰਿਸ਼ਨ ਨਗਰ ਖੰਨਾ ਦੇ ਰਹਿਣ ਵਾਲੇ ਬਾਡੀ ਬਿਲਡਰ ਅਮਨਦੀਪ ਸਿੰਘ ਪੂਨੀਆ ਨੇ ਸਿਡਨੀ (ਆਸਟਰੇਲੀਆ) ਵਿੱਚ ਬੈਂਕਸਟਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਬਾਡੀ ਬਿਲਡਿੰਗ ਮੁਕਾਬਲੇ 'ਚ 81 ਕਿਲੋ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਧੂਮ ਮਚਾਈ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਅਮਨਦੀਪ ਪੂਨੀਆ ਇਲਾਕੇ ਦੇ ਸਮਾਜ ਸੇਵਕ ਹਰਚੰਦ ਸਿੰਘ ਮਲਕਪੁਰ ਅਤੇ ਭੁਮੱਦੀ ਦੇ ਸਰਪੰਚ ਜੋਰਾ ਸਿੰਘ ਦਾ ਨਜਦੀਕੀ ਰਿਸ਼ਤੇਦਾਰ ਹੈ। ਉਸਦੀ ਇਸ ਪ੍ਰਾਪਤੀ 'ਤੇ ਪੀਪਲਜ ਪਾਰਟੀ ਆਫ ਪੰਜਾਬ ਦੇ ਸੁਪਰੀਮੋ ਮਨਪ੍ਰੀਤ ਬਾਦਲ, ਸੈਕਟਰੀ ਜਨਰਲ ਗੁਰਪ੍ਰੀਤ ਸਿੰਘ ਭੱਟੀ, ਖੰਨਾ ਦੇ ਐਮ.ਐਲ.ਏ ਗੁਰਕੀਰਤ ਸਿੰਘ ਕੋਟਲੀ, ਸਰਹਿੰਦ ਦੇ ਸਾਬਕਾ ਐਮ.ਐਲ.ਏ ਦੀਦਾਰ ਸਿੰਘ ਭੱਟੀ, ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਵਿੱਕੀ, ਮੀਤ ਪ੍ਰਧਾਨ ਵਿਜੈ ਸ਼ਰਮਾ, ਈ.ਓ ਚਰਨਜੀਤ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਭਾਜਪਾ ਜਿਲ•ਾ ਸਕੱਤਰ ਰਣਜੀਤ ਸਿੰਘ ਹੀਰਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਕਲਾਲਮਾਜਰਾ, ਬਲਾਕ ਕਾਂਗਰਸ ਪ੍ਰਧਾਨ ਅਸ਼ੋਕ ਤਿਵਾੜੀ, ਕੌਂਸਲਰ ਗੁਰਮੀਤ ਨਾਗਪਾਲ, ਕੌਂਸਲਰ ਜਸਵੀਰ ਕਾਲੀਰਾਓ, ਬਲਾਕ ਸੰਮਤੀ ਚੇਅਰਮੈਨ ਜੀਤ ਸਿੰਘ ਅਲੌੜ, ਮੈਂਬਰ ਜੁਝਾਰ ਸਿੰਘ ਭੁਮੱਦੀ, ਸਤਵੰਤ ਸਿੰਘ ਗੋਲਡੀ, ਗਗਨਦੀਪ ਕਾਲੀਰਾਓ ਨੇ ਕਿਹਾ ਕਿ ਅਮਨਦੀਪ ਨੇ ਵਿਦੇਸ਼ਾਂ ਵਿੱਚ ਵੀ ਆਪਣੀ ਤਾਕਤ ਦਾ ਲੋਹਾ ਮਨਵਾ ਕੇ ਪੰਜਾਬ ਅਤੇ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ