Tuesday, March 13, 2018

ਰਿਮਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦੋਰਾਹਾ ਨਜ਼ਦੀਕ ਮਿਨੀ-ਹਾਇਡਰੋ ਪਾਵਰ ਪੋ੍ਰਜੈਕਟ ਦੇ ਦੌਰੇ ]

ਫ਼ਤਹਿਗੜ੍ਹ ਸਾਹਿਬ, 12 ਮਾਰਚ -ਦੁਨੀਆ ਭਰ ਵਿਚ ਹਾਈਡਰੋ ਪਾਵਰ ਪਲਾਂਟਾਂ ਵਲੋਂ ਮਿਲਣ ਵਾਲੀ ਬਿਜਲੀ ਸਸਤੀ ਅਤੇ ਬਿਨਾਂ ਕਿਸੇ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ | ਇਹ ਜਾਣਕਾਰੀ ਰਿਮਟ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਇੰਜਿਨਿਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੂੰ ਦੋਰਾਹਾ ਨਜ਼ਦੀਕ ਪਿੰਡ ਬੁਆਣੀ ਵਿਚ ਨਹਿਰ 'ਤੇ ਸਥਾਪਤ ਮਿਨੀ-ਹਾਇਡਰੋ ਪਾਵਰ ਪੋ੍ਰਜੈਕਟ ਦੇ ਦੌਰੇ ਦੌਰਾਨ ਇੰਜੀਨੀਅਰ ਐਚ.ਐਸ. ਨਾਗਰਾ ਨੇ ਦਿੱਤੀ | ਵਿਭਾਗ ਮੁਖੀ ਪ੍ਰੋ: ਏ.ਐਸ. ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿਚ ਸਭ ਨਾਲੋਂ ਸਸਤੀ ਬਿਜਲੀ ਹਾਇਡਰੋ ਪਾਵਰ ਪਲਾਂਟਾਂ ਤੋਂ ਪ੍ਰਾਪਤ ਹੋ ਰਹੀ ਹੈ ਜੋ ਮਹਿਜ਼ 27 ਪੈਸੇ ਪ੍ਰਤੀ ਯੂਨਿਟ ਤੋਂ ਸ਼ੁਰੂ ਹੋ ਕੇ ਅਧਿਕਤਮ 80 ਪੈਸੇ ਪ੍ਰਤੀ ਯੂਨਿਟ ਪੈ ਰਹੀ ਹੈ | ਸ੍ਰੀ ਗਿੱਲ ਨੇ ਇਹ ਵੀ ਆਖਿਆ ਕਿ ਹਾਇਡਰੋ ਪਾਵਰ ਤੋਂ ਇਲਾਵਾ ਸਾਡੇ ਕੋਲ ਕਲੀਨ ਐਨਰਜੀ ਪ੍ਰਾਪਤ ਕਰਨ ਲਈ ਸੋਲਰ ਪਾਵਰ ਪਲਾਂਟ ਪੋ੍ਰਜੈਕਟ ਅਤੇ ਵਿੰਡ ਏਨੇਰਜੀ ਪਲਾਂਟ ਬਹੁਤ ਵੱਡੇ ਸਾਧਨ ਹਨ | ਉਨ੍ਹਾਂ ਆਖਿਆ ਕਿ ਸੋਲਰ ਪਾਵਰ ਪਲਾਂਟਾਂ ਵੱਲ ਅਸੀਂ ਹੁਣ ਧਿਆਨ ਦੇਣਾ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਜਿਹੀਆਂ ਥਾਵਾਂ 'ਤੇ ਸਥਾਪਤ ਵੀ ਕੀਤਾ ਜਾ ਸਕਦਾ ਹੈ ਜਿੱਥੇ ਕੀਮਤੀ ਜ਼ਮੀਨ ਦੀ ਜ਼ਰੂਰਤ ਵੀ ਨਾ ਪਵੇ ਜਿਵੇਂ ਨਹਿਰਾਂ ਅਤੇ ਵੱਡੀ ਇਮਾਰਤਾਂ ਦੀਆਂ ਛੱਤਾਂ | ਵਿਭਾਗ ਮੁਖੀ ਨੇ ਦੱਸਿਆ ਕਿ ਰਿਮਟ ਯੂਨੀਵਰਸਿਟੀ ਨੇ ਆਪਣੀਆਂ ਇਮਾਰਤਾਂ ਦੀਆਂ ਛੱਤਾਂ 'ਤੇ 500 ਕਿੱਲੋਵਾਟ ਪਾਵਰ ਸਮਰੱਥਾ ਦਾ ਸੋਲਰ ਪਾਵਰ ਪਲਾਂਟ ਲਗਾ ਕੇ ਇਲਾਕੇ ਵਿਚ ਇਕ ਮਿਸਾਲ ਪੈਦਾ ਕੀਤੀ ਹੈ | ਵਿਦਿਆਰਥੀਆਂ ਨੇ ਬਾਅਦ ਵਿਚ ਦੋਰਾਹਾ ਦੇ ਨਜ਼ਦੀਕ ਹੀ ਉਸੇ ਨਹਿਰ 'ਤੇ ਲੱਗੇ ਸੋਲਰ ਪਾਵਰ ਪੋ੍ਰਜੈਕਟ ਨੂੰ ਵੀ ਵੇਖਿਆ | ਇਹ ਦੌਰਾ ਅਸਿਸਟੈਂਟ ਪ੍ਰੋ. ਮਨਜੀਤ ਵਰਮਾ ਅਤੇ ਧਰਮੇਂਦਰ ਕੁਮਾਰ ਦੀ ਅਗਵਾਈ ਵਿਚ ਕੀਤਾ ਗਿਆ ਅਤੇ ਇਸ 'ਚ 35 ਵਿਦਿਆਰਥੀ ਸ਼ਾਮਿਲ ਸਨ |