Tuesday, January 24, 2017

ਚੋਣ ਜਲਸਿਆਂ ਦੌਰਾਨ ਪਿੰਡ ਵਾਸੀਆਂ ਦਿੱਤੇ ਜਾ ਰਹੇ ਪਿਆਰ ਅਤੇ ਸਮੱਰਥਨ ਦਾ ਪੂਰਾ ਮੁੱਲ ਮੋੜਾਗਾਂ- ਸ.ਤਲਵੰਡੀ

ਖੰਨਾ - ਜਿਉਂ ਜਿਉਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਚੋਣ ਸਰਗਰਮੀਆਂ ਪੂਰੇ ਜੋਰਾਂ ਤੇ ਹਨ।ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ.ਰਣਜੀਤ ਸਿੰਘ ਤਲਵੰਡੀ ਵੱਲੋਂ ਪਿੰਡਾਂ ਵਿੱਚ ਚੋਣ ਜਲਸੇ ਕੀਤੇ ਜਾ ਰਹੇ ਹਨ।ਇਨ੍ਹਾਂ ਜਲਸਿਆਂ ਦੌਰਾਨ ਸ.ਤਲਵੰਡੀ ਵੱਲੋਂ ਅਕਾਲੀ ਸਰਕਾਰ ਦੀਆਂ ਨੀਤੀਆਂ, ਲੋਕ ਭਲਾਈ ਸਕੀਮਾਂ ਅਤੇ ਪਿਛਲੇ 10 ਦੇ ਕਾਰਜਕਾਲ ਦੌਰਾਨ ਪੰਜਾਬ ਅਤੇ ਹਲਕੇ ਵਿੱਚ ਕਰਵਾਏ ਵਿਕਾਸ ਬਾਰੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ।ਸ.ਤਲਵੰਡੀ ਵੱਲੋਂ ਜਲਾਜਣ, ਪੰਜਰੁੱਖਾ, ਤੁਰਮਰੀ, ਹੋਲ ਬੀਪੁਰ, ਬੌਪੁਰ, ਟੌਸਾਂ, ਇਸ਼ਨਪੁਰ, ਰੋਹਣੋਂ ਕਲਾਂ, ਰੋਹਣੋਂ ਖੁਰਦ ਆਦਿ ਪਿੰਡਾਂ ਵਿੱਚ ਚੋਣ ਜਲਸੇ ਕੀਤੇ ਗਏ।ਹਲਕੇ ਦੇ ਹਰ ਪਿੰਡ ਵਿੱਚ ਸ.ਤਲਵੰਡੀ ਨੂੰ ਲੋਕਾਂ ਵੱਲੋਂ ਭਰਪੂਰ ਸਮੱਰਥਨ ਮਿਲ ਰਿਹਾ ਹੈ।ਪਿੰਡ ਵਿੱਚ ਆਉਦੇ ਸਾਰ ਹੀ ਪਿੰਡ ਵਾਸੀਆ ਵਲੋਂ ਢੋਲ ਵਜਾ ਕੇ ਅਤੇ ਹਾਰ ਪਾ ਕੇ ਸ.ਤਲਵੰਡੀ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ।ਸ.ਤਲਵੰਡੀ ਨੇ ਕਿਹਾ ਉਹ ਪਿੰਡ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਇਸ ਪਿਆਰ ਅਤੇ ਸਮੱਰਥਨ ਦਾ ਪੂਰਾ ਮੁੱਲ ਮੋੜਨਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਲਾਰੇ ਲਾਉਣ ਵਾਲੀ ਪਾਰਟੀ ਨਹੀ ਹੈ।ਇਹ ਝੂਠੇ ਵਾਅਦਿਆਂ ਵਿੱਚ ਨਹੀ ਸਗੋਂ ਵਿਕਾਸ ਕਰਾਉਣ ਵਿੱਚ ਵਿਸ਼ਵਾਸ ਰੱਖਦੀ ਹੈ।ਮੈਂ ਪਿਛਲੀਆਂ ਚੋਣਾਂ ਵਿੱਚ ਹਾਰਨ ਦੇ ਬਾਵਜੂਦ ਵੀ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਕਿਉਕਿ ਮੈਂ ਆਪਣੇ ਹਲਕੇ ਨੂੰ ਆਪਣਾ ਪਰਿਵਾਰ ਸਮਝਦਾ ਹਾਂ ਉਨਹਾਂ ਦੀ ਸਮੱਸਿਆ ਮੇਰੀ ਸਮੱਸਿਆ ਹੈ।ਪਿੰਡ ਚਕੋਹੀ ਵਿਖੇ ਪਿੰਡ ਦੇ ਨੌਜਵਾਨਾਂ ਵੱਲੋਂ ਚਾਦਰ ਤਾਣ ਕੇ ਸ.ਤਲਵੰਡੀ ਦੇ ਨਾਲ ਪੂਰੇ ਪਿੰਡ ਵਿੱਚ ਚੱਕਰ ਲਾਇਆ ਗਿਆ।ਇਸ ਦੌਰਾਨ ਸ.ਤਲਵੰਡੀ ਨੇ ਲੋਕਾਂ ਭਾਈਚਾਰਕ ਸਾਂਝ ਮਜਬੂਤ ਕੀਤੀ ਅਤੇ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦਾ ਮੁੜ ਸੱਤਾ ਵਿੱਚ ਆਉਣਾ ਬਹੁਤ ਜਰੂਰੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ, ਮੋਹਨ ਸਿੰਘ ਜਟਾਣਾ, ਜਥੇ.ਸਵਰਨਜੀਤ ਸਿੰਘ ਮਾਜਰੀ, ਜਥੇ.ਦਵਿੰਦਰ ਸਿੰਘ ਹਰਿਉਂ, ਇੰਦਰਪਾਲ ਸਿੰਘ ਕਮਾਲਪੁਰਾ, ਗੁਰਦੀਪ ਸਿੰਘ ਮਿੱਠੂ (ਪ੍ਰਧਾਨ ਯੂਥ ਅਕਾਲੀ ਦਲ), ਰਣਜੀਤ ਸਿੰਘ ਮੰਡਿਆਲਾ, ਕੈਪਟਨ ਜਰਨੈਲ ਸਿੰਘ ਜਲਾਜਣ, ਬਲਵਿੰਦਰ ਸਿੰਘ ਇਕਬਾਲ ਸਿੰਘ, ਬਲਜਿੰਦਰ ਸਿੰਘ ਇਸ਼ਨਪੁਰ, ਸਰਬਜੀਤ ਸਿੰਘ, ਹਰਦੀਪ ਸਿੰਘ, ਹਰਦੀਪ ਸਿੰਘ ਪੰਜਰੁੱਖਾ, ਪ੍ਰਦੁਮਣ ਸਿੰਘ, ਬਲਜੀਤ ਸਿੰਘ, ਸੁਰਜੀਤ ਸਿੰਘ ਟੌਸਾਂ, ਸਲਜਿੰਦਰ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ ਤੁਰਮਰੀ, ਦਲਜੀਤ ਸਿੰਘ, ਕਰਨੈਲ ਸਿੰਘ, ਗੁਰਬਚਨ ਸਿੰਘ ਸਾਬਕਾ ਸਰਪੰਚ, ਦੀਦਾਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਪ੍ਰਧਾਨ, ਲਖਵੀਰ ਸਿੰਘ ਪੰਚ, ਧਿਆਨ ਸਿੰਘ, ਬਲਦੇਵ ਸਿੰਘ ਰੋਹਣੋਂ, ਨਿਰਮਲ ਸਿੰਘ, ਧਰਮਿੰਦਰ ਸਿੰਘ, ਸੁਖਪਾਲ ਸਿੰਘ ਰੋਹਣੋਂ ਖੁਰਦ, ਅਵਤਾਰ ਸਿੰਘ, ਵਰਿੰਦਰ ਸਿੰਘ ਹਰਜੰਗ ਸਿੰਘ ਗੰਢੂਆਂ, ਆਦਿ ਹਾਜ਼ਿਰ ਸਨ।

ਸ.ਤਲਵੰਡੀ ਦੀ ਅਗਵਾਈ ਹੇਠ ਕਈ ਪਿੰਡਾਂ ਵਿੱਚੋਂ ਕਾਂਗਰਸੀ ਪਰਿਵਾਰਾਂ ਨੇ ਫੜਿਆਂ ਅਕਾਲੀ ਦਲ ਦਾ ਪੱਲਾ

ਖੰਨਾ  -  ਹਲਕਾ ਖੰਨਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆਂ ਜਦੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ.ਰਣਜੀਤ ਸਿੰਘ ਤਲਵੰਡੀ ਦੀ ਪ੍ਰੇਰਨਾ ਸਦਕਾ ਕਈ ਪਿੰਡਾਂ ਵਿੱਚੋਂ ਲੋਕ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।ਅੱਜ ਪਿੰਡ ਇਕੋਲਾਹੀ, ਪੰਜਰੁੱਖਾ, ਘੁੰਗਰਾਲੀ ਅਤੇ ਹੋਲ ਵਿੱਚੋਂ ਸੈਕੜੇਂ ਪਰਿਵਾਰ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਅਤੇ ਖੂਠੇ ਲਾਰਿਆਂ ਤੋਂ ਦੁਖੀ ਹੋ ਕੇ ਸ.ਰਣਜੀਤ ਸਿੰਘ ਤਲਵੰਡੀ ਦੀ ਰਹਿਨੁਮਾਈ ਹੇਠ ਅਕਾਲੀ ਦਲ ਵਿੱਚ ਸ਼ਾਮਿਲ ਹੋਏ।ਇਸ ਮੌਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕ ਕੇ ਅਤੇ ਅਕਾਲੀ ਦਲ ਵੱਲੋਂ ਕਰਵਾਏ ਗਏ ਵਿਕਾਸ ਅਤੇ ਗਰੀਬਾਂ ਅਤੇ ਲੋੜਵੰਦਾਂ ਦੇ ਹਿੱਤ ਲਈ ਚਲਾਈਆਂ ਗਈਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ।ਇਸ ਮੌਕੇ ਸ.ਤਲਵੰਡੀ ਨੇ ਸਾਰੇ ਪਰਿਵਾਰਾਂ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਹਾਰਦਿਕ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਬਹੁਤ ਸਹੀ ਅਤੇ ਸ਼ਲਾਘਾਯੋਗ ਹੈ।ਉਨਹਾਂ ਕਿਹਾ ਕਿ ਤੁਹਾਡੇ ਵਰਗੇ ਮਿਹਨਤੀ ਅਤੇ ਜੁਝਾਰੂ ਵਰਕਰਾਂ ਦਾ ਅਕਾਲ਼ੀ ਦਲ ਵਿੱਚ ਸ਼ਾਮਿਲ ਹੋਣਾਂ ਬਹੁਤ ਮਾਣ ਵਾਲ਼ੀ ਗੱਲ ਹੈ। ਲੋਕ ਨੂੰ ਭਲੀ ਭਾਂਤ ਸਮਝ ਵਿੱਚ ਆ ਗਿਆ ਹੈ ਕਿ ਕੌਣ ਉਨ੍ਹਾਂ ਦੀ ਵੋਟ ਦਾ ਸਹੀ ਹੱਕਦਾਰ ਹੈ।ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਗੁਰਕੀਰਤ ਕੋਟਲੀ ਨੂੰ ਜਿਤਇਆ ਪਰ ਉਸ ਨੇ ਹਲਕੇ ਦਾ ਕੋਈ ਇੱਕ ਕੰਮ ਨਹੀ ਕਰਵਾਇਆ।ਵਿਧਾਨ ਸਭਾ ਵਿੱਚ ਬੈਠ ਕੇ ਹਲਕਾ ਖੰਨਾ ਵਿਕਾਸ ਲਈ ਬਹਿਸ ਕਰਨੀ ਤਾਂ ਦੂਰ ਉਹ ਵਿਧਾਨ ਸਭਾ ਵਿੱਚ ਕਦੇ ਵੜਿਆਂ ਹੀ ਨਹੀ।ਸ਼੍ਰੋਮਣੀ ਅਕਾਲ਼ੀ ਦਲ ਮੁੱਢ ਤੋਂ ਹੀ ਜਨਤਾ ਦੀ ਭਲਾਈ ਲਈ ਤਤਪਰ ਰਿਹਾ ਹੈ ਇਸ ਲਈ ਹਾਰਨ ਦੇ ਬਾਵਜੂਦ ਵੀ ਮੈਂ  ਹਲਕੇ ਨੂੰ ਆਪਣਾ ਪਰਿਵਾਰ ਬਣਾਇਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਅਤੇ ਇਲਾਕੇ ਵਿਕਾਸ ਕਰਵਾਇਆ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਜਜਬਾਤਾਂ ਨੂੰ ਭੜਕਾ ਕੇ ਲਾਰਿਆ ਦੀ ਸਿਆਸਤ ਕਰ ਰਹੀ ਹੈ।ਜਦੋਂ ਵੀ ਕਿਤੇ ਪੰਜਾਬ ਦੇ ਭਲੇ ਦੀ ਗੱਲ ਆਉਦੀ ਹੈ ਤਾਂ ਉਹ ਹਮੇਸ਼ਾ ਵਿਰੋਧ ਵਿੱਚ ਖੜੇ ਹੋ ਜਾਂਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਕੋਈ ਸਿਆਸਤ ਨਹੀ ਕਰਨੀ ਚਾਹੀਦੀ ਸਗੋਂ ਇੱਕਠੇ ਹੋ ਕੇ ਸਾਥ ਦੇਣਾ ਚਾਹੀਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ.ਸਵਰਨਜੀਤ ਸਿੰਘ ਮਾਜਰੀ, ਜਥੇ ਮੋਹਨ ਸਿੰਘ ਜਟਾਣਾ, ਚੇਅਰਮੈਨ ਗੁਰਦੀਪ ਸਿੰਘ ਮਾਜਰੀ, ਕਾਲਾ ਮਾਜਰੀ, ਗੁਰਦੀਪ ਸਿੰਘ ਮਿੱਠੂ (ਪ੍ਰਧਾਨ ਯੂਥ ਅਕਾਲੀ ਦਲ), ਹਰਜੰਗ ਸਿੰਘ ਗੰਢੂਆਂ, ਬੂਟਾ ਸਿੰਘ ਰਾਏਪੁਰ (ਮੈਂਬਰ ਜ਼ਿਲਾ ਪ੍ਰੀਸ਼ਦ), ਹੰਸ ਰਾਜ ਮਸ਼ਾਲ, ਅਜਮੇਰ ਸਿੰਘ ਇਕੋਲਾਹੀ (ਪ੍ਰਧਾਂਨ ਐਸ.ਸੀ ਵਿੰਗ), ਰਣਜੀਤ ਸਿੰਘ ਮੰਡਿਆਲਾ, ਹਰਦੀਪ ਸਿੰਘ ਦੀਪਾ, ਪ੍ਰਦੁਮਣ ਸਿੰਘ, ਗੁਰਦੀਪ ਸਿੰਘ, ਰਾਜਿੰਦਰ ਸਿੰਘ ਪ੍ਰਧਾਨ ਘੁੰਗਰਾਲੀ, ਅਵਤਾਰ ਸਿੰਘ ਘੁੰਗਰਾਲੀ, ਰਣਜੀਤ ਸਿੰਘ ਘੁੰਗਰਾਲੀ, ਜਗਦੇਵ ਸਿੰਘ ਸਾਬਕਾ ਸਰਪੰਚ, ਕਿਰਪਾਲ ਸਿੰਘ, ਦੀਦਾਰ ਸਿੰਘ, ਸ਼ਮਸ਼ੇਰ ਸਿੰਘ ਸਰਪੰਚ ਇਕੋਲਾਹੀ, ਅਜਮੇਰ ਸਿੰਘ ਆਦਿ ਹਾਜ਼ਿਰ ਸਨ।


ਸ.ਜਗਜੀਤ ਸਿੰਘ ਤਲਵੰਡੀ ਵੱਲੋਂ ਸ.ਤਲਵੰਡੀ ਦੇ ਹੱਕ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ

ਖੰਨਾ - ਅੱਜ ਸਥਾਨਕ ਵਾਰਡ ਨੰਬਰ 25 ਅਤੇ 26 ਵਿੱਚ ਉਮੀਦਵਾਰ ਸ.ਰਣਜੀਤ ਸਿੰਘ ਤਲਵੰਡੀ ਦੇ ਭਰਾ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਸ.ਜਗਜੀਤ ਸਿੰਘ ਤਲਵੰਡੀ ਵੱਲੋਂ ਅੱਜ ਸ਼ਹਿਰ ਵਿੱਚ ਡੋਰ ਟੂ ਡੋਰ ਜਾ ਕੇ ਸ.ਤਲਵੰਡੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।ਇਸ ਮੌਕੇ ੳਨ੍ਹਾਂ ਨਾਲ ਕੌਸਲਰ ਰਾਜਿੰਦਰ ਸਿੰਘ ਜੀਤ, ਪ੍ਰਤਾਪ ਸਿੰਘ ਜੋਤੀ, ਡਾਕਟਰ ਅਵਤਾਰ ਸਿੰਘ ਸਾਥੀ ਨਾਲ ਮੌਜੂਦ ਸਨ।ਇਸ ਮੌਕੇ ਉਨ੍ਹਾਂ ਨੇ ਜਿੱਥੇ ਵੋਟਰਾਂ ਨੂੰ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇ ਆ ਉਥੇ ਹੀ ਸ.ਰਣਜੀਤ ਸਿੰਘ ਤਲਵੰਡੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਵੀ ਕੀਤੀ।ਇਸ ਦੌਰਾਨ ਸ.ਤਲਵੰਡੀ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਭਾਰੀ ਬਲ ਮਿਲਿਆਂ ਜਦੋਂ ਵਾਰਡ ਵਾਸੀਆਂ ਵੱਲੋਂ ਇੱਕ ਨਾਅਰਾ ਦਿੱਤਾ ਗਿਆ ਕਿ 'ਸ.ਤਲਵੰਡੀ ਨੂੰ ਜਿਤਾਵਾਂਗੇ, ਝੂਠੇ ਵਾਅਦੇ ਵਾਲਿਆਂ ਨੂੰ ਭਜਾਵਾਂਗੇ' ।ਇਸ ਮੌਕੇ ਵਾਰਡ ਵਾਸੀਆਂ ਨੇ ਕਿਹਾ ਕਿ ਸ.ਰਣਜੀਤ ਸਿੰਘ ਤਲਵੰਡੀ ਦੇ ਸ਼ਹਿਰ ਵਿੱਚ ਆਉਣ ਨਾਲ ਖੰਨਾ ਹਲਕੇ ਦੀ ਨੁਹਾਰ ਬਦਲ ਗਈ ਹੈ।ਪੱਕੀਆਂ ਗਲੀਆਂ, ਸੀਵਰੇਜ ਦਾ ਪ੍ਰਬੰਧ, ਸਟਰੀਟ ਲਾਈਟਾਂ, ਵਿਕਾਸ ਲਈ ਗ੍ਰਾਟਾਂ ਇਹ ਸਭ ਸ.ਤਲਵੰਡੀ ਦੀ ਹੀ ਦੇਣ ਹੈ।ਉਨ੍ਹਾਂ ਭਰੋਸਾ ਦਿਵਾਇਆਂ ਕਿ ਸ.ਤਲਵੰਡੀ ਨੂੰ ਵੱਡੀ ਲੀਡ ਨਾਲ ਹਲਕੇ ਖੰਨਾ ਦੀ ਸੀਟ ਤੋਂ ਜਿਤਾਉਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਪਾਲ ਸਿੰਘ ਕਮਾਲਪੁਰਾ, ਪ੍ਰਧਾਨ ਸੁਖਵਿੰਦਰ ਸਿੰਘ ਮਾਂਗਟ, ਹਰਵੀਰ ਸਿੰਘ ਸੋਨੂੰ, ਭੁਪਿੰਦਰ ਸਿੰਘ, ਡਾ ਅਵਤਾਰ ਸਿੰਘ ਭੰਗੂ, ਬਲਜਿੰਦਰ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ ਭਾਟੀਆ, ਸੰਤ ਸਿੰਘ ਫੌਜੀ, ਪਰਮਪ੍ਰੀਤ ਸਿੰਘ ਪੌਪੀ, ਅਵਨੀਤ ਸਿੰਘ ਰਾਏ, ਜੋਗਿੰਦਰ ਸਿੰਘ ਜੱਗੀ ਆਦਿ ਹਾਜ਼ਿਰ ਸਨ।