Thursday, February 9, 2017ਡਿਜ਼ੀਟਲ ਪੇਮੈਂਟ ਸੰਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ

ਖੰਨਾ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜਸ਼ੀਲ, ਮਾਤਾ ਗੰਗਾ ਖਾਲਸਾ ਕਾਲਜ ਫ਼ਾਰ ਗਰਲਜ਼, ਮੰਜੀ ਸਾਹਿਬ, ਕੋਟਾਂ ਵਿਖੇ ਅੱਜ ਮਨਿਸਟਰੀ ਆਫ ਹਿਊਮਨ ਰਿਸੋਰਸਿਜ਼ ਡਿਵੈਲਪਮੈਂਟ ''ਵਿਸਾਕਾ ਮੁਹਿੰਮ ਅਧੀਨ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਸਹਿਬਾਨ ਅਤੇ ਵਿਦਿਆਰਥਣਾਂ ਦੁਆਰਾ ਡਿਜ਼ੀਟਲ ਪੇਮੈਂਟ ਸੰਬੰਧੀ 'ਜਾਗਰੂਕਤਾ ਰੈਲੀ' ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਮਿਸਿਜ਼ ਮਾਲਾ ਮਲਿਕ ਅਤੇ ਪ੍ਰੋ. ਯੋਗੇਸ਼ ਕੁਮਾਰ ਨੇ ਕਾਲਜ ਵਿਖੇ ਡਿਜ਼ੀਟਲ ਪੇਮੈਂਟ ਈ-ਵਾਈਲਟਸ ਅਤੇ ਮੋਬਾਈਲ ਬੈਂਕਿੰਗ ਸੰਬੰਧੀ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ।ਡਾ. ਕੰਵਲਜੀਤ ਕੌਰ ਨੇ ਵੀ ਇਸ ਮੌਕੇ ਵਿਦਿਆਰਥਣਾਂ ਨੂੰ ਰੈਲੀ ਸੰਬੰਧੀ ਉਤਸ਼ਾਹਿਤ ਕੀਤਾ। ਵਿਦਿਆਰਥਣਾਂ ਨੇ ਹੱਥਾਂ ਵਿੱਚ ਸਲੋਗਨ ਦੀਆਂ ਤਖਤੀਆਂ ਫੜ ਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੁਆਰਾ ਚਲਾਈ 'ਕੈਸ਼ਲੈਸ ਸਕੀਮ' ਅਧੀਨ ਨਾਅਰੇ ਲਾਏ।ਇਸ ਰੈਲੀ ਦਾ ਮੁੱਖ ਮਕਸਦ ਕਾਲਜ ਕੈਂਪਸ,ਆਲੇ-ਦਆਲੇ ਦੇ ਦੁਕਾਨਾਦਾਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕੈਸ਼ਲੈਸ ਸਕੀਮ ਅਧੀਨ ਕਰੈਡਿਟ/ਡੈਬਿਟ ਕਾਰਡ, ਈ-ਵਾਇਲਟਸ, ਇੰਟਰਨੈਟ ਅਤੇ ਮੋਬਾਈਲ ਬੈਂਕਿੰਗ ਪ੍ਰਤੀ ਉਤਸ਼ਾਹਿਤ ਅਤੇ ਜਾਗਰੂਕ ਕਰਨਾ ਸੀ।
ਇਸ ਮੌਕੇ ਇਸ ਰੈਲੀ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਸਹਿਬਾਨ ਤੇ ਵਿਦਿਆਰਥਣਾਂ ਤੋਂ ਇਲਾਵਾ ਡਾ. ਕੰਵਲਜੀਤ ਕੌਰ, ਕਾਲਜ ਦੀ ਪ੍ਰੈਸ ਕਮੇਟੀ ਅਤੇ ਕਾਲਜ ਸੁਪਰਡੈਂਟ ਨੇ ਸ਼ਮੂਲੀਅਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਦੁਆਰਾ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਸਹਿਬਾਨ ਤੇ ਵਿਦਿਆਰਥਣਾਂ ਵਲੋਂ ਕੀਤੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਅਜਿਹੇ ਉਦਮ ਨੂੰ ਇਸੇ ਤਰਾਂ  ਜਾਰੀ ਰੱਖਣ ਦੀ ਪ੍ਰੇਰਨਾ ਦਿੱਤੀ।