Tuesday, October 6, 2015

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਉੂਟ ਖੰਨਾ ਵੱਲੋਂ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਨਾਲ ਇਕ ਕਰਾਰ

khanna 6 ਅਕਤੂਬਰ -ਪੱਤਰ ਪ੍ਰੇਰਕ -ਇਲਾਕੇ ਦੇ ਨਾਮਵਰ ਵਿਦਿਅਕ ਅਦਾਰੇ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਉੂਟ ਖੰਨਾ ਵੱਲੋਂ ਆਪਣੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ  ਰੱਖਣ ਦਾ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਤਹਿਤ ਗੁਲਜ਼ਾਰ ਗਰੁੱਪ ਨੇ ਆਪਣੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਨਾਲ ਇਕ ਕਰਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਇੰਜ. ਗੁਰਕੀਰਤ ਸਿੰਘ ਨੇ ਦੱਸਿਆਂ ਕਿ ਗੁਲਜ਼ਾਰ ਗਰੁੱਪ ਆਪਣੇ ਵਿਦਿਆਰਥੀਆਂ ਦਾ ਪੂਰਾ ਧਿਆਨ ਉਨ•ਾਂ ਦੀ ਸਿੱਖਿਆਂ,ਖੇਡਾਂ ਅਤੇ ਹੋਰ ਗਤੀਵਿਧੀਆਂ ਵੱਲ ਰੱਖਣਾ ਚਾਹੁੰਦਾ ਹੈ। ਅਕਸਰ ਵੇਖਿਆਂ ਗਿਆ ਹੈ ਕਿ ਵਿਦਿਆਰਥੀ ਜੀਵਨ ਵਿਚ ਬੱਚੇ ਜ਼ਿਆਦਾ ਵਿਅਸਤ ਰਹਿਣ ਕਾਰਨ ਆਪਣੀ ਸਿਹਤ ਤੋਂ ਅਵੇਸਲੇ ਹੋ ਜਾਂਦੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਮੈਡੀਕਲ ਕਰਾਰ ਕੀਤਾ ਗਿਆ ਹੈ। ਗੁਰਕੀਰਤ ਸਿੰਘ ਨੇ ਅੱਗੇ ਦੱਸਿਆ ਕਿ ਗੁਲਜ਼ਾਰ ਗਰੁੱਪ ਵਿਚ ਇਕ ਮੈਡੀਕਲ ਟੀਮ ਸਵੇਰੇ 9 ਵਜੇ ਤੋਂ ਚਾਰ ਵਜੇ ਤੱਕ ਰੋਜ਼ਾਨਾ ਡਿਊਟੀ ਤੇ ਰਹੇਗੀ। ਇਸ ਦੇ ਇਲਾਵਾ ਸਪੈਸ਼ਲਿਸਟ ਡਾਕਟਰ ਹਫ਼ਤੇ ਵਿਚ ਦੋ ਵਾਰ ਕੈਂਪਸ ਵਿਚ ਆਪਣੀ ਹਾਜਰੀ ਭਰਨਗੇ। ਜਦਕਿ ਸਮੇਂ ਸਮੇਂ ਤੇ ਲਗਾਤਾਰ ਸਿਹਤ ਕੈਂਪ ਵੀ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵੱਲੋਂ ਲਗਾਏ ਜਾਣਗੇ। ਇਸ ਦੇ ਇਲਾਵਾ ਵਿਦਿਆਰਥੀਆਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਅਤੇ ਵਡਮੁੱਲੀ ਜ਼ਿੰਦਗੀ ਬਚਾਉਣ ਦੇ ਤਰੀਕੇ ਵੀ ਸਿਖਾਏ ਜਾਣਗੇ ਤਾ ਜੋ ਕਿਸੇ ਮੁਸ਼ਕਿਲ ਦੀ ਘੜੀ ਵਿਚ ਉਹ ਲੋੜਵੰਦ ਨੂੰ ਮੈਡੀਕਲ ਸਹਾਇਤਾ ਦੇ ਸਕਣ। ਗੁਰਕੀਰਤ ਸਿੰਘ ਅਨੁਸਾਰ ਇਸ ਦੇ ਨਾਲ ਹੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਗੁਲਜ਼ਾਰ ਗਰੁੱਪ ਅਤੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵੱਲੋਂ ਸਮੇਂ ਸਮੇਂ ਤੇ ਆਸ ਪਾਸ ਦੇ ਪਿੰਡਾਂ ਵਿਚ ਫ੍ਰੀ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਇਸ ਦੇ ਇਲਾਵਾ ਵਿਦਿਆਰਥੀ ਦਾ ਮਨੋਬਲ ਉੱਚਾ ਰੱਖਣ ਲਈ ਸਮੇਂ ਸਮੇਂ ਤੇ ਮੈਡੀਕਲ ਸਪੈਸ਼ਲਿਸਟ ਗੈੱਸਟ ਲੈਕਚਰ ਵੀ ਦੇਣਗੇ। ਉਨ•ਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਗੁਲਜ਼ਾਰ ਗਰੁੱਪ ਵੱਲੋਂ ਆਪਣੀ ਤਰਾਂ ਦੇ ਇਸ ਵੱਖਰੀ ਤਰਾਂ ਦੇ ਕੀਤੇ ਇਸ ਕਰਾਰ ਦਾ ਉਹ ਵੱਧ ਤੋਂ ਵੱਧ ਫ਼ਾਇਦਾ ਲੈਣ ਅਤੇ ਪੜਾਈ ਤੇ ਹੋਰ ਗਤੀਵਿਧੀਆਂ ਵਿਚ ਯੂਨੀਵਰਸਿਟੀ ਪੱਧਰ ਤੇ ਪੁਜ਼ੀਸ਼ਨਾਂ ਹਾਸਿਲ ਕਰ ਕੇ ਆਪਣਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ।