Saturday, September 3, 2016

ਪਾਪੁਆ ਨਿਊ ਗਿਨੀ ‘ਚ ਭੂਚਾਲ ਦੇ ਝਟਕੇ ਲੱਗੇ

ਸਿਡਨੀ :  ਬੁੱਧਵਾਰ ਸਵੇਰੇ ਪਾਪੁਆ ਨਿਊ ਗਿਨੀ ‘ਚ ਭੂਚਾਲ ਦੇ ਝਟਕੇ ਲੱਗੇ ਹਨ। ਇਸ ਦੀ ਤੀਬਰਤੀ ਰਿਕਟਰ ਪੈਮਾਨੇ ‘ਤੇ 6.8 ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸਦਾ ਕੇਂਦਰ ਨਾਮਾਤਾਨਾਈ ਸ਼ਹਿਰ ਤੋਂ 39 ਕਿਲੋ ਮੀਟਰ ਦੀ ਦੂਰੀ ‘ਤੇ ਸੀ ਅਤੇ ਧਰਤੀ ‘ਚ ਇਸਦੀ ਡੂੰਘਾਈ 500 ਕਿਲੋ ਮੀਟਰ ਤਕ ਰਹੀ। ਆਸਟਰੇਲੀਅਨ ਅਧਿਕਾਰੀਆਂ ਨੇ ਕਿਹਾ ਕਿ ਇੱਥੇ ਸੁਨਾਮੀ ਆਉਣ ਦੀ ਕੋਈ ਖਤਰਾ ਨਹੀਂ ਹੈ। ਫਿਲਹਾਲ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਭੂਚਾਲ ਦੇ ਝਟਕੇ ਲੱਗਦੇ ਰਹਿੰਦੇ ਹਨ।