.

Saturday, February 16, 2019

ਪੁਲਵਾਮਾ ਵਿਖੇ ਸ਼ਹੀਦ ਹੋਏ ਦੇਸ਼ ਦੇ ਸੈਨਿਕਾਂ ਨੂੰ ਸਰਧਾਂਜ਼ਲੀ ਦਿੱਤੀ।

ਮਹਿਲਾ

ਮੋਰਚਾ ਭਾਜਪਾ ਵੱਲੋਂ ਮੰਡਲ ਪ੍ਰਧਾਨ ਦਵਿੰਦਰ ਕੌਰ ਦੀ ਅਗਵਾਈ 'ਚ ਬਿੱਲ੍ਹਾਂ ਵਾਲੀ ਛੱਪੜੀ ਵਿਖੇ ਪੁਲਵਾਮਾ ਵਿਖੇ ਸ਼ਹੀਦ ਹੋਏ ਦੇਸ਼ ਦੇ ਸੈਨਿਕਾਂ ਨੂੰ ਸਰਧਾਂਜ਼ਲੀ ਦਿੱਤੀ। ਜਿਸ 'ਚ ਜ਼ਿਲ੍ਹਾ ਪ੍ਰਧਾਨ ਨੀਤੂ ਸੂਦ ਨੇ ਵੀ ਸਮੂਲੀਅਤ ਕੀਤੀ। ਮੁਹੱਲੇ ਦੀਆਂ ਔਰਤਾਂ ਵੱਲੋਂ ਮੋਮਬੱਤੀਆਂ ਜਲਾ ਕੇ ਰੋਸ ਪ੍ਰਗਟਾ ਕੀਤਾ ਗਿਆ। ਔਰਤਾਂ ਨੇ ਪਕਿਸਤਾਨ ਦੀ ਇਸ ਘਟੀਆਂ ਹਰਕਤ ਦੀ ਨਿੰਦਾ ਕੀਤੀ। ਪ੍ਰਧਾਨ ਦਵਿੰਦਰ ਕੌਰ ਨੇ ਕਿਹਾ ਕਿ ਪਕਿਸਤਾਨ ਦੀ ਧਰਤੀ ਦੇ ਅੱਤਵਾਦ ਨੂੰ ਜਨਮ ਦਿੱਤਾ ਜਾ ਰਿਹਾ ਹੈ। ਪਕਿਸਤਾਨ ਨੇ ਨਿਰਦੋਸ਼ੇ ਸੈਨਿਕਾਂ 'ਤੇ ਹਮਲਾ ਕਰਕੇ ਆਪਣੀ ਮਾੜੀ ਮਾਨਸਿਤਕਾ ਜਾਹਿਰ ਕੀਤੀ ਹੈ। ਜੇਕਰ ਪਕਿ ਨੂੰ ਆਪਣੇ ਅੱਤਵਾਦੀਆਂ ਤੇ ਫ਼ੌਜ 'ਤੇ ਇੰਨਾ ਹੀ ਮਾਣ ਹੈ ਤਾਂ ਉਸ ਨੂੰ ਜੰਗ ਦੇ ਮੈਦਾਨ 'ਚ ਆ ਕੇ ਭਾਰਤ ਦਾ ਸਾਹਮਣਾ ਕਰਨਾ ਚਾਹੀਦਾ ਹੈ। ਲੁਕਵੇਂ ਵਾਰ ਕਰਕੇ ਪਕਿਸਤਾਨ ਆਪਣੀ ਕਮਜ਼ੋਰੀ ਪ੍ਰਗਟ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ 'ਤੇ ਮਾਣ ਹੈ। ਇਸ ਮੌਕੇ  ਕਮਲੇਸ਼ ਧੀਮਾਨ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਭਾਰਤੀ, ਸ਼ਸ਼ੀ, ਪਰਮਜੀਤ ਕੌਰ, ਕਵਿਤਾ ਰਾਣੀ, ਸੰਤੋਸ਼ ਰਾਣੀ ਆਦਿ ਹਾਜ਼ਰ ਸਨ।