.

Saturday, August 1, 2015

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਸ੍ਰੀ ਹੇਮੰਤ ਗੁਪਤਾ ਉਚੇਚੇ ਤੌਰ 'ਤੇ ਖੰਨਾ ਪੁੱਜੇ

 ਬਾਰ ਐਸੋਸੀਏਸ਼ਨ ਖੰਨਾ ਦੇ ਵਿਸ਼ੇਸ਼ ਸੱਦੇ 'ਤੇ ਖੰਨਾ ਦੇ ਨਵੀਂ ਬਣਨ ਵਾਲੇ ਅਦਾਲਤੀ ਕੰਪਲੈਕਸ ਦੀ ਉਸਾਰੀ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਸ੍ਰੀ ਹੇਮੰਤ ਗੁਪਤਾ ਉਚੇਚੇ ਤੌਰ 'ਤੇ ਖੰਨਾ ਪੁੱਜੇ | ਇੱਥੇ ਪੁੱਜਣ 'ਤੇ ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਐਡਵੋਕੇਟ ਮੁਨੀਸ਼ ਖੰਨਾ ਦੀ ਅਗਵਾਈ 'ਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਜਸਟਿਸ ਕਰਮਜੀਤ ਸਿੰਘ ਕੰਗ ਸੈਸ਼ਨ ਜੱਜ ਲੁਧਿਆਣਾ ਵੀ ਉਚੇਚੇ ਰੂਪ 'ਚ ਪੁੱਜੇ ਹੋਏ ਸਨ | ਸੁਯੋਗ ਜੱਜ ਨੇ ਖੰਨਾ ਵਿਖੇ ਬਣਨ ਵਾਲੇ ਨਵੇਂ ਅਦਾਲਤੀ ਕੰਪਲੈਕਸ ਦੀ ਇਮਾਰਤ ਲਈ ਖੰਨਾ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਪ੍ਰਧਾਨ ਐਡਵੋਕੇਟ ਮੁਨੀਸ਼ ਖੰਨਾ ਨੇ ਅਪੀਲ ਕੀਤੀ ਕਿ ਇਮਾਰਤ ਦੀਆਂ ਤਿੰਨੇ ਮੰਜ਼ਿਲਾਂ 'ਚ ਘੱਟੋ ਘੱਟ 50-50 ਕੈਬਿਨ ਜ਼ਰੂਰ ਬਣਾਏ ਜਾਣ, ਜਿਸ ਨੂੰ ਮਾਣਯੋਗ ਜੱਜ ਨੇ ਮੌਕੇ 'ਤੇ ਹੀ ਪ੍ਰਵਾਨ ਕਰ ਲਿਆ | ਇਸ ਮੌਕੇ ਐਡਵੋਕੇਟ ਪਰਮਿੰਦਰ ਸਿੰਘ ਔਜਲਾ, ਵਿਸ਼ਾਲ ਦੂਆ, ਰਾਜਦੀਪ ਸਿੰਘ, ਸੁਮਿਤ ਕੁਮਾਰ ਸ਼ਰਮਾ, ਜਗਜੀਤ ਔਜਲਾ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਬਾਰ ਐਸੋ: ਦੇ ਕਰੀਬ ਸਾਰੇ ਹੀ ਵਕੀਲ ਮੌਜੂਦ ਸਨ |