Wednesday, February 19, 2020

ਖੰਨਾ ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲਾ ਗਿਰੋਹ ਦੇ 3 ਮੈਬਰਾਂ ਨੂੰ ਕਾਰ ਸਮੇਤ ਕੀਤਾ ਕੀਤਾ ਕਾਬੂ

ਖੰਨਾ-
ਖੰਨਾ ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲਾ ਗਿਰੋਹ ਦੇ 3 ਮੈਬਰਾਂ ਨੂੰ ਕਾਰ ਸਮੇਤ ਕੀਤਾ ਕੀਤਾ ਕਾਬੂ

ਖੰਨਾ 19-2(ਵਡੇਰਾ) ਹਰਪ੍ਰੀਤ ਸਿੰਘ ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ, ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜਿਲਾ ਖੰਨਾ ਵੱਲੋ ਚੋਰੀਆ ਦੀਆ ਵਾਰਦਾਤਾਂ ਨੂੰ ਠੱਲ ਪਾਉਣ ਲਈ ਚੋਰਾਂ/ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮ ਚੱਲਾਈ ਗਈ ਸੀ। ਜਿਸ ਵਿੱਚ ਪੁਲਿਸ ਜਿਲਾ ਖੰਨਾ ਵਿੱਚ ਹੋ ਰਹੀਆ ਚੋਰੀ ਦੀਆ ਵਾਰਦਾਤਾ ਨੂੰ ਰੋਕਣ ਅਤੇ ਚੋਰਾਂ ਨੂੰ ਨੱਥ ਪਾਉਣ ਲਈ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਸੀ,ਜਦੋਂ ਥਾਣੇਦਾਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਸਮਰਾਲਾ ਸਮੇਤ ਪੁਲਿਸ ਪਾਰਟੀ ਥਾਣਾ ਸਮਰਾਲਾ (ਜਿਸ ਵਿੱਚ ਕੁਝ ਨਾ ਮਲੂਮ ਵਿਅਕਤੀਆ ਨੇ ਨੀਲੇ ਰੰਗ ਦੀ ਰਿਟਜ਼ ਕਾਰ ਵਿੱਚ ਸਵਾਰ ਹੋ ਕੇ ਮੁਦਈ ਪਾਸੋਂ 20,000/- ਰੂਪੈ ਦੀ ਖੋਹ ਕੀਤੀ ਸੀ, ਜੋ ਬੈਂਕ ਵਿੱਚੋ ਰਕਮ ਕਢਵਾਕੇ ਘਰ ਨੁੰ ਆ ਰਿਹਾ ਸੀ) ਦੀ ਤਫਤੀਸ਼ ਦੇ ਸਬੰਧ ਵਿੱਚ ਨੇੜੇ ਪੰਜਾਬੀ ਢਾਬਾ ਹੇਡੋਂ ਤਹਿਸੀਲ਼ ਸਮਰਾਲਾ ਕੋਲ ਨਾਕਾਬੰਦੀਪ ਕਰਕੇ ਸ਼ੱਕੀ ਪੁਰਸ਼ਾਂ/ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਗੱਡੀ ਰੰਗ ਨੀਲਾ ਮਾਰਕਾ ਰਿਟਜ਼ ਨੰਬਰ ਆਈ, ਜਿਸ ਵਿੱਚ ਤਿੰਨ ਨੌਜਵਾਨ ਸਵਾਰਸਨ। ਜੋ ਪੁਲਿਸ ਪਾਰਟੀ ਨੁੰ ਦੇਖਕੇ ਘਬਰਾ ਗਏ, ਜਿਹਨਾ ਨੂੰ ਸ਼ੱਕ ਦੇ ਅਧਾਰ ਪਰ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਨਾਮ-ਪਤਾ ਪੁੱਛਿਆ। ਜਿਹਨਾ ਨੇ ਆਪੋ ਆਪਣਾ ਨਾਮ ਕਰਮਜੀਤ ਸਿੰਘ ਉਰਫ ਕਰਮਾ ਪੁੱਤਰ ਗੁਰਵਿੰਦਰ ਸਿੰਘ ਵਾਸੀ ਢਿੱਲੋ ਨਗਰ, ਲੁਹਾਰਾ ਥਾਣਾ ਡਾਬਾ ਜਿਲਾ ਲੁਧਿਆਣਾ, ਗੁਰਵਿੰਦਰ ਸਿੰਘ ਉਰਫ ਬੰਟੀ ਪੁੱਤਰ ਹਰਜਿੰਦਰ ਸਿੰਘ ਵਾਸੀ ਮੁਹੱਲਾ ਬਸੰਤ ਨਗਰ, ਲੁਹਾਰਾ ਥਾਣਾ ਡਾਬਾ ਜਿਲਾ ਲੁਧਿਆਣਾ, ਬੱਬੂ ਪੁੱਤਰ ਘਨਈਆ ਲਾਲ ਵਾਸੀ ਬਸੰਤ ਨਗਰ ਸ਼ਿਮਲਾਪੁਰੀ, ਲੁਧਿਆਣਾ ਦੱਸਿਆ। ਜਿਹਨਾ ਨੂੰ ਮੁਕੱਦਮਾ ਦਰਜ ਕਰਕੇ ਥਾਣਾ ਸਮਰਾਲਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਚੋਰੀ ਸਮੇਂ ਵਰਤੀ ਗਈ ਉਕਤ ਰਿਟਜ਼ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਦੌਰਾਨੇ ਪੁੱਛਗਿੱਛ ਇਹਨਾ ਦੋਸ਼ੀਆ ਨੇ ਮੰਨਿਆ ਕਿ ਉਹਨਾ ਵੱਲੋ ਲੁਧਿਆਣਾ, ਮੋਗਾ, ਫਿਲੌਰ, ਖੰਨਾ, ਮਾਛੀਵਾੜਾ ਸਾਹਿਬ ਦੇ ਏਰੀਆ ਵਿੱਚ ਵੱਡੀ ਮਾਤਰਾ ਵਿੱਚ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਜਿਹਨਾ ਦਾ ਖੋਹ ਦੀ ਵਾਰਦਾਤ ਕਰਨ ਦਾ ਤਰੀਕਾ ਬੈਕਾਂ ਦੇ ਰੈਕੀ ਕਰਕੇ, ਬੈਂਕ ਵਿੱਚੋਂ ਪੈਸੇ ਕਢਵਾਉਣ ਆਏ ਭੋਲੇ ਭਾਲੇ ਵਿਅਕਤੀ ਦਾ ਪਿੱਛਾ ਕਰਕੇ ਉਹਨਾ ਤੋਂ ਪੈਸਿਆ ਦੀ ਖੋਹ ਕਰਨਾ ਅਤੇ ਆਟੋ ਵਿੱਚ ਚੜ੍ਹਕੇ ਔਰਤਾਂ ਦੇ ਪਰਸ ਚੋਰੀ ਕਰਨਾ ਹੁੰਦਾ ਸੀ। ਦੋਸ਼ੀ ਕਰਮਜੀਤ ਸਿੰਘ ਉਰਫ ਕਰਮਾ ਉਕਤ ਨੇ ਹੁਣ ਤੱਕ ਚੋਰੀ/ਖੋਹ ਦੀਆ 11 ਵਾਰਦਾਤਾਂ ਨੂੰ ਅੰਜਾਮ ਦਿੱਤਾ, ਦੋਸ਼ੀ ਗੁਰਵਿੰਦਰ ਸਿੰਘ ਉਰਫ ਬੰਟੀ ਉਕਤ ਨੇ ਹੁਣ ਤੱਕ ਚੋਰੀ/ਖੋਹ ਦੀਆ 17 ਵਾਰਦਾਤਾਂ ਨੂੰ ਅੰਜਾਮ ਦਿੱਤਾ, ਅਤੇ ਦੋਸ਼ੀ ਬੱਬੂ ਉਕਤ ਨੇ ਹੁਣ ਤੱਕ ਚੋਰੀ/ਖੋਹ ਦੀ 1 ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਅਹਿਮਖੁਲਾਸੇ ਹੋਣ ਦੀ ਸੰਭਾਵਨਾ ਹੈ