Tuesday, July 27, 2021

ਮੰਡੀ ਗੋਬਿੰਦਗੜ ਦੇ ਸਕੂਲਾਂ ਚ ਪਰਤੀ ਰੌਣਕ, ਖੁੱਲੇ 10ਵੀਂ ਤੋਂ 12ਵੀਂ ਤੱਕ ਦੇ ਸਕੂਲ।



ਮੰਡੀ ਗੋਬਿੰਦਗੜ---


ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਫਤਹਿਗੜ ਸਾਹਿਬ ਦੇ ਐਸ ਐਨ ਏ ਐੱਸ ਆਰੀਆ ਸਕੂਲ ਮੰਡੀ ਗੋਬਿੰਦਗੜ੍ਹ ਨੇ 10ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲ੍ਹਿਆ ਹੈ। ਸਕੂਲ ਚ 10ਵੀਂ, 11ਵੀਂ ਅਤੇ 12ਵੀਂ ਦੀਆਂ ਕਲਾਸਾਂ ਸ਼ਰੂ ਹੋ ਚੁਕੀਆ ਹਨ। ਮਾਪੇ ਆਪਣੀ ਸਵੈ ਘੋਸ਼ਣਾ ਪੱਤਰ ਦੀ ਸਹਿਮਤੀ ਤੇ ਬੱਚਿਆਂ ਨੂੰ ਸਕੂਲ ਭੇਜ ਰਹੇ ਹਨ। ਸਕੂਲ ਮੈਨੇਜਮੈਂਟ ਦੇ ਪ੍ਰਧਾਨ ਸ਼੍ਰੀ ਗੋਪਾਲ ਸਿੰਗਲਾ ਅਤੇ ਸੈਕਰੇਟਰੀ ਸ਼੍ਰੀ ਰਜਨੀਸ਼ ਬਸੀ ਨੇ ਦੱਸਿਆ ਕਿ ਪ੍ਰਿੰਸੀਪਲ ਸ਼੍ਰੀ ਭਾਰਤ ਭੂਸ਼ਣ ਦੀ ਯੋਗ ਅਗਵਾਈ ਹੇਠ ਸਕੂਲ ਨੂੰ ਦੁਬਾਰਾ ਸਾਰੀਆਂ ਕੋਵਿਡ ਗਾਇਡਲਾਇਨਜ ਤਹਿਤ ਖੌਲਿਆ ਹੈ। 

ਵਿਦਿਆਰਥੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਸੀਂ ਸਰਕਾਰ ਦੁਆਰਾ ਜਾਰੀ ਕੀਤੇ ਸਾਰੇ ਦਿਸ਼ਾ-ਨਿਰਦੇਸ਼ਾਂ ਅਤੇ ਐਸਓਪੀ ਦੀ ਪਾਲਣਾ ਕਰ ਰਹੇ ਹਾਂ।

ਸਕੂਲ ਸਾਰੇ ਲੋੜੀਂਦੇ ਉਪਾਅ ਕਰ ਰਿਹਾ ਹੈ।ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਸਾਰੇ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕੀਤੀ ਜਾਵੇ।

ਸਕੂਲ ਵਿਚ ਦਾਖਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਦੇ ਸਰੀਰ ਦੇ ਤਾਪਮਾਨ ਨੂੰ ਨੋਟ ਕਰਨ ਲਈ ਸਕੂਲ ਦੇ ਗੇਟ 'ਤੇ ਤਾਪਮਾਨ ਦੇ ਰਿਕਾਰਡਿੰਗ ਉਪਕਰਣ ਵਰਤੇ ਜਾ ਰਹੇ ਹਨ। ਹੱਥਾਂ ਨੂੰ ਸੈਨੀਟਾਇਜ ਕਰਨ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ। ਬੱਚਿਆਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਵਾ ਕੇ ਇੱਕ ਬੈਂਚ ਤੇ ਬਿਠਾਇਆ ਜਾ ਰਿਹਾ। ਕੋਵਿਡ -19 ਰੋਕਥਾਮ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ।6 ਫੁੱਟ ਦੀ ਦੂਰੀ ਨੂੰ ਬਣਾਈ ਰੱਖਣ ਲਈ ਪਾਣੀ ਦੀਆਂ ਟੈਂਕੀਆਂ ਦੇ ਨੇੜੇ ਵਿਸ਼ੇਸ਼ ਚਿੰਨ੍ਹ ਬਣਾਏ ਗਏ ਹਨ। ਸਕੂਲ ਖੁੱਲਣ ਉਪਰੰਤ ਬੱਚਿਆਂ ਦੇ ਚਹਿਰੇ ਤੇ ਰੌਣਕ ਸਾਫ ਦੇਖਣ ਨੂੰ ਮਿਲੀ ਉਨਾਂ ਕਿਹਾ ਕਿ ਆਪਣੇ ਸਹਿਪਾਠੀਆਂ ਨਾਲ ਅਤੇ ਅਧਿਆਪਕਾਂ ਦੀ ਦੇਖ ਰੇਖ ਹੇਠ ਸਕੂਲ ਚ ਹਾਜਿਰ ਰਹਿ ਕੇ ਅਸੀ ਵਧੇਰੇ ਖੁਸ਼ ਹਾਂ ਅਤੇ ਵਧੀਆ ਮਾਹੌਲ ਚ ਗਿਆਨ ਪ੍ਰਾਪਤ ਕਰ ਰਹੇ ਹਾਂ।ੳਧਰ ਸਕੂਲ ਖੁੱਲਣ ਤੇ ਮਾਪੇ ਵੀ ਵਧੇਰੇ ਖੁਸ਼ ਦਿਖਾਈ ਦਿੱਤੇ।