.

Friday, May 22, 2015

ਰਾਜੀਵ ਗਾਂਧੀ ਦਾ ਬਲੀਦਾਨ ਦਿਵਸ ਮਨਾਇਆ ਗਿਆ

ਮੰਡੀ ਗੋਬਿੰਦਗੜ੍ਹ, 21 ਮਈ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੰਦੀਪ ਸਿੰਘ ਬੱਲ ਅਤੇ ਬੀਬੀ ਰਮਨਜੀਤ ਕੌਰ ਬੱਲ ਮੀਤ ਪ੍ਰਧਾਨ ਨਗਰ ਕੌਾਸਲ ਗੋਬਿੰਦਗੜ੍ਹ ਦੀ ਅਗਵਾਈ ਹੇਠ ਯੂਥ ਕਾਂਗਰਸ ਵੱਲੋਂ ਅੱਜ ਸਥਾਨਕ ਮੁਹੱਲਾ ਪ੍ਰੀਤ ਨਗਰ ਵਿਚ ਮਰਹੂਮ  ਰਾਜੀਵ ਗਾਂਧੀ ਦਾ ਬਲੀਦਾਨ ਦਿਵਸ ਮਨਾਇਆ ਗਿਆ | ਇਸ ਮੌਕੇ ਸੰਦੀਪ ਸਿੰਘ ਬੱਲ ਅਤੇ ਗੁਰਿੰਦਰਪਾਲ ਸਿੰਘ ਹੈਪੀ ਪ੍ਰਧਾਨ ਯੂਥ ਕਾਂਗਰਸ ਅਸੈਂਬਲੀ ਹਲਕਾ ਅਮਲੋਹ ਨੇ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਰਮਨਜੀਤ ਕੌਰ ਬੱਲ ਮੀਤ ਪ੍ਰਧਾਨ ਨਗਰ ਕੌਾਸਲ, ਬੀਬੀ ਬਲਵੀਰ ਕੌਰ ਬੱਲ, ਗੁਰਿੰਦਰਪਾਲ ਸਿੰਘ ਹੈਪੀ, ਡਿੰਪਲ ਸ਼ਰਮਾ, ਜਤਿੰਦਰ ਬੱਬੂ, ਸਤਪਾਲ ਸਿੰਘ, ਰਣਧੀਰ ਸਿੰਘ ਕੋਟਲਾ, ਮੰਜੂ, ਚੰਦਰਕਾਂਤ ਮਿੱਤਲ, ਸਤੀਸ਼ ਕੁਮਾਰ ਸ਼ਰਮਾ, ਬਾਬਾ ਸਿੰਕਦਰ ਸਿੰਘ, ਨਿਸ਼ਾਂਤ ਮਿੱਤਲ ਵੀ ਹਾਜ਼ਰ ਸਨ | ਇਸੇ ਤਰ੍ਹਾਂ ਮੁਹੱਲਾ ਮਾਡਲ ਟਾਊਨ ਵਿਚ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਰਾਜਿੰਦਰ ਬਿੱਟੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |