.

Monday, September 5, 2016

ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰਨ ਦਾ ਕੰਮ ਅੱਗੇ ਪੈ ਜਾਣ ਦੀ ਸੰਭਾਵਨਾ

ਜਲੰਧਰ, 5 ਸਤੰਬਰ -ਆਮ ਆਦਮੀ ਪਾਰਟੀ ਦੇ ਤਾਜ਼ਾ ਵਿਵਾਦਾਂ ਨਾਲ ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰਨ ਦਾ ਕੰਮ ਅੱਗੇ ਪੈ ਜਾਣ ਦੀ ਸੰਭਾਵਨਾ ਹੈ, ਉਥੇ ਪਾਰਟੀ ਇਸ ਵੇਲੇ ਤਾਜ਼ਾ ਵਿਵਾਦਾਂ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਨ 'ਚ ਲੱਗ ਗਈ ਹੈ। ਸੁੱਚਾ ਸਿੰਘ ਛੋਟੇਪੁਰ ਮਾਮਲੇ ਕਰਕੇ ਪਾਰਟੀ ਜ਼ਰੂਰ ਪ੍ਰੇਸ਼ਾਨੀ 'ਚ ਪੈ ਗਈ ਹੈ, ਜਿਸ ਦਾ ਅਸਰ ਉਮੀਦਵਾਰਾਂ ਦੀ ਅਗਲੀ ਜਾਰੀ ਹੋਣ ਵਾਲੀ ਸੂਚੀ 'ਤੇ ਵੀ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਛੋਟੇਪੁਰ ਨੂੰ ਕਨਵੀਨਰ ਵਜੋਂ ਹਟਾਉਣ ਤੋਂ ਬਾਅਦ ਅੱਧੀ ਦਰਜਨ ਦੇ ਕਰੀਬ 'ਆਪ' ਦੇ ਜ਼ਿਲ੍ਹਾ ਕਨਵੀਨਰਾਂ ਨੇ ਉਨ੍ਹਾਂ ਨੂੰ ਸਮਰਥਨ ਦੇਣ ਦੇ ਫੈਸਲੇ ਨਾਲ ਹੁਣ ਉਮੀਦਵਾਰਾਂ ਦੀ ਜਾਰੀ ਹੋਣ ਵਾਲੀ ਤੀਜੀ ਸੂਚੀ ਦੀ ਤਿਆਰੀ ਲਈ ਪਾਰਟੀ ਕਾਫ਼ੀ ਸੋਚ ਸਮਝ ਕੇ ਕਦਮ ਉਠਾ ਰਹੀ ਹੈ।
ਪਾਰਟੀ ਵਰਕਰਾਂ ਨਾਲ ਚਰਚਾ ਤੋਂ ਬਾਅਦ ਹੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ।