Friday, June 26, 2015

ਪੁਲਿਸ ਜਿਲਾ ਖੰਨਾ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ।

ਖੰਨਾ 24 ਜੂਨ  ਖੰਨਾ ਵਿਖੇ ਵੱਖ ਵੱਖ ਥਾਵਾਂ ‘ਤੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ । ਪੁਲਿਸ ਜਿਲਾ ਖੰਨਾ ਵੱਲੋਂ ਏ.ਐਸ ਕਾਲਜ ਸਮਰਾਲਾ ਰੋਡ ਖੰਨਾ ਵਿਖੇ ਮਨਾਏ ਗਏ ਦਿਵਸ ਮੌਕੇ ਸੈਮੀਨਾਰ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਐਸਐਸਪੀ ਖੰਨਾ ਗੁਰਪ੍ਰੀਤ ਸਿੰਘ ਗਿੱਲ ਪੁੱਜੇ । ਇਸ ਮੌਕੇ ਤੇ ਡਾ: ਅਮਰਬੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਸ਼ਿਆਂ ਦਾ ਵੱਡਾ ਕਾਰਨ ਆਪਣੀਆਂ ਜੜਾਂ• ਤੇ ਵਿਰਾਸਤ ਨਾਲੋਂ ਟੁੱਟਣਾ ਹੈ। ਉਹਨਾ ਕਿਹਾ ਕਿ ਸਾਂਝੇ ਪਰਿਵਾਰ ਖੁਸ਼ੀ ਜੀਵਨ ਦਾ ਆਧਾਰ ਹਨ। ਡਾ: ਗੁਰਮੀਤ ਸਿੰਘ ਨੇ ਬਹੁਤ ਹੀ ਸੁਚੱਜੇ ਅਤੇ ਸੁਲਝੇ ਹੋਏ ਤਰੀਕੇ ਨਾਲ ਨਸ਼ਿਆਂ ਦੇ ਪ੍ਰਭਾਵ ਬਾਰੇ ਦੱਸਿਆ, ਕਿ ਕਿਵੇਂ ਇਸ ਨਸ਼ੇ ਰੂਪੀ ਕੋਹੜ ਨੂੰ ਸਮਾਜ ਵਿਚੋ ਖਤਮ ਕੀਤਾ ਜਾ ਸਕਦਾ ਹੈ, ਇਸ ਬਾਰੇ ਕੀ ਉਪਰਾਲੇ ਕੀਤੇ ਜਾਣੇ ਬਣਦੇ ਹਨ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਾਜਵਿੰਦਰ ਸਮਰਾਲਾ ਵੱਲੋਂ ਨਿਰਦੇਸ਼ਤ ਪੰਜਾਬੀ ਨਾਟਕ ”ਮਾਵਾਂ ਦੇ ਦੁੱਖੜੇ ਕੌਣ ਸੁਣੇ” ਸੀ। ਕਲਾਕਾਰਾਂ ਦੀ ਵਧੀਆ ਐਕਟਿੰਗ ਅਤੇ ਨਾਟਕ ਦੀ ਢੁਕਵੀਂ ਕਹਾਣੀ ਸਦਕਾ ਇਸ ਨਾਟਕ ਦੀ ਪੇਸ਼ਕਾਰੀ ਨੇ ਲੋਕਾਂ ਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ। ਇਸ ਮੌਕੇ ਤੇ ਸਤਿੰਦਰਪਾਲ ਸਿੰਘ ਪੁਲਿਸ ਕਪਤਾਨ (ਆਈ) ਖੰਨਾ, ਵਿਕਾਸ ਸਭਰਵਾਲ, ਉਪ ਪੁਲਿਸ ਕਪਤਾਨ (ਆਈ) , ਵਰਿੰਦਰਜੀਤ ਸਿੰਘ ਉਪ ਪੁਲਿਸ ਕਪਤਾਨ ਪਾਇਲ, ਜਗਵਿੰਦਰ ਸਿੰਘ ਚੀਮਾਂ, ਉਪ ਪੁਲਿਸ ਕਪਤਾਨ ਸਮਰਾਲਾ ਅਤੇ ਸ੍ਰੀਮਤੀ ਸਰਬਜੀਤ ਕੌਰ, ਉਪ ਪੁਲਿਸ ਕਪਤਾਨ(ਸੀ.ਪੀ) ਖੰਨਾ, ਆਦਿ ਹਾਜਰ ਸਨ। ਪ੍ਰੋਗਰਾਮ ਦਾ ਮੰਚ ਸੰਚਾਲਨ ਸ੍ਰੀਮਤੀ ਰਾਜਪ੍ਰੀਤ ਕੌਰ ਬੈਨੀਪਾਲ ਅਸਿਸਟੈਟ ਪ੍ਰੋਫੈਸਰ ਏ.ਐਸ ਕਾਲਜ ਖੰਨਾ ਨੇ ਬਾਖੂਬੀ ਨਿਭਾਇਆ । ਵਿਕਾਸ ਸਭਰਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਿਵਲ ਹਸਪਤਾਲ ਵਿਖੇ ਕਾਰਜਕਾਰੀ ਐਸ.ਐਮ.ਓ ਡਾ. ਰੰਜੀਵ ਬੈਂਸ ਨੇ ਸਮੂਹ ਸਟਾਫ ਨੂੰ ਨਸ਼ਿਆਂ ਦੇ ਖਾਤਮੇ ਦੀ ਸਹੁੰ ਚੁਕਾਈ। ਨਸ਼ਿਆਂ ਦੀ ਵਰਤੋਂ ਨਾ ਕਰਨ ਅਤੇ ਦੂਜਿਆਂ ਨੂੰ ਇਸ ਤੋਂ ਬਚਾਅ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ‘ਤੇ ਡਾ. ਗੁਰਪ੍ਰੀਤ ਸਿੰਘ, ਡਾ. ਹਰਵਿੰਦਰ ਸਿੰਘ, ਸਟਾਫ ਨਰਸ ਕਾਂਤਾ ਰਾਣੀ, ਕਰਮਜੀਤ ਕੌਰ, ਕਨਵੀਰ ਕੌਰ, ਪਰਮਜੀਤ ਕੌਰ, ਨਰਸਿੰਗ ਸਿਸਟਰ ਬਲਵਿੰਦਰ ਕੌਰ ਆਦਿ ਹਾਜਰ ਸਨ।