Wednesday, October 7, 2015

ਕੁੱਲ 27 ਇਨਾਮ ਕਾਲਜ ਦੀ ਝੋਲੀ ਪਾਏ।

khanna 7 ਅਕਤੂਬਰ -ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ• ਦੁਆਰਾ ਕਮਲਾ ਲੋਹਟੀਆ ਐੱਸ. ਡੀ. ਕਾਲਜ ਲੁਧਿਆਣਾ ਵਿਖੇ ਕਰਵਾਏ ਗਏ ਚਾਰ-ਰੋਜ਼ਾ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਏ. ਐੱਸ. ਕਾਲਜ ਖੰਨਾ ਦੇ ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਇਹ ਜਾਣਕਾਰੀ ਦਿੰਦਿਆ ਡੀਨ ਸੱਭਿਆਚਾਰਕ ਮਾਮਲੇ, ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਯੁਵਕ ਤੇ ਵਿਰਾਸਤੀ ਮੇਲੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ 5 ਪਹਿਲੇ ਦਰਜੇ ਦੇ, 8 ਦੂਜੇ ਦਰਜੇ ਦੇ ਅਤੇ 14 ਤੀਜੇ ਦਰਜੇ ਦੇ ਇਨਾਮ ਹਾਸਿਲ ਕਰ ਕੇ
ਕੁੱਲ 27 ਇਨਾਮ ਕਾਲਜ ਦੀ ਝੋਲੀ ਪਾਏ। ਇਸ ਯੁਵਕ ਮੇਲੇ ਦੌਰਾਨ ਇੰਨੂ ਮੇਕਿੰਗ, ਕਰੋਸ਼ੀਆ, ਇੰਸਟਾਲੇਸ਼ਨ, ਗਰੁੱਪ ਫੋਕ ਡਾਂਸ (ਲੁੱਡੀ) ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਜਦਕਿ ਲੋਕ ਗੀਤ, ਲੇਡੀਜ਼ ਟ੍ਰੈਡੀਸ਼ਨਲ ਗੀਤ, ਪੀੜ•ੀ ਮੇਕਿੰਗ, ਭੰਗੜਾ, ਗਿੱਧਾ, ਫੋਕ ਇੰਸਟਰੂਮੈਂਟ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਕਹਾਣੀ-ਰਚਨਾ, ਰੱਸਾ ਵੱਟਣਾ, ਪਰਾਂਦਾ ਮੇਕਿੰਗ, ਨਾਂ ਮੇਕਿੰਗ, ਮਿੱਟੀ ਦੇ ਖਿਡਾਉਣੇ, ਖਿੱਦੋ ਮੇਕਿੰਗ, ਕੁਇਜ਼, ਕਲੇ ਮਾਡਲਿੰਗ, ਇੰਡੀਅਨ ਆਰਕੈਸਟਰਾ, ਨਾਨ-ਪਰਕਸ਼ਨ, ਡਿਬੇਟ ਅਤੇ ਜਨਰਲ ਡਾਂਸ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਟੀਮਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਗਿੱਧੇ ਵਿੱਚ ਵਿਅਕਤੀਗਤ ਪਹਿਲਾ, ਕਲੀ ਅਤੇ ਲੁੱਡੀ ਵਿੱਚ ਵਿਅਕਤੀਗਤ ਦੂਜਾ ਅਤੇ ਭੰਗੜਾ ਤੇ ਲੁੱਡੀ ਵਿੱਚ ਵਿਅਕਤੀਗਤ ਤੀਜਾ ਇਨਾਮ ਕਾਲਜ ਵਿਦਿਆਰਥੀਆਂ ਦੇ ਹਿੱਸੇ ਰਿਹਾ।ਇਸ ਸ਼ਾਨਦਾਰ ਜਿੱਤ ਦੇ ਮੌਕੇ ‘ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ, ਉਪ-ਪ੍ਰਧਾਨ ਸ਼੍ਰੀ ਸੰਜੀਵ ਧਮੀਜਾ, ਜਨਰਲ ਸੈਕਟਰੀ ਸ਼੍ਰੀ ਰਾਜੇਸ਼ ਡਾਲੀ, ਕਾਲਜ ਸੈਕਟਰੀ ਐਡਵੋਕੇਟ ਰਾਜੀਵ ਰਾਏ ਮਹਿਤਾ ,ਡਾ. ਹਰਪਾਲ ਸਿੰਘ ਭੱਟੀ ਅਤੇ ਕਾਲਜ ਪ੍ਰਿੰਸੀਪਲ ਡਾ. ਆਰ. ਐਸ. ਝਾਂਜੀ ਨੇ ਜੇਤੂ ਵਿਦਿਆਰਥੀਆਂ, ਉਨ•ਾਂ ਦੇ ਮਾਪਿਆਂ ਅਤੇ ਇੰਚਾਰਜ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।