.

Thursday, February 23, 2017

ਸਰੀਰ ਦਾਨ ਕਰਨ ਵਾਲੇ ਏ.ਐੱਸ.ਆਈ ਬਲਬੀਰ ਸਿੰਘ ਨੂੰ ਸਨਮਾਨਿਤ ਕੀਤਾ

ਖੰਨਾ - ਅੱਜ ਸਿਵਲ ਹਸਪਤਾਲ ਖੰਨਾ ਵਿਚ ਬੀ.ਐੱਸ.ਬੀ ਵੈੱਲਫੇਅਰ ਸੁਸਾਇਟੀ ਅਤੇ ਬਲੱਡ ਬੈਂਕ ਸੁਸਾਇਟੀ ਵੱਲੋਂ ਮੌਤ ਤੋ ਬਾਅ
ਦ ਸਰੀਰ ਦਾਨ ਕਰਨ ਵਾਲੇ ਸਟੇਟ ਅਵਾਰਡੀ ਏ.ਐੱਸ.ਆਈ ਬਲਵੀਰ ਸਿੰਘ ਨੂੰ ਡਾ. ਰਜਿੰਦਰ ਗੁਲ੍ਹਾਟੀ ਐੱਸ.ਐਮ.ੳ. ਅਤੇ ਸ. ਗੁਰਸ਼ਰਨਜੀਤ ਸਿੰਘ ਸਕੱਤਰ ਜ਼ਿਲ੍ਹਾ ਸਿਹਤ ਮੁਲਾਂਕਣ ਅਤੇ ਪਲੈਨਿੰਗ ਕਮੇਟੀ ਲੁਧਿਆਣਾ ਨੇ ਸਨਮਾਨਿਤ ਕੀਤਾ। ਏ.ਐੱਸ.ਆਈ. ਬਲਵੀਰ ਸਿੰਘ ਨੇ ਐਕਸੀਡੈਂਟ ਕੇਸਾਂ ਦੀ ਸਹਾਇਤਾ ਲਈ 45 ਵਾਰ ਖ਼ੂਨਦਾਨ ਕੀਤਾ ਹੈ। ਉਨ੍ਹਾਂ ਨੇ ਸੰਸਥਾਵਾਂ ਦੇ ਸਹਿਯੋਗ ਨਾਲ ਹੁਣ ਤੱਕ 29 ਗ਼ਰੀਬ ਲੜਕੀਆਂ ਦੇ ਵਿਆਹ ਕਰਵਾਏ ਹਨ। ਵਰਣਨ ਯੋਗ ਹੈ ਕਿ ਏ.ਐੱਸ.ਆਈ. ਬਲਵੀਰ ਸਿੰਘ ਨੇ ਭਾਰਤ ਪਾਕਿਸਤਾਨ ਦੇ ਕਾਰਗਿਲ ਯੁੱਧ ਵੇਲੇ ਸਵੈ ਇੱਛਾ ਨਾਲ ਕਾਰਗਿਲ ਵਿਚ ਜਾ ਕੇ ਸੇਵਾ ਨਿਵਾਈ। ਇਨ੍ਹਾਂ ਸੇਵਾਵਾਂ ਕਾਰਨ ਉਨ੍ਹਾਂ ਨੂੰ ਪੰਜਾਬ ਸਰਕਾਰ ਸਟੇਟ ਐਵਾਰਡ ਦੇ ਕੇ ਸਨਮਾਨਿਤ ਕਰ ਚੁੱਕੀ ਹੈ। ਡਾ. ਰਜਿੰਦਰ ਗੁਲ੍ਹਾਟੀ ਨੇ ਕਿਹਾ ਕਿ ਮੌਤ ਤੋ ਬਾਅਦ ਸਰੀਰ ਦਾਨ ਕਰਨਾ ਬਹੁਤ ਵੱਡੀ ਸੇਵਾ ਹੈ। ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਖ਼ੂਨ ਦਾਨ ਦੀ ਮੁਹਿੰਮ ਅਤੇ ਰੋਡ ਸੇਫ਼ਟੀ ਪ੍ਰੋਗਰਾਮ ਵਿਚ ਕਈ ਪੁਲਿਸ ਮੁਲਾਜ਼ਮਾਂ ਨੇ ਬਹੁਤ ਸ਼ਲਾਘਾਯੋਗ ਯੋਗਦਾਨ ਪਾਇਆ ਹੈ।