Friday, January 27, 2017

ਤਲਵੰਡੀ ਨੂੰ ਜਿੱਤਣ ਤੋਂ ਬਾਅਦ ਕੈਬਨਿਟ ਮੰਤਰੀ ਬਣਾਇਆ ਜਾਵੇਗਾ-ਸੁਖਬੀਰ ਬਾਦਲ

ਖੰਨਾ, 27 ਜਨਵਰੀ (ਪ੍ਰੈਸ ਨੋਟ ਰਾਹੀਂ) - ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਹਲਕਾ ਖੰਨਾ ਵਿਖੇ ਹੋਈ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਚੋਣ ਜਿੱਤਣ

ਉਪਰੰਤ ਸ.ਰਣਜੀਤ ਸਿੰਘ ਤਲਵੰਡੀ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਹਲਕਾ ਖੰਨੇ ਦੇ ਵਾਸੀਉ ਤੁਸੀ ਬਹੁਤ ਭਾਗਸ਼ਾਲੀ ਹੋ ਜੋ ਤੁਹਾਨੂੰ ਸ.ਰਣਜੀਤ ਸਿੰਘ ਵਰਗਾ ਜਰਨੈਲ ਮਿਲਿਆ ਹੈ।ਤਲਵੰਡੀ ਪਰਿਵਾਰ ਨਾਲ ਸਾਡਾ ਰਿਸ਼ਤਾ ਬਹੁਤ ਗਹਿਰਾ ਹੈ ਇਸ ਲਈ ਇਨ੍ਹਾਂ ਦੀ ਕੋਈ ਵੀ ਗੱਲ ਮੋੜ ਨਹੀ ਸਕਦੇ।ਜੋ ਇਨਸਾਨ ਹਾਰਨ ਦੇ ਬਾਵਜੂਦ ਵੀ ਪਿਛਲੇ 5 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਿਰ ਰਿਹਾ ਅਤੇ ਖੰਨਾ ਹਲਕੇ ਦਾ ਇੰਨ੍ਹਾਂ ਕੁ ਵਿਕਾਸ ਕਰਵਾ ਦਿੱਤਾ ਜੋ ਪਿਛਲੇ 50 ਸਾਲਾਂ ਵਿੱਚ ਨਹੀ ਹੋਇਆ, ਉਸ ਇਨਸਾਨ ਨੂੰ ਜੇ ਤੁਸੀ ਜਿਤਾ ਦੇਵੋ ਤਾਂ ਸੋਚੋ ਉਹ ਖੰਨਾ ਹਲਕੇ ਦੀ ਪੂਰੀ ਨੁਹਾਰ ਬਦਲ ਸਕਦਾ ਹੈ।ਉਨ੍ਹਾਂ ਅਪੀਲ ਕੀਤੀ ਕਿ ਖੰਨਾ ਹਲਕੇ ਦੇ ਵਾਸੀਉ ਇਸ ਵਾਰ ਖੰਨਾ ਹਲਕੇ ਦੇ ਵਿਕਾਸ ਅਤੇ ਸੁਨਹਿਰੀ ਭਵਿੱਖ ਲਈ ਤੱਕੜੀ ਨੂੰ ਵੋਟ ਪਾ ਕੇ ਸ.ਰਣਜੀਤ ਸਿੰਘ ਤਲਵੰਡੀ ਨੂੰ ਐਮ.ਐਲ.ਏ ਬਣਾਉ।ਇਸ ਮੌਕੇ ਸ.ਬਾਦਲ ਨੇ ਕਿਹਾ ਲੋਕ ਭਲਾਈ ਸਕੀਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਜਿਹੜੇ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਮਿਲ ਰਹੀ ਹੈ ਉਨਹਾਂ ਨੂੰ ਨਾਲ 5 ਕਿਲੋ ਦੇਸੀ ਘਿਉ ਵੀ ਮਿਲੇਗਾ, ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ 1,00,000 ਤੱਕ ਦਾ ਫਰੀ ਇਲਾਜ ਕੀਤਾ ਜਾਵੇਗਾ।ਸ਼ਗਨ ਸਕੀਮ 15,000 ਤੋਂ ਵਧਾ ਕੇ 51,000 ਰੁਪਏ ਕੀਤੀ ਜਾਵੇਗੀ।ਕਿਸਾਨਾਂ ਨੂੰ ਹੋਰ ਟਿਊਬਵੈੱਲ ਕੁਨੈਕਸ਼ਨ ਅਲਾਟ ਕੀਤੇ ਜਾਣਗੇ।5,00,000 ਲੱਖ ਕੱਚੇ ਘਰਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਹੋਰ ਵੀ ਬਹੁਤ ਕੁਝ ਜੋ ਕਿਸੇ ਨੇ ਸੋਚਿਆ ਵੀ ਨਹੀ ਹੋਵੇ ਇੰਨ੍ਹਾਂ ਵਿਕਾਸ ਕੀਤਾ ਜਾਵੇਗਾ।ਇਸ ਮੌਕੇ ਸ.ਸੁਖਬੀਰ ਸਿੰਘ ਬਾਦਲ ਜੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਕਿਹਾ ਕਿ ਤੁਸੀ ਦੱਸ ਸਾਲ ਪਹਿਲਾਂ ਕੈਪਟਨ ਦੀ ਸਰਕਾਰ ਦੀ ਇੱਕ ਵੀ ਨਿਸ਼ਾਨੀ ਦੱਸ ਦਿਉ, ਜੋ ਅੱਜ ਪੰਜਾਬ ਵਿੱਚ ਮੌਜੂਦ ਹੈ।ਕੈਪਟਨ ਨੇ ਕਿਸਾਨਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਸਨ ਅਤੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਲਾ ਦਿੱਤੇ ਸਨ ਜੋ ਕਿ ਅੱਜ ਦੇ ਸਮੇਂ ਵਿੱਚ ਕਿਸਾਨਾਂ ਨੂੰ ਮੁਫਤ ਮਿੱਲ ਰਹੀ ਹੈ।ਅਰਵਿੰਦ ਕੇਜਰੀਵਾਲ ਤੇ ਵਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਿਹਾ ਹੈ, ਕਿਉਕਿ ਉਹ ਜਿਸ ਦੀ ਬਾਂਹ ਫੜਦਾ ਹੈ ਉਸ ਨੂੰ ਹੇਠਾਂ ਸੁੱਟ ਕੇ ਆਪ ਅੱਗੇ ਨਿਕਲ ਜਾਂਦਾ ਹੈ।ਜਿਸ ਦੀ ਮਿਸਾਲ ਅੰਨਾ ਹਜ਼ਾਰੇ, ਪ੍ਰਸ਼ਾਤ ਭੂਸਣ ਅਤੇ ਛੋਟੇਪੁਰ ਹਨ।ਉਨਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ਸੀ, ਉਸ ਨੂੰ ਇਸ ਨੇ ਚਾਲ ਖੇਡ ਕੇ ਜਲਾਲਾਬਾਦ ਤੋਂ ਚੋਣ ਲੜਨ ਲਈ ਭੇਜ ਦਿੱਤਾ।ਉਨਹਾਂ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਵਿੱਚ ਦਾਲ ਨਹੀ ਗਲੇਗੀ ਕਿਉਕਿ ਪੰਜਾਬ ਦੇ ਸਭ ਤੋਂ ਗੰਭੀਰ ਮਸਲੇ ਤੇ ਇਸ ਇਨਸਾਨ ਨੇ ਦੋਹਰੀ ਰਾਜਨਿਤੀ ਕੀਤੀ ਹੈ, ਪੰਜਾਬ ਵਿੱਚ ਕਹਿ ਕੇ ਜਾਂਦਾ ਹੈ ਕਿ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਦਾ ਹੈ ਅਤੇ ਹਰਿਆਣਾ ਅਤੇ ਦਿੱਲੀ ਵਿੱਚ ਜਾ ਕੇ ਕਹਿੰਦਾ ਹੈ ਕਿ ਪੰਜਾਬ ਦੇ ਪਾਣੀ ਤੇ ਹਰਿਆਣਾ ਅਤੇ ਦਿੱਲੀ ਦਾ ਵੀ ਅਧੀਕਾਰ ਹੈ।ਸ.ਰਣਜੀਤ ਸਿੰਘ ਤਲਵੰਡੀ ਨੇ ਰੇੈਲੀ ਵਿੱਚ ਹੋਏ ਰਿਕਾਰਡ ਤੋੜ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਧੰਨਵਾਦੀ ਹਾਂ ਕਿ ਹਲਕਾ ਖੰਨੇ ਦੇ ਲੋਕਾਂ ਦਾ ਜਿੰਨ੍ਹਾਂ ਨੇ ਮੈਨੂੰ ਇੰਨ੍ਹਾਂ ਪਿਆਰ ਦਿੱਤਾ ਕਿ ਮੀਂਹ, ਹਨੇਰੀ, ਛੱਖੜ ਵੀ ਉਨ੍ਹਾਂ ਨੂੰ ਰੈਲੀ ਵਿੱਚ ਪਹੁੰਚਣ ਤੋਂ ਰੋਕ ਨਹੀ ਸਕਿਆ।ਅੱਜ ਲੋਕਾਂ ਦੇ ਇਸ ਪਿਆਰ ਤੇ ਦਿਲੋਂ ਸਮੱਰਥਨ ਦੇ ਸਬੂਤ ਇਸ ਵਿਸ਼ਾਲ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਿਸ ਤਰ੍ਹਾਂ ਮੀਂਹ ਹਨੇਰੀ ਅਤੇ ਤੂਫਾਨ ਉਨ੍ਹਾਂ ਹੌਸਲਿਆ ਨੂੰ ਤੋੜ ਨਹੀ ਸਕਿਆ ਉਸੇ ਤਰ੍ਹਾਂ ਕਾਂਗਰਸ, ਆਪ ਅਤੇ ਹੋਰ ਪਾਰਟੀਆਂ ਵੀ ਹਲਕਾ ਖੰਨਾ ਦੇ ਲੋਕਾਂ ਦੇ ਹੌਸਲੇ ਤੋੜ ਨਹੀ ਸਕਦੀਆਂ ਅਤੇ ਅਕਾਲੀ ਭਾਜਪਾ ਸਰਕਾਰ ਮੁੜ ਤੋਂ ਬਣਨ ਤੋਂ ਨਹੀ ਰੋਕ ਸਕਦੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਲਿਬੜਾ(ਸਾਬਕਾ ਐਮ.ਪੀ), ਦਲਮੇਗ ਸਿੰਘ ਖੱਟੜਾ(ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਗੁਰਬਖਸ਼ ਸਿੰਘ ਬੀਜਾ(ਚੇਅਰਮੈਨ ਮਾਰਕੀਟ ਕਮੇਟੀ), ਇਕਬਾਲ ਸਿੰਘ ਚੰਨੀ (ਵਾਈਸ ਚੇਅਰਮੈਨ ਸੀਵਰੇਜ ਬੋਰਡ), ਰਣਜੀਤ ਸਿੰਘ ਦਿੱਲੀ, ਇੰਦਰਪਾਲ ਸਿੰਘ ਕਮਾਲਪੁਰਾ, ਬੂਟਾ ਸਿੰਘ ਰਾਏਪੁਰ(ਕੋਆਰਡੀਨੇਟਰ), ਜੈ ਦੇਵ ਗੋਇਲ, ਬਲਜਿੰਦਰ ਸਿੰਘ ਐਡਵੋਕੇਟ, ਬਚਿੱਤਰ ਸਿੰਘ ਕਾਹਲੋਂ, ਜਥੇ ਦਵਿੰਦਰ ਸਿੰਘ ਹਰਿਉਂ, ਜਥੇ ਸਵਰਨਜੀਤ ਸਿੰਘ ਮਾਜਰੀ, ਮੋਹਨ ਸਿੰਘ ਜਟਾਣਾ, ਸੁਖਵਿੰਦਰ ਸਿੰਘ ਮਾਂਗਟ, ਹਰਵੀਰ ਸਿੰਘ ਸੋਨੂੰ(ਪੰਜੇ ਸਰਕਲ ਪ੍ਰਧਾਨ), ਹਰਜੰਗ ਸਿੰਘ ਗੰਢੂਆਂ, ਜੀਤ ਸਿੰਘ ਅਲੋੜ(ਚੇਅਰਮੈਨ ਬਲਾਕ ਸੰਮਤੀ).ਜਤਿੰਦਰਪਾਲ ਸਿੰਘ ਐਡਵੋਕੇਟ, ਅਨਿਲ ਕੁਮਾਰ ਸ਼ੁਕਲਾ, ਗੁਰਦੀਪ ਸਿੰਘ ਦੀਪਾ, ਤਿਰਲੋਚਨ ਸਿੰਘ ਮੋਹਨਪੁਰ, ਰਣਜੀਤ ਸਿੰਘ ਗੋਹ ਬਾਬਾ ਬਹਾਦਰ ਸਿੰਘ (ਪ੍ਰਧਾਨ ਬੀ.ਸੀ ਵਿੰਗ), ਲਲਿਤ ਕੁਮਾਰ (ਪ੍ਰਧਾਨ ਐਸ.ਸੀ ਵਿੰਗ), ਕਸ਼ਮੀਰਾ ਸਿੰਘ ਭੁਮੱਦੀ, , ਹਰਿੰਦਰ ਸਿੰਘ ਰਾਣਾ, ਬਲਪ੍ਰੀਤ ਸਿੰਘ ਬਾਲੀ, ਜਗਦੀਸ਼ ਸਿੰਘ ਰਾਣਾ, ਬਾਬਾ ਪ੍ਰੀਤਮ ਸਿੰਘ, ਰਣਜੀਤ ਸਿੰਘ ਮੰਡਿਆਲਾ, ਅਜਮੇਰ ਸਿੰਘ ਇਕੋਲਾਹੀ, ਪਰਮਿੰਦਰ ਸਿੰਘ ਭਿੰਦਰ, ਖੁਸ਼ਵੰਤ ਸਿੰਘ ਹਰਿਉਂ, ਕੁਲਵੰਤ ਸਿੰਘ ਮਲਕਪੁਰ, ਡਾ.ਕਰਮ ਸਿੰਘ ਗੋਹ, ਪਰਮਜੀਤ ਸ਼ਰਮਾ ਠੇਕੇਦਾਰ, ਰਜੇਸ਼ ਸ਼ਰਮਾ, ਕੁਲਵੀਰ ਸ਼ਿੰਘ ਕੌੜੀ, ਰਜਿੰਦਰ ਸਿੰਘ ਘੁੰਗਰਾਲੀ, ਪਰਮਪ੍ਰੀਤ ਸਿੰਘ ਪੌਂਪੀ, ਬਲਰਾਮ ਬਾਲੂ, ਜੋਗਿੰਦਰ ਸਿੰਘ ਜੱਗੀ, ਮਹਿੰਦਰਪਾਲ ਸਿੰਘ ਜੱਸਲ (ਪ੍ਰਧਾਨ), ਹਰਜੋਤ ਸਿੰਘ ਚੰਨੀ, ਹਰਮਨ ਵਾਲੀਆ, ਮੇਜਰ ਸਿੰਘ, ਹੰਸ ਰਾਜ ਮਸ਼ਾਲ, ਸ਼੍ਰੀਪਾਲ, ਡਾ.ਵਰਮਾ ਜਸਵਿੰਦਰ ਸਿੰਘ ਗਿੱਲ ਅਜੈਬ ਸਿੰਘ ਸੁੱਖਾ ਗੁਰਦੀਪ ਸਿੰਘ ਦੀਪਾ ਬੀਬੀ ਜਗਦੇਵ ਕੌਰ ਬੀਬੀ ਪਰਮਜੀਤ ਕੌਰ ਕਾਕਾ ਸਿੰਘ ਬਾਬਾ ਦਰਸ਼ਨ ਸਿੰਘ ਧੰਨਰਾਜ ਸਿੰਘ ਲਖਬੀਰ ਸਿੰਘ ਭੱਟੀ, ਬੀਬੀ ਜਸਵਿੰਦਰ ਕੌਰ ਇਮਾਇਲਪੁਰ, ਜੁਝਾਰ ਸਿੰਘ ਭੁਮੱਦੀ, ਰਜਿੰਦਰਪਾਲ ਸਿੰਘ ਦੇਹਿੜੂ, ਕਰਨਵੀਰ ਸ਼ਰਮਾ, ਗੁਰਦੀਪ ਸਿੰਘ ਨੀਟਾ, ਜਗਦੀਪ ਸਿੰਘ ਖੱਟੜਾ, ਜਗਦੇਵ ਸਿੰਘ ਖੱਟੜਾ, ਹਰਦੀਪ ਸਿੰਘ ਮਾਨ, ਸਰਪੰਚ ਤਰਲੋਚਨ ਸਿੰਘ ਪ੍ਰੀਤਮ ਸਿੰਘ ਸਰਪੰਚ ਰਾਮਗੜ, ਜਸਮੇਲ ਸਿੰਘ, ਫਤਿਹ ਸਿੰਘ ਸਰਪੰਚ, ਪਰਮਜੀਤ ਕੌਰ, ਰਛਪਾਲ ਸਿੰਘ ਭਗਤ, ਸਰਪੰਚ ਮੋਹਣ ਸਿੰਂਘ, ਅਜੈਬ ਸਿੰਘ, ਸਰਪੰਚ ਮਨਦੀਪ ਸ਼ਿੰਘ, ਸਰਬਜੀਤ ਸਿੰਘ ਕੰਗ ਜਗਮੇਲ ਸਿੰਘ ਸਰਪੰਚ ਗੁਰਚਰਨ ਸਿੰਘ ਸਰਪੰਚ ਘੋਲਾ ਸਿੰਘ ਜਸਵੀਰ ਸਿੰਘ ਨੰਬਰਦਾਰ ਪਰਮਿੰਦਰ ਸਿੰਘ ਸਰਪੰਚ ਜੋਰਾ ਸਿੰਘ ਨੰਬਰਦਾਰ, ਦੀਦਾਰ ਸਿੰਘ ਸਰਪੰਚ, ਦਵਿੰਦਰ ਸਿੰਘ ਹੀਰੋ, ਤਾਰਾ ਰਾਮ ਸਰਪੰਚ, ਸਰਪੰਚ ਸੁਰਜੀਤ ਸਿੰਘ, ਜਸਮੇਲ ਸਿੰਘ ਪੰਚ, ਪ੍ਰਗਟ ਸਿੰਘ, ਅਮਰੀਕ ਸਿੰਘ, ਜਗਦੇਵ ਸਿੰਘ ਸਰਪੰਚ, ਅਜਮੇਰ ਸਿੰਘ ਪਟਵਾਰੀ, ਬਲਦੇਵ ਸਿੰਘ ਸਰਪੰਚ, ਦਰਸ਼ਣ ਸਿੰਘ ਬਲਵਿੰਦਰ ਸਿੰਘ, ਸਰਪੰਚ ਹਰਦੀਪ ਸਿੰਘ ਦੀਪਾ, ਮਨਪ੍ਰੀਤ ਕੌਰ ਸਰਪੰਚ, ਸਰਪੰਚ ਹਰਬੰਸ ਸਿੰਘ, ਗੁਰਜੀਤ ਸਿੰਘ ਸਰਪੰਚ, ਕਸ਼ਮੀਰਾ ਸਿੰਘ ਸਰਪੰਚ ਗੁਰਜੰਟ ਸਿੰਘ, ਸਰਪੰਚ ਚਮਕੌਰ ਸਿੰਘ, ਬਲਦੇਵ ਸਿੰਘ ਸਰਪੰਚ, ਭੁਪਿੰਦਰ ਸਿੰਘ ਬੂਟਾ ਸਿੰਘ, ਸਰਪੰਚ ਦੀਦਾਰ ਸਿੰਘ, ਮੇਜਰ ਸਿੰਘ ਕੇਸਰ ਸਿੰਘ ਭਗਵੰਤ ਸਿੰਘ, ਕਮਲਜੀਤ ਸਿੰਘ ਪ੍ਰਧਾਨ ਹਰਜੀਤ ਸਿੰਘ ਸਰਪੰਚ ਹਰਮਿੰਦਰ ਸਿੰਘ ਕੁਲਦੀਪ ਸਿੰਘ ਬੂਟਾ ਸਿੰਘ ਸਰਪੰਚ ਰਣਯੋਧ ਸਿੰਘ ਸਰਪੰਚ ਕਮਿੱਕਰ ਸਿੰਘ ਬੀਬੀ ਮਨਜੀਤ ਕੋਰ ਕੋਟ ਸੇਖੋਂ, ਰਘਵੀਰ ਸਿੰਘ ਸਰਪੰਚ ਗੁਰਪਿੰਦਰ ਸਿੰਘ ਸੈਬੀ, ਹਰੀ ਸਿੰਘ ਮੰਡਿਆਲਾ, ਜਗਜੀਤ ਸਿੰਘ, ਸਰਪੰਚ ਬੂਟਾ ਸਿੰਘ, ਜਸਪਾਲ ਸਿੰਘ, ਮਨਜੀਤ ਸਿੰਘ ਬੀਜਾ(ਪ੍ਰਧਾਂਨ ਐਸ ਸੀ ਵਿੰਗ), ਵਿੱਕੀ ਸਰਪੰਚ, ਰਜਿੰਦਰ ੁਿਸੰਘ ਪ੍ਰਧਾਨ, ਨਿਰਮਲ ਸਿੰਘ ਪੰਚ ਜਸਵੀਰ ਸਿੰਘ, ਗੁਰਮੀਤ ਸਿੰਘ ਸਰਪੰਚ, ਸਰਪੰਚ ਜਿੰਦਰ ਸਿੰਘ, ਬੀਬੀ ਪਰਮਜੀਤ ਕੌਰ ਇਕੋਲਾਹਾ, ਬਲਵਿੰਦਰ ਸਿੰਘ, ਸ਼ੇਰ ਸਿੰਘ, ਸਰਪੰਚ ਬਲਦੇਵ ਸਿੰਘ, ਹਰਚੇਤ ਸਿੰਘ ਸਰਪੰਚ, ਸੁਰਜੀਤ ਸਿੰਘ, ਪ੍ਰਗਟ ਸਿੰਘ ਸਰਪੰਚ ਹਰਬੰਤ ਸਿੰਘ, ਆਤਮਾ ਸਿੰਘ, ਮੇਵਾ ਸਿੰਘ, ਜੁਝਾਰ ਸਿੰਘ, ਸਰਪੰਚ ਰਜਿੰਦਰ ਸਿੰਘ ਪੱਪੂ, ਹਰਜੀਤ ਸਿੰਘ, ਸਰਬਦੀਪ ਸਿੰਘ ਕਾਲ਼ੀਰਾਉ ਆਦਿ ਹਾਜ਼ਰ ਸਨ।